ਪਲਾਸਤੀਕ ਦੇ ਲਿਫ਼ਾਫ਼ੇ ਵਰਤਣ ਦੇ ਨੁਕਸਾਨ ਲਿਖੋ
Answers
Answer:
ਪਲਾਸਟਿਕ ਨੂੰ ਦੁਨੀਆਂ ਭਰ ਵਿੱਚ ਵੱਡੇ ਪੱਧਰ ’ਤੇ ਵਰਤਿਆ ਜਾਂਦਾ ਹੈ। ਇਹ ਇੱਕ ਅਜਿਹਾ ਤੱਤ ਹੈ, ਜਿਹੜਾ ਆਪਣੇ ਆਪ ਕਦੇ ਵੀ ਖਤਮ ਨਹੀਂ ਹੁੰਦਾ। ਇਹ ਸੈਂਕੜੇ ਹਜ਼ਾਰਾਂ ਸਾਲਾਂ ਤੱਕ ਸਾਡੇ ਵਾਤਾਵਰਣ ਵਿੱਚ ਰਹਿ ਸਕਦਾ ਹੈ। ਨਾ ਤਾਂ ਇਸ ਨੂੰ ਜੰਗ ਜਾਂ ਘੁਣ ਲੱਗਦੀ ਹੈ ਅਤੇ ਨਾ ਹੀ ਇਹ ਮਿੱਟੀ ਵਿੱਚ ਗਲਦਾ ਹੈ। ਜੇਕਰ ਇਸ ਨੂੰ ਸਾੜ ਕੇ ਖਤਮ ਕੀਤਾ ਜਾਵੇ ਤਾਂ ਵੀ ਇਸ ਦੇ ਜਲਣ ਨਾਲ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆਂ ਤੇ ਗੈਸਾਂ ਵਾਤਾਵਰਣ ’ਤੇ ਬੁਰਾ ਪ੍ਰਭਾਵ ਛੱਡਦੇ ਹਨ। ਹਰ ਸਾਲ ਦੁਨੀਆਂ ਭਰ ਵਿੱਚ ਲਗਪਗ 100 ਮਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ। ਇਸ ਵਿੱਚੋਂ 25 ਮਿਲੀਅਨ ਟਨ ਨਾ ਨਸ਼ਟ ਹੋਣ ਯੋਗ ਪਲਾਸਟਿਕ ਵਾਤਾਵਰਣ ਵਿੱਚ ਜਮ੍ਹਾਂ ਹੋ ਰਹੀ ਹੈ। ਇਸ ਕਚਰੇ ਨੂੰ ਟਿਕਾਣੇ ਲਾਉਣਾ ਵਿਸ਼ਵ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਸ ਸਮੱਸਿਆ ਦੀ ਗੰਭੀਰਤਾ ਕਾਰਨ ਵਿਸ਼ਵ ਧਰਤੀ ਦਿਵਸ-2018 ਦਾ ਥੀਮ ਵੀ ਇਹੀ ਰੱਖਿਆ ਗਿਆ-ਪਲਾਸਟਿਕ ਪ੍ਰਦੂਸ਼ਣ ਖਤਮ ਕਰੋ। ਪਲਾਸਟਿਕ ਤੋਂ ਬਣੀਆਂ ਵਸਤੂਆਂ ਦਾ ਧਰਤੀ ਜਾਂ ਪਾਣੀ ਵਿੱਚ ਇਕੱਠਾ ਹੋਣਾ ਪਲਾਸਟਿਕ ਪ੍ਰਦੂਸ਼ਣ ਅਖਵਾਉਂਦਾ ਹੈ, ਜਿਸ ਨਾਲ ਵਣ ਪ੍ਰਾਣੀਆਂ ਤੇ ਮਨੁੱਖ ਦੀ ਜ਼ਿੰਦਗੀ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਮੂਲ ਰੂਪ ਵਿੱਚ ਇਹ ਸਿੰਥੈਟਿਕ ਪੌਲੀਮਰ ਹੈ, ਜਿਸ ਵਿੱਚ ਕਈ ਕਾਰਬਨਿਕ ਤੇ ਅਕਾਰਬਨਿਕ ਯੋਗਿਕ ਮੌਜੂਦ ਹੁੰਦੇ ਹਨ। ਖੁੱਲ੍ਹੇ ਵਿੱਚ ਸੁੱਟਿਆ ਜਾਣ ਵਾਲਾ ਪਲਾਸਟਿਕ ਸਮੇਂ ਦੇ ਨਾਲ ਛੋਟੇ ਛੋਟੇ ਮਾਈਕ੍ਰੋਨ ਵਿੱਚ ਬਦਲ ਕੇ ਪਾਣੀ ਵਿੱਚ ਘੁਲ ਮਿਲ ਜਾਂਦਾ ਹੈ ਅਤੇ ਇਸ ਵੇਲੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਿਹੜਾ ਪਾਣੀ ਸਪਲਾਈ ਹੋ ਰਿਹਾ ਹੈ, ਉਸ ਵਿੱਚ ਪਲਾਸਟਿਕ ਦੇ ਮਾਈਕ੍ਰੋਨਾਂ ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਵਧ ਚੁੱਕੀ ਹੈ।