CBSE BOARD X, asked by jindalnikhil34445, 1 month ago

ਬੀਬੀ ਭਾਨੀ ਜੀ ਨੇ ਕਿਸ ਤੋਂ ਵਰ ਮੰਗਿਆ *​

Answers

Answered by saghirkhanmhl41
3

Answer:

ਬੀਬੀ ਭਾਨੀ ਸਿੱਖ ਜਗਤ ਦੀ ਆਪ ਮਹਾਨ ਸ਼ਖਸੀਅਤ ਹੈ। ਬੀਬੀ ਭਾਨੀ ਜੀ ਨੇ ਪਿਤਾ ਦੀ ਸੇਵਾ ਕਰ ਕੇ ਇਹ ਪੂਰਨ ਵਿੱਚ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਵੀ ਫ਼ਰਕ ਨਹੀਂ ਹੈ। ਬੀਬੀ ਜੀ ਬਚਪਨ ਤੋਂ ਹੀ ਪ੍ਰਭੁ-ਭਗਤੀ ਵਿੱਚ ਲੱਗ ਗਏ ਸਨ। ਆਪ ਸੁਭਾਅ ਦੇ ਅਤਿ ਸੁਸ਼ੀਲ, ਸੰਜਮੀ ਅਤੇ ਨਿੰਮ੍ਰਤਾ ਵਾਲੇ ਸਨ, ਸ੍ਰੇਸ਼ਟ ਬੁੱਧੀ ਦੇ ਮਾਲਕ ਸਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਕੇਵਲ ਬੀਬੀ ਭਾਨੀ ਜੀ ਹੀ ਹਨ ਜੋ ਗੁਰ ਬੇਟੀ ਵੀ ਹਨ, ਗੁਰ ਪਤਨੀ ਵੀ, ਗੁਰ ਜਨਣੀ, ਗੁਰੂ ਦੀ ਦਾਦੀ ਅਤੇ ਪੜਦਾਦੀ ਸਨ। ਆਪ ਦਾ ਜਨਮ 19 ਜਨਵਰੀ, 1535 ਨੂੰ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੇ ਘਰ ਮਾਤਾ ਮਨਸਾ ਦੇਵੀ ਦੀ ਕੁਖੋਂ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਦੇ ਪਿਤਾ ਗੁਰੂ ਨਾਲ ਪ੍ਰੇਮ ਦੀ ਬਚਪਨ ਦੀ ਘਟਨਾ ਸਿੱਖ ਇਤਿਹਾਸ ਵਿੱਚ ਮੌਜੂਦ ਹੈ। ਇਕ ਵਾਰ ਜਦ ਗੁਰੂ ਅਮਰਦਾਸ ਸਮਾਧੀ ਵਿੱਚ ਲੀਨ ਸਨ ਉਨ੍ਹਾਂ ਦੀ ਚੌਂਕੀ ਦਾ ਪਾਵਾ ਟੁੱਟ ਜਾਣ ਤੇ ਬੀਬੀ ਭਾਨੀ ਨੇ ਆਪਣੇ ਹੱਥ ਨਾਲ ਚੌਂਕੀ ਨੂੰ ਸਹਾਰਾ ਦਿੱਤਾ ਤਾਂ ਕਿ ਗੁਰੂ ਪਿਤਾ ਦੀ ਭਗਤੀ ਵਿੱਚ ਵਿਘਨ ਨਾਂ ਪਵੇ।ਭਾਵੇਂ ਕਿ ਲੋਹੇ ਦਾ ਕਿੱਲ ਉਨ੍ਹਾਂ ਦੇ ਹੱਥ ਵਿੱਚ ਖੁਭ ਜਾਣ ਨਾਲ ਖੂਨ ਵਹਿ ਤੁਰਿਆ ਸੀ।ਸਮਾਧੀ ਖੋਲ੍ਹਣ ਤੇ ਗੁਰੂ ਅਮਰਦਾਸ ਨੇ ਪੁੱਤਰੀ ਨੂੰ ਗੁਰਗੱਦੀ ਦੇ ਉੁਨ੍ਹਾਂ ਦੀ ਸੰਤਾਨ ਵਿੱਚ ਰਹਿਣ ਦਾ ਵਰ ਦਿੱਤਾ।

ਆਪ ਗੁਰੂ ਜੀ ਦੀ ਛੋਟੀ ਪੁੱਤਰੀ ਸਨ। ਆਪ ਦੇ ਭਰਾਵਾਂ ਦਾ ਨਾਮ ਭਾਈ ਮੋਹਨ ਜੀ ਅਤੇ ਭਾਈ ਮੋਹਰ ਜੀ ਅਤੇ ਵੱਡੀ ਭੈਣ ਦਾ ਨਾਮ ਬੀਬੀ ਦਾਨੀ ਜੀ ਸਨ। ਆਪ ਦਾ ਵਿਆਹ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨਾਲ ਹੋਇਆ। ਆਪ ਦੇ ਘਰ ਤਿੰਨ ਪੁੱਤਰ ਪ੍ਰਿਥੀ ਚੰਦ 1558, ਮਹਾਦੇਵ 1560 ਅਤੇ ਗੁਰੂ ਅਰਜਨ ਦੇਵ 1563 ਦਾ ਜਨਮ ਹੋਇਆ।

ਗੁਰੂ ਰਾਮਦਾਸ ਦੇ ਪਰਲੋਕ ਸਿਧਾਰੇ ਉਪਰੰਤ ਬੀਬੀ ਭਾਨੀ ਤੇ ਭਾਈ ਗੁਰਦਾਸ ਨੇ ਮਿਲ ਕੇ ਪ੍ਰਿਥੀ ਚੰਦ ਦੇ ਵਿਰੋਧ ਦਾ ਟਾਕਰਾ ਕੀਤਾ।ਉਨ੍ਹਾਂ ਗੁਰੂ ਅਰਜਨ ਨੂੰ ਪਹਿਲੀ ਪਤਨੀ ਦੇ ਸੁਵਰਗਵਾਸ ਹੋਣ ਤੇ ਦੂਜੀ ਸ਼ਾਦੀ ਲਈ ਮਨਾਇਆ। ਗੁਰੂ ਅਰਜਨ ਦੇ ਉਹ ਸਲਾਹਕਾਰ ਵੀ ਤੇ ਮਦਦਗਾਰ ਵੀ ਸਨ।ਗੁਰੂ ਅਰਜਨ ਦੀ ਸ਼ਹਾਦਤ ਉਪਰੰਤ ਗੁਰੂ ਹਰਿਗੋਬਿੰਦ ਨੂੰ ਧੀਰਜ ਦੇਣ ਵਾਲੇ ਬੀਬੀ ਭਾਨੀ ਹੀ ਸਨ।

ਬੀਬੀ ਭਾਈ ਦੀ 9 ਅਪਰੈਲ, 1598 ਨੂੰ ਮੌਤ ਹੋ ਗਈ।

I hope it will be helpful for you

please mark me as brainliest

Similar questions