English, asked by snehsingh20060116, 4 months ago

ਦਰਗਾਹ ਕਿਤਨੇ ਲਾਗੇ ਗੇ ????​

Answers

Answered by nehasingh20060116
2

Answer:

ਉਦਾਹਰਣ ਦੇ ਲਈ ਮੇਰੇ ਕੋਲ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਦੇ ਵਿਚਕਾਰ ਤਾਪਮਾਨ ਦੇ ਅੰਤਰ ਦਾ ਇੱਕ ਹੱਲ ਹੈ ਅਤੇ ਮੈਂ ਤੁਹਾਡੇ ਤੋਂ ਜਲਦੀ ਸੁਣਨ ਦੀ ਉਮੀਦ ਕਰਦਾ ਹਾਂ ਅਤੇ ਇੱਕ ਵਧੀਆ ਦਿਨ ਵੀ ਹੈ ਅਤੇ ਮੈਂ ਸੁਣਨ ਦੀ ਉਮੀਦ ਕਰਦਾ ਹਾਂ

Answered by XxitzcutieSiyaxX
4

Answer:

ਸਰਬੱਤ ਦੇ ਭਲੇ ਲਈ ਲਾਸਾਨੀ (ਗੁਰਮਤਿ) ਇਨਕਲਾਬ ਦਾ ਆਗਾਜ਼

ਗੁਰੁ ਨਾਨਕ ਸਾਹਿਬ ਦਾ ਸੰਸਾਰ ਵਿੱਚ ਆਉਣ ਦਾ ਮਨੋਰਥ

ਗੁਰੂ ਨਾਨਕ ਸਾਹਿਬ, ਪੰਦਰ੍ਹਵੀ ਸਦੀ ਤੱਕ ਸੰਸਾਰ ਵਿੱਚ ਪ੍ਰਚੱਲਤ ਹੋ ਚੁੱਕੇ ਮੱਤਾਂ (ਮਜ਼੍ਹਬਾਂ) ਦੀ ਤਰਜ਼ `ਤੇ, ਇੱਕ ਹੋਰ ਮੱਤ ਚਲਾਉਣ ਲਈ ਨਹੀਂ ਆਏ ਸਨ। ਪ੍ਰਭੂ-ਪਿਤਾ ਨੇ ਉਨ੍ਹਾਂ ਨੂੰ ਇੱਕ ਵਿਲੱਖਣ ਪਰ ਬਹੁਤ ਹੀ ਕਠਨ ਜ਼ਿੰਮੇਵਾਰੀ ਸੌਂਪ ਕੇ ਇਥੇ ਭੇਜਿਆ ਸੀ, ਜਿਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ, ਪ੍ਰਭੂ-ਪ੍ਰੇਰਨਾ ਦੁਆਰਾ ਪ੍ਰਗਟ ਹੋਈ, ਧੁਰ ਕੀ ਬਾਣੀ ਵਿੱਚ ਇੰਝ ਕਰਦੇ ਹਨ:

ਹਉਂ ਢਾਢੀ ਵੇਕਾਰੁ, ਕਾਰੈ ਲਾਇਆ।। ਰਾਤਿ ਦਿਹੋੈ ਕੈ ਵਾਰ ਧੁਰਹੁ ਫੁਰਮਾਇਆ।।

ਢਾਢੀ ਸਚੈ ਮਹਲਿ, ਖਸਮਿ ਬੁਲਾਇਆ।। ਸਚੀ ਸਿਫ਼ਤਿ ਸਾਲਾਹ ਕਪੜਾ ਪਾਇਆ।।

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ।। ਗੁਰਮਤੀ ਖਾਧਾ ਰਜਿ, ਤਿਨਿ ਸੁਖੁ ਪਾਇਆ।।

ਢਾਢੀ ਕਰੇ ਪਸਾਉ, ਸ਼ਬਦੁ ਵਜਾਇਆ।। ਨਾਨਕ, ਸਚੁ ਸਾਲਾਹਿ, ਪੂਰਾ ਪਾਇਆ।। (ਮ. ੧, ੧੫੦)

ਇਸੇ ਵਿਚਾਰ ਨੂੰ, ਭਾਈ ਗੁਰਦਾਸ ਜੀ, ਆਪਣੀ ਰਚਨਾ ਦੀ ਪਹਿਲੀ ਵਾਰ ਦੀ ੨੩ਵੀਂ ਪਉੜੀ ਵਿੱਚ, ਇੰਝ ਬਿਆਨ ਕਰਦੇ ਹਨ:

