ਮਧਕਾਲੀਨ ਨਗਰ ਦੇ ਸ਼ਾਸਨ ਸੰਬੰਧੀ ਢਾਂਚੇ ਉੱਪਰ ਵਿਸਥਾਰਪੂਰਵਕ ਲਿਖੋ
Answers
Answer:
ਬਹੁਗਿਣਤੀ ਦੱਬੀ-ਕੁਚਲੀ ਲੋਕਾਈ ਦੇ ਹਿਤਾਂ ਦੀ ਤਰਜ਼ਮਾਨੀ ਕਰਨ ਵਾਲ਼ਾ ਇਤਿਹਾਸ-ਲੇਖਣ ਹੀ ਖ਼ਰਾ ਇਤਿਹਾਸ-ਲੇਖਣ ਹੋ ਸਕਦਾ ਹੈ।
ਇੱਕ ਅਜਿਹੇ ਸਮਾਜ ਵਿੱਚ, ਜਿਸ ਵਿੱਚ ਮਨੁੱਖਤਾ ਅਮੀਰ ਤੇ ਗਰੀਬ ਵਿੱਚ, ਲੋਟੂਆਂ ਤੇ ਲੁੱਟੇ ਜਾਣ ਵਾਲ਼ਿਆਂ ਵਿੱਚ, ਜਾਇਦਾਦ ਦੇ ਮਾਲਕਾਂ ਤੇ ਗੈਰ-ਮਾਲਕਾਂ ਵਿੱਚ ਭਾਵ ਜਮਾਤਾਂ ਵਿੱਚ ਵੰਡੀ ਹੁੰਦੀ ਹੈ, ਮਨੁੱਖਤਾ ਦਾ ਇਤਿਹਾਸ-ਲੇਖਣ ਵੀ ਭਾਰੂ ਲੁਟੇਰੀ ਹਾਕਮ ਜਮਾਤ ਦੁਆਰਾ ਜਿਹੜੀ ਲਾਜ਼ਮੀ ਹੀ ਮਾਲਕ ਜਮਾਤ ਹੁੰਦੀ ਹੈ, ਦੂਜੀਆਂ ਜਮਾਤਾਂ ਨੂੰ ਦਬਾਉਣ, ਮੂਰਖ ਬਣਾਉਣ, ਨਿਰਾਸ਼ਾ ਨਾਲ਼ ਭਰਨ, ਆਪਣੇ ਹੱਕਾਂ ਦੀ ਲੜਾਈ ਤੋਂ ਦੂਰ ਕਰਨ ਅਤੇ ਲੋਕਾਈ ਨੂੰ ਆਪਸ ਵਿੱਚ ਪਾਟੋਧਾੜ ਕਰੀ ਰੱਖਣ ਦਾ ਹਥਿਆਰ ਬਣ ਜਾਂਦਾ ਹੈ। ਹਾਕਮ ਜਮਾਤ ਦੇ ਸਿਧਾਂਤਕਾਰ, ਵਿਚਾਰਕ ਅਤੇ ਪ੍ਰਚਾਰਕ ਇਤਿਹਾਸਕ ਘਟਨਾਵਾਂ ਤੇ ਇਤਿਹਾਸਕ ਘਟਨਾਕ੍ਰਮ ਦੀ ਅਜਿਹੀ ਵਿਆਖਿਆ ਪੇਸ਼ ਕਰਦੇ ਹਨ ਜਿਸ ਨਾਲ਼ ਲੋਕਾਂ ਵਿੱਚ ਮਤਭੇਦ ਅਤੇ ਤੁਅੱਸਬ ਖੜੇ ਹੋਣ ਅਤੇ ਉਹਨਾਂ ਦੀ ਏਕਤਾ ਨੂੰ ਖੋਰਾ ਲੱਗੇ ਅਤੇ ਨਾਲ਼ ਹੀ ਆਮ ਲੋਕਾਂ ਤੇ ਖਾਸ ਕਰਕੇ ਕਾਲਜਾਂ-ਯੂਨੀਵਰਸਿਟੀਆਂ ਵਿੱਚ ਪੁੱਜੇ ਨੌਜਵਾਨਾਂ ਅੰਦਰ ਕੋਈ ਵੀ ਇਤਿਹਾਸ-ਬੋਧ ਨਾ ਪੈਦਾ ਹੋਵੇ। ਭਾਰਤੀ ਇਤਿਹਾਸ ਨਾਲ਼ ਅਜਿਹਾ ਕੁਛ ਕੁਝ ਜ਼ਿਆਦਾ ਹੀ ਹੋਇਆ ਹੈ ਕਿਉਂਕਿ ਭਾਰਤ ਵਿੱਚ ਲਿਖਤੀ ਇਤਿਹਾਸਕ ਸਰੋਤ ਓਨੀ ਵੱਡੀ ਗਿਣਤੀ ਵਿੱਚ ਤੇ ਵਿਸ਼ਾਲਤਾ ਵਿੱਚ ਉਪਲਬਧ ਨਹੀਂ ਹਨ ਜਿੰਨੇ ਕਿ ਯੂਰਪ ਦੇ ਦੇਸ਼ਾਂ ਵਿੱਚ। ਸਿੱਟੇ ਵਜੋਂ ਭਾਰਤੀ ਇਤਿਹਾਸ ਦੀਆਂ ਘਟਨਾਵਾਂ ਨੂੰ ਹਾਕਮ ਜਮਾਤਾਂ ਨੇ ਇੰਨਾ ਬੁਰੀ ਤਰ੍ਹਾਂ ਤੋੜਿਆ-ਮਰੋੜਿਆ ਹੈ ਕਿ ਕਿੰਨੀਆਂ ਹੀ ਉੱਕਾ ਬੇਸਿਰਪੈਰ ਗੱਲਾਂ ਇੱਥੇ ਇਤਿਹਾਸਕ ਸੱਚਾਈ ਦਾ