ਪਰਿਵਾਰ ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ
Answers
Answer:
ਸੋਧੋ
ਮਨੁੱਖੀ ਪ੍ਰਸੰਗ ਵਿੱਚ ਟੱਬਰ, ਪਰਿਵਾਰ ਜਾਂ ਖ਼ਾਨਦਾਨ ਇੱਕ ਟੋਲੀ ਹੁੰਦੀ ਹੈ ਜਿਹਨੂੰ ਜਨਮ, ਵਿਆਹ ਜਾਂ ਇਕੱਠੀ ਰਿਹਾਇਸ਼ ਰਾਹੀਂ ਮਾਨਤਾ ਮਿਲਦੀ ਹੈ। ਕਿਸੇ ਨਜ਼ਦੀਕੀ ਟੱਬਰ ਵਿੱਚ ਜੀਵਨ-ਸਾਥੀ, ਮਾਪੇ, ਭਰਾ-ਭੈਣ ਅਤੇ ਧੀਆਂ-ਪੁੱਤ ਆਦ ਸ਼ਾਮਲ ਹੁੰਦੇ ਹਨ। ਵੱਡੇ ਟੱਬਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਏ-ਚਾਚੇ, ਉਹਨਾਂ ਦੀ ਔਲਾਦ, ਭਤੀਜੇ-ਭਤੀਜੀਆਂ ਵਗ਼ੈਰਾ ਵੀ ਮੌਜੂਦ ਹੁੰਦੇ ਹਨ। ਜ਼ਿਆਦਾਤਰ ਸਮਾਜਾਂ ਵਿੱਚ ਟੱਬਰ ਬੱਚਿਆਂ ਦੇ ਸਮਾਜੀਕਰਨ ਦਾ ਸਭ ਤੋਂ ਮੁੱਖ ਅਦਾਰਾ ਹੁੰਦਾ ਹੈ। ਪੰਜਾਬ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਦੀ ਪਰਥਾ ਹੀ ਪ੍ਚਲਿਤ ਰਹੀ ਹੈ।ਇਸ ਦੀ ਸ਼ੁਰੂਆਤ ਵੈਦਿਕ ਕਾਲ ਸਮੇਂ ਹੋਈ।ਪਰਿਵਾਰ ਪਿਤਾ ਪੁਰਖੀ ਧਾਰਨਾ ਤੇ ਚਲਦਾ ਹੈ।ਇਸ ਵਿੱਚ ਸਭ ਤੋਂ ਸਿਆਣਾ ਆਦਮੀ ਪਰਿਵਾਰ ਦਾ ਮੁਖੀ ਹੁੰਦਾ ਹੈ।ਪਰਿਵਾਰ ਮੁਖੀ ਦੀ ਛਤਰ ਛਾਇਆ ਹੇਠ ਉਸ ਦੇ ਛੋਟੇ ਭਾਈ ਭਤੀਜੇ, ਪੁੱਤਰ,ਭਰਜਾਈਆਂ ਅਤੇ ਨੂੰਹਾਂ ਆਦਿ ਤਿੰਨ ਪੀੜੀਆਂ ਤਕ ਵੀ ਇਕੱਠੇ ਰਹਿੰਦੇ ਹਨ। ਪੰਜਾਬ ਦੀ ਪਰਿਵਾਰਕ ਇਕਾਈ ਵਿੱਚ ਚਾਰ ਤਰ੍ਹਾਂ ਦੇ ਰਿਸ਼ਤੇ ਹੁੰਦੇ ਹਨ।ਪਹਿਲੀ ਵੰਨਗੀ ਖੂਨ ਦੇ ਰਿਸ਼ਤਿਆਂ ਦੀ ਹੈ।ਇਹਨਾਂ ਰਿਸ਼ਤਿਆਂ ਵਿੱਚ ਭੈਣ ਭਰਾ ਦੇ ਰਿਸ਼ਤੇ ਆਉਂਦੇ ਹਨ।ਪਰਿਵਾਰਕ ਰਿਸ਼ਤਿਆਂ ਵਿੱਚ ਚਾਚਾ/ਭਤੀਜਾ,ਤਾਇਆ /ਭਤੀਜਾ,ਤਾਈ,ਚਾਚੀ,ਭੂਆ ਫੁੱਫੜ ਆਦਿ ਰਿਸ਼ਤੇ ਆ ਜਾਂਦੇ ਹਨ।ਜਨਮ ਦੁਆਰਾ ਰਿਸ਼ਤੇ -ਇਹਨਾਂ ਵਿੱਚ ਮਾਂ/ਧੀ,ਪਿਉ/ਪੁੱਤ ਅਤੇ ਪਿਉ/ਧੀ ਦੇ ਰਿਸ਼ਤੇ ਸ਼ਾਮਲ ਕੀਤੇ ਜਾ ਸਕਦੇ ਹਨ।ਵਿਆਹ ਦੁਆਰਾ ਸਿਰਜਤ ਰਿਸ਼ਤਿਆਂ ਵਿੱਚ ਸਹੁਰਾ,ਸੱਸ/ਨੂੰਹ,ਨਣਦ/ਭਰਜਾਈ,ਭਾਬੀ/ਦਿਉਰ ਅਤੇ ਦਰਾਣੀ/ਜਠਾਣੀ ਆਦਿ ਰਿਸ਼ਤੇ ਆ ਜਾਂਦੇ ਹਨ। ਪਰ ਹੁਣ ਵਿੱਦਿਆ ਦੇ ਪਾਸਾਰ ਕਾਰਨ ਪੂੰਜੀਵਾਦੀ ਪ੍ਬੰਧ ਦੇ ਹੋਂਦ ਵਿੱਚ ਆਉਣ ਕਰ ਕੇ ਪੰਜਾਬੀ ਪਰਿਵਾਰ ਬਦਲ ਰਿਹਾ ਹੈ।ਜਿਸ ਕਰ ਕੇ ਪਰਿਵਾਰ ਦਾ ਇੱਕੋ ਇੱਕ ਕੰਮ ਨਹੀਂ ਹੈ; ਮਜ਼ਦੂਰੀ, ਵਿਆਹ, ਅਤੇ ਦੋ ਲੋਕਾਂ ਵਿਚਕਾਰ ਪਰਿਣਾਮੀ ਸਬੰਧਾਂ ਦੇ ਲਿੰਗਕ ਵਿਭਾਜਨ ਵਾਲੇ ਸੁਸਾਇਟੀਆਂ ਵਿਚ, ਇੱਕ ਆਰਥਿਕ ਤੌਰ 'ਤੇ ਲਾਭਕਾਰੀ ਘਰ ਬਣਾਉਣ ਦੇ ਲਈ ਇਹ ਜ਼ਰੂਰੀ ਹੈ।
I hope it helpful....