ਸਰਕਾਰ ਦੇ ਕਿੰਨੇ ਅੰਗ ਹੁੰਦੇ ਹਨ?
Answers
Answer:
3 is the answer bro,
Explanation:
Mark me as brainliest
Answer:
ਸਰਕਾਰ (ਅੰਗਰੇਜੀ: Government) ਇੱਕ ਅਜਿਹਾ ਢਾਂਚਾ ਹੁੰਦਾ ਹੈ ਜਿਸ ਵਿੱਚ ਵਿਧਾਨਕਾਰ, ਪ੍ਰਸ਼ਾਸ਼ਕ, ਇਨਸਾਫ਼ ਅਹੁਦਾਰ ਅਤੇ ਨੌਕਰਸ਼ਾਹ ਸਾਂਝੇ ਰੂਪ ਵਿੱਚ ਪੂਰੇ ਰਾਜ ਦਾ ਕਾਬੂ ਰੱਖਦੇ ਹਨ। ਇਹ ਸਰਕਾਰ ਹੀ ਤੈਅ ਕਰਦੀ ਹੈ ਕਿ ਕਿਹੜਾ ਕਾਨੂੰਨ ਰਾਜ ਵਿੱਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਨ ਦੇ ਢਾਂਚੇ ਵੱਖਰੇ-ਵੱਖਰੇ ਹੋ ਸਕਦੇ ਹਨ। ਕਈ ਸਮਾਜਾਂ ਵਿੱਚ ਕਿਸੇ ਖ਼ਾਸ ਆਦਮੀ ਜਾਂ ਉਸ ਦੇ ਵਾਰਸਾਂ ਨੂੰ ਹੀ ਸਰਕਾਰ ਵਿੱਚ ਰੱਖਿਆ ਜਾਂਦਾ ਹੈ ਪਰ ਲੋਕਤੰਤਰ ਵਿੱਚ ਸਰਕਾਰ ਦੇ ਲਈ ਵਿਧਾਨਕਾਰ ਅਤੇ ਪ੍ਰਸ਼ਾਸ਼ਕ ਨੂੰ ਦੇਸ਼ ਦੇ ਲੋਕਾਂ ਵਿਚੋਂ ਹੀ ਚੁਣਿਆ ਜਾਂਦਾ ਹੈ।
ਸਰਕਾਰ ਦੇ ਮੁੱਖ ਤੌਰ ਤੇ ਤਿੰਨ ਅੰਗ ਹੁੰਦੇ ਹਨ- ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ. ਸਰਕਾਰ ਦੀਆਂ ਤਿੰਨ ਸ਼ਾਖ਼ਾਂ - ਇੱਕ ਕਾਨੂੰਨ ਬਣਾਉਣ ਵਾਲੀ, ਦੂਜੀ ਕਾਨੂੰਨ ਲਾਗੂ ਕਰਨ ਵਾਲੀ ਅਤੇ ਤੀਜੀ ਇਨਸਾਫ਼ ਕਰਨ ਵਾਲੀ, ਨੂੰ ਇੱਕ ਦੂਸਰੇ ਤੋਂ ਅਜ਼ਾਦ ਰੱਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਕਚਿਹਰਿਆਂ ਵਿੱਚ ਇਨਸਾਫ਼ ਮਿਲ ਸਕੇ।[1]