History, asked by aejiooji59, 1 month ago

ਭਾਰਤ ਵਿੱਚ ਤੁਰਕਿਸ਼ ਸ਼ਾਸ਼ਨ ਨੂੰ ਸਥਾਪਿਤ ਕਰਨ ਲਈ ਸ਼ਹਾਬ ਉਦ ਦੀਨ ਗੌਰੀ ਅਤੇ ਉਸਦੇ ਤੁਰਕਿਸ਼ ਗੁਲਾਮਾਂ ਵੱਲੋ ਨਿਭਾਈ ਭੂਮਿਕਾ ??​

Answers

Answered by guneetkaur0008
11

Answer:

ਮੁਹੰਮਦ ਗੌਰੀ 12ਵੀ ਸ਼ਤਾਬਦੀ ਦਾ ਅਫਗਾਨ ਯੋਧਾ ਸੀ ਜੋ ਗਜਨੀ ਸਾਮਰਾਜ ਦੇ ਅਧੀਨ ਗੌਰ ਨਾਮਕ ਰਾਜ ਦਾ ਸ਼ਾਸਕ ਸੀ। ਉਹ 1173 ਈ. ਵਿੱਚ ਗੌਰ ਦਾ ਸ਼ਾਸਕ ਬਣਿਆ ਅਤੇ ਉਸ ਨੇ ਭਾਰਤੀ ਉਪ ਮਹਾਦੀਪ ਉੱਤੇ ਪਹਿਲਾ ਹਮਲਾ ਮੁਲਤਾਨ (1175 ਈ.) ਉੱਤੇ ਕੀਤਾ। ਪਾਟਨ (ਗੁਜਰਾਤ) ਦੇ ਸ਼ਾਸਕ ਭੀਮ ਦੂਸਰੇ ਉੱਤੇ ਮੁਹੰਮਦ ਗੌਰੀ ਨੇ 1178 ਈ. ਵਿੱਚ ਹਮਲਾ ਕੀਤਾ ਕਿੰਤੂ ਬੁਰੀ ਤਰ੍ਹਾਂ ਹਾਰ ਗਿਆ।ਮੁਹੰਮਦ ਗੌਰੀ ਅਤੇ ਪ੍ਰਿਥਵੀਰਾਜ ਚੌਹਾਨ ਦੇ ਵਿਚਕਾਰ ਤਰਾਈਨ ਦੇ ਮੈਦਾਨ ਵਿੱਚ ਦੋ ਲੜਾਈਆਂ ਹੋਈਆਂ। 1191 ਈ. ਵਿੱਚ ਹੋਏ ਤਰਾਈਨ ਦੀ ਪਹਿਲੀ ਲੜਾਈ ਵਿੱਚ ਪ੍ਰਿਥਵੀਰਾਜ ਚੌਹਾਨ ਦੀ ਫਤਹਿ ਹੋਈ ਪਰ ਅਗਲੇ ਹੀ ਸਾਲ 1192 ਈ . ਵਿੱਚ ਪ੍ਰਿਥਵੀਰਾਜ ਚੌਹਾਨ ਨੂੰ ਤਰਾਈਨ ਦੀ ਦੂਸਰੀ ਲੜਾਈ ਵਿੱਚ ਮੁਹੰਮਦ ਗੌਰੀ ਨੇ ਉਸਨੂੰ ਬੁਰੀ ਤਰ੍ਹਾਂ ਹਰਾਇਆ।

ਮੁਹੰਮਦ ਗੌਰੀ ਨੇ ਚੰਦਾਵਰ ਦੀ ਲੜਾਈ (1194 ਈ.) ਵਿੱਚ ਦਿੱਲੀ ਦੇ ਗਹੜਵਾਲ ਖ਼ਾਨਦਾਨ ਦੇ ਸ਼ਾਸਕ ਜੈਚੰਦ ਨੂੰ ਹਾਰ ਦਿੱਤੀ। ਉਸ ਨੇ ਭਾਰਤ ਵਿੱਚ ਜਿੱਤਿਆ ਸਾਮਰਾਜ ਆਪਣੇ ਸੈਨਾਪਤੀਆਂ ਨੂੰ ਸੌਪ ਦਿੱਤਾ ਅਤੇ ਆਪ ਗਜਨੀ ਚਲਾ ਗਿਆ। 15 ਮਾਰਚ 1206 ਈ . ਨੂੰ ਮੁਹੰਮਦ ਗੌਰੀ ਦੀ ਗਜਨੀ ਵਿੱਚ ਹੱਤਿਆ ਕਰ ਦਿੱਤੀ ਗਈ। ਬਾਅਦ ਵਿੱਚ ਗੋਰੀ ਦੇ ਗੁਲਾਮ ਕੁਤੁਬੁੱਦੀਨ ਐਬਕ ਨੇ ਗ਼ੁਲਾਮ ਖ਼ਾਨਦਾਨ ਦੀ ਨੀਂਹ ਰੱਖੀ।

Similar questions