Hindi, asked by ramtej760yahoo, 5 months ago

ਨਿੱਜੀ ਸਫਾਈ ਵਿਚ ਕਿ ਕਿ ਸ਼ਾਮਿਲ ਹੈ​

Answers

Answered by singhrajiv8275
0

Answer:

what is this language ?

Answered by mehdwanarsh
2

Answer:

ਸਫਾਈ ਦਾ ਅਰਥ ਹੈ ਸਾਡਾ ਆਲਾ ਦੁਆਲਾ ਸਾਫ ਹੋਣਾ। ਇੱਕ ਚੰਗੀ ਸਿਹਤ ਦੇ ਲਈ ਸਾਫ ਸਫਾਈ ਦਾ ਗੁਣ  ਵਿਅਕਤੀ ਵਿੱਚ ਕੁਦਰਤੀ ਤੌਰ ਤੇ ਹੋਣਾ ਚਾਹੀਦਾ  ਹੈ। 

ਮਾਪਿਆਂ ਅਤੇ ਅਧਿਆਪਕਾਂ ਨੂੰ ਛੋਟਿਆਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਫਾਈ ਦੇ ਪ੍ਤੀ ਉਤਸਾਹਿਤ ਕਰਨਾ ਚਾਹੀਦਾ ਹੈ। ਜੇਕਰ ਛੋਟੇ ਬੱਚੇ ਸ਼ੁਰੂ ਤੋਂ ਹੀ ਸਫਾਈ ਦੀ ਅਹਿਮੀਅਤ ਨੂੰ ਸਮਝ ਗਏ ਤਾਂ ਇਹ ਗੁਣ ਸਾਰੀ ਉਮਰ ਉਹਨਾਂ ਦੇ ਕੰਮ ਆਵੇਗਾ। 

ਜਿਸ ਤਰ੍ਹਾਂ ਕਿਸੇ ਵਿਅਕਤੀ ਲਈ ਭੋਜਨ  , ਪਾਣੀ ਅਤੇ ਮਕਾਨ ਦੀ ਜਰੂਰਤ ਹੈ ਬਿਲਕੁਲ ਉਸ ਤਰ੍ਹਾਂ ਹੀ ਸਫਾਈ ਦੀ ਜਰੂਰਤ ਹੈ। ਸਾਡੇ ਆਲੇ ਦੁਆਲੇ ਦੇ ਸਾਫ ਹੋਣ ਨਾਲ ਬਿਮਾਰੀ ਆਂ ਦੇ ਪੈਦਾ ਹੋਣ ਦਾ ਡਰ ਵੀ ਘੱਟ ਜਾਂਦਾ ਹੈ। ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਨਾਲ ਅਸੀਂ ਆਪਣੀ ਸਿਹਤਮੰਦ ਜਿੰਦਗੀ ਦਾ ਆਨੰਦ ਲੈ ਸਕਦੇ ਹਾਂ। ਸਾਫ ਸਫਾਈ ਰੱਖਣ ਨਾਲ ਇੱਕ ਤਾਂ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਂਗੇ ਦੂਜਾ ਇਹ ਆਲੇ ਦੁਆਲੇ ਦੀ ਸੁੰਦਰਤਾ ਨੂੰ ਵੀ ਵਧਾਵੇਗੀ। 

ਸਾਨੂੰ ਆਪਣੇ ਸਰੀਰ ਨੂੰ ਵੀ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਸਫਾਈ ਰੱਖਣ ਦੇ ਨਾਲ ਸਾਨੂੰ ਭੋਜਨ ਵੀ ਸਾਫ ਸੁਥਰਾ ਖਾਣਾ ਚਾਹੀਦਾ ਹੈ ਸਾਨੂੰ ਭੋਜਨ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਨੂੰ ਖਾਣ ਤੋਂ ਪਹਿਲਾਂ  ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। 

ਸਾਨੂੰ ਕਿਸੇ ਸਮਾਨ ਨੂੰ ਲਿਜਾਉਣ ਦੇ ਲਈ ਪਾਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹ ਲਿਫਾਫੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਗੰਦਲਾ ਕਰਦੇ ਹਨ। ਬਲਕਿ ਸਾਨੂੰ ਇਸ ਦੀ ਜਗ੍ਹਾ ਕੱਪੜੇ ਦੇ ਬੈਗ ਬਣਾਕੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। 

ਅਸੀਂ ਅੱਜ ਜੇਕਰ ਵਾਤਾਵਰਣ ਨੂੰ ਸਾਫ ਸੁਥਰਾ ਨਹੀਂ ਰੱਖਾਂਗੇ ਤਾਂ ਇਸ ਦਾ ਨਤੀਜਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ  ਵੀ ਭੁਗਤਣਾ ਪਵੇਗਾ। 

ਆਖਿਰ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਫਰਜ਼ ਜਿੰਮੇਵਾਰੀ ਨਾਲ ਨਿਭਾਉਣਾ ਚਾਹੀਦਾ ਹੈ ਜੇਕਰ ਅਸੀਂ ਕਹੀਏ ਕਿ ਇਹ ਕੰਮ ਕੇਵਲ ਸਰਕਾਰ ਜਾਂ ਕਿਸੇ ਇੱਕ ਸੰਸਥਾ ਦਾ ਹੈ ਤਾਂ ਇਹ ਸੰਭਵ ਨਹੀਂ ਹੈ। ਜੇ ਅਸੀਂ ਸਾਰੇ ਰਲਕੇ ਆਪਣੀ ਆਪਣੀ ਜਿੰਮੇਵਾਰੀ ਨਿਭਾਵਾਂਗੇ ਤਾਂ ਹੀ ਅਸੀਂ ਆਪਣੇ ਵਾਤਾਵਰਣ ਨੂੰ ਸਾਫ ਸੁਥਰਾ ਰੱਖ ਸਕਦੇ ਹਾਂ। 

ਇੱਸ ਨਾਲ ਤੌਹਦੀ ਬਢੀ ਮਦਦ ਹੋ ਵੇਗੀ

ਇੱਦਾਂ ਦੀ ਮੀਨੂ ਆਸਾ ਹੈ ।।

Similar questions