CBSE BOARD XII, asked by ashmeet2021gsp, 1 month ago

ਪੰਜਾਬ ਸਰਕਾਰ ਦੇ ਸਿਹਤ ਮੰਤਰੀ ਨੂੰ ਪੱਤਰ ਲਿਖੋ ਕਿ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਤੇ ਨਸ਼ਿਆਂ ਦੀਆਂ ਦਵਾਈਆਂ ਵੇਚਣ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇ।​

Answers

Answered by smritikewat917
0

Answer:

ਪੰਜਾਬ ਦੀਆਂ ਮਾਂਵਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਜਿਸ ਵਾਅਦੇ 'ਤੇ ਸਭ ਤੋਂ ਵੱਧ ਯਕੀਨ ਕੀਤਾ ਸੀ ਉਹ ਸੀ ਚਾਰ ਹਫ਼ਤਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ।

ਇਹ ਵਾਅਦਾ ਕਿੰਨਾ ਕੁ ਵਫ਼ਾ ਹੋਇਆ ਹੈ ਇਹ ਪੰਜਾਬ ਦੀਆਂ ਉਹ 16 ਮਾਂਵਾਂ ਦੱਸ ਸਕਦੀਆਂ ਹਨ ਜਿੰਨ੍ਹਾਂ ਦੇ ਲਖਤੇ ਜਿਗਰ ਮੌਤ ਦੀ ਬੁੱਕਲ ਵਿੱਚ ਸਦਾ ਲਈ ਸੌ ਗਏ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣਾ ਇੱਕ ਵਰ੍ਹਾਂ ਮੁਕੰਮਲ ਹੋਣ 'ਤੇ ਜਸ਼ਨ ਮਨਾ ਰਹੀ ਹੈ ਪਰ ਉਹ ਆਪਣੇ ਚਾਰ ਹਫਤਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਨੂੰ ਭੁਲੀ ਬੈਠੇ ਹੈ।ਕਿੰਨੀਆਂ ਮੁਟਿਆਰਾਂ ਭਰ ਜਵਾਨੀ ਵਿੱਚ ਵਿਧਵਾ ਹੋ ਗਈਆਂ ਹਨ।

ਇਹ ਅਵਾਜਾਂ ਵੀ ਉਠ ਰਹੀਆਂ ਹਨ, ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਮਾਂਵਾਂ ਦੇ ਘਰ ਜਾ ਕੇ ਹੱਥ ਜੋੜ ਕੇ ਮੁਆਫ਼ੀ ਮੰਗਣਗੇ ਕਿ ਉਹ ਹੱਥ ਵਿੱਚ ਗੁਟਕਾ ਫੜ ਕੇ ਖਾਂਧੀ ਸਹੁੰ ਨੂੰ ਨਿਭਾਅ ਨਹੀਂ ਸਕੇ।

'ਚਿੱਟਾ' ਬੰਦ ਨਹੀਂ ਮਹਿੰਗਾ ਜ਼ਰੂਰ ਹੋਇਆ

ਪੀੜ੍ਹਤ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚੋਂ 'ਚਿੱਟਾ' ਕਾਲੇ ਦਿਨਾਂ ਨੂੰ ਅਜੇ ਵੀ ਭੁਲਾ ਨਹੀਂ ਸਕਿਆ। ਪਿੰਡਾਂ ਵਿੱਚ ਲੋਕਾਂ ਦਾ ਕਹਿਣਾ ਸੀ ਕਿ 'ਚਿੱਟਾ' ਬੰਦ ਨਹੀਂ ਹੋਇਆ ਮਹਿੰਗਾ ਜ਼ਰੂਰ ਹੋ ਗਿਆ ਹੈ।

ਪੰਜਾਬ ਵਿੱਚ 16 ਮਾਰਚ 2017 ਤੋਂ 16 ਮਾਰਚ 2018 ਤੱਕ ਨਸ਼ਿਆਂ ਕਾਰਨ 16 ਨੌਜਵਾਨਾਂ ਦੀ ਮੌਤ ਹੋਈ ਹੈ।

