Science, asked by s1796292, 5 months ago

ਪੰਜਾਬ ਦੀਆ ਮੁੱਖ ਲੋਕ ਖੇਡਾਂ ਦੇ ਨਾਮ ਲਿਖੋ​

Answers

Answered by SUNNY90850
5

ਕੋਟਲਾ ਛਪਕੀ, ਪਿਠੂ, ਗੁੱਲੀ - ਡੰਡਾ ਆਦਿ ਪੰਜਾਬ ਦੀਆ ਮੁੱਖ ਖੇਡਾਂ ਹਨ।

Answered by baldeep66
5

Explanation:

ਕੁੜੀਆਂ ਦੀ ਲੋਕ ਖੇਡਾਂ

ਗੀਟੇ

ਭੰਡਾ ਭੰਡਾਰੀਆ

ਰੁਮਾਲ ਚੁੱਕਣਾ

ਟੋਚਨ ਪਾ ਬਈ ਟੋਚਨ ਪਾ

ਪੀਚੋ

ਕਾਜੀ ਕੋਟਲਾ

ਕੂਕਾ ਕਾਂਗੜੇ

ਅੱਡੀ ਛੜੱਪਾ

ਮਾਈ ਪਤੰਗੜਾ ਮਾਈ ਪਤੰਗੜਾ

ਨਾ ਨੀ ਮਾਸੀ ਮੈਂ ਨੀ ਖਾਧਾ

ਤਿੰਨ ਤਾੜੀਆਂ

ਊਚ-ਨੀਚ

ਮਾਈ ਮਾਈ ਕੀ ਲੱਭਦੀ -ਸੂਈ ਧਾਗਾ

ਤੇਰਾ ਮੇਰਾ ਮੇਲ ਨਹੀਂ

ਚੂੰਢੀ-ਮੁੱਕਾ

ਸਮੁੰਦਰ ਤੇ ਮੱਛੀ

ਊਠਕ ਬੈਠਕ

ਰੱਸੀ ਟੱਪਣਾ

ਕਿੱਕਲੀ

ਦੋ ਮੰਜ਼ਲੀ

ਨਦੀ ਕਿਨਾਰਾ

ਚਿੜੀ ੳੱਡ ਕਾਂ ਉੱਡ

ਥਾਲ ਜਾਂ ਖਿੱਦੋ੮

ਇਹਨਾਂ ਵਿੱਚ ਕੁਝ ਖੇਡਾਂ ਦੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ-

ਭੰਡਾ ਭੰਡਾਰੀਆ:-ਇਹ ਖੇਡ ਪੰਦਰਾਂ ਕੁ ਸਾਲ ਦੀਆਂ ਕੁੜੀਆਂ ਅਤੇ ਬੱਚਿਆਂ ਦੀ ਖੇਡ ਹੈ, ਇਸ ਖੇਡ ਵਿੱਚ ਘੱਟ ਤੋਂ ਘੱਟ ਪੰਜ ਖਿਡਾਰੀ ਹੋਣੇ ਲਾਜ਼ਮੀ ਹਨ ਬਾਕੀ ਖੇਡਾਂ ਦੀ ਤਰ੍ਹਾਂ ਪਹਿਲਾਂ ਪੁੱਗਿਆ ਜਾਂਦਾ ਹੈ ਫਿਰ ਨਾ ਪੁੱਗਣ ਵਾਲੀ ਕੁੜੀ ਜਾ ਬੱਚੇ ਨੇ ਨੀਚੇ ਜ਼ਮੀਨ 'ਤੇ ਲੱਤਾ ਨਿਸਾਰ ਕੇ ਭੂੰਜੇ ਬੈਠਣਾ ਹੁੰਦਾ ਹੈ। ਪਹਿਲਾਂ ਇੱਕ ਕੁੜੀ ਜੋ ਉਸ ਦੇ ਕੋਲ ਹੀ ਖੜੀ ਹੁੰਦੀ ਹੈ ਆਪਣੀਆਂ ਹੱਥਾਂ ਦੀਆਂ ਮੁੱਠੀਆਂ ਇੱਕ ਇਕ ਕਰਕੇ ਉਸ ਦੇ ਸਿਰ ਦੀਆਂ ਮੁੱਠੀਆਂ ਇੱਕ ਇਕ ਕਰਕੇ ਉਸ ਦੇ ਸਿਰ ਉੱਤੇ ਰੱਖਦੀ ਹੈ ਤੇ ਆਖਦੀ ਹੈ

