Computer Science, asked by pardeepk44882, 3 months ago

ਸੀ ਭਾਸ਼ਾ ਦੀਆਂ ਕਿਹੜੀਆਂ ਸਿਖਾਵਾਂ ਹੁੰਦੀਆਂ ਹਨ?ਅਤੇ ਸੀ ਭਾਸ਼ਾ ਦੇ ਪ੍ਰਯੋਗ ਖੇਤਰਾਂ ਦਾ ਵਰਨਣ ਕਰੋ ?​

Answers

Answered by ajaykumarvishwakrama
0

Answer:

ਪ੍ਰਸ਼ਨ 5: ਨਿਮਲਲਿਖਤ ਪ੍ਰਸ਼ਨਾਂ ਦੇ ਉੱਤਰ ਦਿਓ।

1. ਸੀ ਭਾਸ਼ਾ ਦੀਆਂ ਕਿਹੜੀਆਂ ਸੀਮਾਵਾਂ ਹਨ?

· ਸੀ ਭਾਸ਼ਾ case sensitive ਭਾਸ਼ਾ ਹੈ। ਉਦਾਹਰਨ ਵਜੋ ਇਹ printf ਨੂੰ ਸਹੀ ਅਤੇ Printf ਨੂੰ ਗਲਤ ਮੰਨਦੀ ਹੈ।

· ਸੀ ਭਾਸ਼ਾ ਦਾ ਡਾਟਾ ਉੱਤੇ ਕੋਈ ਕੰਟਰੋਲ ਨਹੀ ਹੁੰਦਾ, ਇਸ ਲਈ ਲੋਜੀਕਲ ਗਲਤੀਆਂ ਜਿਆਦਾ ਹੁੰਦੀਆਂ ਹਨ।

· ਸੀ ਭਾਸ਼ਾ OOPs ਦੇ ਸਿਧਾਤਾਂ ਤੇ ਅਧਾਰਿਤ ਨਹੀ ਹੈ।

2. ਸੀ ਭਾਸ਼ਾ ਦੇ ਪ੍ਰਯੋਗ ਖੇਤਰਾਂ ਦਾ ਵਰਣਨ ਕਰੋ।

· ਸੀ ਭਾਸ਼ਾ ਦਾ ਪ੍ਰਯੋਗ ਸਿਸਟਮ ਸਾਫਟਵੇਅਰ ਬਣਾਉਣ ਲਈ ਕੀਤਾ ਜਾਂਦਾ ਹੈ, ਜਿਵੇਂ ਕਿ ਭਾਸ਼ਾ ਟ੍ਰਾਂਸਲੇਟਰ, ਡਿਵਾਇਸ ਡਰਾਇਵਰ ਆਦਿ।

· ਸੀ ਭਾਸ਼ਾ ਦਾ ਇਸਤੇਮਾਲ ਡਾਟਾਬੇਸ ਸਾਫਟਵੇਅਰ ਬਣਾਉਣ ਲਈ ਕੀਤਾ ਜਾਂਦਾ ਹੈ।

· ਸੀ ਭਾਸ਼ਾ ਦਾ ਇਸਤੇਮਾਲ ਗ੍ਰਾਫਿਕਸ ਸਾਫਟੇਵਅਰ ਬਣਾਉਣ ਲਈ ਕੀਤਾ ਜਾਂਦਾ ਹੈ।

3. ਪ੍ਰੀਪ੍ਰੋਸੈਸਰ ਨਿਰਦੇਸ਼ ਜਾਂ ਸਟੇਟਮੈਂਟ ਕੀ ਹੁੰਦੇ ਹਨ?

ਪ੍ਰੀਪ੍ਰੋਸੈਸਰ # ਚਿੰਨ੍ਹ ਨਾਲ ਸ਼ੁਰੂ ਹੋਣ ਵਾਲੀਆਂ ਸਟੇਟਮੈਂਟ ਹੁੰਦੀਆਂ ਹਨ, ਜਿਨ੍ਹਾਂ ਨੂੰ ਕੰਪਾਈਲਰ ਦੁਆਰਾ ਕੰਪਾਈਲੇਸ਼ਨ ਤੋ ਪਹਿਲਾ ਕੁਝ ਖਾਸ ਕੰਮ ਕਰਨ ਲਈ ਵਰਤਿਆ ਜਾਂਦਾ ਹੈ। ਜਿਵੇਂ ਕਿ

#include ਹੈਡਰ ਫਾਈਲਾਂ ਨੂੰ ਸ਼ਾਮਿਲ ਕਰਨ ਲਈ

#define ਕਾਂਸਟੈਂਟ ਚਿੰਨ੍ਹ ਨਿਰਧਾਰਿਤ ਕਰਨ ਲਈ

#if ਕੰਡੀਸ਼ਨਲ ਕੰਪਾਈਲੇਸ਼ਨ ਲਈ

4. ਗਲੋਬਲ ਡਿਕਲੇਰੇਸ਼ਨ ਤੋਂ ਤੁਸੀ ਕੀ ਸਮਝਦੇ ਹੋ?

ਗਲੋਬਲ ਡਿਕਲੇਰੇਸ਼ਨ ਤੋਂ ਭਾਵ ਕਿਸੇ ਵੈਰੀਏਬਲ ਜਾਂ ਫੰਕਸ਼ਨ ਨੂੰ ਇਸ ਤਰ੍ਹਾਂ ਡਿਕਲੇਅਰ ਕਰਨ ਤੋ ਹੈ ਤਾਂ ਜੋ ਉਸ ਦੀ ਹੋਂਦ ਪ੍ਰੋਗਰਾਮ ਦੇ ਸਭ ਫੰਕਸ਼ਨਾਂ ਤੱਕ ਹੋਵੇ ਅਤੇ ਉਹ ਸਮੂੱਚੇ ਪ੍ਰੋਗਰਾਮ ਦੇ ਲਾਗੂਕਰਨ ਦੌਰਾਨ ਜੀਵਿਤ ਰਹੇ।

5. ਸੀ ਪ੍ਰੋਗਰਾਮ ਦੀ ਆਮ ਰਚਨਾ ਦੱਸੋ?

/*Preprocessor Directives*/

/*Global Declaration*/

void main()

{

/*Local Declarations*/

/*Statements*/

}

Similar questions