Social Sciences, asked by sagark3800, 4 months ago

ਸਦਾ ਕੌਰ ਕੌਣ ਸੀ?

ਰਣਜੀਤ ਸਿੰਘ ਦੀ ਮਾਤਾ

ਰਣਜੀਤ ਸਿੰਘ ਦੀ ਪੁੱਤਰੀ

ਰਣਜੀਤ ਸਿੰਘ ਦੀ ਸੱਸ

ਰਣਜੀਤ ਸਿੰਘ ਦੀ ਪਤਨੀ​

Answers

Answered by gyaneshwarsingh882
0

Answer:

Explanation:

ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਜੱਥੇਦਾਰ ਸੀ। ਅਤੇ ਉਸ ਦਾ ਇਲਾਕਾ ਅੱਜ ਦੇ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। 1792 ਈ: ਵਿੱਚ ਮਹਾਂ ਸਿੰਘ ਦੀ ਮੌਤ ਪਿੱਛੋਂ ਮਿਸਲ ਦਾ ਰਾਜ-ਪ੍ਬੰਧ ਉਸ ਦੀ ਪਤਨੀ ਰਾਜ ਕੌਰ ਦੇ ਹੱਥਾਂ ਵਿੱਚ ਆ ਗਿਆ| ਉਸਨੇ ਸਾਰਾ ਕੰਮ-ਕਾਜ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ|1796 ਈ: ਵਿੱਚ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਜਾਣ ਉਪਰੰਤ ਉਸਦੀ ਸੱਸ ਸਦਾ ਕੌਰ ਵੀ ਸ਼ੁੱਕਰਚੱਕੀਆ ਮਿਸਲ ਦੇ ਸ਼ਾਸਨ-ਪ੍ਬੰਧ ਵਿੱਚ ਹਿੱਸਾ ਲੈਣ ਲੱਗੀ|ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ, ਮਿਸਲ ਦਾ ਰਾਜ-ਪ੍ਬੰਧ ਤਿੰਨ ਵਿਅਕਤੀਆਂ ਦੇ ਹੱਥਾਂ ਵਿੱਚ ਰਿਹਾ—ਰਾਜ ਕੌਰ, ਸਦਾ ਕੌਰ ਤੇ ਦੀਵਾਨ ਲਖਪਤ ਰਾਏ|ਇਸ ਕਾਲ ਨੂੰ ਤਿੱਕੜੀ ਦੀ ਸਰਪ੍ਸਤੀ ਦਾ ਕਾਲ ਕਿਹਾ ਜਾਂਦਾ ਹੈ|1797 ਈ: ਵਿੱਚ ਜਦ ਰਣਜੀਤ ਸਿੰਘ 17 ਵਰਿਆਂ ਦਾ ਹੋ ਗਿਆ ਤਾਂ ਉਸ ਨੇ ਰਾਜ-ਪ੍ਬੰਧ ਦੀ ਵਾਗ-ਡੋਰ ਆਪਣੇ ਹੱਥਾਂ ਵਿੱਚ ਲੈ ਲਈ|