ਸੁਣੀ ਪੁਕਾਰਿ ਦਾਤਾਰ ਪ੍ਰਭੁ, ਗੁਰੂ ਨਾਨਕ ਜਗ ਮਾਹਿ ਪਠਾਇਆ।

ਚਰਨ ਧੋਇ ਰਹਿਰਾਸ ਕਰਿ, ਚਰਣਾਮ੍ਰਿਤੁ ਸਿਖਾਂ ਪਿਲਾਇਆ।

ਪਾਰਬ੍ਰਹਮ ਪੂਰਨ ਬ੍ਰਹਮ, ਕਲਜੁਗ ਅੰਦਰਿ ਇੱਕ ਦਿਖਾਇਆ।

ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨੁ ਕਰਾਇਆ।

ਰਾਣਾ ਰੰਕ ਬਰਾਬਰੀ, ਪੈਰੀਂ ਪਵਣਾ ਜਗਿ ਵਰਤਾਇਆ।

ਉਲਟਾ ਖੇਲੁ ਪਿਰੰਮ ਕਾ, ਪੈਰਾਂ ਉਪਰਿ ਸੀਸੁ ਨਿਵਾਇਆ।

ਕਲਜੁਗੁ ਬਾਬੇ ਤਾਰਿਆ, ਸਤਿਨਾਮੁ ਪੜਿ ਮੰਤ੍ਰ ਸੁਣਾਇਆ।

ਕਲਿ ਤਾਰਣਿ ਗੁਰੂ ਨਾਨਕ ਆਇਆ।। (ਭਾਈ ਗੁਰਦਾਸ: ਵਾਰ-੧, ਪਉੜੀ ੨੩)

ਭਾਵ: ਪ੍ਰਭੂ-ਪਿਤਾ ਨੇ ਗੁਰੂ ਨਾਨਕ ਸਾਹਿਬ ਨੂੰ ਧੁਰੋਂ ਹੀ ਵਰੋਸਾਅ ਕੇ, ਮਨੁੱਖਤਾ ਅੰਦਰ (ਧਰਮ ਦੇ ਨਾਂ `ਤੇ) ਪ੍ਰਚੱਲਤ ਹੋ ਚੁੱਕੇ ਸਾਰੇ ਹੀ ਵਹਿਮਾਂ-ਭਰਮਾਂ, ਕਰਮ-ਕਾਂਡਾਂ ਅਤੇ ਊਚ-ਨੀਚ, ਜ਼ਾਤਿ-ਪਾਤਿ, ਛੂਤ-ਛਾਤ, ਰੰਗ, ਲਿੰਗ, ਨਸਲ, ਦੇਸ਼ ਆਦਿ ਦੇ ਵਖਰੇਵੇਂ (ਭੇਦ-ਭਾਵ) ਮਿਟਾ ਕੇ ਸਮੁੱਚੀ ਮਨੁੱਖਤਾ ਨੂੰ ਪ੍ਰਸਪਰ ਪ੍ਰੇਮ-ਭਾਵਨਾ ਦੀ ਲੜੀ ਵਿੱਚ ਪਰੋ ਕੇ, ਹੁਕਮਿ ਰਜ਼ਾਈ ਚੱਲਣ ਵਾਲੇ (ਇੱਕੋ-ਇੱਕ ਵਾਹਿਦ ਪਰਮੇਸ਼ਰ ਦੀ ਰਜ਼ਾ ਅਨੁਸਾਰ ਜੀਵਨ ਬਤੀਤ ਕਰਨ ਵਾਲੇ) ਆਦਰਸ਼ਕ ਵਿਸ਼ਵ-ਪੱਧਰੀ ਸਮਾਜ ਦੀ ਸਿਰਜਨਾ ਕਰ ਕੇ, ਸਮੁੱਚੇ ਸੰਸਾਰ ਅੰਦਰ, ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਅਧਾਰ `ਤੇ, ਹੱਕ, ਸੱਚ ਤੇ ਇਨਸਾਫ਼ ਦਾ ਜ਼ਾਮਨ, ਗ਼ਰੀਬ-ਜਨਤਕ ਆਧਾਰ ਵਾਲਾ, ਸਦੀਵਕਾਲੀ ਰੱਬੀ-ਰਾਜ (ਹਲੇਮੀ-ਰਾਜ) ਸਥਾਪਤ ਕਰਨ ਲਈ ਭੇਜਿਆ ਸੀ। (ਇਸ ਪੁਸਤਕ ਵਿੱਚ ਇਸ ਰੱਬੀ-ਰਾਜ ਨੂੰ ਹਲੇਮੀ-ਰਾਜ ਦੇ ਨਾਮ ਹੇਠ ਦਰਜ਼ ਕੀਤਾ ਗਿਆ ਹੈ)। ਇਸ ਹਕੀਕਤ ਦੀ ਪੁਸ਼ਟੀ ‘ਧੁਰ ਕੀ ਬਾਣੀ` ਦੇ ਫ਼ੁਰਮਾਣ ਇੰਝ ਕਰਦੇ ਹਨ:

ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵਦੈ।। (ਰਾਮਕਲੀ ਦੀ ਵਾਰ, ੯੬੬)

ਭਾਵ: ਗੁਰੂ ਨਾਨਕ ਸਾਹਿਬ ਨੇ ਸਦਾ ਕਾਇਮ ਰਹਿਣ ਵਾਲੇ ਕਿਲ੍ਹੇ (ਸਚੁ ਕੋਟੁ) ਦੀ ਮਜ਼ਬੂਤ ਨਿਉਂ (ਨੀਂਹ) ਰੱਖ ਕੇ (ਸਦਾ ਕਾਇਮ ਰਹਿਣ ਵਾਲੇ ਰੱਬ ਦਾ) ਧਰਮ ਦਾ ਰਾਜ (ਰੱਬੀ-ਰਾਜ) ਸਥਾਪਤ ਕੀਤਾ ਹੈ।

ਕੋਊ ਹਰਿ ਸਮਾਨਿ ਨਹੀਂ ਰਾਜਾ।।

ਏ ਭੂਪਤਿ ਸਭ ਦਿਵਸ ਚਾਰਿ ਕੇ, ਝੂਠੇ ਕਰਤ ਦਿਵਾਜਾ।। (ਕਬੀਰ ਜੀ, ੮੫੬)

ਭਾਵ: ਹੇ ਭਾਈ! ਜਗਤ ਵਿੱਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ (ਮਾਲਕ) ਨਹੀਂ ਹੈ। ਇਹ ਦੁਨੀਆਂ ਦੇ ਸਭ ਰਾਜੇ (ਅਜੋਕੇ ਬਾਦਸ਼ਾਹ, ਪ੍ਰੈਜ਼ੀਡੈਂਟ, ਡਿਕਟੇਟਰ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਆਦਿ) ਸਿਰਫ਼ ਚਾਰ ਕੁ ਦਿਨਾਂ ਦੇ ਹੀ ਰਾਜੇ ਹੁੰਦੇ ਹਨ। ਇਹ (ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ।

ਤਿਸੁ ਬਿਨੁ ਅਵਰੁ ਨ ਕੋਈ ਰਾਜਾ, ਕਰਿ ਤਪਾਵਸੁ ਬਣਤ ਬਣਾਈ।। (ਮ. ੩, ੯੧੧)

ਭਾਵ: ਹੇ ਸੰਤ ਜਨੋਂ! ਪ੍ਰਭੂ ਤੋਂ ਬਿਨਾਂ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤਿ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ।

