ਤੁਹਾਡਾ ਪਾਰਸਲ ਗੁੰਮ ਗਿਆ ਹੈ । ਇਸ ਦੀ ਪੜਤਾਲ ਲਈ ਡਾਕਖਾਨੇ ਦੇ ਪੋਸਟ ਮਾਸਟਰ ਨੂੰ ਇੱਕ ਬਿਨੈ ਪੱਤਰ ਲਿਖੋ ।
Answers
ਪੱਤਰ ਰਚਨਾ :
ਪ੍ਰਿਖਿਆ ਭਵਨ
ਜਲੰਧਰ ਸ਼ਹਿਰ।
10 ਜਨਵਰੀ 20xx
ਸਤਿ ਸ਼੍ਰੀ ਅਕਾਲ,
ਬੇਨਤੀ ਇਹ ਹੈ ਕਿ ਮੇਰੀ ਵੱਡੀ ਭੈਣ ਨੇ ਮੈਨੂੰ ਇੱਕ ਹਫ਼ਤਾ ਪਹਿਲਾਂ ਹੀ 2 ਜਨਵਰੀ 2022 ਨੂੰ ਇੱਕ ਪਾਰਸਲ ਭੇਜਿਆ ਸੀ ਪਰ ਹੁਣ ਤੱਕ ਮੈਨੂੰ ਇਹ ਪ੍ਰਾਪਤ ਨਹੀਂ ਹੋਇਆ ਹੈ। ਪਾਰਸਲ ਵਿੱਚ ਬਹੁਤ ਜ਼ਰੂਰੀ ਚੀਜ਼ਾਂ ਸਨ ਜੋ ਬਹੁਤ ਮਹਿੰਗੀਆਂ ਵੀ ਸਨ। ਮੈਂ ਟਰੈਕਿੰਗ ਸਥਿਤੀ ਦੀ ਵੀ ਜਾਂਚ ਕੀਤੀ ਸੀ, ਕੇਂਦਰ ਨੂੰ ਪਾਰਸਲ ਪ੍ਰਾਪਤ ਹੋ ਗਿਆ ਹੈ।ਮੈਨੂੰ ਲੱਗਦਾ ਹੈ ਕਿ ਪਾਰਸਲ ਗੁੰਮ ਹੋ ਗਿਆ ਹੈ।
ਮੈਂ ਡਾਕਘਰ ਨਾਲ ਵੀ ਸੰਪਰਕ ਕੀਤਾ ਸੀ,ਪਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਾਰਸਲ ਉਹਨਾਂ ਕੋ ਵੀ ਨਹੀਂ ਆਇਆ ਹੈ, ਉਹ ਪਾਰਸਲ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਮੈਨੂੰ ਤੁਰੰਤ ਹੀ ਉਸ ਪਾਰਸਲ ਦੀ ਲੋੜ ਹੈ।
ਆਸ਼ਾ ਹੈ ਕਿ ਤੁਸੀ ਤੁਰੰਤ ਹੀ ਪਾਰਸਲ ਦੀ ਸਥਿਤੀ ਦੀ ਜਾਂਚ ਕਰੋਗੇ ਤਾਂ ਜੋ ਮੈਂ ਉਸ ਵਿਅਕਤੀ ਨੂੰ ਇਸ ਨੂੰ ਦੁਬਾਰਾ ਭੇਜਣ ਲਈ ਕਹਿ ਸਕਾਂ ਜੇਕਰ ਇਹ ਕਿਤੇ ਗੁਆਚ ਗਿਆ ਹੈ। ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੀ।
ਧੰਨਵਾਦ ਸਾਹਿਤ।
ਤੁਹਾਡੀ ਸ਼ੁਭਚਿੰਤਕ,
ਪ੍ਰਭਜੋਤ।