ਸਵਿੰਧਾਨ ਤੋ ਕੀ ਭਾਵ ਹੈ?
Answers
ਨਵੀਂ ਦਿੱਲੀ— ਭਾਰਤ ਇਕ ਲੋਕਤੰਤਰ ਦੇਸ਼ ਹੈ, ਜਿਸ ਦਾ ਇਕ ਲਿਖਤੀ ਸੰਵਿਧਾਨ ਵੀ ਹੈ। ਅੱਜ ਸੰਵਿਧਾਨ ਦਿਵਸ ਵੀ ਹੈ ਅਤੇ ਅਸੀਂ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਦੱਸਾਂਗੇ। ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋਇਆ ਸੀ ਪਰ ਇਸ ਨੂੰ ਕਾਨੂੰਨੀ ਰੂਪ 26 ਜਨਵਰੀ 1950 ਨੂੰ ਦਿੱਤਾ ਗਿਆ। ਇਸ ਲਈ 26 ਜਨਵਰੀ ਨੂੰ ਅਸੀਂ ਭਾਰਤ ਦੇ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸੰਵਿਧਾਨ ਨੂੰ ਤਿਆਰ ਕਰਨ ਵਿਚ ਕੁੱਲ 2 ਸਾਲ, 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਾ। ਸੰਵਿਧਾਨ 25 ਭਾਗਾਂ, 448 ਧਾਰਾਵਾਂ ਅਤੇ 12 ਸੂਚੀਆਂ ਵਿਚ ਵੰਡਿਆ ਹੋਇਆ ਹੈ। ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ। ਭਾਰਤੀ ਸੰਵਿਧਾਨ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇਸ ਨੂੰ ਤਿਆਰ ਕਰਦੇ ਸਮੇਂ ਸੱਭਿਆਚਾਰ, ਧਾਰਮਿਕ ਅਤੇ ਭੂਗੋਲਿਕ ਭਿੰਨਤਾ ਦਾ ਧਿਆਨ ਰੱਖਿਆ ਗਿਆ। ਸੰਵਿਧਾਨ ਨੂੰ ਹੱਥ ਨਾਲ ਪ੍ਰੇਮ ਬਿਹਾਰੀ ਨਾਰਾਇਣ ਰਾਯਜਾਦਾ ਨੇ ਲਿਖਿਆ ਅਤੇ ਚਿੱਤਰਾਂ ਨਾਲ ਸਜਾਉਣ ਦਾ ਕੰਮ ਨੰਦਲਾਲ ਬੋਸ ਨੇ ਕੀਤਾ। ਸੰਵਿਧਾਨ ਵਿਚ ਸਭ ਤੋਂ ਅਹਿਮ ਪੇਜ 'ਪ੍ਰਸਤਾਵਨਾ' ਨੂੰ ਆਪਣੀ ਕਲਾ ਨਾਲ ਸਜਾਉਣ ਦਾ ਕੰਮ ਰਾਮ ਮਨੋਹਰ ਸਿਨਹਾ ਨੇ ਕੀਤਾ। ਉਹ ਨੰਦਲਾਲ ਬੋਸ ਦੇ ਚੇਲੇ ਸਨ।ਸੰਵਿਧਾਨ ਸਭਾ ਦਾ ਗਠਨ—
ਸਾਲ 1946 ਵਿਚ ਕੈਬਨਿਟ ਮਿਸ਼ਨ ਪਲਾਨ ਦੇ ਤਹਿਤ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ। ਡਾ. ਰਾਜਿੰਦਰ ਪ੍ਰਸਾਦ ਨੂੰ ਇਸ ਦਾ ਸਥਾਈ ਪ੍ਰਧਾਨ ਅਤੇ ਡਾ. ਬੀ. ਆਰ. ਅੰਬੇਡਕਰ ਨੂੰ ਫਾਰਮੈਟ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਡਰਾਫਟ ਰਿਪੋਰਟ ਤਿਆਰ ਕਰਨ ਲਈ 13 ਕਮੇਟੀਆਂ ਦਾ ਗਠਨ ਕੀਤਾ ਗਿਆ। ਸ਼ੁਰੂ ਵਿਚ ਸੰਵਿਧਾਨ ਸਭਾ ਵਿਚ ਕੁੱਲ 389 ਮੈਂਬਰ ਸਨ। ਸੂਬੇ ਦੇ 292 ਪ੍ਰਤੀਨਿਧੀ, ਰਾਜਾਂ ਦੇ 93 ਪ੍ਰਤੀਨਿਧੀ, ਚੀਫ ਕਮਿਸ਼ਨਰ ਸੂਬੇ ਦੇ 3, ਬਲੋਚਿਸਤਾਨ ਦੇ 1 ਪ੍ਰਤੀਨਿਧੀ ਸ਼ਾਮਲ ਸਨ। ਬਾਅਦ ਵਿਚ ਮੁਸਲਿਮ ਲੀਗ ਨੇ ਖੁਦ ਨੂੰ ਇਸ ਤੋਂ ਵੱਖ ਕਰ ਲਿਆ ਸੀ, ਜਿਸ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ 299 ਰਹਿ ਗਈ। ਸੰਵਿਧਾਨ ਦੀ ਅਸਲੀ ਕਾਪੀਆਂ ਹਿੰਦੀ ਅਤੇ ਅੰਗਰੇਜ਼ੀ ਦੋ ਭਾਸ਼ਾਵਾਂ 'ਚ ਲਿਖੀ ਗਈ ਹੈ, ਜਿਸ ਨੂੰ ਭਾਰਤੀ ਸੰਸਦ ਦੀ ਲਾਇਬ੍ਰੇਰੀ ਵਿਚ ਹੀਲੀਅਮ ਨਾਲ ਭਰੇ ਬਕਸੇ ਵਿਚ ਸੁਰੱਖਿਅਤ ਰੱਖਿਆ ਗਿਆ ਹੈ।
ਸੰਵਿਧਾਨ 'ਤੇ ਦਸਤਖਤ ਅਤੇ ਅੰਗੀਕਾਰ ਕੀਤਾ ਗਿਆ—
24 ਜਨਵਰੀ 1950 ਨੂੰ ਸੰਵਿਧਾਨ ਸਭਾ ਦੇ 284 ਮੈਂਬਰਾਂ ਨੇ ਭਾਰਤ ਦੇ ਮੈਂਬਰਾਂ ਨੇ ਭਾਰਤ ਦੇ ਸੰਵਿਧਾਨ 'ਤੇ ਦਸਤਖਤ ਕੀਤੇ। ਦਸਤਖਤ ਕਰਨ ਵਾਲਿਆਂ ਵਿਚ 15 ਮਹਿਲਾ ਮੈਂਬਰ ਵੀ ਸ਼ਾਮਲ ਸਨ। 26 ਨਵੰਬਰ 1949 ਨੂੰ ਸੰਵਿਧਾਨ ਨੂੰ ਅੰਗੀਕਾਰ (ਮਨਜ਼ੂਰੀ) ਦਿੱਤੀ ਗਈ ਅਤੇ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ।