ਆਪਣੇ ਆਲੇ - ਦੁਆਲੇ ਦੀ ਸਫਾਈ ਦਾ ਮਹੱਤਵ। ਐਸ਼ . ਇ . ਐ
Answers
Answer:
ਆਪਣੇ ਆਲੇ ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖਣਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ, ਪਰ ਜੇਕਰ ਅਸੀਂ ਆਪਣੇ ਅੰਦਰ ਧਿਆਨ ਮਾਰੀਏ ਤਾਂ ਦੇਖਦੇ ਹਾਂ ਕਿ ਜਾਣੇ ਅਣਜਾਣੇ ਅਸੀਂ ਆਪਣੇ ਆਲੇ ਦੁਆਲੇ ਨੂੰ ਗੰਦਾ ਕਰ ਰਹੇ ਹਾਂ।
ਬੱਸ ਚ ਬੈਠੇ ਅਸੀਂ ਮੂੰਗਫਲੀ ਖਾ-ਖਾ ਕੇ ਛਿਲਕੇ ਬੱਸ ਦੀਆਂ ਸੀਟਾਂ ਹੇਠਾਂ ਸੁੱਟ ਦਿੰਦੇ ਹਾਂ ਜਿਵੇਂ ਉੱਥੇ ਕੋਈ ਕੂੜਾਦਾਨ ਪਿਆ ਹੋਵੇ। ਇਸ ਤਰਾਂ ਨਾਲ ਹੀ ਅਸੀਂ ਚਿਪਸ ਦੇ ਲਿਫਾਫੇ, ਠੰਡੇ ਦੀਆਂ ਬੋਤਲ਼ਾਂ ਆਦਿ ਨਾਲ ਵੀ ਕਰਦੇ ਹਾਂ। ਕਈ ਵਾਰੀ ਅਸੀਂ ਖਾ ਪੀ ਕੇ ਬੱਸ ਦੀ ਖਿੜਕੀ ਵਿੱਚੋ ਸਾਰਾ ਕੂੜਾ ਬਾਹਰ ਸੁਟ ਦਿੰਦੇ ਹਾਂ। ਕਈ ਵਰੀ ਅਸੀਂ ਕਾਰ ਵਿੱਚ ਬੇਠੈ-ਬੇਠੈ ਹੀ ਸੜਕ ਕਿਨਾਰੇ ਲੱਗੇ ਠੇਲਿਆਂ ਤੋਂ ਚੀਜਾਂ ਲੈ ਕੇ ਖਾਂਦੇ ਹਾਂ ਤੇ ਖਾਣ ਤੋਂ ਬਾਅਦ ਅਖ਼ਬਾਰ ਦੇ ਟੁਕੜੇ, ਡਿਸਪੋਸੇਜਲ ਬਰਤਨ ਆਦਿ ਨੂੰ ਸੜਕ ਤੇ ਹੀ ਸੁੱਟ ਕੇ ਚਲੇ ਜਾਂਦੇ ਹਾਂ। ਇਹ ਸਾਰਾ ਕੂੜਾ ਕਰਕਟ ਮਹੀਨਿਆਂ ਤੱਕ ਹਵਾ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਉੱਡਦਾ ਰਹਿੰਦਾ ਹੈ ਤੇ ਇਹੀ ਸਭ ਕਚਰਾ ਨਾਲੀਆਂ ਵਿੱਚ ਪੈ ਪਾਣੀ ਦੇ ਨਿਕਾਸ ਨੂੰ ਰੋਕਦਾ ਹੈ ਅਤੇ ਇਹੀ ਕਚਰਾ ਖੇਤਾਂ ਵਿੱਚ ਵਿੱਚ ਜਾ ਕੇ ਵੀ ਪਰਦੂਸ਼ਣ ਦਾ ਕਾਰਨ ਬਣਦਾ ਹੈ।