ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ ਅਤੇ ਉਨ੍ਹਾਂ ਨੇ ਕਿਸ ਸਥਾਨ ਤੇ ਖੇਤੀ ਕਰਦਿਆਂ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਰਾਹ ਦੱਸਿਆ ?
Answers
Answer:
ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਪਾਤਸ਼ਾਹ ਹੋਏ ਹਨ।
ਜਨਮ: 15 ਅਪ੍ਰੈਲ 1469
ਜਨਮ ਸਥਾਨ: ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਹਿਬ, ਪਾਕਿਸਤਾਨ)
ਮਾਤਾ-ਪਿਤਾ: ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਦਾਸ ਜੀ ਸੀ।
ਭੈਣ-ਭਣੋਈਆ: ਬੀਬੀ ਨਾਨਕੀ- ਜੈ ਰਾਮ
ਸੁਪਤਨੀ: ਬੀਬੀ ਸੁਲੱਖਣੀ ਜੀ
ਸੰਤਾਨ: ਗੁਰੂ ਨਾਨਕ ਸਾਹਿਬ ਦੇ ਘਰ ਦੋ ਪੁੱਤਰ ਸ਼੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ।
ਕਾਰਜ: ਗੁਰੂ ਨਾਨਕ ਦੇਵ ਜੀ ਪੰਜਾਬੀ, ਸੰਸਕ੍ਰਿਤ ਅਤੇ ਪਾਰਸੀ ਭਾਸ਼ਾ ਵਿੱਚ ਮਾਹਰ ਸਨ। ਉਹਨਾਂ ਨੇ ਜਨੇਊ, ਜਾਤ-ਪਾਤ, ਪਾਖੰਡ ਅਤੇ ਮੂਰਤੀ-ਪੂਜਾ ਵਰਗੀਆਂ ਫੋਕੀਆਂ ਰਸਮਾਂ ਦਾ ਜ਼ੋਰਦਾਰ ਖੰਡਨ ਕੀਤਾ। ਗੁਰੂ ਨਾਨਕ ਸਾਹਿਬ ਨੇ ਮਾਨਵਤਾ ਨੂੰ ਕਰਮਕਾਂਡ ਅਤੇ ਪਾਖੰਡ ‘ਚੋਂ ਕੱਢਣ ਅਤੇ ਇੱਕੋ-ਇੱਕ ਪ੍ਰਮਾਤਮਾ ਨਾਲ ਜੋੜਨ ਲਈ ਸੰਸਾਰਭਰ ਵਿੱਚ ਪੰਜ ਯਾਤਰਾਵਾਂ (ਉਦਾਸੀਆਂ) ਕੀਤੀਆਂ। ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1;24)। ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਸਾਹਿਬ ਜੀ ਮੱਕੇ ਅਤੇ ਬਗਦਾਦ ਵੀ ਗਏ। ਗੁਰੂ ਜੀ ਨੇ ਹਿੰਦੂ, ਜੈਨੀ,ਬੋਧੀ,ਪਾਰਸੀ ਅਤੇ ਮੁਸਲਮ ਧਰਮ ਦੇ ਲੋਕਾਂ ਨਾਲ ਵਿਚਾਰਾਂ ਕੀਤੀਆਂ, ਗੁਰੂ ਜੀ ਨੇ ਮੰਦਰਾਂ,ਮਸਜਿਦਾਂ ਵਿੱਚ ਜਾ ਕੇ ਵੀ ਇਲਾਹੀ ਉਪਦੇਸ਼ ਦਿੱਤਾ। ਗੁਰੂ ਜੀ ਜਿੱਥੇ ਵੀ ਗਏ ਉਹਨਾਂ ਨੇ ਫੋਕੀਆਂ ਰਸਮਾਂ ਜਿਵੇਂ ਜਾਤ-ਪਾਤ, ਤੀਰਥ ਇਸ਼ਨਾਨ, ਫੋਕੀਆਂ ਧਾਰਮਿਕ ਰਸਮਾਂ ਦਾ ਖੰਡਨ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਾਲ ਹੀ ਔਰਤ ਦੀ ਸਮਾਜਿਕ ਦਸ਼ਾ ਸੁਧਾਰਨ ਹਿੱਤ ਔਰਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਔਰਤਾਂ ਦੇ ਹੱਕ ਵਿੱਚ ਗੁਰੂ ਜੀ ਨੇ ਕਿਹਾ:
ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
{ਪੰਨਾ 473}
ਗੁਰੂ ਨਾਨਕ ਸਾਹਿਬ ਬੇਸ਼ੱਕ ਹਿੰਦੂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝਦੇ ਸਨ ਪਰ ਆਪਣੇ-ਆਪ ਨੂੰ ਇਹਨਾਂ ਦੋਨਾਂ ਨਾਲੋਂ ਅਲੱਗ ਦੱਸਦੇ ਹੋਏ ਕਹਿੰਦੇ ਹਨ: ਨਾ ਹਮ ਹਿੰਦੂ ਨ ਮੁਸਲਮਾਨ ॥ {ਪੰਨਾ 1136}
ਗੁਰੂ ਨਾਨਕ ਸਾਹਿਬ ਨੇ ਕਦੇ ਵੀ ਕਿਸੇ ਨੂੰ ਖੁਦ ਨੂੰ ਮੰਨਣ ਲਈ ਨਹੀਂ ਕਿਹਾ, ਸਗੋਂ ਹਿੰਦੂ ਨੂੰ ਪੱਕਾ ਅਤੇ ਸੱਚਾ ਹਿੰਦੂ, ਮੁਸਲਮਾਨ ਨੂੰ ਪੱਕਾ ਅਤੇ ਸੱਚਾ ਮੁਸਲਮਾਨ ਬਣਨ ਦਾ ਉਪਦੇਸ਼ ਕੀਤਾ।
ਉਦਾਸੀਆਂ: ਪਹਿਲੀ ਉਦਾਸੀ (1500-1506 A.D.)
ਤਕਰੀਬਨ ਸੱਤ ਸਾਲ ਦੇ ਸਮੇਂ ਦੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੀਆਂ ਥਾਵਾਂ ‘ਤੇ ਗਏ:
ਸੁਲਤਾਨਪੁਰ, ਤੁਲਾਮਬਾ (ਅੱਜ-ਕੱਲ੍ਹ ਮਖੱਦਮਪੁਰ, ਜ਼ਿਲ੍ਹਾ ਮੁਲਤਾਨ), ਪਾਣੀਪਤ, ਦਿੱਲੀ, ਬਨਾਰਸ, ਨਾਨਕਮੱਤਾ (ਜ਼ਿਲ੍ਹਾ ਨੈਨੀਤਾਲ, ਯੂ.ਪੀ.)ਟਾਂਡਾ ਵਣਜਾਰਾ (ਜ਼ਿਲ੍ਹਾ ਰਾਮਪੁਰ), ਕਮਰੂਪ(ਅਸਾਮ), ਆਸਾ ਦੇਸ਼ (ਅਸਾਮ), ਸੈਦਪੁਰ (ਅੱਜ-ਕੱਲ੍ਹ ਐਮਨਾਬਾਦ, ਪਾਕਿਸਤਾਨ), ਪਸਰੂਰ (ਪਾਕਿਸਤਾਨ), ਸਿਆਲਕੋਟ (ਪਾਕਿਸਤਾਨ)
ਦੂਸਰੀ ਉਦਾਸੀ (1506-1513 A.D.)