“ਭੰਡਾ ਭੰਡਾਰੀਆ ਕਿੰਨਾ ਕੁ ਭਾਰ’

ਦਾਈ ਦੇ ਰਹੀ ਕੁੜੀ ਕਹਿੰਦੀ ਹੈ:

“ਇਕ ਮੁੱਠ ਚੁੱਕ ਲੈ ਦੂਜੀ ਤਿਆਰ”

ਚਿੜੀ ਉੱਡ ਕਾਂ ਉੱਡ:-ਕੁੜੀਆਂ ਦੀ ਇਹ ਖੇਡ ਬਹੁਤ ਹਰਮਨ ਪਿਆਰੀ ਖੇਡ ਹੈ। ਇਸ ਵਿੱਚ ਕੁੜੀਆਂ ਦੀ ਗਿਣਤੀ ਨਿਸ਼ਚਿਤ ਨਹੀਂ। ਸਾਰੀਆਂ ਕੁੜੀਆ ਇਕੱਠੀਆਂ ਹੁੰਦੀਆਂ ਹਨ ਤੇ ਪੁੱਗਿਆ ਜਾਂਦਾ ਹੈ। ਨਾ ਪੁੱਗਣ ਵਾਲੀ ਕੁੜੀ ਦੂਜਿਆਂ ਨੂੰ ਬੋਲ ਕੇ ਖਿਡਾਉਂਦੀ ਹੈ। ਇਸ ਵਿੱਚ ਕਿਸੇ ਵੀ ਸਮਾਨ ਦੀ ਲੋੜ ਨਹੀਂ ਕੁੜੀਆਂ ਕੁੰਡਲ ਵਿੱਚ ਬੈਠ ਜਾਂਦੀਆਂ ਹਨ ਤੇ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਜ਼ਮੀਨ ਉਪਰ ਰੱਖ ਲੈਂਦੀਆਂ ਹਨ। ਪਹਿਲੀ ਕੁੜੀ ਬੋਲਦੀ ਕਾਂ ‘ਉੱਡ’ ਸਾਰੀਆਂ ਕੁੜੀਆਂ ਆਪਣੇ ਹੱਥ ਉੱਪਰ ਨੂੰ ਕਰਦੀਆਂ ਹਨ। ਇਸ ਤਰ੍ਹਾਂ ਅਖੀਰ ਵਿੱਚ ਜੋ ਲੜਕੀ ਰਹਿ ਜਾਂਦੀ ਹੈ, ਉਹ ਜੇਤੂ ਮੰਨੀ ਜਾਂਦੀ ਹੈ। ਇਸ ਵਿੱਚ ਕੁੜੀਆਂ ਦੇ ਦਿਮਾਗੀ ਚੇਤੰਨਤਾ ਵੱਧਦੀ ਹੈ।[5]

