ਸਾਡਾ ਪੰਜਾਬੀ ਸਭਿਆਚਾਰ ਅਮੀਰ ਕਿਵੇਂ ਹੈ?
Answers
Answered by
6
ਦੁਨੀਆ ਦੇ ਵੱਖ-ਵੱਖ ਖਿੱਤਿਆਂ ਦਾ ਸਭਿਆਚਾਰ ਵੱਖਰੀ ਵੱਖਰੀ ਤਰ੍ਹਾਂ ਦਾ ਹੈ। ਇਹ ਵੀ ਸੱਚ ਹੈ ਕਿ ਸਭਿਆਚਾਰ ਲਗਾਤਾਰ ਬਦਲ ਰਿਹਾ ਵਰਤਾਰਾ ਹੈ। ਸਭਿਆਚਾਰ ਦੇ ਅਰਥ ਭਾਵੇਂ ਬੀਤੇ ਸਮੇਂ ਤੱਕ ਸੀਮਿਤ ਨਹੀਂ ਹੁੰਦੇ, ਫਿਰ ਵੀ ਕਿਹਾ ਜਾਂਦਾ ਹੈ ਕਿ ਪੰਜਾਬੀਆ ਦਾ ਸਭਿਆਚਾਰਕ ਵਿਰਸਾ ਬੜਾ ਅਮੀਰ ਹੈ। ਪੰਜਾਬ ਦੀ ਧਰਤੀ ਸਦੀਆਂ ਤੋਂ ਵਿਦਵਤਾ, ਗਿਆਨ ਅਤੇ ਬੌਧਿਕਤਾ ਦੀ ਪਾਠਸ਼ਾਲਾ ਰਹੀ ਹੈ। ਜਦੋਂ ਦੁਨੀਆ ਦੇ ਬਹੁਤ ਸਾਰੇ ਖਿਤਿਆਂ ਵਿੱਚ ਮਨੁੱਖ ਰੁੱਖਾ, ਗੁਫਾਵਾਂ ਵਿੱਚ ਦਿਨ ਕਟੀ ਕਰਦਾ ਰਿਹਾ ਸੀ ਤਾਂ ਇਥੋਂ ਦੇ ਵਸਨੀਕ ਘਰ ਬਣਾ ਕੇ ਰਹਿੰਦੇ ਸਨ। ਸੈਂਕੜੇ ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀ ਅਣਖ ਤੇ ਗੈਰ ਦਾ ਡੰਕਾ ਦੁਨੀਆ ਵਿੱਚ ਵੱਜਦਾ ਰਿਹਾ। ਪੰਜਾਬ ਦੇ ਜਾਏ ਹੀ ਸਨ ਜਿਨ੍ਹਾਂ ਨੇ ਸਿਕੰਦਰ ਵਰਗੇ ਜਾਬਾਜ਼ਾਂ ਨੂੰ ਪਿੱਛੇ ਮੁੜਨ ਤੇ ਮਜਬੂਰ ਕਰ ਦਿੱਤਾ। ਅਰਬ ਦੇਸ਼ਾਂ ਤੋਂ ਹਿੰਦੁਸਤਾਨ ਨੂੰ ਲੁੱਟਣ ਵਾਲੇ ਧਾੜਵੀਆਂ ਦਾ ਦਸਤ ਪੰਜਾ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਹੀ ਪੈਂਦਾ ਰਿਹਾ।
ਦੇਸ਼ ਭਗਤੀ ਅਤੇ ਕੁਰਬਾਨੀ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਹਿੱਸਾ ਪਾਇਆ। ਸੰਤਾਲੀ ਦੀ ਵੰਡ ਦੌਰਾਨ ਪੰਜਾਬ ਦੀ ਧਰਤੀ ਨੇ ਵੱਡਾ ਸੰਤਾਪ ਭੋਗਿਆ। ਲੱਖਾਂ ਪੰਜਾਬੀ ਸਭ ਕੁਝ ਛੱਡ ਕੇ ਘਰੋਂ ਬੇਘਰ ਹੋਏ। ਦਸ ਲੱਖ ਲੋਕ ਅਖੌਤੀ ਆਜ਼ਾਦੀ ਦੀ ਭੇਂਟ ਚੜੇ। ਇਸ ਤਰ੍ਹਾਂ ਵੱਡੇ ਮਹਾਂਵਿਨਾਸ਼ਕਾਰੀ ਸੰਕਟਾਂ ਤੋਂ ਵੀ ਪੰਜਾਬ ਦੇ ਲੋਕ ਬਾਹਰ ਹੀ ਨਹੀਂ ਨਿਕਲੇ, ਬਲਕਿ ਇੱਕ ਤਰ੍ਹਾਂ ਨਾਲ ਦੇਸ਼ ਦੇ ਮੋਹਰੀ ਬਣ ਕੇ ਤੁਰੇ। ਆਪਣੇ ਬਹੁਤ ਹੀ ਅਮੀਰ ਵਿਰਸੇ ਦੇ ਮਾਲਕ ਪੰਜਾਬ ਦੇ ਲੋਕ ਅੱਜ ਕਿਸ ਆਤਮ ਸੰਕਟ ਦਾ ਸ਼ਿਕਾਰ ਹੋ ਰਹੇ ਹਨ, ਇਹ ਵਿਚਾਰਨ ਦੀ ਗੱਲ ਹੈ। ਪੁਲਸ ਵਿੱਚ ਸਰਵਿਸ ਕਰਦੇ ਮੇਰੇ ਇੱਕ ਮਿੱਤਰ ਜਿਸ ਦੀ ਪਤਨੀ ਆਪਣੇ ਛੋਟੇ ਜਿਹੇ ਬੱਚੇ ਨਾਲ ਹਿੰਦੀ ਵਿੱਚ ਗੱਲ ਕਰ ਰਹੀ ਸੀ, ਨੂੰ ਮੈਂ ਕਿਹਾ ‘ਭੈਣ ਜੀ ਤੁਸੀਂ ਪੰਜਾਬੀ ਹੋ ਬੱਚੇ ਨਾਲ ਪੰਜਾਬੀ ਵਿੱਚ ਗੱਲ ਕਰੋ।’
ਮੇਰੀ ਇਸ ਗੱਲ ਦਾ ਨੋਟਿਸ ਲੈਂਦਿਆਂ ਮੇਰੇ ਮਿੱਤਰ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਬੱਚਾ ਆਪਣੇ ਜ਼ਿਲੇ ਦੇ ਇੱਕ ਸਕੂਲ ਵਿੱਚ ਪੜ੍ਹਦਾ ਹੈ। ਉਸ ਨੇ ਕਿਹਾ, ‘ਇਹ ਨਹੀਂ ਪੜ੍ਹਦਾ, ਇਸ ਦੇ ਨਾਲ ਅਸੀਂ ਵੀ ਪੜ੍ਹਨੇ ਪਏ ਹੋਏ ਹਾਂ। ਜਦੋਂ ਕਦੇ ਇਹ ਮਾਸੂਮੀਅਤ ਵੱਸ ਸਕੂਲ ਵਿੱਚ ਕੁਝ ਲਫਜ਼ ਪੰਜਾਬੀ ਦੇ ਬੋਲ ਜਾਂਦਾ ਹੈ ਤਾਂ ਉਸੇ ਦਿਨ ਇਹਦੀ ਕਾਪੀ ‘ਤੇ ਨੋਟਿਸ ਲਿਖ ਕੇ ਭੇਜ ਦਿੱਤਾ ਜਾਂਦਾ ਹੈ ਕਿ ਆਪਣੇ ਬੱਚੇ ਦੀ ਬੋਲੀ ਵਿੱਚ ਸੁਧਾਰ ਕਰੋ। ਇਹ ਪਿਓਰ ਪੰਜਾਬੀ ਬੋਲਦਾ ਹੈ ਪੇਂਡੂਆਂ ਵਾਲੀ ਭਾਸ਼ਾ।’ ਸਭ ਜਾਣਦੇ ਹਨ ਕਿ ਪੰਜਾਬ ਦੇ ਅਖੌਤੀ ਆਧੁਨਿਕ ਸਕੂਲਾਂ ਵਿੱਚ ਪੰਜਾਬੀ ਨੂੰ ਇਸ ਤਰ੍ਹਾਂ ਲਾਂਭੇ ਕਰਨਾ ਆਮ ਜਿਹੀ ਗੱਲ ਹੈ। ਅਜਿਹੀਆਂ ਗੱਲਾਂ ਤੋਂ ਪੰਜਾਬੀਆਂ ਨੂੰ ਹੈਰਾਨ ਪਰੇਸ਼ਾਨ ਹੋਣਾ ਚਾਹੀਦਾ ਹੈ, ਪਰ ਅਸੀਂ ਅਜਿਹੀਆਂ ਪ੍ਰਸਥਿਤੀਆਂ ਪ੍ਰਤੀ ਸੀਲ ਹੀ ਨਹੀਂ ਸਗੋਂ ਮਾਣ ਕਰਨ ਲੱਗ ਪਏ ਹਾਂ ਕਿ ਸਾਡੀ ਔਲਾਦ ਅਦਿ ਆਧੁਨਿਕ ਹੋ ਰਹੀ ਹੈ।
ਔਰਤਾਂ ਤੇ ਲੜਕੀਆਂ ਸ਼ਹਿਰਾਂ ਕਸਬਿਆਂ ਵਿੱਚ ਆਮ ਪੰਜਾਬੀ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਵੇਲੇ ਵੀ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਕਰ ਕੇ ਆਪਣੇ ਆਪ ਨੂੰ ਆਧੁਨਿਕ ਅਤੇ ਪੜ੍ਹੇ ਲਿਖੇ ਹੋਣ ਦਾ ਦਿਖਾਵਾ ਕਰਦੀਆਂ ਹਨ। ‘ਭਈਆ ਕੋਈ ਔਰ ਦੂਸਰਾ ਨਯਾ ਡਿਜ਼ਾਈਨ ਦਿਖਾਏ।’ ‘ਅਰੇ ਯੇ ਵਾਲਾ ਨਹੀਂ, ਵੋ ਵਾਲਾ ਠੀਕ ਰਹੇਗਾ’ ਆਦਿ ਫਿਕਰੇ ਬੋਲਦੇ ਲੋਕ ਆਮ ਸੁਣੇ ਜਾਂਦੇ ਹਨ। ਅਜਿਹੇ ਲੋਕਾਂ ਨੂੰ ਇਹ ਵੀ ਗਵਾਰਾ ਨਹੀਂ ਕਿ ਉਨ੍ਹਾਂ ਨੂੰ ਕਿਸੇ ਹੋਰ ਸੂਬੇ ਦੇ ਲੋਕ ਸਮਝਿਆ ਜਾਵੇ। ਪੰਜਾਬੀ ਹੋਣ ਦਾ ਲੇਬਲ ਵੀ ਇਹ ਲੋਕ ਆਪਣੇ ਨਾਲ ਚਿਪਕਾਈ ਰੱਖਣਾ ਚਾਹੁੰਦੇ ਹਨ। ਇਹ ਕੀ ਹੈ? ਕੀ ਇਹ ਇੱਕ ਤਰ੍ਹਾਂ ਸਭਿਆਚਾਰਕ ਦੋਗਲਾਪਣ ਨਹੀਂ? ਇਹ ਕੇਹੀ ਵਿਡੰਬਨਾ ਹੈ ਕਿ ਸਕੂਲਾਂ ਕਾਲਜਾਂ ਦੇ ਜ਼ਿਆਦਾ ਮਾਲਕ ਜੋ ਪੰਜਾਬੀ ਮਾਂ ਬੋਲੀ ਦੀ ਉਂਗਲ ਫੜ ਕੇ ਜ਼ਿੰਦਗੀ ਵਿੱਚ ਅਗਾਂਹ ਵਧੇ ਉਹ ਅੱਜ ਇਸ ਨੂੰ ਪਛਾਨਣ ਤੋਂ ਵੀ ਇਨਕਾਰੀ ਹਨ।
ਮੇਰਾ ਦੋਸਤ ਪਾਕਿਸਤਾਨ ਗਿਆ। ਵਾਹਗਾ ਸਰਹੱਦ ਲੰਘਣ ਉਪਰੰਤ ਉਸ ਨੇ ਪਾਕਿਸਤਾਨ ਦੇ ਇੱਕ ਸ਼ਖਸ ਨੂੰ ਪੁੱਛਿਆ, ‘ਯਹਾਂ ਸੇ ਲਾਹੌਰ ਕਿੰਨੀ ਦੂਰ ਹੈ?’ ਉਸ ਸ਼ਖਸ ਨੇ ਲਾਹੌਰ ਦੀ ਦੂਰੀ ਦੱਸਣ ਦੀ ਥਾਂ ਉਲਟਾ ਪੁੱਛਿਆ, ‘ਸਰਦਾਰ ਜੀ ਤੁਹਾਡਾ ਪੰਜਾਬੀ ਭਰਾ ਹਾਂ, ਪੰਜਾਬੀ ਵਿੱਚ ਗੱਲ ਕਰੋ, ਜ਼ਬਾਨ ਨੂੰ ਕੀ ਹੋ ਗਿਆ ਜੇ?’
