Art, asked by krishna198787, 6 hours ago

ਨੀਲੀ ਦੀ ਵੱਛੀ ਦੀ ਸ਼ਕਲ ਨਿਰੀ-ਪੁਰੀ ਨੀਲੀ ਵਰਗੀ ਨਹੀਂ ਸੀ।​

Answers

Answered by moutusisaha1979
0

Answer:

ভাই thing to the first full movie না কেন তা না করে পারলাম নমস্কার the নমস্কার নমস্কার নমস্কার না কেন তার সাথে কথা বলে না কেন তার সাথে কথা বলে না কেন তার সাথে কথা বলে না কেন তার সাথে কথা

Answered by snehamys3004
5

Answer:

ਨੀਲੀ' ਰੰਗ ਦੀ ਗੋਰੀ ਸੀ, ਜਿਵੇਂ ਕੋਈ ਮੱਖਣ ਦੇ ਪੇੜੇ ਨੂੰ ਦੁੱਧ ਨਾਲ਼ ਧੋ ਕੇ ਰੱਖੇ ।

ਸੋਹਣੀ, ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ । ਗਵਾਲ਼ੇ ਦੇ ਢੇਰ ਸਾਰੇ ਡੰਗਰਾਂ ਵਿੱਚੋਂ ਚੁਣ ਕੇ ਮੇਰੀ ਤ੍ਰੀਮਤ ਨੇ ਨੀਲੀ ਨੂੰ ਪਸੰਦ ਕੀਤਾ ਸੀ । ਤੇ ਫੇਰ ਇਸੇ ਦੇ ਦੁੱਧ ਦਾ ਭਾਅ ਚੁਕਾਇਆ ਗਿਆ ।

ਹਰ ਰੋਜ਼ ਸਵੇਰੇ ਗੁਆਲਾ ਨੀਲੀ ਨੂੰ ਸਾਡੇ ਲੈ ਆਉਂਦਾ ਤੇ ਸਾਹਮਣੇ ਮਹਿੰਦੀ ਦੇ ਬੂਟੇ ਹੇਠ ਖਲੋਤੀ ਉਹ ਗਾਗਰ ਭਰ ਕੇ ਤੁਰ ਜਾਂਦੀ ।

ਹਰ ਰੋਜ਼ ਸਵੇਰੇ ਪਹਿਲੇ ਨੀਲੀ ਆਉਂਦੀ । ਫੇਰ ਗੁਆਲਾ ਆਉਂਦਾ... ਸਿਰ 'ਤੇ ਚਾਰੇ ਦੀ ਟੋਕਰੀ ਚੁੱਕੀ । ਨੀਲੀ ਦੇ ਸਾਹਮਣੇ ਚਾਰਾ ਰੱਖਦਾ, ਉਹਦੇ ਪਿੰਡੇ 'ਤੇ ਹੱਥ ਫੇਰਦਾ 'ਤੇ ਫੇਰ ਦੁੱਧ ਚੋਣ ਬੈਠ ਜਾਂਦਾ । ਫੇਰ ਗਾਗਰ ਵਿੱਚ ਧਾਰਾਂ ਦਾ ਸੰਗੀਤ ਸੁਣਾਈ ਦੇਣ ਲੱਗ ਪੈਂਦਾ ।

ਜਿਤਨਾ ਚਿਰ ਗੁਆਲਾ ਦੁੱਧ ਚੋਂਦਾ ਰਹਿੰਦਾ, ਨੀਲੀ ਟੋਕਰੀ ਵਿੱਚੋਂ ਦਾਣਾ, ਵੜੇਵੇਂ, ਖਲ਼ੀ ਆਦਿ ਚਾਰਾ ਖਾਂਦੀ ਰਹਿੰਦੀ । ਦੁੱਧ ਦਾ ਭਾਅ ਚੁਕਾਣ ਵੇਲ਼ੇ ਇਸ ਤਰ੍ਹਾਂ ਦਾ ਚੰਗਾ ਚਾਰਾ ਖੁਆਣ ਦੀ ਵੀ ਸ਼ਰਤ ਤੈਅ ਹੋਈ ਸੀ ਤੇ ਕਦੀ-ਕਦੀ ਮੇਰੀ ਤ੍ਰੀਮਤ ਉਚੇਚਾ ਜਾ ਕੇ ਟੋਕਰੀ ਵਿੱਚ ਵੇਖ ਲੈਂਦੀ, ਗੁਆਲਾ ਆਪਣਾ ਇਕਰਾਰ ਪੂਰਾ ਕਰ ਰਿਹਾ ਸੀ ਕਿ ਨਹੀਂ । ਚੰਗੀ ਖ਼ੁਰਾਕ ਡੰਗਰ ਨੂੰ ਮਿਲ਼ੇ ਤੇ ਦੁੱਧ ਚੰਗਾ ਹੁੰਦਾ ਹੈ, ਵਿੱਚੋਂ ਮੱਖਣ ਚੋਖਾ ਨਿਕਲ਼ਦਾ ਹੈ ।

ਹਰ ਰੋਜ਼ ਸਵੇਰੇ ਨੀਲੀ ਆਉਂਦੀ, ਤਾਵਲੀ-ਤਾਵਲੀ । ਕਦੀ ਮੈਂ ਸੋਚਦਾ ਉਸ ਨੂੰ ਮਸਾਲੇਦਾਰ ਚਾਰਾ ਖਾਣ ਦੀ ਕਾਹਲ਼ ਹੁੰਦੀ ਹੈ । ਕਦੀ ਮੈਂ ਸੋਚਦਾ ਉਸ ਨੂੰ ਦੁੱਧ ਦੇ ਕੇ ਸੁਰਖ਼ਰੂ ਹੋ ਜਾਣ ਦੀ ਖ਼ੁਸ਼ੀ ਹੁੰਦੀ ਹੈ ।

ਨੀਲੀ ਨਿੱਤ ਆਉਂਦੀ । ਕਦੀ ਜਦੋਂ ਅਸੀਂ ਅਜੇ ਸਾ ਰਹੇ ਹੁੰਦੇ । ਕਦੀ ਜਦੋਂ ਅਸੀਂ ਸਾ ਕੇ ਉੱਠ ਰਹੇ ਹੁੰਦੇ । ਕਦੀ ਜਦੋਂ ਅਸੀਂ ਸਾ ਕੇ ਉੱਠ ਚੁੱਕੇ ਹੁੰਦੇ । ਮਲਕੜੇ ਆਉਂਦੀ, ਪਿੱਤਲ਼ ਦੀ ਗਾਗਰ ਵਿੱਚ ਧਾਰਾਂ ਦਾ ਨਗਮਾ ਛੇੜ ਕੇ ਤੁਰ ਜਾਂਦੀ । ਕਈ ਮਹੀਨੇ ਇੰਞ ਗੁਜ਼ਰ ਗਏ । ਫੇਰ ਇੱਕ ਰੋਜ਼ ਸੁਣਿਆ ਨੀਲੀ ਅੱਜ ਲੱਤ ਮਾਰ ਗਈ ਹੈ । ਨਵੀਂ ਹੋਈ ਨੂੰ ਵੀ ਤੇ ਕਿਤਨੇ ਦਿਨ ਹੋ ਚੁੱਕੇ ਸਨ ।

ਬਹੁਤ ਦਿਨ, ਖ਼ੈਰ, ਸਾਨੂੰ ਨੀਲੀ ਦੀ ਉਡੀਕ ਨਹੀਂ ਕਰਨੀ ਪਈ । ਹੁਣ ਨੀਲੀ ਵੀ ਆਉਂਦੀ, ਪਿਛੇ ਨੀਲੀ ਦੀ ਵੱਛੀ ਵੀ ਆਉਂਦੀ । ਨਿਰੀ-ਪੁਰੀ ਨੀਲੀ ਦੀ ਸ਼ਕਲ । ਗੋਰਾ ਗੋਰਾ ਰੰਗ, ਮਲੂਕੜੀ ਜਿਹੀ ਚਮੜੀ, ਲੰਮੀ ਫੁੰਮਣਦਾਰ ਪੂਛ, ਸ਼ਰਮਾਕਲ-ਸ਼ਰਮਾਕਲ ਲੱਖ ਲਾਜਾਂ ਭਰੀਆਂ ਅੱਖੀਆਂ ।

ਮੇਰੀ ਤ੍ਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਦੇ ਦੁੱਧ ਦੇਣ 'ਤੇ ਨਿਰਭਰ ਹੋ ਗਈ ਸੀ । ਜਿਤਨਾ ਨੀਲੀ ਇੱਕ ਵੇਲ਼ੇ ਦਾ ਦੁੱਧ ਦੇਂਦੀ ਸਾਰਾ ਅਸੀਂ ਖ਼ਰੀਦ ਲੈਂਦੇ । ਵਸੇਂ-ਵਸੇਂ ਕਿਸੇ ਹੋਰ ਡੰਗਰ ਦਾ ਦੁੱਧ ਸਾਡੇ ਘਰ ਨਹੀਂ ਵੜਦਾ ਸੀ । ਤੇ ਅੱਜ-ਕੱਲ ਮੇਰੀ ਤ੍ਰੀਮਤ ਮੁੜ- ਮੁੜ ਗੁਆਲੇ ਨੂੰ ਕਹਿੰਦੀ, ''ਭੈੜਿਆ ਇਸ ਵੱਛੀ ਨੂੰ ਵੀ ਕੁਝ ਛੋੜਿਆ ਕਰ । ਬੜੀ ਵਧੀਆ ਗਾਂ ਬਣੇਗੀ ।'' ਪਰ ਗਵਾਲਾ ਆਪਣੀ ਮਰਜ਼ੀ ਕਰਦਾ । ਜਦੋਂ ਮੇਰੀ ਤ੍ਰੀਮਤ ਉਸ ਨੂੰ ਵੱਛੀ ਬਾਰੇ ਯਾਦ ਕਰਵਾਉਂਦੀ, ਉਹ ਨੱਕ ਵਿੱਚ ਕੁਝ ਗੁਣਗੁਣਾ ਛੱਡਦਾ ।

ਕਿਉਂਕਿ ਵੱਛੀ ਦੇ ਮੂੰਹ ਮਾਰਨ 'ਤੇ ਨੀਲੀ ਦੁੱਧ ਲਾਹ ਲੈਂਦੀ ਸੀ, ਅੱਜ-ਕੱਲ੍ਹ ਗਵਾਲ਼ੇ ਨੇ ਮਸਾਲਾ ਹੀ ਲਿਆਣਾ ਬੰਦ ਕਰ ਛੱਡਿਆ ਸੀ । ਸਾਡੇ ਸ਼ਿਕਾਇਤ ਕਰਨ 'ਤੇ ਉਹ ਹਮੇਸ਼ਾਂ ਕਹਿੰਦਾ, ਉਹ ਮਸਾਲਾ ਬਕਾਇਦਾ ਖੁਆਂਦਾ ਸੀ, ਕੇਵਲ ਵਕਤ ਉਸ ਬਦਲ ਛੱਡਿਆ ਸੀ । ਸ਼ਾਮੀਂ ਤੂੜੀ ਨਾਲ਼ ਵੀ ਖੁਆ ਛੱਡਦਾ ਸੀ ।

ਮੇਰੀ ਤ੍ਰੀਮਤ ਖਪਦੀ ਰਹਿੰਦੀ । ਇਸ ਗੱਲ 'ਤੇ ਖੱਪ-ਖੱਪ ਹਟਦੀ ਕਿ ਦੁੱਧ ਅੱਜ-ਕੱਲ੍ਹ ਪਾਣੀ ਵਰਗਾ ਸੀ ਤੇ ਕਦੀ ਇਸ ਗੱਲ 'ਤੇ ਖਪਣ ਲੱਗ ਪੈਂਦੀ ਕਿ ਗਵਾਲਾ ਵੱਛੀ ਲਈ ਚੂਲ਼ੀ ਦੁੱਧ ਦੀ ਨਹੀਂ ਬਚਾਂਦਾ ਸੀ ਤੇ ਵਿਚਾਰੀ ਬੇਜ਼ਬਾਨ ਹੱਡੀਆਂ ਦੀ ਮੁੱਠ ਨਿਕਲ਼ਦੀ ਆ ਰਹੀ ਸੀ । ਗਵਾਲਾ ਕਹਿੰਦਾ, ''ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਏ ਤੇ ਪਿੱਛੋਂ ਉਸ ਨੂੰ ਪਿਲ਼ਾਂਦੀ ਹੈ ।'' ਤੇ ਹਮੇਸ਼ਾਂ ਮੁੜ-ਮੁੜ ਥਣਾਂ ਨੂੰ ਧੁੱਸਾ ਮਾਰ ਰਹੀ ਵੱਛੀ ਵੱਲ ਇਸ਼ਾਰੇ ਕਰ-ਕਰ ਕੇ ਸਾਨੂੰ ਝੂਠਿਆਂ ਕਰਨ ਦੀ ਕੋਸ਼ਸ਼ ਕਰਦਾ ।

ਅਖ਼ੀਰ ਉਹੀ ਗੱਲ ਹੋਈ । ਵੱਛੀ ਮਰ ਗਈ ।

ਅਗਲੇ ਰੋਜ਼ ਗਵਾਲਾ ਨਿੱਕਾ ਜਿਹਾ ਮੂੰਹ ਲੈ ਕੇ ਆਇਆ । ਪਿਛਲੀ ਰਾਤ ਵੱਛੀ ਮਰ ਗਈ ਸੀ ਤੇ ਨੀਲੀ ਨੇ ਨਾ ਕੁਝ ਖਾਧਾ ਸੀ ਨਾ ਕੁਝ ਪੀਤਾ ਸੀ । ਇੱਕ ਦਿਨ ਦੁੱਧ ਦਾ ਨਾਗਾ ਹੋਣਾ ਸੀ ।

ਮੇਰੀ ਤ੍ਰੀਮਤ ਦੰਦ ਕਰੀਚ ਕੇ ਰਹਿ ਗਈ । ਉਸ ਨੂੰ ਪਤਾ ਸੀ, ਗਵਾਲਾ ਵੱਛੀ ਨੂੰ ਜਾਣ ਕੇ ਮਾਰ ਰਿਹਾ ਸੀ । ਪਹਿਲੇ ਵੀ ਤੇ ਨੀਲੀ ਦਾ ਵੱਛਾ-ਵੱਛੀ ਕੋਈ ਨਹੀਂ ਸੀ । ਪਰ ਅੱਗੇ ਹੀ ਗਵਾਲੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਸੀ, ਖ਼ਬਰੇ ਗਾਂ ਉੱਕਾ ਹੀ ਲੱਤ ਮਾਰ ਜਾਏ, ਡੰਗਰ ਦਾ ਪਤਾ ਨਹੀਂ ਹੁੰਦਾ, ਤੇ ਅਸੀਂ ਚੁੱਪ ਕਰ ਰਹੇ । ਨਾਲ਼ੇ ਗਵਾਲੇ ਦੀਆਂ ਅੱਖੀਆਂ ਵਿੱਚ ਅੱਥਰੂ ਤਾਂ ਪਹਿਲੇ ਹੀ ਡੁਲੂੰ-ਡੁਲੂੰ ਪਏ ਕਰਦੇ ਸਨ ।

''ਚੂਲ਼ੀ ਦੁਧ ਬਚਾਣ ਲਈ ਭੈੜੇ ਨੇ ਵੱਛੀ ਗੁਆ ਲਈ ਏ ।'' ਗਵਾਲਾ ਜਦੋਂ ਮੁੜਿਆ, ਮੇਰੀ ਤ੍ਰੀਮਤ ਆਪਣੇ ਹੋਠਾਂ ਵਿੱਚ ਬੁੜਬੁੜਾ ਰਹੀ ਸੀ ।

ਅਗਲੇ ਰੋਜ਼ ਸਵੇਰੇ ਮੈਂ ਵੇਖਿਆ, ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਨੀਲੀ ਆ ਕੇ ਖੜੋ ਗਈ । ਪਿੱਛੇ-ਪਿੱਛੇ ਗਵਾਲਾ ਆ ਰਿਹਾ ਸੀ । ਉਹਦੇ ਸਿਰ 'ਤੇ ਮਸਾਲੇ ਦੀ ਟੋਕਰੀ ਸੀ । ਅਕਸਰ ਸਵੇਰੇ ਜਦੋਂ ਨੀਲੀ ਇੰਞ ਆਂਦੀ, ਧੁੱਸ ਮਾਰ ਕੇ ਗੇਟ ਨੂੰ ਖੋਲ੍ਹ ਲੈਂਦੀ ਸੀ । ਅੱਜ ਚੁਪਾਤੇ ਜਿਹੇ ਆ ਕੇ ਗੇਟ ਦੇ ਬਾਹਰ ਖੜੋ ਗਈ । ਅਕਸਰ ਜੇ ਕਦੀ ਗੇਟ ਬੰਦ ਹੁੰਦਾ ਤਾਂ ਉਹ ਆਪਣੇ ਸਿੰਗਾਂ ਨਾਲ਼ ਗੇਟ ਨੂੰ ਖੜਕਾਉਣ ਲੱਗ ਪੈਂਦੀ ਸੀ । ਅੱਜ ਉਸ ਨੇ ਇੰਞ ਨਹੀਂ ਕੀਤਾ । ਵੀਰਾਨ-ਵੀਰਾਨ ਭਰਵੱਟਿਆਂ ਹੇਠ ਉਦਾਸ ਅੱਖੀਆਂ, ਉਹ ਨਿੰਮੋਝੂਣ ਆ ਕੇ ਖਲੋ ਗਈ ।

ਤਾਵਲਾ-ਤਾਵਲਾ ਗਵਾਲਾ ਆਇਆ । ਉਸ ਗੇਟ ਖੋਲ੍ਹਿਆ । ਉਹਦੇ ਪਿੱਛੇ ਨੀਲੀ ਆਈ । ਗਿਣ-ਗਿਣ ਕੇ ਕਦਮ ਰੱਖ ਰਹੀ ਸੀ ।

ਬਰਾਂਡੇ ਵਿੱਚ ਮੈਂ ਖਲੋਤਾ ਸਾਂ । ਕੋਲ਼ ਮੇਰੇ ਮੇਰੀ ਤ੍ਰੀਮਤ ਖਲੋਤੀ ਸੀ । ਮੇਰੀ ਤ੍ਰੀਮਤ ਦੇ ਕੁਛੜ ਸਾਡੀ ਬੱਚੀ ਸੀ, ਹੁਮਲੀਆਂ ਭਰ ਰਹੀ, ਉੱਛਲ਼-ਉੱਛਲ਼ ਪੈ ਰਹੀ ਕਿਲਕਾਰੀਆਂ ਮਾਰ ਰਹੀ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ) mark as brainlest answers

Similar questions