Hindi, asked by Anonymous, 2 months ago

ਲੇਖ ⇒ਸ਼ਹਿਦ ਭਗਤ ਸਿੰਘ ਜੀ​

Answers

Answered by yatsu82
1

Explanation:

Answer.

ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਪੰਜਾਬ ਦੇ ਲਾਇਲਪੁਰ ਜ਼ਿਲੇ ਦੇ ਬੰਗਾ ਪਿੰਡ ਵਿਚ ਹੋਇਆ ਸੀ। ਉਸਦੇ ਪਿਤਾ ਕਿਸ਼ਨ ਸਿੰਘ ਸੁਤੰਤਰਤਾ ਸੈਨਾਨੀ ਸਨ ਅਤੇ ਮਾਂ ਵਿਦਿਆਵਤੀ ਇੱਕ ਘਰੇਲੂ .ਰਤ ਸੀ। ਗ਼ਦਰ ਪਾਰਟੀ ਦੇ ਮੈਂਬਰ ਕਰਤਾਰ ਸਿੰਘ ਸਰਾਭਾ ਉਨ੍ਹਾਂ ਦੀ ਪ੍ਰੇਰਣਾ ਸਨ। ... ਭਗਤ ਸਿੰਘ ਨੇ 1926 ਵਿਚ ਨਵਾਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ.

Thanks ❤️

Answered by Anonymous
15

ਭਗਤ ਸਿੰਘ ਦਾ ਨਾਂ ਲੈਂਦੇ ਹੀ ਅਜ ਵੀ ਸਾਡਾ ਖੂਨ ਖੋਲਣ ਲਗ ਜਾਂਦਾ ਹੈ। ਦੇਸ਼ ਦੀ ਸੁਤੰਤਰਤਾ ਦੇ ਲਈ ਜਿਸ ਤਰ੍ਹਾਂ ਉਹਨਾਂ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ, ਉਸਦਾ ਉਦਾਹਰਣ ਮਿਲਣਾ ਮੁਸ਼ਕਲ ਹੈ। ਇਤਿਹਾਸਕਾਰਾਂ ਨੇ ਉਹਨਾਂ ਨੂੰ ‘ਸ਼ਹੀਦੇ ਆਜ਼ਮ’ ਕਹਿਕੇ ਸਤਿਕਾਰਿਆ ਹੈ। ਉਹਨਾਂ ਦਾ ਜੀਵਨ ਇਕ ਅਜਿਹਾ ਪ੍ਰਕਾਸ਼ ਸਤੰਭ ਹੈ ਜੋ ਬਲੀਦਾਨ ਦੇ ਰਾਹ ਵਲ ਸਦੀਆਂ ਤਕ ਸਾਨੂੰ ਰਾਹ ਵਿਖਾਵੇਗਾ। ਉਹ ਦੇਸ਼ ਦੀ ਆਜ਼ਾਦੀ ਲਈ ਹਿੰਸਾ ਦਾ ਸਹਾਰਾ ਲੈਣ ਤੋਂ ਵੀ ਨਹੀਂ ਸਨ ਘਬਰਾਉਂਦੇ।ਉਹਨਾਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ।

ਸਰਦਾਰ ਭਗਤ ਸਿੰਘ ਦਾ ਜਨਮ ਅਕਤੂਬਰ 1907 ਨੂੰ ਪੰਜਾਬ ਵਿਚ ਇਕ ਕ੍ਰਾਂਤੀਕਾਰੀ ਪਰਿਵਾਰ ਵਿਚ ਬੰਗਾ ਨਾਮਕ ਪਿੰਡ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਸੀ। ਆਪ ਦੇ ਪਿਤਾ ਅਤੇ ਚਾਚਾ ਪ੍ਰਸਿੱਧ ਕ੍ਰਾਂਤੀਕਾਰੀ ਸਨ। ਜਿਸ ਦਿਨ ਆਪ ਦਾ ਜਨਮ ਹੋਇਆ ਆਪ ਦੇ ਚਾਚਾ ਅਜੀਤ ਸਿੰਘ ਮਾਂਡਲੇ ਜੇਲ੍ਹ ਤੋਂ ਰਿਹਾ ਹੋਏ ਅਤੇ ਪਿਤਾ ਨੇਪਾਲ ਤੋਂ ਘਰ ਵਾਪਸ ਪਰਤੇ ਸਨ। ਦਾਦੀ ਨੇ ਬਾਲਕ ਨੂੰ ਭਾਗਾਂ ਵਾਲਾ ਕਿਹਾ। ਇਸ ਸ਼ਬਦ ਤੋਂ ਬਾਅਦ ਹੀ ਆਪ ਦਾ ਨਾਂ ਭਗਤ ਸਿੰਘ ਬਣ ਗਿਆ। ਭਗਤੀ ਆਪਣੇ ਚਾਚਾ ਅਤੇ ਪਿਤਾ ਪਾਸੋਂ ਪ੍ਰਾਪਤ ਕੀਤੀ ਸੀ। ਬਚਪਨ ਵਿਚ ਹੀ ਬੰਦੂਕ ਅਤੇ ਤਲਵਾਰ ਇਹਨਾਂ ਦੇ ਪਿਆਰੇ ਖਿਡੌਣੇ ਸਨ। ਬਹੁਤ ਛੋਟੀ ਉਮਰ ਵਿਚ ਹੀ ਉਹ ਕ੍ਰਾਂਤੀਕਾਰੀ ਅੰਦੋਲਨ ਵਿਚ ਸ਼ਾਮਲ ਹੋ ਗਏ। ਲਾਹੌਰ ਵਿਚ ਡੀ. ਏ. ਵੀ. ਸਕੂਲ ਵਿਚ ਮੈਟ੍ਰਿਕ ਕਰਨ ਤੋਂ ਬਾਅਦ ਆਪ ਡੀ. ਏ. ਵੀ. ਕਾਲਜ ਵਿਚ ਦਾਖਲ ਹੋ ਗਏ। ਉਥੇ ਆਪ ਦਾ ਸੰਬੰਧ ਸੁਖਦੇਵ ਅਤੇ ਭਗਵਤੀ ਚਰਨ ਆਦਿ ਕ੍ਰਾਂਤੀਕਾਰੀਆਂ ਨਾਲ ਹੋ ਗਿਆ। ਇਹ ਸਾਰੇ ਰਾਜਨੀਤਿਕ ਅਤੇ ਅਰਥ ਸ਼ਾਸਤਰ ਵਿਚ ਬੜੀ ਰੂਚੀ ਲਿਆ ਕਰਦੇ ਸਨ।

Similar questions