ਮੁੰਡਿਆਂ ਦੀਆਂ ਲੋਕ ਖੇਡਾਂ

ਗੁੱਲੀ ਡੰਡਾ

ਸ਼ੱਕਰ ਭੁੱਜੀ

ਅੰਨਾ ਝੋਟਾ

ਲੰਗੜਾ ਸ਼ੇਰ

ਭੜੱਪਾ ਸੋਟੀ

ਹਲਟ ਰੇਸ

ਲੀਡਰ ਲੱਭਣਾ

ਭਾਰ ਖਿੱਚਣਾ

ਘੋਲ

ਡੁਮਣਾ ਮਖਿਆਲ

ਰਾਜੇ ਦੇ ਨੌਕਰ

ਖਾਨ ਘੋੜੀ

ਬਾਂਦਰ ਕੀਲਾ

ਸੌਚੀ-ਪੱਕੀ

ਪੀਲ ਪਲਾਂਗੜਾ

ਡੰਡ ਪਰੰਬਲ

ਪਿੱਠੂ ਗਰਮਾ-ਗਰਮ

ਕਬੱਡੀ

ਕੁਸ਼ਤੀ

ਇਹਨਾਂ ਵਿਚੋਂ ਕੁੱਝ ਖੇਡਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ-

ਗੁੱਲੀ ਡੰਡਾ:-ਇਹ ਖੇਡ ਪੰਜਾਬ ਦੀ ਪ੍ਰਾਚੀਨ ਖੇਡ ਹੈ ਹੁਣ ਵੀ ਖੇਡਦੇ ਹਨ ਇਸ ਖੇਡ ਲਈ ਇੱਕ ਛੋਟਾ ਡੰਡਾ ਅਤੇ ਪੰਜ ਸੱਤ ਉਂਗਲ ਲੰਮੀ ਗੁੱਲੀ ਜੋ ਕਿ ਬੱਚੇ ਕੋਈ ਮੋਟੀ ਡੰਡਾ ਲੈ ਕੇ ਦੋਨਾਂ ਪਾਸਿਆਂ ਤੋਂ ਤਰਾਸ ਜਾਂ ਛਿੱਲ ਕੇ ਤਿੱਖੇ ਤਿਆਰ ਕਰ ਲੈਂਦੇ ਹਨ ਤੇ ਇੱਕ ਘੁੱਤੀ ਪੁੱਟ ਲਈ ਜਾਂਦੀ ਹੈ। ਇਸ ਤਰ੍ਹਾਂ ਗੁੱਲੀ ਨੂੰ ਡੰਡੇ ਨਾਲ ਹਵਾ ਵਿੱਚ ਉਛਾਲਿਆ ਜਾ ਸਕਦਾ ਹੈ। ਇਸ ਖੇਡ ਲਈ ਬੱਚੇ ਦੇ ਟੋਲੀਆ ਬਣਾ ਲੈਂਦੇ ਹਨ ਜਾਂ ਦੋ ਚੰਗੇ ਬੱਚੇ ਆਪਣੇ ਸਾਥੀ ਆਪ ਵੀ ਮੰਗ ਲੈਂਦੇ ਹਨ। ਖੇਡ ਸ਼ੁਰੂ ਕਰਨ ਵੇਲੇ ਇੱਕ ਟੋਲੀ ਰਾਬ ਦੇ ਪਿਛਲੇ ਪਾਸੇ ਅਤੇਵਾਰੀ ਦੇਣ ਵਾਲੀ ਟੋਲੀ ਅਗਲੇ ਪਾਸੋ ਖੜ੍ਹਦੀ ਹੈ। ਵਾਰੀ ਲੈਣ ਵਾਲਾ ਬੱਚਾ ਗੁੱਲੀ ਨੂੰ ਘੁੱਤੀ (ਰਾਬ) ਉਪਰ ਆ ਕੇ ਦਾਅ ਟਿਕਾਉਂਦਾ ਹੈ ਅਤੇ ਡੰਡੇ ਨੂੰ ਰਾਬ (ਘੁੱਤੀ) ਤੇ ਉੱਤੇ ਰੱਖੀ ਗੁੱਲੀ ਦੇ ਥਲਿਉਂ ਅੜਾ ਕੇ ਇੰਨੀ ਜ਼ੋਰ ਨਾਲ ਗੁੱਲੀ ਨੂੰ ਦੂਰ ਮਾਰਦਾ ਹੈ ਜੇਕਰ ਗੁੱਲੀ ਧਰਤੀ ਛੁਹਣ ਤੋਂ ਪਹਿਲਾਂ ਫੜ ਲਈ ਜਾਵੇ ਤਾਂ ਉਲ ਦੇਣ ਵਾਲੇ ਦੀ ਵਾਰੀ ਖਤਮ ਹੋ ਜਾਂਦੀ ਹੈ।

Similar questions