ਸਪੱਸ਼ਟ ਹੀ ਹੈ ਕਿ ਪ੍ਰਭੂ-ਪਿਤਾ ਨੇ, ਆਪਣੀ ਸਾਜੀ ਕਾਇਨਾਤ ਦਾ ਵੱਡੇ ਪੱਧਰ `ਤੇ ਉਧਾਰ ਕਰਨ ਹਿੱਤ, (ਗੁਰੂ) ਨਾਨਕ ਸਾਹਿਬ ਨੂੰ ਧੁਰੋਂ ਹੀ ਵਰੋਸਾਅ ਕੇ ਭੇਜਿਆ ਸੀ ਤਾਕਿ ਸੁਆਰਥੀ ਸ਼ਾਤਰ ਅਨਸਰਾਂ (ਅਖੌਤੀ ਧਾਰਮਿਕ ਆਗੂਆਂ) ਵੱਲੋਂ (ਧਰਮ ਦੇ ਨਾਂ `ਤੇ) ਵਹਿਮਾਂ-ਭਰਮਾਂ, ਕਰਮ-ਕਾਂਡਾਂ (ਫੋਕਟ ਧਾਰਮਿਕ ਰੀਤਾਂ-ਰਸਮਾਂ), ਜ਼ਾਤਾਂ-ਪਾਤਾਂ, ਮਜ਼੍ਹਬਾਂ, ਲਿੰਗ-ਭੇਦ ਦੇ ਗ਼ੈਰ-ਕੁਦਰਤੀ ਭੰਬਲ-ਭੂਸਿਆਂ ਵਿੱਚ ਪਾਈ ਹੋਈ ਮਨੁੱਖਤਾ ਨੂੰ ਅਸਲੀ ਧਰਮ (ਰੱਬੀ-ਧਰਮ) ਦੇ ਅਸੂਲਾਂ (ਇਨਸਾਨੀਅਤ ਦੇ ਅਸੂਲਾਂ) ਦੀ ਸੂਝ-ਬੂਝ ਦਿੱਤੀ ਜਾ ਸਕੇ ਅਤੇ ਸੁਆਰਥੀ ਰਾਜਨੀਤਕ ਆਗੂਆਂ ਦੁਆਰਾ ਦੇਸ਼, ਨਸਲ, ਰੰਗ ਦੇ ਆਧਾਰ `ਤੇ, ਮਨੁੱਖਤਾ ਵਿੱਚ ਫੈਲਾਈ ਜਾ ਰਹੀ ਨਫ਼ਰਤ, ਵੈਰ-ਵਿਰੋਧ, ਧੱਕੇ-ਸ਼ਾਹੀ, ਬੇ-ਇਨਸਾਫ਼ੀ ਦੇ ਵਾਤਾਵਰਣ ਨੂੰ ਖ਼ਤਮ ਕਰ ਕੇ ਵਿਸ਼ੇ-ਵਿਕਾਰਾਂ ਅਤੇ ਅਨੈਤਿਕਤਾ ਦੇ ਆਲਮ ਵਿੱਚ ਗ਼ਰਕ ਹੋ ਰਹੀ ਮਨੁੱਖਤਾ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ` ਦਾ ਬੁਨਿਆਦੀ ਉਪਦੇਸ਼ ਦ੍ਰਿੜ ਕਰਵਾ ਕੇ, ਪਰਉਪਕਾਰ, ਪ੍ਰਸਪਰ-ਸਦਭਾਵਨਾ ਵਾਲੀਆਂ ਸਾਂਝਾਂ ਦੀ ਲੜੀ ਵਿੱਚ ਪਰੋ ਕੇ, ਇੱਕ ਆਦਰਸ਼ਕ ਵਿਸ਼ਵ-ਪਰਿਵਾਰ ਦੀ ਸਿਰਜਨਾ ਕੀਤੀ ਜਾ ਸਕੇ। ਹਲੇਮੀ-ਰਾਜ ਕਾਇਮ ਕਰਨ ਲਈ ਅਜਿਹੇ ਆਦਰਸ਼ਕ ਸਮਾਜ ਦੀ ਹੋਂਦ ਨਿਹਾਇਤ ਹੀ ਜ਼ਰੂਰੀ ਹੈ।

ਹਲੇਮੀ-ਰਾਜ ਦੀ ਬਣਤਰ

ਇਸ ਰਾਜ ਵਿੱਚ ਪਾਤਿਸ਼ਾਹੀ ਹੋਵੇਗੀ ਵਾਹਿਦ ਪਰਮੇਸ਼ਰ (ਕਰਤਾ ਪੁਰਖੁ) ਦੀ, ਕਾਨੂੰਨ-ਪ੍ਰਣਾਲੀ ਹੋਵੇਗੀ ਪਰਮੇਸ਼ਰ ਵੱਲੋਂ ਕੁਦਰਤਿ (ਸ੍ਰਿਸ਼ਟੀ) ਦੀ ਸਾਜਨਾ ਦੇ ਨਾਲ ਹੀ ਇਸ ਦੇ ਦਰੁੱਸਤ ਬ੍ਰਹਮੰਡੀ ਵਰਤਾਰੇ ਲਈ, ਸਿਰਜ ਕੇ ਪੱਕੇ ਤੌਰ ਤੇ ਲਾਗੂ ਕੀਤੇ ਹੋਏ ਅਟੱਲ ਕੁਦਰਤੀ ਨਿਯਮਾਂ, ਕਾਇਦੇ-ਕਾਨੂੰਨਾਂ (ਜਿਨ੍ਹਾਂ ਬਾਰੇ ਭਰਪੂਰ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ) ਦੇ ਅਨੁਕੂਲ ਅਤੇ ਰਾਜ-ਪ੍ਰਬੰਧ ਦੀ ਜ਼ਿੰਮੇਵਾਰੀ ਹੋਵੇਗੀ ਆਦਰਸ਼ਕ ਇਨਸਾਨਾਂ (ਹੁਕਮਿ ਰਜ਼ਾਈ ਚੱਲਣ ਵਾਲਿਆਂ) ਦੀ।

