ਸਾਨੂੰ ਕਿਸੇ ਵੀ ਮੁਸੀਬਤ ਦਾ ਮੁਕਾਬਲਾ ਕਿਵੇਂ ਕਰਨਾ ਚਾਹੀਦਾ ਹੈ?
Answers
ਮਨੁੱਖ ਨੂੰ ਬਿਪਤਾ ਦੇ ਸਮੇਂ ਆਪਣਾ ਗੁੱਸਾ ਨਹੀਂ ਗੁਆਉਣਾ ਚਾਹੀਦਾ. ਸਬਰ ਦੇ ਨਾਲ ਮੁਸੀਬਤਾਂ ਦਾ ਸਾਹਮਣਾ ਕਰੋ. ਕਿਉਂਕਿ ਮਨੁੱਖ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿੱਥੇ ਸਮੱਸਿਆ ਹੈ ਉਥੇ ਇੱਕ ਹੱਲ ਹੈ ਅਤੇ ਜਿੱਥੇ ਬਿਪਤਾ ਹੈ ਉਥੇ ਇੱਕ ਹੱਲ ਹੈ. ਇਸ ਲਈ, ਬਿਪਤਾ ਦੇ ਸਮੇਂ, ਮਨ ਨੂੰ ਪਰੇਸ਼ਾਨ ਕੀਤੇ ਬਿਨਾਂ, ਸ਼ਾਂਤੀ ਅਤੇ ਸਬਰ ਨਾਲ ਅਸਲ ਪਤੀ ਦਾ ਸਾਹਮਣਾ ਕਰਨ ਬਾਰੇ ਸੋਚਣਾ ਚਾਹੀਦਾ ਹੈ.
ɪᴛᴢ ꜱᴡᴇᴇᴛ ɢɪʀʟ...♡
ᴛʜᴀɴᴋꜱ ꜰᴏʀ ᴀꜱᴋɪɴɢ
ʜᴀᴠᴇ ᴀɴ ᴀᴡᴇꜱᴏᴍᴇ ᴅᴀy...!!
Answer:
ਜ਼ਿੰਦਗੀ ਫੁੱਲਾਂ ਦੀ ਸੇਜ ਵੀ ਹੈ ਤੇ ਕੰਡਿਆਲਾ ਸਫ਼ਰ ਵੀ। ਖ਼ੁਸ਼ੀਆਂ, ਉਮੰਗਾਂ, ਮਾਯੂਸੀਆਂ, ਮੁਸ਼ੱਕਤਾਂ ਆਦਿ ਕਿੰਨਾ ਕੁਝ ਜੁੜਿਆ ਹੈ ਇਸ ਨਾਲ। ਜ਼ਿੰਦਗੀ ਇੱਕ ਅਨੋਖੀ ਕਿਤਾਬ ਹੈ ਜਿਸ ਦੇ ਪੰਨਿਆਂ ਦਾ ਕਿਸੇ ਨੂੰ ਵੀ ਕੋਈ ਪਤਾ ਨਹੀਂ। ਕਦੋਂ ਕਿਵੇਂ, ਕਿੱਥੇ, ਕੌਣ ਮਿਲ ਜਾਵੇ ਜਾਂ ਵਿਛੜ ਜਾਵੇ, ਕਿਸੇ ਨੂੰ ਕੁਝ ਨਹੀਂ ਪਤਾ। ਹਰ ਰੋਜ਼ ਇੱਕ ਨਵਾਂ ਪੰਨਾ ਮਿਲਦਾ ਹੈ, ਪਰ ਕਿਸੇ ਨੂੰ ਵੀ ਕੋਈ ਯਕੀਨ ਨਹੀਂ ਹੁੰਦਾ ਕਿ ਪੰਨਾ ਪੂਰਾ ਭਰਿਆ ਵੀ ਜਾਵੇਗਾ ਜਾਂ ਅਧੂਰਾ ਰਹਿ ਜਾਵੇਗਾ। ਪਰ ਜਦੋਂ ਗੰਢ ਖੁੱਲ੍ਹਦੀ ਹੈ ਤਾਂ ਕਈਆਂ ਨੂੰ ਜਿੱਤ ਤੇ ਕਈਆਂ ਨੂੰ ਹਾਰ ਮਿਲਦੀ ਹੈ। ਸ਼ਾਇਦ, ਇਹੋ ਹੀ ਹੈ ਜ਼ਿੰਦਗੀ ਦਾ ਅਜੀਬੋ-ਗਰੀਬ ਸੰਸਾਰ। ਆਪਣੀ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣਾ, ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਤੇ ਇਸ ਨੂੰ ਪ੍ਰਾਪਤ ਕਰਨ ਲਈ ਉਹ ਮਿਹਨਤ ਵੀ ਕਰਦਾ ਹੈ। ਕਈ ਵਾਰ ਮੁੜ-ਮੁੜ ਯਤਨ ਕਰਨ ’ਤੇ ਵੀ ਹਰ ਵਾਰ ਬਾਜ਼ੀ ਪੁੱਠੀ ਹੀ ਪੈਂਦੀ ਹੈ ਅਤੇ ਵਿਅਕਤੀ ਦੇ ਪੱਲੇ ਪੈ ਜਾਂਦੇ ਹਨ ਕੇਵਲ ਗਮਾਂ ਦੇ ਢੇਰ। ਅਜਿਹੇ ਮੌਕੇ ਵਿਅਕਤੀ ਡੂੰਘੀ ਨਿਰਾਸ਼ਾ ਦੇ ਆਲਮ ’ਚ ਚਲਾ ਜਾਂਦਾ ਹੈ। ਅਜਿਹੇ ਮੌਕੇ ਵਿਅਕਤੀ ਨੂੰ ਆਪਣੀ ਅਕਲ ਦੇ ਸਾਰੇ ਬੰਦ ਦਰਵਾਜ਼ੇ ਖੋਲ੍ਹ ਕੇ ਮੁਸੀਬਤਾਂ ਦਾ ਦ੍ਰਿੜ੍ਹ ਇਰਾਦੇ ਤੇ ਹਿੰਮਤ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਨਾ ਕਿ ਸਿਰ ਸੁੱਟ ਕੇ ਉਨ੍ਹਾਂ ਨੂੰ ਸਹਿਣ ਕੀਤਾ ਜਾਵੇ। ਵਿਅਕਤੀ ਨੂੰ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ ਤਕਲੀਫ਼ਾਂ ਦਾ ਸਾਹਮਣਾ ਕਰਨ ਲਈ ਹੈ ਨਾ ਕਿ ਸਿਰ ਸੁੱਟ ਕੇ ਬੈਠਣ ਲਈ। ਹਾਲਾਤ ਕੋਲੋਂ ਨੱਸਿਆਂ ਗੱਲ ਨਹੀਂ ਬਣਦੀ, ਉਨ੍ਹਾਂ ਦਾ ਮੁਕਾਬਲਾ ਕਰਨ ਵਾਲਾ ਹੀ ਬਹਾਦਰ ਦਿਲ ਹੁੰਦਾ ਹੈ। ਕਦੇ ਵੀ ਆਸਾਨ ਜ਼ਿੰਦਗੀ ਦੀ ਇੱਛਾ ਨਾ ਕਰੋ, ਬਲਕਿ ਪ੍ਰਾਰਥਨਾ ਕਰੋ ਕਿ ਤੁਹਾਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਮੁਕਾਬਲਾ ਕਰਨ ਦੀ ਤਾਕਤ ਮਿਲੇ। ਅਸਫਲਤਾ ਦੇ ਸਮੇਂ ਵਿਅਕਤੀ ਨੂੰ ਅੰਤਰਝਾਤ ਮਾਰਨੀ ਚਾਹੀਦੀ ਹੈ ਤੇ ਅਸਫਲਤਾ ਦੇ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਕਸਰ ਇਹ ਵੇਖਿਆ ਗਿਆ ਹੈ ਕਿ ਅਸਫਲਤਾ ਲਈ ਸਿਰਫ਼ ਸਾਡੀ ਮਿਹਨਤ ਵਿੱਚ ਰਹਿ ਗਈਆਂ ਤਰੁੱਟੀਆਂ ਹੀ ਜ਼ਿੰਮੇਵਾਰ ਹਨ। ਅਸਫਲਤਾਵਾਂ ਦੀਆਂ ਠੋਕਰਾਂ ਤੋਂ ਨਿਰਾਸ਼ ਹੋ ਕੇ ਕਿਸਮਤ ਨੂੰ ਕੋਸਦੇ ਰਹਿਣ ਵਾਲੇ ਅਤੇ ਜ਼ਿੰਦਗੀ ਦੀਆਂ ਔਕੜਾਂ ਅੱਗੇ ਹਥਿਆਰ ਸੁੱਟਣ ਵਾਲੇ ਲੋਕ ਜ਼ਿੰਦਗੀ ਵਿੱਚ ਪਛੜ ਜਾਂਦੇ ਹਨ। ਅਜਿਹੇ ਲੋਕ ਸਭ ਕੁਝ ਕਿਸਮਤ ’ਤੇ ਹੀ ਛੱਡ ਦਿੰਦੇ ਹਨ। ਯਾਦ ਰੱਖੋ, ਕਿਸਮਤ ਤਾਂ ਕਮਜ਼ੋਰ ਵਿਅਕਤੀਆਂ ਦਾ ਹਥਿਆਰ ਹੈ ਆਪਣੀਆਂ ਕਮਜ਼ੋਰੀਆਂ ’ਤੇ ਪਰਦਾ ਪਾਉਣ ਲਈ।