ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਬਾਰੇ ਜਾਣਕਾਰੀ ਦਿਉ
Answers
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ।
ਪੰਜਾਬੀ ਸਾਹਿਤ ਵਿੱਚ ਕਿੱਸਿਆ ਦਾ ਵਿਸ਼ੇਸ਼ ਸਥਾਨ ਹੈ। ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਪ੍ਰਾਪਤ ਹੁੰਦੀਆ ਹਨ। ਕਿੱਸਿਆ ਉਪਰ ਫਾਰਸੀ ਮਸਨਵੀ ਪਰੰਪਰਾ ਦਾ ਪ੍ਰਭਾਵ ਵਧੇਰੇ ਮੰਨਿਆ ਜਾਂਦਾ ਹੈ। ਡਾ. ਕੁਲਬੀਰ ਸਿੰਘ ਕਾਂਗ ਦਾ ਵੀ ਇਹੋ ਮੱਤ ਹੈ ਕਿ ਪੰਜਾਬੀ ਕਿੱਸਾ ਕਾਵਿ ਫਾਰਸੀ ਦੇ ਮਸਨਵੀ ਪਰੰਪਰਾ ਦੇ ਵਧੇਰੇ ਨੇੜੇ ਹੈ। ਪੰਜਾਬ ਕਈ ਸਦੀਆ ਤੱਕ ਇਰਾਨ ਦੇ ਅਧੀਨ ਰਿਹਾ ਹੈ ਇੱਥੇ ਕਈ ਫ਼ਾਰਸੀ ਸ਼ਾਇਰ ਹੋੲੇ। ਬਾਅਦ ਵਿੱਚ ਫ਼ਾਰਸੀ ਅੱਠ ਸੋ ਸਦੀਆ ਤੱਕ ਸਰਕਾਰੀ ਭਾਸ਼ਾ ਦੇ ਰੂਪ ਵਿੱਚ ਕੰਮ ਕਰਦੀ ਰਹੀ। ਫਾਰਸੀ ਸਾਹਿਤ ਦੇ ਵਿਸ਼ੇਸ਼ ਕਰ ਜਿਸਦਾ ਵਾਹਨ ਮਸਨਵੀ ਸੀ, ਦਾ ਪ੍ਰਭਾਵ ਪੰਜਾਬੀ ਕਿੱਸਾਕਾਰੀ ਨੇ ਬਹੁਤ ਹੱਦ ਤੱਕ ਕਬੂਲਿਆ।[3] ਪਰ ਡਾ. ਕੁਲਬੀਰ ਸਿੰਘ ਕਾਂਗ ਕਿੱਸਾ ਕਾਵਿ ਦੀ ਨਿਰੋਲ ਫ਼ਾਰਸੀ ਮਸਨਵੀ ਪਰੰਪਰਾ ਦੀ ਦੇਣ ਹੋਣ ਦਾ ਖੰਡਨ ਵੀ ਕਰਦਾ ਹੈ।