ਹੀਰ ਆਖਦੀ ਜੋਗੀਆ ਝੂਠ ਆਖੇਂ, ਕੌਣ ਰੁੱਠੜੇ ਯਾਰ ਮਿਲਾਂਵਦਾ ਈ ।
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ ।
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਊ ਦਾ ਰੋਗ ਗਵਾਂਵਦਾ ਈ ।
ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ ।
ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਐਵੇਂ ਜੀਊੜਾ ਲੋਕ ਵਲਾਂਵਦਾ ਈ ।
ਇੱਕ ਬਾਜ਼ ਥੋਂ ਕਾਉਂ ਨੇ ਕੂੰਜ ਖੋਹੀ, ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ ।
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਂਵਦਾ ਈ ।
ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾਂ ਮੈਂ ਆਂਵਦਾ ਈ । ਵਿਆਖਿਆ ਕਰੋ
Answers
Answered by
1
Answer:
ਜੈ ਮਾਤਾ ਦੀ
Explanation:
ਵੀਰ ਮੰਨੂੰ ਨਹੀ ਆਉਂਦਾ
Answered by
2
Answer:
ਜਦੋਂ ਰਾਂਝਾ ਜੋਗੀ ਹੀਰ ਸਲੇਟੀ ਨੂੰ ਯਾਰ ਦੇ ਮਿਲਾਪ ਦੀ ਗੱਲ ਕਰਦੀ ਹੈ ।ਤਾਂ ਹੀਰ ਆਖਦੀ ਹੈ ਕਿ ਜੋਗੀਆ ਤੂੰ ਝੂਠ ਬੋਲਦਾ ਹੈਂ ਵਿਛੜ੍ਹੇ ਯਾਰ ਨੀ ਮਿਲਦੇ ਹੁੰਦੇ ਉਹਨਾਂ ਨੂੰ ਕੋਈ ਨੀ ਮੋੜ ਕਿ ਲਿਆ ਸਕਦਾ।ਉਹ ਸਾਡੇ ਚੰਮ ਦੀਆਂ ਜੁੱਤੀਆਂ ਬਣਾ ਲਵੇ ਜੋ ਮੇਰੇ ਦਿਲ ਦਾ ਰੋਗ ਮਿਟਾ ਦੇਵੇ। ਭਾਵ ਰਾਂਝੇ ਨੀ ਮਿਲਾ ਦੇਵੇ।ਜੋਗੀਆ ਦੱਸ ਚਿਰਾ ਤੋਂ ਵਿਛੜਿਆਂ ਦਾ ਰੱਬ ਕਦੋ ਆਉਗਾ। ਰਾਝਾਂ ਕਦੋ ਮਿਲੂਗਾ।ਮਰੇ ਤੇ ਵਿਛੜਿਆਂ ਨੂੰ ਕੋਈ ਨਹੀਂ ਮਿਲਾ ਸਕਦਾ।ਇਕ ਬਾਜ ਤੋ ਕਾਂ ਨੇ ਕੂੰਜ ਖੋਹ ਲਈ।ਦੇਖਾਂ ਚੁੱਪ ਹੈ ਕਿ ਰੋਂਦਾ ਹੈ ਭਾਵ ਰਾਂਝੇ ਦਾ ਹਾਲ ਵੇਖਾਂ।ਮੇਰੇ ਸੀਨੇ ਅੱਗ ਲੱਗੀ ਹੈ ਜਿਵੇਂ ਜੱਟ ਦੇ ਖੇਤ ਨੂੰ ਅੱਗ ਲੱਗ ਜਾਂਦੀ ਹੈ । ਹੁਣ ਦੇਖਾ ਕੋਣ ਬਝਾਉਂਦਾ ਹੈ। ਮੈਂ ਘਿਉ ਦੇ ਦੀਵੇ ਬਾਲਾਂ।ਜੇ ਕਿਤੋਂ ਰਾਝਾਂ ਆਉਂਦਾ ਵੇਖ ਲਵਾਂ....
Similar questions