ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ।
Answers
Aa
ਵਿਦਿਆਰਥੀ ਵਰਗ ਅਤੇ ਕਿਤਾਬਾਂ
ਹਰਦੀਪ ਸਿੰਘ ਝੱਜ
ਹਮੇਸ਼ਾ ਸਿੱਖਦੇ ਰਹਿਣਾ ਮਨੁੱਖੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ। ਇਹ ਵੀ ਤੱਥ ਹੈ ਕਿ ਮਨੁੱਖ ਦੀ ਤਰੱਕੀ ਦਾ ਰਾਜ਼ ਚੰਗੀ ਵਿੱਦਿਆ ਹੀ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਉੱਤੇ ਵੱਖ ਵੱਖ ਸ੍ਰੋਤਾਂ ਤੋਂ ਸਿੱਖਦਾ ਰਹਿੰਦਾ ਹੈ; ਜਿਵੇਂ: ਮਾਂ-ਪਿਉ, ਪਰਿਵਾਰ, ਸਮਾਜ, ਸਕੂਲ, ਕਾਲਜ, ਅਧਿਆਪਕ, ਦੋਸਤ ਆਦਿ, ਪਰ ਸਭ ਤੋਂ ਵੱਧ ਉਹ ਆਪਣੇ ਅਨੁਭਵ, ਸਵੈ-ਪੜਚੋਲ ਅਤੇ ਕਿਤਾਬਾਂ ਤੋਂ ਸਿੱਖਦਾ ਹੈ। ਕਿਤਾਬਾਂ ਮਨੁੱਖ ਨੂੰ ਆਲੇ-ਦੁਆਲੇ ਬਾਰੇ ਸਭ ਤੋਂ ਵੱਧ ਗਿਆਨ ਕਰਵਾਉਂਦੀਆਂ ਹਨ। ਵਿਦਿਆਰਥੀ ਜੀਵਨ ਨੂੰ ਸਿੱਖਣ ਦਾ ਸਹੀ ਸਮਾਂ ਮੰਨਿਆ ਗਿਆ ਹੈ। ਕਿਤਾਬਾਂ ਇਸ ਵਿੱਚ ਇਸ ਤਰ੍ਹਾਂ ਦੀ ਨੀਂਹ ਦਾ ਕੰਮ ਕਰਦੀਆਂ ਹਨ ਜਿਸ ਦੇ ਆਧਾਰ ‘ਤੇ ਮਨੁੱਖ ਜ਼ਿੰਦਗੀ ਦੇ ਪੜਾਵਾਂ ਨੂੰ ਸਿਆਣਪ ਨਾਲ ਪਾਰ ਕਰ ਲੈਂਦਾ ਹੈ। ਕਿਤਾਬਾਂ ਵਿਦਿਆਰਥੀ ਨੂੰ ਗਿਆਨ ਵਿੱਚ ਵਾਧਾ ਕਰਨ, ਸਮੇਂ ਦੀ ਸਦਵਰਤੋਂ, ਚੰਗੇ ਕੰਮਾਂ ਵੱਲ ਸਮਾਂ ਲਾਉਣ, ਚਰਿੱਤਰ ਤੇ ਕਰੀਅਰ ਨਿਰਮਾਣ, ਆਤਮ-ਵਿਸ਼ਵਾਸ ਪੈਦਾ ਕਰਨ, ਵੱਡਿਆਂ ਅਤੇ ਅਧਿਆਪਕਾਂ ਦਾ ਆਦਰ ਕਰਨਾ ਸਿਖਾਉਂਦੀਆਂ ਹਨ; ਪਰ ਅਫ਼ਸੋਸ! ਅੱਜ ਵਿਦਿਆਰਥੀ ਵਰਗ ਦਾ ਅੱਛਾ-ਖਾਸਾ ਹਿੱਸਾ ਕਿਤਾਬਾਂ ਪੜ੍ਹਨ ਦੀ ਰੁਚੀ ਤਕਰੀਬਨ ਤਿਆਗ ਰਿਹਾ ਹੈ। ਉਸ ਦਾ ਦਿਮਾਗ ਟੀਵੀ, ਮੋਬਾਈਲ ਫੋਨ, ਫੈਸ਼ਨ, ਫ਼ਿਲਮਾਂ, ਵੀਡਿਓ ਗੇਮ, ਮੋਟਰਸਾਈਕਲ, ਕਾਰਾਂ ਆਦਿ ਵਾਲੇ ਪਾਸੇ ਵਧ ਰਿਹਾ ਹੈ। ਇਸ ਦਾ ਸਿੱਟਾ ਨਸ਼ੇ, ਹਿੰਸਾ, ਬੁਰੀਆਂ ਆਦਤਾਂ, ਵੱਡਿਆਂ ਤੇ ਅਧਿਆਪਕਾਂ ਦਾ ਆਦਰ ਨਾ ਕਰਨਾ, ਚੰਗਾ-ਮਾੜਾ ਸੋਚੇ ਬਿਨਾਂ ਜ਼ਿੱਦ ਪੁਗਾਉਣੀ ਆਦਿ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਹ ਕਿਸੇ ਵੀ ਸੱਭਿਅਕ ਸਮਾਜ ਲਈ ਸ਼ੁਭ ਸੰਕੇਤ ਨਹੀਂ। ਡਿਜੀਟਲ ਮੀਡੀਆ ਦੇ ਦੌਰ ਵਿੱਚ ਵਿਦਿਆਰਥੀਆਂ ਦੀ ਕਿਤਾਬਾਂ ਪੜ੍ਹਨ ਦੀ ਘਟ ਰਹੀ ਰੁਚੀ ਦਾ ਇੱਕ ਕਾਰਨ ਇਹ ਵੀ ਕਿਹਾ ਜਾਂਦਾ ਹੈ ਕਿ ਕਿਤਾਬਾਂ ਦੀ ਥਾਂ ਕੰਪਿਊਟਰ ਤੇ ਇੰਟਰਨੈੱਟ ਨੇ ਲੈ ਲਈ ਹੈ। ਇਹ ਕਾਰਨ ਸਹੀ ਤਾਂ ਹੈ, ਪਰ ਇਸ ‘ਚ ਪੂਰੀ ਤਰ੍ਹਾਂ ਸਚਾਈ ਨਹੀਂ ਹੈ, ਕਿਉਂਕਿ ਮੁਲਕ ਦੇ ਬਹੁਤ ਥੋੜ੍ਹੇ ਨਾਗਰਿਕ ਹੀ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਰਹੇ ਹਨ। ਦੂਜਾ, ਇਹ ਸਹੂਲਤਾਂ ਅਜੇ ਵੀ ਬਹੁਤ ਮਹਿੰਗੀਆਂ ਹਨ ਅਤੇ ਮੁਲਕ ਦੇ ਆਮ ਲੋਕ ਅਜੇ ਵੀ ਇਨ੍ਹਾਂ ਸਹੂਲਤਾਂ ਦਾ ਖਰਚ ਨਹੀਂ ਚੁੱਕ ਸਕਦੇ।