ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ
Answers
Answer:
ਨਾਗਰਿਕਤਾ ਸੋਧ ਕਾਨੂੰਨ ਦੇ ਪਾਸ ਹੁੰਦੇ ਹੀ ਵੱਡੀਆਂ-ਵੱਡੀਆਂ ਜਨ-ਸਭਾਵਾਂ ਵਿਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਮੁੱਦਾ ਉੱਛਲਣ ਲੱਗਾ ਹੈ। ਕਿਤੇ ਸ਼ਾਹੀ ਇਮਾਮ, ਕਿਤੇ ਓਵੈਸੀ ਅਤੇ ਕਿਤੇ ਮਹਾਤਮਾ ਗਾਂਧੀ ਦੀ ਸਮਾਧੀ ‘ਰਾਜਘਾਟ’ ਤੋਂ ਪ੍ਰਿਯੰਕਾ ਗਾਂਧੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਦੇ ਦਿਖਾਈ ਦਿੰਦੇ ਹਨ। ਤਰ੍ਹਾਂ-ਤਰ੍ਹਾਂ ਦੇ ਦੋਸ਼ ਕੇਂਦਰ ਸਰਕਾਰ ਉੱਤੇ ਲਾਏ ਜਾ ਰਹੇ ਹਨ ਕਿ ਉਸ ਨੇ ਸੰਵਿਧਾਨ ਦੀ ਮੂਲ ਭਾਵਨਾ ਦਾ ਅਪਮਾਨ ‘ਨਾਗਰਿਕਤਾ ਸੋਧ ਕਾਨੂੰਨ’ ਨੂੰ ਲਾਗੂ ਕਰ ਕੇ ਕੀਤਾ ਹੈੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਭਾਰਤ ਦੇ ਮੁੱਢਲੇ ਆਦਰਸ਼ਾਂ, ਆਸਥਾਵਾਂ ਅਤੇ ਪ੍ਰੇਰਣਾਵਾਂ ਦੀ ਆਵਾਜ਼ ਹੈ। ਪ੍ਰਸਤਾਵਨਾ ਇਸ ਦੇਸ਼ ਦੇ ਭਵਿੱਖ ਦੀ ਨੀਂਹ ਹੈ। ਸੰਵਿਧਾਨ ਜੇਕਰ ਸਰੀਰ ਹੈ ਤਾਂ ਇਹ ਪ੍ਰਸਤਾਵਨਾ ਉਸ ਦੀ ਆਤਮਾ ਹੈ। ਵਿਸ਼ਵ ਦੇ ਸੰਵਿਧਾਨਿਕ ਸਾਹਿਤ ਵਿਚ ਸਾਡੀ ਇਹ ਪ੍ਰਸਤਾਵਨਾ ਅਦੁੱਤੀ ਅਤੇ ਵਿਸ਼ੇਸ਼ ਹੈ। ਸਾਰੇ ਦੇਸ਼ਵਾਸੀ ਭਾਰਤੀ ਸੰਵਿਧਾਨ ਦੀ ਇਸ ਪ੍ਰਸਤਾਵਨਾ ਨੂੰ ਜ਼ਰੂਰ ਪੜ੍ਹਨ। ਤੁਹਾਡੀ ਸੇਵਾ ਵਿਚ ਭਾਰਤੀ ਸੰਵਿਧਾਨ ਦੀ ਇਹ ਪ੍ਰਸਤਾਵਨਾ ਹੈ :