ਉਸ ਨੇ ਕਈ ਮੁਹਿੰਮਾਂ ਨਾਲ਼ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇੱਕਠਾ ਕੀਤਾ ਅਤੇ 12 ਅਪਰੈਲ 1801 (ਵਿਸਾਖੀ ਦੇ ਦਿਨ) ਨੂੰ ਮਹਾਰਜੇ ਦੇ ਤਖ਼ਤ-ਨਸ਼ੀਨ ਹੋ ਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਉਸਨੇ ਮੁਲਤਾਨ, ਪੇਸ਼ਾਵਰ, ਜੰਮੂ ਅਤੇ ਕਸ਼ਮੀਰ ਅਤੇ ਆਨੰਦਪੁਰ ਦੇ ਪਹਾੜੀ ਇਲਾਕੇ ਉੱਤੇ ਕਬਜ਼ਾn ਕੀਤਾ ਜਿਸ ਵਿੱਚ ਵੱਡਾ ਇਲਾਕਾ ਕਾਂਗੜਾ ਸੀ। 1802 ਵਿੱਚ ਉਸ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਜੋੜ ਲਿਆ ਅਤੇ ਸਿੱਖਾਂ ਦੇ ਪਵਿੱਤਰ ਗੁਰਦੁਆਰੇ, ਹਰਿਮੰਦਰ ਸਾਹਿਬ, ਦੀ ਸੰਗਮਰਮਰ ਅਤੇ ਸੋਨੇ ਨਾਲ਼ ਸੇਵਾ ਕਰਵਾਈ ਜਿਸ ਕਰਕੇ ਉਸ ਦਾ ਨਾਂ ਸੁਨਹਿਰੀ ਮੰਦਰ (ਅੰਗਰੇਜ਼ੀ: Golden temple) ਪਿਆ। ਉਸ ਨੇ ਆਪਣੀ ਫ਼ੌਜ ਦਾ ਆਧੁਨਿਕੀਕਰਨ ਕੀਤਾ ਜਿਸ ਲਈ ਉਸ ਨੇ ਯੂਰਪੀ ਅਫ਼ਸਰ ਭਰਤੀ ਕੀਤਾ। ਪੰਜਾਬ ਉਸ ਸਮੇਂ ਤੱਕ ਦੀ ਸਭ ਤੋਂ ਵਧੀਆ ਹਥਿਆਰ ਨਾਲ਼ ਲੈੱਸ ਫ਼ੌਜ ਸੀ ਜਿਸ ਨੂੰ ਬਰਤਾਨੀਆ ਸਭ ਤੋਂ ਬਾਅਦ ਕਬਜ਼ੇ ਵਿੱਚ ਕਰ ਸਕਿਆ। ਉਸਨੇ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ, ਹਾਲਾਂਕਿ ਮੌਤ ਦੀ ਸਜ਼ਾ ਕਦੇ-ਕਦਾਈਂ ਦਿੱਤੀ ਜਾਂਦੀ ਸੀ। ਉਸਨੇ ਜਜ਼ੀਆ ਟੈਕਸ, ਜੋ ਕਿ ਹਿਦੂਆਂ ਅਤੇ ਸਿੱਖਾਂ ਉੱਤੇ ਲਾਇਆ ਜਾਂਦਾ ਸੀ, ਨੂੰ ਖ਼ਤਮ ਕਰ ਦਿੱਤਾ। ਉਹ ਸਭ ਧਰਮਾਂ ਦਾ ਆਦਰ ਕਰਦਾ ਸੀ। ਇਸ ਕਰਕੇ ਉਸਨੇ ਆਪਣੇ ਰਾਜ ਨੂੰ ਇੱਕ ਧਾਰਮਿਕ ਰਾਜ ਦੇ ਰੂਪ ਵਿੱਚ ਸਥਾਪਤ ਕਰਨ ਦੀ ਬਜਾਏ ਸਰਬੱਤ ਦੇ ਭਲੇ ਦੇ ਆਦਰਸ਼ ਅਧੀਨ ਪੰਜਾਬੀਆ ਦੇ ਲਈ ਇੱਕ ਨਿਵੇਕਲਾ ਰਾਜ ਕਾਇਮ ਕੀਤਾ। ਉਸ ਦੇ ਰਾਜ ਵਿੱਚ ਮੁਸਲਮਾਨ ਅਤੇ ਹਿੰਦੂ ਕਈ ਵੱਡੇ ਅਹੁਦਿਆਂ ਉੱਤੇ ਸਨ ਅਤੇ ਅਵਾਮ ਵਿੱਚ ਵੀ ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ।

1839 ਉਸਦੀ ਮੌਤ ਤੋਂ ਬਾਅਦ ਉਸਦਾ ਵੱਡਾ ਪੁੱਤਰ ਖੜਕ ਸਿੰਘ ਤਖ਼ਤ ’ਤੇ ਬੈਠਿਆ ਪਰ ਸਿੰਘ ਦੀ ਮੌਤ ਤੋਂ ਬਾਅਦ ਰਾਜ ਖਿੰਡਣਾ ਸ਼ੁਰੂ ਹੋ ਗਿਆ। ਉਸਤੋਂ ਬਾਅਦ ਬਰਤਾਨੀਆ ਨੇ ਉਸ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਸਿਰਫ਼ ਨਾਮ ਦਾ ਹੀ ਰਾਜਾ ਬਣਾ ਦਿੱਤਾ ਅਤੇ ਅਖ਼ੀਰ 1849 ਵਿੱਚ ਪੰਜਾਬ ’ਤੇ ਕਬਜ਼ਾ ਕਰ ਲਿਆ। 1853 ਵਿੱਚp ਅੰਗਰੇਜਾ ਨੇ ਦਲੀਪ ਸਿੰਘ ਦਾ ਧਰਮ ਪਰਿਵਰਤਨ ਕਰਕੇ ਉਸਨੂੰ ਇਸਾਈ ਬਣਾ ਦਿੱਤਾ।ਉਸਦਾ ਕੇਸਕਤਲ ਗਿਰਜਾਘਰ,ਫ਼ਤੇਹਗਰ,ਉੱਤਰ ਪ੍ਰਦੇਸ਼ ਵਿੱਚ ਕਰ ਦਿੱਤਾ। ੨੩ ਅਕਤੂਬਰ ੧੮੯੩ ਨੂੰ ਵਿਦੇਸ਼ ਵਿੱਚ ਹੀ ਉਸਦਾ ਦਿਹਾਂਤ ਹੋ ਗਿਆ।

ਰਣਜੀਤ ਸਿੰਘ ਸਮਾਧੀ ਲਹਿੰਦੇ ਪੰਜਾਬ ਵਿੱਚ ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਕੋਲ਼ ਬਣੀ ਹੋਈ ਹੈ।

Answered by swarans209
0

Answer:

ਰਣਜੀਤ ਸਿੰਘ ਦੀ ਪਤਨੀ

Explanation:

ਸਦਾ ਕੌਰ ਕੌਣ ਸੀ?

Similar questions