ੳ 1. ਪੈਰਾ ਪੜ੍ਹ ਕੇ ਪ੍ਰਸ਼ਨ ਨੰਬਰ 1 ਤੋਂ 5 ਦਾ ਉੱਤਰ ਦਿਓ :
'ਪੰਜਾਬੀ ਸੱਭਿਆਚਾਰ' ਕੋਈ ਗਿੱਧੇ-ਭੰਗੜੇ ਦਾ ਸੱਭਿਆਚਾਰ ਨਹੀਂ। ਇਹ ਤਾਂ ਬਹੁਤ ਚੇਤੰਨ ਉਸਾਰੀ ਤੇ ਕਰਨੀ ਪ੍ਰਧਾਨ ਸੱਭਿਆਚਾਰ ਹੈ, ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਦਾ ਪੰਜਾਬੀ ਅਜਿਹੇ ਸੱਭਿਆਚਾਰ ਪ੍ਰਤੀ ਚੇਤੰਨ ਤੇ ਵਫ਼ਾਦਾਰ ਨਹੀਂ ਹੈ। ਪੰਜਾਬੀ ਸੱਭਿਆਚਾਰ ਚੇਤੰਨ ਪੱਧਰ 'ਤੇ ਆਪਣੇ ਵਿੱਚ ਬਹੁਤ ਕੁਝ ਸਮੋਈ ਬੈਠਾ ਹੈ। ਪੰਜ ਨਦੀਆਂ ਦਾ ਦੇਸ਼ ਪੰਜਾਬ ਸ਼ੁਰੂ ਤੋਂ ਹੀ ਹਮਲਾਵਰਾਂ ਦਾ ਰਾਹ ਬਣਿਆ ਰਿਹਾ ਹੈ, ਜਿਸ ਨਾਲ਼ ਪੰਜਾਬੀ ਸਦਾ ਜੂਝਦਾ ਰਿਹਾ ਤੇ ਜਿੱਤਾਂ ਹਾਸਲ ਕਰਦਾ ਰਿਹਾ। ਬਹਾਦਰੀ, ਅਣਖ ਅਤੇ ਆਪਾ ਵਾਰਨ ਦੀ ਸਮਰੱਥਾ ਇਸ ਦੇ ਸੱਭਿਆਚਾਰ ਦਾ ਇੱਕ ਅਟੁੱਟ ਹਿੱਸਾ ਰਿਹਾ ਹੈ। ਪੰਜਾਬੀ ਸੱਭਿਆਚਾਰ ਵਿੱਚ ਭਾਈ ਘਨ੍ਹੱਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ, ਲਾਲਾ ਲਾਜਪਤ ਰਾਏ ਅਤੇ ਭਗਤ ਸਿੰਘ ਦੇਸ਼-ਭਗਤੀ ਦਾ ਜਜ਼ਬਾ ਪ੍ਰਗਟਾਉਂਦੇ ਹਨ। ਕਵੀ ਪ੍ਰੋ: ਪੂਰਨ ਸਿੰਘ ਨੂੰ ਰਾਂਝਾ ਤੇ ਹੀਰ ਗੁਰੂ ਦੇ ਸਿੱਖ ਜਾਪਦੇ ਹਨ। ਪੰਜਾਬ ਦੇ ਦਰਿਆ ਜਪੁ ਸਾਹਿਬ ਗਾਉਂਦੇ ਲੱਗਦੇ ਹਨ। ਕਿਸਾਨ ਖੇਤ ਵਿੱਚ ਅੰਨ ਉਪਜਾਉਂਦਾ ਹੈ ਤੇ ਪੂਰੇ ਭਾਰਤ ਵਾਸੀਆਂ ਦਾ ਢਿੱਡ ਭਰ ਜਾਂਦਾ ਹੈ। ਲਗਨ, ਮਿਹਨਤ, ਸੰਕਟ ਵਿੱਚ ਵੀ ਭਰੋਸਾ, ਚੜ੍ਹਦੀ ਕਲਾ, ਸ਼ਸਤਰ ਤੇ ਸ਼ਾਸਤਰ, ਪੂਰੀ ਪ੍ਰਤੀਬੱਧਤਾ, ਕੌਮਾਂਤਰੀ ਪਰਿਪੇਖ ਪ੍ਰਤੀ ਜਾਗਰੂਕਤਾ ਆਦਿ ਪੰਜਾਬੀ ਸੱਭਿਆਚਾਰ ਦੀ ਪਛਾਣ ਹਨ। ਕਈ ਲੋਕ ਪੰਜਾਬੀ ਸੱਭਿਆਚਾਰ ਦੀ ਤਸਵੀਰ ਦਾ ਹਾਲੇ ਧੁੰਦਲਾ ਹੀ ਪੱਖ ਉਸਾਰਦੇ ਹਨ। ਸੋ ਲੋੜ ਹੈ ਇਸ ਨੂੰ ਸਮਝਣ ਦੀ, ਇਸ ਪ੍ਰਤੀ ਚੇਤੰਨ ਹੋਣ ਦੀ, ਇਸ ਨੂੰ ਅਪਨਾਉਣ ਦੀ।