ਤਕਰੀਬਨ ਸੱਤ ਸਾਲ ਦੇ ਸਮੇਂ ਦੀ ਇਸ ਦੂਸਰੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੇ ਥਾਵਾਂ ‘ਤੇ ਗਏ:
ਧਨਾਸਰੀ ਘਾਟੀ, ਸੰਗਲਾਦੀਪ (ਸਿਲੋਨ)।
ਤੀਸਰੀ ਉਦਾਸੀ (1514-1518 A.D.)
ਤਕਰੀਬਨ ਪੰਜ ਸਾਲ ਦੇ ਸਮੇਂ ਦੀ ਇਸ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੇ ਥਾਵਾਂ ‘ਤੇ ਗਏ:
ਕਸ਼ਮੀਰ, ਸੁਮੇਰ ਪਰਬਤ, ਨੇਪਾਲ, ਤਾਕਸ਼ੰਦ, ਸਿੱਕਮ, ਤਿੱਬਤ।
ਚੌਥੀ ਉਦਾਸੀ (1519-1521 A.D.)
ਤਕਰੀਬਨ ਤਿੰਨ ਸਾਲ ਦੇ ਸਮੇਂ ਦੀ ਇਸ ਤੀਸਰੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਹੇਠ ਲਿਖੇ ਥਾਵਾਂ ‘ਤੇ ਗਏ:
ਮੱਕਾ ਅਤੇ ਅਰਬ ਦੇਸ਼।
ਬਾਣੀ ਰਚਨਾ: ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਵਿੱਚ (974 ਸ਼ਬਦ) ਬਾਣੀ ਉਚਾਰਨ ਕੀਤੀ। ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਵਿਸ਼ੇਸ਼ ਬਾਣੀਆਂ ਜਪੁ, ਆਸਾ ਦੀ ਵਾਰ, ਸਿੱਧ ਗੋਸ਼ਟ, ਪਹਿਰੇ, ਓਅੰਕਾਰ, ਬਾਰਹਮਾਹ ਤੁਖਾਰੀ ਹਨ।
ਅੰਤਿਮ ਸਮੇਂ: ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ: ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ॥ (ਵਾਰ 1;38)
ਭਾਈ ਮਨੀ ਸਿੰਘ ਜੀ ‘ਗਯਾਨ ਰਤਨਾਵਲੀ’ ਵਿਚ ਲਿਖਿਆ ਹੈ-ਕਰਤਾਰਪੁਰ (ਗੁਰੂ ਨਾਨਕ ਦੇ ਦਰਬਾਰ ਵਿਚ) ਪਿਛਲੀ ਰਾਤਿ ਜਪੁ ਪੜ੍ਹੀਏ ਅਰ ਆਸਾ ਕੀ ਵਾਰ ਗਾਵੀਏ,ਸਵਾ ਪਹਿਰ ਦਿਨ ਚੜ੍ਹਿਆ ਤੀਕਰ ਬਾਣੀ ਦੀ ਚਰਚਾ ਹੋਵੇ (ਭਾਵ ਕਿ ਬਾਣੀ ਵੀਚਾਰ ਹੁੰਦੀ ਸੀ,ਅੱਜ ਗੁਰੂ ਘਰਾਂ ਵਿਚ ਬਾਣੀ ਦੀ ਵਿਚਾਰ ਕਯੋਂ ਨਹੀ? ਜਾ ਘੱਟ ਕਿਉਂ) ,ਤੀਸਰੇ ਪਹਿਰ ਕੀਰਤਨ ਕਰੀਏ,ਸੰਧਿਆ ਨੂੰ ਰਹਿਰਾਸ ਪੜ੍ਹੀਏ,ਫਿਰ ਪਹਿਰ ਰਾਤਿ ਗਈ ਸੋਹਿਲਾ ਪੜ੍ਹੀਏ। ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ 7 ਸਤੰਬਰ, ਸੰਨ 1539 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ।
ਜੋਤੀ-ਜੋਤ: ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿਚ ਟਿਕਾ ਕੇ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ ਜੋਤੀ-ਜੋਤ ਸਮਾ ਗਏ।