ਰੁੱਖਾਂ ਦੇ ਲਾਭ ੫ ਲੀਯਨਾ ਲਿਖੋ
Answers
ਭੂਮਿਕਾ : ਰੁੱਖਾਂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ । ਜ਼ਰਾ ਸੋਚੋ , ਜੇ ਰੁੱਖ ਨਾ ਹੁੰਦੇ ਤਾਂ ਕੀ ਹੁੰਦਾ । ਧਰਤੀ ਤੇ ਵਿਚਰਨ ਵਾਲੇ ਅਨੇਕਾਂ ਜੀਵ – ਜੰਤੂਆਂ ਲਈ ਰੁੱਖ ਖੁਰਾਕ ਵੀ ਪ੍ਰਦਾਨ ਕਰਦੇ ਹਨ ਅਤੇ ਰਹਿਣ ਦੀ ਥਾਂ ਵੀ ।
ਜੀਵ-ਜੰਤੂਆਂ ਦਾ ਘਰ : ਰੁੱਖ ਸਿਰਫ਼ ਜੀਵ-ਜੰਤੂਆਂ ਲਈ ਹੀ ਨਹੀਂ ਸਗੋਂ ਸਾਨੂੰ ਵੀ ਭੋਜਨ ਦਿੰਦੇ ਹਨ ਕਿਉਂਕਿ ਅਸੀਂ ਰੁੱਖਾਂ ਤੋਂ ਫਲ ਪ੍ਰਾਪਤ ਕਰਦੇ ਹਾਂ ਜੋ ਕਿ ਪੋਸ਼ਟਿਕ ਭੋਜਨ ਦੇ ਰੂਪ ਵਿੱਚ ਅਸੀਂ ਖਾਂਦੇ ਹਾਂ । ਰੁੱਖ ਸਾਡੇ ਲਈ ਕੱਪੜੇ , ਫਰਨੀਚਰ , ਬਾਲਣ ਲਈ ਲੱਕੜੀ , ਘਰ ਬਣਾਉਣ ਲਈ ਲੱਕੜੀ ਦਿੰਦੇ ਹਨ । ਕਾਗਜ਼ ਅਤੇ ਪੈਂਨਸਿਲ ਵੀ ਰੁੱਖਾਂ ਤੋਂ ਹੀ ਬਣਦੇ ਹਨ ।
ਜੜ੍ਹੀ-ਬੂਟੀਆਂ ਦੀ ਪ੍ਰਾਪਤੀ : ਬਹੁਤ ਸਾਰੀਆਂ ਜੜ੍ਹੀ – ਬੂਟੀਆਂ ਅਤੇ ਦਵਾਈਆਂ ਵਿੱਚ ਪੈਣ ਵਾਲੀਆਂ ਚੀਜ਼ਾਂ ਵੀ ਰੁੱਖਾਂ ਤੋਂ ਮਿਲਦੀਆਂ ਹਨ ਜਿਵੇਂ ‘ ਗੂੰਦ ‘ ਵੀ ਸਾਨੂੰ ਰੁੱਖਾਂ ਤੋਂ ਮਿਲਦੀ ਹੈ ਜਿਹੜੀ ਬਹੁਤ ਸਾਰੀਆਂ ਦਵਾਈਆਂ ਅਤੇ ਰੰਗਾਂ ਵਿੱਚ ਪਾਈ ਜਾਂਦੀ ਹੈ ।
ਵਾਤਾਵਰਣ ਦੀ ਸ਼ੁੱਧਤਾ : ਰੁੱਖ ਸਾਨੂੰ ਛਾਂ ਦਿੰਦੇ ਹਨ । ਇਹ ਸਾਡੀ ਹਵਾ ਅਤੇ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ । ਇਹ ਮਨੁੱਖ ਦੁਆਰਾ ਛੱਡੀ ਕਾਰਬਨ ਡਾਇਆਕਸਾਈਡ ਗੈਸ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ ਜਿਹੜੀ ਮਨੁੱਖ ਸਾਹ ਲੈਣ ਲਈ ਵਰਤਦੇ ਹਨ। ਇਹ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਹਨ ਤੇ ਬਾਰਿਸ਼ ਲਿਆਉਣ ਵਿੱਚ ਸਹਾਈ ਹੁੰਦੇ ਹਨ।
Hope this will help you....