ਸਕੂਲ ਦੀ ਲਾਇਬ੍ਰੇਰੀ ਨੂੰ ਸੰਚਾਰੂ ਢੰਗ ਨਾਲ ਚਲਾਉਣ ਸੰਬੰਧੀ ਮੁੱਖੀ ਨੂੰ ਪੱਤਰ ਲਿਖੋ
Answers
Answer:
ਲਾਇਬ੍ਰੇਰੀ ਜਾਂ ਕਿਤਾਬ-ਘਰ ਜਾਂ ਪੁਸਤਕਾਲਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇ ਸਰੋਤ, ਸੂਚਨਾਵਾਂ ਆਦਿ ਦਾ ਭੰਡਾਰ ਹੁੰਦਾ ਹੈ ਜੋ ਕਿ ਪਰਿਭਾਸ਼ਿਤ ਭਾਈਚਾਰੇ ਨੂੰ ਹਦਾਇਤਾਂ, ਹਵਾਲੇ ਦੇਣ ਲਈ ਜਾਂ ਉਧਾਰ ਲੈਣ ਲਈ ਉਪਲਬਧ ਹੁੰਦੀ ਹੈ। ਲਾਇਬ੍ਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ 'ਲੀਬਰੇ' ਤੋਂ ਹੋਈ ਹੈ ਜਿਸਦਾ ਮਤਲਬ ਹੈ ਕਿਤਾਬ। ਪੁਸਤਕਾਲਾ ਦੋ ਸ਼ਬਦਾਂ ਨੂੰ ਮਿਲਕੇ ਬਣਿਆ ਹੈ - ਪੁਸਤਕ + ਆਲਾ, ਜਿਸ ਵਿੱਚ ਲੇਖਕ ਦੇ ਭਾਵ ਇਕੱਠੇ ਕੀਤੇ ਹੋਣ ਉਸਨੂੰ ਪੁਸਤਕ ਜਾਂ ਕਿਤਾਬ ਕਹਿੰਦੇ ਨੇ ਤੇ ਆਲਾ ਸਥਾਨ ਜਾਂ ਘਰ ਨੂੰ ਕਿਹਾ ਜਾ ਸਕਦਾ ਹੈ। ਤਾਂ ਫੇਰ ਪੁਸਤਕਾਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਗਿਆਨ ਦਾ ਇਕੱਠ ਹੁੰਦਾ ਹੈ।
Answer:
ਸਕੂਲ ਦੀ ਲਾਇਬ੍ਰੇਰੀ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ ਲਿਖੋ ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਰਕਾਰੀ ਹਾਈ ਸਕੂਲ,
ਵਿਸ਼ਾ : ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਸ੍ਰੀਮਾਨ ਜੀ,
ਅਸੀਂ ਨੌਵੀਂ ਜਮਾਤ ਦੇ ਸਮੂਹ ਵਿਦਿਆਰਥੀ ਆਪ ਜੀ ਦਾ ਧਿਆਨ ਆਪਣੇ ਸਕੂਲ ਦੀ ਲਾਇਬ੍ਰੇਰੀ ਵੱਲ ਦਿਵਾਉਣਾ ਚਾਹੁੰਦੇ ਹਾਂ। ਆਪਣੇ ਸਕੂਲ ਦੀ ਲਾਇਬ੍ਰੇਰੀ ਹਮੇਸ਼ਾ ਬੰਦ ਰਹਿੰਦੀ ਹੈ, ਕੋਈ ਵੀ ਵਿਦਿਆਰਥੀ ਨੂੰ ਜਦੋਂ ਕਿਸੇ ਕਿਤਾਬ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਆਪਣੀ ਮਰਜ਼ੀ ਅਨੁਸਾਰ ਕਿਤਾਬ ਪ੍ਰਾਪਤ ਨਹੀਂ ਹੁੰਦੀ । ਵਿਦਿਆਰਥੀਆਂ ਦਾ ਕੋਈ ਵੀ ਪੀਰੀਅਡ ਲਾਇਬ੍ਰੇਰੀ ਵਿੱਚ ਨਹੀਂ ਲਗਾਇਆ ਜਾਂਦਾ । ਜੇਕਰ ਕੋਈ ਪੀਰੀਅਡ ਲਾਇਬ੍ਰੇਰੀ ਵਿੱਚ ਲੱਗਦਾ ਵੀ ਹੈ ਤਾਂ ਉੱਥੇ ਵਿਦਿਆਰਥੀ ਸਿਰਫ ਬੈਠ ਕੇ ਆ ਜਾਂਦੇ ਹਨ । ਸਾਰੀਆਂ ਕਿਤਾਬਾਂ ਅਲਮਾਰੀਆਂ ਵਿੱਚ ਰਖ ਕੇ ਜ਼ਿੰਦਾ ਲਗਾਇਆ ਗਿਆ ਹੈ । ਲਾਇਬ੍ਰੇਰੀ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਵੀ ਉਚਿਤ ਪ੍ਰਬੰਧ ਨਹੀਂ ਹੈ ਵਿਦਿਆਰਥੀਆਂ ਨੂੰ ਪਲੇ ਦਰੀ 'ਤੇ ਹੀ ਬੈਠਣਾ ਪੈਂਦਾ ਹੈ।
