ਕੀ ਸੂਖਮਜੀਵਾ ਨੂੰ ਨੰਗੀ ਅੱਖ ਨਾਲ ਵੇਖਿਆ ਜਾ ਸਕਦਾ ਹੈ ? ਜੇ ਨਹੀ ਤਾਂ ਕਿਵੇਂ ਵੇਖੇ ਜਾ ਸਕਦੇ ਹਾ?
Answers
Explanation:
ਭਗਤ ਨਾਮਦੇਵ ਜੀ ਉਨ੍ਹਾਂ 15 ਭਗਤਾਂ ਵਿੱਚੋ ਇੱਕ ਹਨ, ਜਿੰਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਆਪ ਜੀ ਦੀ ਬਾਣੀ ਨੂੰ, ਗੁਰੂ ਨਾਨਕ ਪਾਤਸ਼ਾਹ ਨੇ ਅਪਣੇ ਪ੍ਰਚਾਰਕ ਦੌਰਿਆਂ ਸਮੇਂ ਆਪ ਪ੍ਰਵਾਨ ਕੀਤਾ ਅਤੇ ਆਪਣੀ ਬਾਣੀ ਦੀ ਸਮਾਨਤਾ ਦੇ ਕੇ ਸੰਭਾਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਦਿ ਤੋਂ ਅੰਤ ਤੀਕ ਪੱਥਰ ਪੂਜਾ ਨੂੰ ਨਿਖਿੱਧ, ਨਿਰ-ਅਰਥਕ ਅਤੇ ਅਗਿਆਨਤਾ ਦੱਸਿਆ ਗਿਆ ਹੈ। ਪੱਥਰ ਪੂਜਕਾਂ ਨੂੰ ‘ਪਸ਼ੂ’ ਕਹਿਕੇ ਵੀ ਸੰਬੋਧਨ ਕੀਤਾ ਗਿਆ ਹੈ। ਬਾਣੀ ਅਨੁਸਾਰ ਪੱਥਰ ਦਾ ਪੁਜਾਰੀ, ਪਸ਼ੂਆਂ ਦੀ ਨਿਆਈ ਅਪਣੀ ਸਮਝ-ਸੂਝ ਤੋਂ ਕੋਰਾ ਹੋਣ ਦਾ ਸਬੂਤ ਦੇ ਰਿਹਾ ਹੁੰਦਾ ਹੈ। ਗੁਰਬਾਣੀ ਵਿਚੋਂ ਇਸਬਾਰੇ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ ਕਿ ਪੱਥਰ ਪੂਜਾ ਬੇਕਾਰ ਸਮਾਂ ਬਰਬਾਦ ਕਰਨਾ ਹੀ ਹੈ। ਮਨੁੱਖ ਨੂੰ ਇਸ ਤੋਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਨਾਮਦੇਵ ਜੀ ਵੀ ਇਸੇ ਹੀ ਸਿਧਾਂਤ ਦੇ ਕਾਇਲ ਸਨ। ਇਸਦਾ ਵੇਰਵਾ ਉਨ੍ਹਾਂ ਦੀ ਹੀ ਬਾਣੀ ਰਚਨਾ ਵਿਚੋਂ ਸਪੱਸ਼ਟ ਮਿਲਦਾ ਹੈ। ਫਿ਼ਰ ਸਾਰੀ ਗੁਰਬਾਣੀ ਅੰਦਰ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ"(ਪੰਨਾ 646) ਦਾ ਸਿਧਾਂਤ ਕੰਮ ਕਰ ਰਿਹਾ ਹੈ। ਇਹ ਨਹੀਂ ਕਿ ਗੁਰੂ ਪਾਤਸ਼ਾਹ ਹੋਰ ਗਲ ਕਹਿਣ ਅਤੇ ਉਥੇ ਕੋਈ ਦੂਜਾ ਲਿਖਾਰੀ ਕੋਈ ਦੂਜੀ ਗਲ।