ਅਸੀਂ ਪੰਜਾਬੀ ਬਣੇ ਰਹਿਣ ਦੇ ਨਾਲ ਨਾਲ ਅਖੌਤੀ ਆਧੁਨਿਕ ਕਾਮਿਆਂ ਵਜੋਂ ਜਾਣੇ ਜਾਂਦੇ ਸਨ। ਸੱਥਾਂ ਵਿੱਚ ਬੈਠੇ ਵੀ ਪੰਜਾਬੀ ਸਣ ਕੱਢਦੇ, ਰੱਸੇ, ਵਾਣ ਵੱਟਦੇ ਤੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਚਲਦਾ। ਅੱਜ ਕੰਮ ਸਭਿਆਚਾਰ ਦਾ ਬਾਜ਼ਾਰੂ ਤਾਕਤਾਂ ਨੇ ਭੋਗ ਪਾ ਦਿੱਤਾ ਹੈ। ਹੁਣ ਕੰਮ ਕਰਨ ਤੋਂ ਵਿਹਲੇ ਰਹਿਣਾ ਵਧੇਰੇ ਸਨਮਾਨ ਜਨਕ ਸਮਝਿਆ ਜਾਣ ਲੱਗਾ ਹੈ। ਵਿਹਲੇ ਰਹਿ ਕੇ ਪੰਜਾਬ ਦੇ ਲੋਕਾਂ ਦੀ ਤੰਦਰੁਸਤੀ ਲਗਾਤਾਰ ਘੱਟ ਰਹੀ ਹੈ। ਬਲੱਡ ਪਰੈਸ਼ਰ, ਯੂਰਿਕ ਐਸਿਡ, ਹਾਰਟ ਅਟੈਕ, ਹੈਪੇਟਾਈਟਸ ਬੀ-ਸੀ, ਸ਼ੂਗਰ, ਕੈਂਸਰ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਇਲਾਵਾ ਮਾਨਸਿਕ ਬਿਮਾਰੀਆਂ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਸਮਸਿਆਵਾਂ ਦੀਆਂ ਜੜ੍ਹਾਂ ਤਲਾਸ਼ ਕਰਨ ਦੀ ਬਜਾਏ ਲੋਕ ਹੈਲਥ ਸੈਂਟਰਾਂ ਵਿੱਚ ਜਾਂਦੇ ਹਨ, ਘਰ ਤੋਂ ਬਾਜ਼ਾਰ ਤੱਕ ਸਾਈਕਲ ਚਲਾਉਣਾ ਸ਼ਾਨ ਵਿੱਚ ਫਰਕ ਪਾਉਂਦਾ ਹੈ, ਪਰ ਜਿਮ ਵਿੱਚ ਜਾ ਕੇ ਖੜੇ ਸਾਈਕਲ ਤੇ ਪੈਡਲ ਮਾਰਨੇ ਸਟੇਟਸ ਸਿੰਬਲ ਹੈ।
ਕਿਸੇ ਨਾਲ ਹੱਸ ਕੇ ਗੱਲ ਕਰਨ, ਠਹਾਕਾ ਲਾ ਕੇ ਹੱਸਣ ਵਾਲੇ ਨੂੰ ਗਵਾਰ ਸਮਝਿਆ ਜਾਂਦਾ ਹੈ, ਪਰ ਯੋਗ ਕੈਂਪਾਂ ਵਿੱਚ ਜਾ ਕੇ ਉਚੇ ਠਹਾਕੇ ਲਾਉਣ ਨੂੰ ਸਿਹਤ ਪ੍ਰਤੀ ਸੁਚੇਤ ਹੋਣਾ ਮੰਨਿਆ ਜਾ ਰਿਹਾ ਹੈ। ਪੰਜਾਬੀ ਦੇ ਲੋਕ ਕਿਰਤੀ ਕਮਾਊ ਪੁੱਤਰਾਂ ਤੋਂ ਵਿਹਲੜ ਵੈਲੀ ਬਣ ਕੇ ਰਹਿ ਗਏ ਹਨ। ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਹਰ ਤਰ੍ਹਾਂ ਦੇ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ, ਪਰ ਆਪਣੀ ਧਰਤੀ ਤੇ ਕੰਮ ਕਰਨਾ ਉਨ੍ਹਾਂ ਨੂੰ ਪਸੰਦ ਨਹੀਂ। ਗਲਤ ਸਰਕਾਰੀ ਨੀਤੀਆਂ ਛੋਟੀ ਕਿਸਾਨੀ ਦਾ ਪੰਜਾਬ ਦੀ ਧਰਤੀ ਤੇ ਭੋਗ ਹੀ ਪੈ ਗਿਆ ਹੈ। ਬਾਜ਼ਾਰੂ ਤਾਕਤਾਂ ਨੇ ਆਪਣਾ ਪ੍ਰਭਾਵ ਵਰਤ ਕੇ ਇਥੋਂ ਦੀਆਂ ਛੋਟੀਆਂ ਸਨਅਤਾਂ ਨੂੰ ਬਰਬਾਦ ਕਰ ਦਿੱਤਾ ਹੈ। ਪਿੰਡਾਂ ਸ਼ਹਿਰਾਂ ਵਿੱਚ ਨਿੱਜੀ ਕੰਮ ਕਰ ਕੇ ਪਰਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਲੋਕਾਂ ਦੀਆਂ ਘਰੇਲੂ ਸਨਅਤਾਂ ਖਤਮ ਹੋ ਗਈਆਂ ਹਨ।
ਅਖੌਤੀ ਵਿਕਾਸ ਦੇ ਕੁਰਖਤ ਵਰਤਾਰੇ ਨੇ ਬੇਰੁਜ਼ਗਾਰੀ ਦੇ ਨਾਲ ਮਾਨਸਿਕ ਬੇਚੈਨੀ ਨੂੰ ਜਨਮ ਦਿੱਤਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਲਗਾਤਾਰ ਮਨੋਵਿਕਾਰਾਂ ਦੀ ਸ਼ਿਕਾਰ ਬਣ ਰਹੀ ਹੈ। ਪੇਂਡੂ ਖੇਡ ਮੇਲਿਆਂ ਵਿੱਚ ਜਿੱਥੇ ਪਹਿਲਾਂ ਕਦੇ ਜ਼ੋਰ ਅਜ਼ਮਾਇਸ਼ਾਂ ਹੁੰਦੀਆਂ ਸਨ, ਸਭਿਆਚਾਰਕ ਵੰਨਗੀਆਂ ਤੇ ਵਿਰਸੇ ਨਾਲ ਜੁੜੇ ਲੋਕ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਦੇ ਸਨ, ਉਥੇ ਅੱਜ ਇਹ ਮੇਲੇ ਲੱਚਰ ਗਾਇਕੀ ਦੇ ਅਖਾੜੇ ਬਣ ਕੇ ਰਹਿ ਗਏ ਹਨ। ਡਾਲਰਾਂ, ਪੌਂਡਾਂ ਦੀ ਚਮਕ ਦਮਕ ਅਤੇ ਪੈਸੇ ਵਾਲੇ ਹੋਰ ਲੋਕਾਂ ਨੇ ਇਨ੍ਹਾਂ ਮੇਲਿਆਂ ਨੂੰ ਆਪਣੀ ਹਊਮੈ ਨੂੰ ਪੱਠੇ ਪਾਉਣ ਦਾ ਢੰਗ ਬਣਾ ਲਿਆ ਹੈ। ਖੇਡਾਂ ਬਾਰੇ ਲੋਕਾਂ ਦੀਆਂ ਧਾਰਨਾਵਾਂ ਬਦਲਣ ਲੱਗ ਪਈਆਂ ਹਨ। ਪੰਜਾਬ ਦੀ ਧਰਤੀ ਜਿੱਥੇ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਮਹਾਂਪੁਰਸ਼ਾਂ ਨੇ ਨੀਵਾਂ ਚੱਲਣ, ਗਰੀਬ ਗੁਰਬੇ ਦਾ ਸਾਥ ਦੇਣ, ਸਾਦਾ ਖਾਣ ਪੀਣ ਅਤੇ ਰਹਿਣ ਸਹਿਣ ਦੀ ਗੱਲ ਕੀਤੀ ਉਥੇ ਅੱਜ ਸਾਡਾ ਸਮਾਜ ਕਈ ਗਲਤ ਰੁਚੀਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ।

Similar questions
Math,
7 months ago
Chemistry,
7 months ago
Math,
1 year ago
English,
1 year ago
World Languages,
1 year ago