। ਇਸ ਲਈ ਨੌਵੀਂ ਜਮਾਤ ਵੱਲੋਂ ਆਪ ਜੀ ਅੱਗੇ ਬੇਨਤੀ ਹੈ ਕਿ ਆਪਣੇ ਸਕੂਲ ਦੀ ਲਾਇਬ੍ਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਲੋੜ ਹੈ । ਲਾਇਬ੍ਰੇਰੀ ਵਿੱਚ ਘੱਟ ਤੋਂ ਘੱਟ 20 ਵਿਦਿਆਰਥੀਆਂ ਦੇ ਇੱਕੋ ਸਮੇਂ ਬੈਠ ਕੇ ਪੜ੍ਹਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਲਾਇਬ੍ਰੇਰੀ ਨੂੰ ਹਰ ਰੋਜ਼ ਸਮੇਂ ਸਿਰ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਕਿਤਾਬ ਦੀ ਜ਼ਰੂਰਤ ਹੋਵੇ ਤਾਂ ਉਹ ਬੇਝਿਜਕ ਕਿਤਾਬ ਪ੍ਰਾਪਤ ਕਰ ਸਕੇ । ਸਾਡੇ ਸਕੂਲ ਦੀ ਲਾਇਬ੍ਰੇਰੀ ਵਿਚ ਪ੍ਰੀਤਲੜੀ, ਪੰਖੜੀਆਂ, ਵਿਗਿਆਨਕ ਸੋਚ ਰਸਾਲਿਆਂ ਦੀ ਕੇਵਲ ਇੱਕ-ਇੱਕ ਕਾਪੀ ਹੀ ਆਉਂਦੀ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਪੜ੍ਹਨ ਵਿੱਚ ਮੁਸ਼ਕਲ ਆਉਂਦੀ ਹੈ । ਇਸ ਲਈ ਇਹਨਾਂ ਦੀਆਂ ਘੱਟ ਤੋਂ ਘੱਟ ਤਿੰਨ-ਤਿੰਨ ਕਾਪੀਆਂ ਮੰਗਵਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਪੰਜਾਬੀ ਅਖ਼ਬਾਰ ਦੇ ਨਾਲ਼ ਨਾਲ਼ ਅੰਗਰੇਜ਼ੀ ਅਖ਼ਬਾਰ ਵੀ ਲਗਵਾਉਣਾ ਚਾਹੀਦਾ ਹੈ । ਸਾਰੇ ਵਿਦਿਆਰਥੀਆਂ ਦਾ ਐਡਜਸਟਮੈਂਟ ਵਾਲਾ ਪੀਰੀਅਡ ਲਾਇਬ੍ਰੇਰੀ ਵਿੱਚ ਹੀ ਲੱਗਣਾ ਚਾਹੀਦਾ ਹੈ । ਲਾਇਬ੍ਰੇਰੀ ਦੀ ਕਿਸੇ ਵੀ ਅਲਮਾਰੀ ਨੂੰ ਜ਼ਿੰਦਾ ਨਹੀਂ ਲੱਗਿਆ ਹੋਣਾ ਚਾਹੀਦਾ ਤਾਂ ਕਿ ਹਰ ਵਿਦਿਆਰਥੀ ਆਪਣੀ ਮਰਜ਼ੀ ਨਾਲ ਕਿਤਾਬ ਦੀ ਚੋਣ ਕਰ ਸਕੇ । ਸਾਨੂੰ ਉਮੀਦ ਹੈ ਕਿ ਤੁਸੀਂ ਉਪਰੋਕਤ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕਰੇਗੇ ।
ਧੰਨਵਾਦ ਸਹਿਤ।
ਆਪ ਜੀ ਦੇ ਆਗਿਆਕਾਰ,
ਸੁਖਬੀਰ ਸਿੰਘ ਬਾਦਲ ਅਤੇ ਸਮੂਹ ਵਿਦਿਆਰਥੀ
ਜਮਾਤ ਨੌਵੀਂ।
Explanation: