World Languages, asked by Sukhman216, 11 months ago

1) ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਹਰ ਇੱਕ ਦੇ ਤਿੰਨ - ਤਿੰਨ ਵੱਖਰੇ ਅਰਥ ਸਪਸ਼ਟ ਹੋ ਜਾਣ
1. ਸੂਤ
2. ਕੋਟ
3. ਦੌਰਾ
4. ਫੁੱਲ
5. ਮਾਰ
6. ਵਾਰ
7. ਵੇਲ ।

2) ਹੇਠਾਂ ਦਿੱਤੇ ਬਹੁਤੇ ਸ਼ਬਦਾਂ ( ਵਾਕਾਂਸ਼ਾਂ ) ਦੀ ਥਾਂ ਇੱਕ - ਇੱਕ ਢੁਕਵਾਂ ਸ਼ਬਦ ਲਿਖੋ
1. ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ​

Answers

Answered by ishwarsinghdhaliwal
3

(ਪਾਉਣ ਵਾਲਾ ਕੱਪੜਾ):- ਮੇਰਾ ਕੋਟ ਬਹੁਤ ਗਰਮ ਹੈ।

(ਕਿਲ੍ਹੇ):- ਸੂਰਬੀਰ ਹੀ ਕੋਟ ਸਰ ਕਰਦੇ ਹਨ।

3. ਦੌਰਾ (ਬੀਮਾਰੀ):-ਮੇਰੇ ਮਿੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

(ਮੁਆਇਨਾ ਕਰਨਾ):-ਮੁੱਖ ਮੰਤਰੀ ਨੇ ਸਾਡੇ ਪਿੰਡ ਦਾ ਦੌਰਾ ਕੀਤਾ।

4. ਫੁੱਲ(ਪੁਸ਼ਪ):- ਇਸ ਬਾਗ ਵਿਚ ਫੁੱਲ ਹੀ ਫੁੱਲ ਹਨ।

(ਮੁਰਦੇ ਦੀਆਂ ਅਸਥੀਆਂ) :- ਸੁਖਵੰਤ ਸਿੰਘ ਆਪਣੀ ਭੈਣ ਦੇ ਫੁੱਲ ਕੀਰਤਪੁਰ ਜਲ ਪ੍ਰਵਾਹ ਕਰਕੇ ਆਇਆ ।

(ਮੋਟਾ ਹੋਣਾ):- ਪੰਜਾਬ ਆ ਕੇ ਅਮਰਜੀਤ ਦਾ ਸਰੀਰ ਫੁੱਲ ਗਿਆ ਹੈ।

5. ਮਾਰ (ਮਾਰਨਾ):-ਪਿਤਾ ਨੇ ਆਪਣੇ ਪੁੱਤਰ ਦੇ ਚਪੇੜ ਮਾਰ ਦਿੱਤੀ।

(ਭਸਮ ਕਰਨਾ):- ਹਕੀਮ ਨੇ ਸੰਖੀਆਂ ਮਾਰ ਕੇ ਦਵਾਈ ਬਣਾਈ।

(ਬੋਲਣਾ):-ਉਸ ਨੇ ਝੂਠ ਮਾਰ ਕੇ ਆਪਣੇ ਪਿਤਾ ਜੀ ਤੋਂ ਪੈਸੇ ਲਏ।

6.ਵਾਰ (ਵਾਰੀ):-ਉਹ ਮੈਨੂੰ ਪਹਿਲੀ ਵਾਰੀ ਮਿਲਿਆ ਸੀ।

(ਵਾਰਨੇ ਕਰਨੇ):-ਮਾਂ ਨੇ ਪੁੱਤ ਤੋਂ ਨੋਟ ਵਾਰ ਕੇ ਲਾਗੀਆਂ ਨੂੰ ਦਿੱਤੇ।

(ਹਮਲਾ ਕਰਨਾ):- ਦੈਂਤਾਂ ਨੇ ਦੁਰਗਾ ਦੇਵੀ ਤੇ ਤਕੜਾ ਵਾਰ ਕੀਤਾ ਪਰ ਪੇਸ਼ ਨਾ ਗਈ।

7. ਵੇਲ (ਵੇਲਣੀ):- ਮੇਰੀ ਪਤਨੀ ਰੋਟੀ ਵੇਲ ਰਹੀ ਸੀ

(ਵਧਾਈ ਮੰਗਣੀ):- ਮੁੰਡਾ ਪੈਦਾ ਹੋਣ ਤੇ ਖੁਸਰਿਆਂ ਨੇ ਘਰਦਿਆਂ ਪਾਸੋਂ ਵੇਲ ਮੰਗੀ।

(ਬੂਟਾ) :- ਸਾਡੇ ਘਰ ਕੱਦੂਆਂ ਦੀ ਵੇਲ ਹੈ।

2) ਹੇਠਾਂ ਦਿੱਤੇ ਬਹੁਤੇ ਸ਼ਬਦਾਂ ( ਵਾਕਾਂਸ਼ਾਂ ) ਦੀ ਥਾਂ ਇੱਕ - ਇੱਕ ਢੁਕਵਾਂ ਸ਼ਬਦ ਲਿਖੋ

1. ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ- ਸ਼ਾਹਕਾਰ

Answered by sdamanjot19
0

Answer:

hi

ਮਸਤ ਵਾਕ ਵਿਚ ਵਰਤੋ

Explanation:

Similar questions