ਦਿੱਲੀ ਵਿੱਚ ਕਿਹੜਾ ਇਤਿਹਾਸਕ ਸਥਾਨ ਹੈ।
Answers
Answer:
ਭਾਰਤ ਦੀ ਰਾਜਧਾਨੀ ਦਿੱਲੀ ਦਾ ਇਤਿਹਾਸ ਬਹੁਤ ਲੰਬਾ ਅਤੇ ਪੁਰਾਣਾ ਹੈ। ਦਿੱਲੀ ਰਾਜਨੀਤਿਕ ਸਲਤਨਤ ਰੱਖਣ ਵਾਲਾ ਇੱਕ ਅਜ਼ੀਮ ਸ਼ਹਿਰ ਹੈ। ਜਿਹੜਾ ਬਹੁਤ ਸਾਰੇ ਹਿੰਦੁਸਤਾਨੀ ਹੁਕਮਰਾਨਾਂ ਦੀ ਰਾਜਧਾਨੀ ਰਿਹਾ ਹੈ ਅਤੇ ਹੁਣ ਉਸ ਦਾ ਚੱਪਾ ਚੱਪਾ ਇਨ੍ਹਾਂ ਦੀਆਂ ਦਾਸਤਾਨਾਂ ਸੁਣਾਉਂਦਾ ਹੈ। ਦਿੱਲੀ ਦੁਨੀਆ ਭਰ ਦੇ ਪੁਰਾਣੇ ਸ਼ਹਿਰਾਂ ਵਿਚੋਂ ਇੱਕ ਹੈ ਜੋ ਸ਼ਕਤੀਸ਼ਾਲੀ ਰਾਜਸ਼ਕਤੀਆਂ ਦਾ ਕੇਂਦਰ ਰਿਹਾ ਹੈ।[1][2] ਇੱਕ ਕਰੋੜ 73 ਲੱਖ ਦੀ ਆਬਾਦੀ ਨਾਲ ਇਹ ਭਾਰਤ ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਜਮਨਾ ਦਰਿਆ ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ ਸਦੀ ਈਸਵੀ ਪੂਰਵ ਤੋਂ ਆਬਾਦ ਹੈ। ਦਿੱਲੀ ਸਲਤਨਤ ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ ਤੇ ਉਭਰਿਆ। ਦਿੱਲੀ ਕਿੰਨੇ ਵਾਰ ਬਣੀ ਕਿੰਨੇ ਵਾਰ ਢਹੀ ਇਸ ਦਾ ਕੋਈ ਹਿਸਾਬ ਨਹੀਂ। ਵੱਖ ਵੱਖ ਸਮੇਂ 'ਤੇ ਆਏ ਬਾਹਰੀ ਹਮਲਾਵਰਾਂ ਨੇ ਦਿੱਲੀ ਨੂੰ ਆਪਣੇ ਹਿਸਾਬ ਨਾਲ ਕਿਤੋਂ ਬਣਵਾਇਆ ਕਿਤੋਂ ਉਜਾੜਿਆ। ਪਰ ਹਮਲਾਵਰਾਂ ਦਾ ਕੇਂਦਰ ਦਿੱਲੀ ਹੀ ਰਹੀ। ਦਿੱਲੀ ਦੀ ਵਿਰਾਸਤ ਵਿੱਚ ਹਿੰਦੂਆਂ, ਮੁਸਲਿਮਾਂ ਅਤੇ ਬਰਤਾਨਵੀ ਰਾਜ ਵਿਰਾਸਤਾਂ ਦੀ ਇੱਕ ਸਾਂਝੀ ਤਸਵੀਰ ਹੈ।