ਹਲੇਮੀ-ਰਾਜ ਸਥਾਪਤ ਕਰਨ ਲਈ ਪਲਾਨ (ਵਿਉਂਤ)

ਗੁਰੂ ਨਾਨਕ ਸਾਹਿਬ ਨੇ ਪ੍ਰਭੂ-ਪਿਤਾ ਵੱਲੋਂ ਸੌਂਪੀ ਮਹਾਨ, ਅਤਿ ਕਠਨ ਅਤੇ ਵਿਲੱਖਣ ਜ਼ਿੰਮੇਵਾਰੀ ਨੂੰ ਸੰਪੂਰਨ ਕਰਨ ਲਈ ਇੰਝ ਪਲਾਨ ਬਣਾਇਆ:

(ੳ) ਵਿਸ਼ਵ ਪੱਧਰ `ਤੇ, ਹੁਕਮਿ ਰਜ਼ਾਈ ਚੱਲਣ ਵਾਲੇ, ਆਦਰਸ਼ਕ ਸਮਾਜ ਦੀ ਸਿਰਜਨਾ ਕਰਨੀ;

(ਅ) ਆਦਰਸ਼ਕ ਸਮਾਜ ਨੂੰ, ਗੁਰਮਤਿ-ਜੁਗਤਿ ਅਨੁਸਾਰ, ਜਥੇਬੰਦ ਤੇ ਸ਼ਸਤਰਧਾਰੀ ਕਰਨਾ; ਅਤੇ

(ੲ) ਪੜਾਅ-ਦਰ-ਪੜਾਅ, ਸੰਸਾਰ ਵਿੱਚ ਹਲੇਮੀ-ਰਾਜ ਸਥਾਪਤ ਕਰਨਾ।

ਪਲਾਨ ਨੂੰ ਅਮਲ ਵਿੱਚ ਲਿਆਉਣ ਲਈ ਵਰਤੋਂ ਵਿੱਚ ਲਿਆਂਦੀ ਗੁਰਮਤਿ-ਵਿਧੀ

ਉੱਪਰ ਦੱਸੇ ਪਲਾਨ ਨੂੰ ਅਮਲ ਵਿੱਚ ਲਿਆਉਂਣ ਲਈ, ਗੁਰੂ ਨਾਨਕ ਸਾਹਿਬ ਨੇ ਸੰਨ 1507 ਵਿੱਚ, ਅਪਣੇ ਬਚਪਨ ਦੇ ਸਾਥੀ ਅਤੇ ਨਗਰ ਨਿਵਾਸੀ ਭਾਈ ਮਰਦਾਨਾ ਜੀ ਨੂੰ ਸਾਥ ਲੈ ਕੇ, ਜਨ-ਸਧਾਰਨ ਨੂੰ ਜਾਗਰੂਕ ਕਰਨ ਲਈ, ਵਿਸ਼ਵ-ਪੱਧਰੀ ਪ੍ਰਚਾਰ ਫੇਰੀਆਂ (ਉਦਾਸੀਆਂ) ਦਾ ਸਿਲਸਿਲਾ ਅਰੰਭ ਕਰ ਕੇ, ਇੱਕ ਲਾਸਾਨੀ (ਗੁਰਮਤਿ) ਇਨਕਲਾਬ ਦੇ ਅਰੰਭ ਕਰਨ ਦਾ ਬਿਗ਼ਲ ਵਜਾ ਦਿੱਤਾ। ਇਨ੍ਹਾਂ ਪਰਚਾਰ ਫੇਰੀਆਂ ਦਾ ਪ੍ਰੋਗਰਾਮ ਲਗਾਤਾਰ ਸੰਨ 1522 ਤੱਕ ਚਲਦਾ

I hope it's helpful to you

Similar questions