ਪੱਥਰ ਪੂਜਾ ਅਤੇ ਭਗਤ ਜੀ ਬਾਰੇ ਸਾਡੇ ਕੁਝ ਪ੍ਰਚਾਰਕ- ਭਗਤ ਜੀ ਤਾਂ ਪੱਥਰ-ਬੁੱਤ-ਮੂਰਤੀ ਪੂਜਾ ਦੀ ਨਾਸਮਝੀ ਦਾ ਸਿ਼ਕਾਰ ਮਨੁੱਖ ਨੂੰ, ਉਸ ਦੀ ਅਗਿਆਨਤਾ ਵਿਚੋਂ ਕੱਢਕੇ, ਇਕ ਸੱਚਾ ਮਨੁੱਖ ਬਨਾਉਣ ਦਾ ਯਤਨ ਕਰ ਰਹੇ ਹਨ ਪਰ ਦੂਜੇ ਪਾਸੇ ਸਾਡੇ ਹੀ ਅਖਵਾਉਣ ਵਾਲੇ ਬਹੁਤੇ ਸਿੱਖ ਪ੍ਰਚਾਰਕ ਅਤੇ ਭਗਤ ਮਾਲਾਵਾਂ ਦੇ ਲਿਖਾਰੀ, ਅੱਡੀ-ਚੋਟੀ ਦਾ ਜ਼ੋਰ ਲਾਕੇ ਭਗਤ ਜੀ ਨੂੰ ਹੀ ਪੱਥਰ ਪੂਜਕ ਸਾਬਤ ਕਰ ਰਹੇ ਹਨ।
ਇੱਥੋਂ ਤੀਕ ਕਿ ਜੇਕਰ ਕੋਈ ਸੂਝਵਾਨ ਸੱਜਣ ਅਜਿਹੇ ਪ੍ਰਚਾਰਕਾਂ ਨੂੰ ਕੁਝ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਉਲਟਾ ਉਸ ਨਾਲ ਝਗੜਾ ਕਰਨ ਵਿੱਚ ਆਪਣੀ ਵਡਿਆਈ ਸਮਝਦੇ ਹਨ। ਇੱਧਰ-ਉੱਧਰ ਦੀਆਂ ਬੇਥਾਵੀਆਂ ਮਾਰਨ ਦਾ ਯਤਨ ਕਰਦੇ ਹਨ। ਜਿਵੇਂ ਕਿ ਉਨ੍ਹਾਂ ਨੇ ਕਸਮ ਖਾ ਰੱਖੀ ਹੋਵੇ ਕਿ ਘੱਟੋ-ਘੱਟ ਅਪਣੀ ਜਿ਼ੰਦਗੀ ਵਿੱਚ ਉਨ੍ਹਾਂ ਨੇ, ਗੁਰਮੱਤ, ਗੁਰੂ ਜਾਂ ਸਿੱਖੀ ਦੀ ਗੱਲ ਨੂੰ ਚੱਲਣ ਹੀ ਨਹੀਂ ਦੇਣਾ। ਗੁਰਬਾਣੀ ਦਾ ਸਿਧਾਂਤ ਭਾਵੇਂ ਕੁਝ ਵੀ ਹੋਵੇ ਪਰ ਉਨ੍ਹਾਂ ਨੂੰ ਤਾਂ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਜਿਹੜੀ ਚੀਜ਼ ਕਹਿ-ਕਹਿਕੇ ਇਕ ਲੰਮੇ ਸਮੇਂ ਤੋਂ ਉਨ੍ਹਾਂ ਨੇ ਅਪਣੀ ਭੱਲ ਬਨਾਈ ਹੋਈ ਹੈ ਉਸ ਨੂੰ ਉਹ ਹੁਣ ਅਪਣੇ ਮੂੰਹੋਂ ਹੀ ਗਲਤ ਕਿਵੇਂ ਆਖਣ?
ਇਸ ਵਾਸਤੇ ਹੱਥਲੇ ਵਿਸ਼ੇ ਨੂੰ ਸਮਝਣ ਵਾਸਤੇ, ਅਸੀਂ ਭਗਤ ਜੀ ਦੇ ਭੈਰਉ ਰਾਗ ਵਿੱਚਲੇ ਸ਼ਬਦ "ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ" ਦੀ ਵਿਚਾਰ ਜ਼ਰੂਰੀ ਸਮਝਦੇ ਹਾਂ ਕਿਉਂਕਿ ਇਸੇ ਸ਼ਬਦ ਦੇ ਆਪ ਮਿੱਥੇ ਅਰਥਾਂ ਨੂੰ ਆਧਾਰ ਬਣਾ ਕੇ, ਸਾਡੇ ਬਹੁਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਬਹੁਤ ਉਲਝਾਇਆ ਹੈ। ਫਿ਼ਰ ਇਸਦੇ ਨਾਲ ਹੀ ਇਸ ਸੰਬੰਧ ਵਿਚ ਲਿਖੀ ਗਈ ਭਾਈ ਗੁਰਦਾਸ ਜੀ ਦੀ ਵਾਰ ਤੇ ਵਿਚਾਰ ਵੀ ਕਰਾਂਗੇ ਕਿ ਅਸਲ ਵਿਚ ਉਹ ਵਾਰ ਹੈ ਕੀ ਅਤੇ ਕਿਸ ਸੰਬੰਧ ਵਿਚ ਹੈ? ਪਰ ਭਗਤ ਜੀ ਦੀ ਹੀ ਬਾਕੀ ਬਾਣੀ ਵਿਚੋਂ ਪਹਿਲਾਂ ਕੁਝ ਗਲਾਂ ਤੇ ਚਾਨਣਾ ਪਾਉਣਾ ਬਹੁਤ ਜ਼ਰੂਰੀ ਹੈ ਤਾਂਕਿ ਅਸਲ ਗਲ ਨੂੰ ਸਮਝ ਸਕੀਏ।
ਪੱਥਰ ਪੂਜਾ ਬਾਰੇ ਭਗਤ ਜੀ ਦੀ ਆਪਣੀ ਬਾਣੀ ਵਿਚੋਂ- ਪੱਥਰ ਪੂਜਾ ਬਾਰੇ ਉਹ ਪੱਥਰ ਪੂਜਾ ਦੇ ਮੁਦਈ ਨੂੰ ਕਹਿੰਦੇ ਹਨ:
"ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ" (ਪੰਨਾ 525)
ਭਾਵ - ਇੱਕ ਪੱਥਰ ਦੀ ਤੂੰ ਪੂਜਾ ਕਰਦਾ ਹੈ ਅਤੇ ਦੂਜੇ ਤੇ ਪੈਰ ਧਰਦਾ ਹੈ। ਜੇ ਉਹ ਦੇਵਤਾ ਹੈ ਤਾਂ ਜਿਹੜਾ ਪੱਥਰ ਤੇਰੇ ਪੈਰਾਂ ਹੇਠ ਹੈ ਉਹ ਵੀ ਦੇਵਤਾ ਹੀ ਹੋਣਾ ਚਾਹੀਦਾ ਹੈ । ਮੈਨੂੰ ਨਾਮਦੇਵ ਨੂੰ ਤਾਂ ਕੇਵਲ ਇਕ ਕਰਤੇ ਪ੍ਰਭੂ ਦੀ ਸੇਵਾ ਦੀ ਹੀ ਲੋੜ ਹੈ ਅਤੇ ਇਸ ਪੱਥਰ ਪੂਜਾ ਦੀ ਮੈਨੂੰ ਲੋੜ ਨਹੀਂ।
ਸਪੱਸ਼ਟ ਤੌਰ ਤੇ ਨਾਮਦੇਵ ਜੀ ਪੈਰਾਂ ਹੇਠਾਂ ਪਏ ਪੱਥਰਾਂ ਨੂੰ ਅਤੇ ਕਿਸੇ ਪੱਥਰ ਦੇ ਠਾਕੁਰ ਜਾਂ ਮੂਰਤੀ ਨੂੰ ਇੱਕੋ ਹੀ ਦਰਜਾ ਦੇਂਦੇ ਹਨ। ਇਹੀ ਨੀਯਮ ਸਾਰੀ ਗੁਰਬਾਣੀ ਰਚਨਾ ਵਿਚ ਵੀ ਵਰਤ ਰਿਹਾ ਹੈ। ਇੱਥੇ ਤਾਂ ਕੇਵਲ ਇੱਤਨਾ ਹੀ ਕਹਿਣਾ ਯੋਗ ਹੈ ਕਿ ਪ੍ਰਚੱਲਤ ਕਹਾਣੀ ਅਨੁਸਾਰ ਜੇ ਵਾਕਿਆ ਹੀ ਭਗਤ ਜੀ ਨੇ ਕਿਸੇ ਪੱਥਰ ਪੂਜਾ ਤੋਂ ਪ੍ਰਾਮਤਮਾ ਨੂੰ ਪ੍ਰਾਪਤ ਕੀਤਾ ਹੁੰਦਾ ਤਾਂ ਉਹ ਆਪ ਤਾਂ ਘੱਟੋ ਘੱਟ ਇਸ ਰਸਤੇ ਨੂੰ ਨਾ ਨਿੰਦਦੇ। ਜ਼ਰੂਰੀ ਹੇ ਕਿ ਜਿਸ ਰਸਤੇ ਤੋਂ ਕਿਸੇ ਨੂੰ ਆਪ ਕੁਝ ਪ੍ਰਾਪਤ ਹੋਇਆ ਹੋਵੇ ਉਹ ਉਸ ਦਾ ਅਹਿਸਾਨ ਮੰਦ ਹੀ ਨਹੀਂ ਹੁੰਦਾ ਬਲਕਿ ਦੂਜਿਆਂ ਨੂੰ ਵੀ ਉਸ ਵਾਸਤੇ ਪ੍ਰੇਰਨਾ ਕਰਦਾ ਹੈ।
ਇਸਦੇ ਉਲਟ ਭਗਤ ਜੀ ਤਾਂ ਪੱਥਰ ਪੂਜਾ ਦੇ ਮੁਦਈ ਨੂੰ 'ਮੂਰਖ' {"ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ" (ਪੰ:874)} ਕਹਿੰਦੇ ਹਨ। ਇਸ ਸ਼ਬਦ ਵਿੱਚ ਭਗਤ ਜੀ ਨੇ ਸਪੱਸ਼ਟ ਬ੍ਰਾਹਮਣ ਦੇ ਰਸਤੇ ਨੂੰ, ਮੰਤਰ ਰਟਨ, ਦੇਵੀ ਦੇਵਤਿਆਂ ਅਤੇ ਅਵਤਾਰਾਂ ਦੀ ਪੂਜਾ ਨੂੰ ਜੀਵਨ ਦਾ ਗ਼ਲਤ ਰਸਤਾ ਦਸਿਆ ਹੈ। ਬਲਕਿ ਭਗਤ ਜੀ ਨੇ ਬ੍ਰਾਹਮਣ ਦੇ ਅਨੁਆਈ ਨੂੰ ਤਾਂ 'ਹਿੰਦੂ ਅੰਨ੍ਹਾ' ਕਹਿਕੇ ਪੁਕਾਰਿਆ ਹੈ। ਭਾਵ ਉਸਨੂੰ ਪ੍ਰਮਾਤਮਾ ਬਾਰੇ ਵੀ ਕੁਝ ਪਤਾ ਨਹੀਂ ਅਤੇ ਪ੍ਰਭੂ ਪ੍ਰਾਪਤੀ ਦੇ ਢੰਗ ਬਾਰੇ ਵੀ ਕੁਰਾਹੇ ਪਿਆ ਹੈ। ਇਸਤਰ੍ਹਾਂ ਬ੍ਰਾਹਮਣ ਭਗਤ ਹਿੰਦੀ ਤਾਂ ਜੀਵਨ ਮਾਰਗ ਦੇ ਦੋਨਾਂ ਪੱਖਾਂ ਤੋਂ ਅਨਜਾਣ ਹੈ।
ਇਥੇ ਹੀ ਬਸ ਨਹੀਂ, ਭਗਤ ਜੀ ਨੇ ਆਪਣੀ ਸਾਰੀ ਬਾਣੀ 'ਚ ਪ੍ਰਭੂ ਪ੍ਰਾਪਤੀ ਦਾ ਇਕ ਮਾਤਰ ਸਾਧਨ ਸੱਚੇ ਗਿਆਨ ਗੁਰੂ ਦੀ ਪ੍ਰਾਪਤੀ ਹੀ ਦੱਸਿਆ ਹੈ ਨਾ ਕਿ ਕਿਸੇ ਪੱਥਰ-ਮੂਰਤੀ, ਦੇਵੀਆਂ-ਦੇਵਤੇ, ਆਪ ਮਿਥੇ ਭਗਵਾਨਾਂ ਦੀ ਪੂਜਾ, ਬ੍ਰਾਹਮਣੀ ਕਰਮਕਾਂਡ ਜਾਂ ਕੁਝ ਹੋਰ। ਬ੍ਰਾਹਮਣ ਦੇ ਬਣਾਏ ਅਨੇਕਾਂ ਦੇਵਤਿਆਂ-ਭਗਵਾਨਾਂ ਅਤੇ ਠਾਕੁਰਾਂ ਬਾਰੇ ਉਨ੍ਹਾਂ ਦਾ ਫੈਸਲਾ ਹੈ:
"ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ" (ਪੰ:874)