ਇਹ ਉਹ ਅੰਕੜਾ ਹੈ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਪੁਲੀਸ ਦੇ ਰਿਕਾਰਡ ਵਿੱਚ ਦਰਜ ਹੈ। ਕਿਹਾ ਇਹ ਜਾ ਰਿਹਾ ਹੈ ਕਿ ਨਸ਼ਿਆਂ ਕਾਰਨ ਮੌਤਾਂ ਦੀ ਗਿਣਤੀ ਦਾ ਅੰਕੜਾ ਜ਼ਿਆਦਾ ਹੈ ਕਿਉਂਕਿ ਕਈ ਮਾਪੇ ਆਪਣੇ ਪੁੱਤਾਂ ਦੀਆਂ ਨਸ਼ੇ ਵਾਲੀਆਂ ਆਦਤਾਂ ਜਗ ਜ਼ਾਹਿਰ ਨਹੀਂ ਕਰਨਾ ਚਾਹੁੰਦੇ।

ਕੈਪਟਨ ਅਮਰਿੰਦਰ ਸਿੰਘ ਦੇ ਨਸ਼ਾ ਮੁਕਤ ਕਰਨ ਦੇ ਵਾਅਦੇ ਤੋਂ ਬਾਅਦ ਜਿਹੜੇ 16 ਨੌਜਵਾਨ ਨਸ਼ਿਆਂ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਵਿੱਚ ਤਿੰਨ ਜਲੰਧਰ ਦੇ, ਤਿੰਨ ਹੁਸ਼ਿਆਰਪੁਰ ਦੇ, ਤਿੰਨ ਲੁਧਿਆਣਾ ਦੇ,ਚਾਰ ਮੋਗਾ ਦੇ, ਇੱਕ-ਇੱਕ ਅੰਮ੍ਰਿਤਸਰ, ਤਰਨਤਾਰਨ,ਅਤੇ ਮੰਡੀ ਗੋਬਿੰਦਗੜ੍ਹ ਦਾ ਹੈ।

ਭਾਵ ਕਿ ਮਾਝਾ,ਮਾਲਵਾ ਤੇ ਦੋਆਬਾ ਅਜੇ ਵੀ ਨਸ਼ਿਆਂ ਦੀ ਜਕੜ੍ਹ ਵਿੱਚੋਂ ਬਾਹਰ ਨਹੀਂ ਆ ਸਕੇ ਹਨ।

ਪੰਜਾਬ ਪੁਲਿਸ ਤੈਅ ਕਰੇਗੀ ਕਿ ਤੁਸੀਂ ਨਸ਼ੇੜੀ ਹੋ ਜਾਂ ਨਹੀਂ

"ਹੁਣ ਮੇਰੇ ਕੋਲ ਖੁਸ਼ੀ ਹੈ, ਅਜ਼ਾਦੀ ਹੈ ਤੇ ਖੇਡ ਹੈ''

ਬਿਕਰਮ ਮਜੀਠੀਆ ਦੀ ਤੁਰੰਤ ਗ੍ਰਿਫ਼ਤਾਰੀ ਹੋਵੇ:ਨਵਜੋਤ

' ਹਿੰਸਕ ਗਾਇਕੀ 'ਤੇ ਰੋਕ ਲਈ ਬਣੇ ਸੈਂਸਰ ਬੋਰਡ'

ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਵਿੱਢੀ ਮੁਹਿੰਮ ਠੰਡੀ ਪੈ ਗਈ ਹੈ। ਬੱਸ ਇੱਕ ਥਾਣੇਦਾਰ ਇੰਦਰਜੀਤ ਸਿੰਘ ਨੂੰ ਨੌਕਰੀਓਂ ਬਰਖਾਸਤ ਕਰਨ ਤੋਂ ਬਾਅਦ ਇੰਝ ਲੱਗ ਰਿਹਾ ਹੈ ਜਿਵੇਂ ਪੰਜਾਬ ਵਿੱਚੋਂ ਨਸ਼ਾ ਮੁੱਕ ਗਿਆ ਹੋਵੇ।

Similar questions