ਕੋਇਲ ਦਾ ਰੰਗ ਕਿਹੋ ਜਿਹਾ ਹੁੰਦਾ ਹੈ
Answers
Answer:
ਏਸ਼ੀਆਈ ਕੋਇਲ (ਜੀਵ-ਵਿਗਿਆਨਿਕ ਨਾਮ: Eudynamys scolopaceus[3][4]) ਕੁੱਕੂ, ਕੁਕੂਲੀਫੋਰਮਜ (Cuculiformes) ਕੁਲ ਦਾ ਪੰਛੀ ਹੈ। ਨਰ ਕੋਇਲ ਨੀਲੱਤਣ ਦੀ ਭਾ ਵਾਲੇ ਕਾਲੇ ਰੰਗ ਦਾ ਹੁੰਦਾ ਹੈ, ਪਰ ਮਾਦਾ ਤਿੱਤਰ ਦੀ ਤਰ੍ਹਾਂ ਧੱਬੇਦਾਰ ਚਿਤਕਬਰੀ ਹੁੰਦੀ ਹੈ। ਨਰ ਕੋਇਲ ਹੀ ਗਾਉਂਦਾ ਹੈ। ਉਸ ਦੀਆਂ ਅੱਖਾਂ ਲਾਲ ਅਤੇ ਖੰਭ ਲੰਬੇ ਹੁੰਦੇ ਹਨ। ਕੋਇਲ ਰੁੱਖਾਂ ਦੀਆਂ ਸ਼ਾਖਾਵਾਂ ਤੇ ਰਹਿਣ ਵਾਲਾ ਪੰਛੀ ਹੈ। ਇਹ ਜ਼ਮੀਨ ਉੱਤੇ ਬਹੁਤ ਘੱਟ ਉਤਰਦਾ ਹੈ। ਇਨ੍ਹਾਂ ਦੇ ਜੋੜੇ ਸਹੂਲਤ ਦੇ ਅਨੁਸਾਰ ਆਪਣੀ ਸੀਮਾ ਬਣਾ ਲੈਂਦੇ ਹਨ ਅਤੇ ਇੱਕ ਦੂਜੇ ਦੇ ਕਾਬਜ਼ ਸਥਾਨ ਦਾ ਉਲੰਘਣ ਨਹੀਂ ਕਰਦੇ। ਸੰਕੋਚੀ ਸੁਭਾਅ ਵਾਲਾ ਇਹ ਪੰਛੀ ਕਦੇ ਕਿਸੇ ਦੇ ਸਾਹਮਣੇ ਆਉਣ ਤੋਂ ਕਤਰਾਉਂਦਾ ਹੈ। ਇਸ ਕਰ ਕੇ ਇਨ੍ਹਾਂ ਦਾ ਪਿਆਰਾ ਟਿਕਾਣਾ ਜਾਂ ਤਾਂ ਅੰਬ ਦੇ ਦਰਖਤ ਹਨ ਜਾਂ ਫਿਰ ਮੌਲਸ਼ਰੀ ਦੇ ਅਤੇ ਕੁੱਝ ਇਸੇ ਤਰ੍ਹਾਂ ਦੇ ਹੋਰ ਸਦਾਬਹਾਰ ਸੰਘਣੀ ਛੱਤਰੀ ਵਾਲੇ ਰੁੱਖ, ਜਿਸ ਵਿੱਚ ਇਹ ਆਪਣੇ ਆਪ ਨੂੰ ਲੁਕਾਈ ਰੱਖਦੀ ਹੈ ਅਤੇ ਗੀਤ ਗਾਉਂਦੀ ਹੈ। ਨੀੜ ਪਰਜੀਵਿਤਾ ਇਸ ਕੁਲ ਦੇ ਪੰਛੀਆਂ ਦੀ ਵਿਸ਼ੇਸ਼ ਲਾਹਨਤ ਹੈ ਯਾਨੀ ਇਹ ਆਪਣਾ ਆਲ੍ਹਣਾ ਨਹੀਂ ਬਣਾਉਂਦਾ। ਇਹ ਦੂਜੇ ਪੰਛੀਆਂ ਖਾਸ ਤੌਰ ਉੱਤੇ ਕਾਵਾਂ ਦੇ ਆਲ੍ਹਣਿਆਂ ਦੇ ਆਂਡੇ ਨੂੰ ਚੁੱਕ ਕੇ ਆਪਣਾ ਆਂਡਾ ਉਸ ਵਿੱਚ ਰੱਖ ਦਿੰਦੀ ਹੈ।