ਪ੍ਰਸ਼ਨ 1. ਪੰਜਾਬੀ ਸੱਭਿਆਚਾਰ ਕਿਸ ਤਰ੍ਹਾਂ ਦਾ ਸੱਭਿਆਚਾਰ ਹੈ? *
ਗਿੱਧੇ ਭੰਗੜੇ ਦਾ ਸੱਭਿਆਚਾਰ
ਚੇਤੰਨ ਉਸਾਰੀ ਤੇ ਕਰਨੀ ਪ੍ਰਧਾਨ ਸੱਭਿਆਚਾਰ
ਧੁੰਦਲਾ ਸੱਭਿਆਚਾਰ
ਉੁਕਤ ਵਿੱਚੋਂ ਕੋਈ ਨਹੀਂ
ਪ੍ਰਸ਼ਨ 2. ਅੱਜ ਦਾ ਪੰਜਾਬੀ ਕਿਸ ਪ੍ਰਤੀ ਵਫ਼ਾਦਾਰ ਨਹੀਂ ਹੈ? *
ਪੰਜ ਨਦੀਆਂ ਪ੍ਰਤੀ
ਗਿੱਧੇ ਭੰਗੜੇ ਪ੍ਰਤੀ
ਸੱਭਿਆਚਾਰ ਪ੍ਰਤੀ
ਅੰਨ ਉਪਜਾਉਣ ਪ੍ਰਤੀ
ਪ੍ਰਸ਼ਨ 3. ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਕੀ ਹੈ? *
ਬਹਾਦਰੀ
ਅਣਖ
ਆਪਾ ਵਾਰਨ ਦੀ ਸਮਰੱਥਾ
ਉਪਰੋਕਤ ਸਾਰੇ ਹੀ
ਪ੍ਰਸ਼ਨ 4. ਪੰਜਾਬੀ ਸੱਭਿਆਚਾਰ ਵਿਚ ਦੁਸ਼ਮਣਾਂ ਨੂੰ ਪਾਣੀ ਕੌਣ ਪਿਲਾਉਂਦਾ ਹੈ? *
ਭਾਈ ਘਨ੍ਹੱਈਆ
ਭਗਤ ਸਿੰਘ
ਲਾਲਾ ਲਾਜਪਤ ਰਾਏ
ਪ੍ਰੋਫ਼ੈਸਰ ਪੂਰਨ ਸਿੰਘ
ਪ੍ਰਸ਼ਨ 5. ਤੁਹਾਡੇ ਅਨੁਸਾਰ ਇਸ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੋਵੇਗਾ? *
ਗਿੱਧਾ-ਭੰਗੜਾ
ਪੰਜ ਨਦੀਆਂ ਦਾ ਦੇਸ਼
ਪੰਜਾਬੀ ਸੱਭਿਆਚਾਰ ਦੀ ਪਛਾਣ
ਭਾਈ ਘਨ੍ਹੱਈਆ
Answers
Answered by
7
Answer:
1.b
2.c
3.d
4.a
5.c
Explanation:
These are your answer
Hope so its helpful
Answered by
5
Answer:
1) B
2)a
3) d
4)a
5) c
correct answer all
plz thanks and mark me brain list
Similar questions
Math,
4 months ago
Accountancy,
4 months ago
English,
8 months ago
Science,
8 months ago
Chemistry,
1 year ago