ਸਾਡਾ ਵਾਤਾਵਰਨ ਅਤੇਹਰਰਆਵਲ ਲਰਹਰ ਤੇ ਲਿਖੋ
Answers
Answer:
Punjabi Logo ਕੋਰੋਨਾ
ਪੰਜਾਬੀ ਜਾਗਰਣ / ਸੰਪਾਦਕੀ / ਜਨਰਲ
ਵਾਤਾਵਰਨ ਰੱਖੋ ਸਾਫ਼-ਸੁਥਰਾ
Publish Date:2020-05-28T08:30:00 Author: Jagjit Singh
ਸਾਡਾ ਆਲਾ-ਦੁਆਲਾ ਜਿਸ ਵਿਚ ਅਸੀਂ ਰਹਿੰਦੇ ਹਾਂ, ਵੱਧਦੇ-ਫੁੱਲਦੇ ਹਾਂ, ਸਾਹ ਲੈਂਦੇ ਹਾਂ, ਜਿਊਂਦੇ ਰਹਿਣ ਲਈ ਜਿੱਥੋਂ ਅਸੀਂ ਲੋੜੀਂਦੀਆਂ ਚੀਜ਼ਾਂ ਪ੍ਰਾਪਤ ਕਰਦੇ ਹਾਂ। ਕਿੰਨਾ ਕੁਝ ਹੈ ਇਸ ਵਾਤਾਵਰਨ ਵਿਚ। ਕਿੰਨਾ ਕੁਝ ਮਿਲਿਆ ਸਾਨੂੰ ਸਾਡੀ ਕੁਦਰਤ ਤੋਂ, ਸਾਡੇ ਵਾਤਾਵਰਨ 'ਚੋਂ। ਹਵਾ (ਆਕਸੀਜਨ) ਜਿਸ ਦੇ ਆਸਰੇ ਅਸੀਂ ਜਿਊਂਦੇ ਹਾਂ, ਸਾਹ ਲੈਂਦੇ ਹਾਂ, ਇਹ ਪੇੜ-ਪੌਦਿਆਂ ਤੋ ਹੀ ਮਿਲਦੀ ਹੈ। ਪਰ ਕੀ ਅਸੀਂ ਸੁਚੇਤ ਹਾਂ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ? ਬਿਲਕੁਲ ਵੀ ਨਹੀਂ। ਕਹਿਣ ਨੂੰ ਤਾਂ ਅਸੀਂ ਤਰੱਕੀ ਕਰ ਰਹੇ ਹਾਂ ਪਰ ਸੱਚਾਈ ਇਹ ਹੈ ਕਿ ਅਸੀਂ ਵਾਤਾਵਰਨ ਦਾ ਘਾਣ ਕਰ ਰਹੇ ਹਾਂ। ਮਨੁੱਖ ਨੇ ਜੰਗਲ ਕੱਟ ਦਿੱਤੇ ਹਨ ਅਤੇ ਆਕਸੀਜਨ ਦੀ ਕਮੀ ਕਰ ਲਈ ਹੈ। ਵਾਤਾਵਰਨ ਪ੍ਰਦੂਸ਼ਿਤ ਕਰ ਦਿੱਤਾ ਹੈ। ਮਨੁੱਖ ਆਪਣੀਆਂ ਲੋੜਾਂ ਜਾਂ ਕਹਿ ਲਓ ਕਿ ਸਵਾਰਥਾਂ ਵਿਚ ਇੰਨਾ ਖੁੱਭ ਗਿਆ ਹੈ ਕਿ ਉਸ ਨੂੰ ਖ਼ਰਾਬ ਹੋ ਰਹੇ ਵਾਤਾਵਰਨ ਦਾ ਧਿਆਨ ਹੀ ਨਹੀਂ ਰਿਹਾ। ਫੈਕਟਰੀਆਂ ਦਾ ਧੂੰਆਂ, ਜੰਗਲਾਂ ਦੀ ਕਟਾਈ, ਵਾਹਨਾਂ ਦੀ ਆਵਾਜਾਈ ਤੋਂ ਹੁੰਦੇ ਪ੍ਰਦੂਸ਼ਣ ਨੇ ਚੌਗਿਰਦੇ ਦਾ ਸੱਤਿਆਨਾਸ ਕਰ ਦਿੱਤਾ ਹੈ। ਇਨਸਾਨ ਨੇ ਇੰਨਾ ਪ੍ਰਦੂਸ਼ਣ ਵਧਾ ਦਿੱਤਾ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋਣ ਲੱਗਾ ਹੈ। ਤ੍ਰਾਸਦੀ ਇਹ ਹੈ ਕਿ ਮਨੁੱਖ ਕੋਲ ਇਸ ਸਭ ਬਾਰੇ ਸੋਚਣ ਦਾ ਸਮਾਂ ਹੀ ਕਿੱਥੇ ਹੈ? ਕੋਰੋਨਾ ਕਾਲ ਤੋਂ ਪਹਿਲਾਂ ਮਨੁੱਖ ਵਿਚ ਪੈਸਾ ਕਮਾਉਣ ਦੀ ਅੰਨ੍ਹੀ ਹੋੜ ਲੱਗੀ ਹੋਈ ਸੀ। ਇਕ-ਦੂਜੇ ਤੋਂ ਅੱਗੇ ਲੰਘਣ ਵਿਚ ਮਸਤ ਇਨਸਾਨ ਵਾਤਾਵਰਨ ਖ਼ਰਾਬ ਕਰੀ ਜਾ ਰਿਹਾ ਸੀ। ਉਸ ਨੇ ਕਦੇ ਇਹ ਨਹੀਂ ਸੋਚਿਆ ਕਿ ਪੌਣ-ਪਾਣੀ ਨੂੰ ਸਾਫ਼-ਸੁਥਰਾ ਰੱਖਣਾ ਕਿਸ ਦਾ ਫ਼ਰਜ਼ ਹੈ? ਮਨੁੱਖ ਨੂੰ ਚਾਹੀਦਾ ਹੈ ਕਿ ਉਹ ਵਾਤਾਵਰਨ ਨੂੰ ਸ਼ੁੱਧ ਰੱਖੇ ਤਾਂ ਜੋ ਆਉਣ ਵਾਲੀ ਪੀੜ੍ਹੀ ਇਸ 'ਚ ਸਾਹ ਸੌਖਾ ਲੈ ਸਕੇ। ਇਨਸਾਨ ਨੇ ਵਾਤਾਵਰਨ ਨੂੰ ਖ਼ਰਾਬ ਕਰਨ ਲਈ ਪੂਰੀ ਵਾਹ ਲਾ ਦਿੱਤੀ। ਉਸ ਦੀ ਵਾਤਾਵਰਨ ਪ੍ਰਤੀ ਲਾਪਰਵਾਹੀ ਨੇ ਓਜ਼ੋਨ ਪਰਤ 'ਚ ਵੀ ਛੇਕ ਕਰ ਦਿੱਤੇ। ਕੁਦਰਤ ਇਹ ਸਹਿ ਨਾ ਸਕੀ। ਇਸ ਨੇ ਕੋਰੋਨਾ ਨਾਂ ਦੇ ਜੀਵ ਨੂੰ ਵਰ ਅਤੇ ਸਰਾਪ ਦੋਨੋਂ ਬਣਾ ਕੇ ਭੇਜਿਆ। ਇਹ ਬਿਮਾਰੀ ਇਕ-ਦੂਜੇ ਦੇ ਸੰਪਰਕ 'ਚ ਆਉਣ ਨਾਲ ਫੈਲਦੀ ਹੈ। ਮਨੁੱਖ ਆਪਣੇ ਬਚਾਅ ਲਈ ਘਰ ਵਿਚ ਬੰਦ ਹੋ ਗਿਆ। ਮੂੰਹ 'ਤੇ ਮਾਸਕ ਬੱਝ ਗਿਆ। ਇਕ-ਦੂਜੇ ਦੇ ਸੰਪਰਕ 'ਚ ਆਉਣੋਂ ਰਹਿ ਗਿਆ। ਉਸ ਦੇ ਘਰੇ ਕੈਦ ਹੋ ਕੇ ਰਹਿਣ ਸਦਕਾ ਸਾਰੇ ਕੰਮਕਾਜ ਠੱਪ ਹੋ ਗਏ। ਅਰਥਾਤ ਵਾਹਨ ਰੁਕ ਗਏ, ਫੈਕਟਰੀਆਂ ਬੰਦ ਹੋ ਗਈਆਂ, ਜੰਗਲਾਂ ਦੀ ਕਟਾਈ ਰੁਕ ਗਈ, ਜੀਵ-ਜੰਤੂ ਆਜ਼ਾਦ ਹੋ ਕੇ ਘੁੰਮਣ ਲੱਗੇ ਅਤੇ ਪੌਣ-ਪਾਣੀ ਸਾਫ਼-ਸੁਥਰਾ ਹੋ ਗਿਆ। ਕੋਰੋਨਾ ਮਹਾਮਾਰੀ ਤੋਂ ਸਬਕ ਲੈਂਦੇ ਹੋਏ ਸਾਨੂੰ ਇਹ ਤਹੱਈਆ ਕਰਨਾ ਚਾਹੀਦਾ ਹੈ ਕਿ ਸਾਫ਼-ਸੁਥਰੇ ਵਾਤਾਵਰਨ ਨੂੰ ਬਰਕਰਾਰ ਰੱਖਣਾ ਹੈ। ਤ੍ਰਾਸਦੀ ਇਹ ਹੈ ਕਿ ਮਨੁੱਖ ਅਜੇ ਵੀ ਨਹੀਂ ਸੁਧਰ ਰਿਹਾ। ਉਹ ਲਾਕਡਾਊਨ-4 ਵਿਚ ਮਿਲੀਆਂ ਰਿਆਇਤਾਂ ਦੌਰਾਨ ਫਿਰ ਵਾਤਾਵਰਨ ਨਾਲ ਪਹਿਲਾਂ ਵਾਂਗ ਹੀ ਖਿਲਵਾੜ ਕਰਨ ਲੱਗਾ ਹੈ।
Answer:
ਸਾਡਾ ਵਾਤਾਵਰਨ ਅਤੇਹਰਰਆਵਲ ਲਰਹਰ ਤੇ ਲਿਖੋ