India Languages, asked by amanpreet02399, 10 months ago

1. ਹੇਠ ਲਿਖੇ ਬਰੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਿਓ:- ( 1x3=3)

(ਓ) ਕਾਸ਼ ! ਮੈਂ ਬਹੁਤ ਤਾਕਤਵਰ ਹੁੰਦਾ।

ਇਸ ਵਾਕ ਵਿਚੋਂ ਵਿਸਮਿਕ ਦੀ ਕਿਸਮ ਚੁਣੋ ਤੇ ਇਹ ਵੀ ਦੱਸੋ ਕਿ ਇਸਨੂੰ ਇਹ ਨਾਮ ਕਿਉਂ ਦਿੱਤਾ?

please help me and please don't spam ☺❤​

Answers

Answered by akanshaagrwal23
23

Answer:

ਯੋਜਕ, ਵਿਸਮਿਕ, ਪਦ-ਵੰਡ / Conjuction, Interjection, Parsin

ਯੋਜਕ :- ਉਹ ਸ਼ਬਦ ਹੈ ਜੋ ਦੋ ਵਾਕਾਂ ਜਾਂ ਸ਼ਬਦਾਂ ਨੂੰ ਜੋੜੇ।

ਇਹ ਦੋ ਪ੍ਰਕਾਰ ਦੇ ਹੁੰਦੇ ਹਨ:-

(1) ਸਮਾਨ ਯੋਜਕ। (2) ਅਧੀਨ ਯੋਜਕ ।

ਸਮਾਨ ਯੋਜਕ

ਜਿਹੜੇ ਯੋਜਕ ਬਰਾਬਰ ਦੇ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਜਾਂ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਬਨਾਉਣ, ਉਹ ਸਮਾਨ ਯੋਜਕ ਅਖਵਾਉਂਦੇ ਹਨ, ਜਿਵੇਂ:-

ਸੋਹਨ ਅਤੇ ਮੋਹਨ ਨੇ ਰੋਟੀ ਖਾਧੀ।

ਸਮਾਨ ਯੋਜਕ ਚਾਰ ਪ੍ਰਕਾਰ ਦੇ ਹੁੰਦੇ ਹਨ:-

ਸਮੁਚੀ ਸਮਾਨ ਯੋਜਕ(Commulative Coordinative Conjunctions )

ਵਿਕਲਪੀ ਸਮਾਨ ਯੋਜਕ (Alternative Coordinative Conjunctions)

ਨਿਖੇਧੀ ਸਮਾਨ ਯੋਜਕ (Adversative Coordinative Conjunctions)

ਸੰਕੇਤੀ ਸਮਾਨ ਯੋਜਕ (Illative Coordinative Conjunctions)

ਸਮੁਚੀ ਸਮਾਨ ਯੋਜਕ :-

ਜਿਹੜੇ ਯੋਜਕ ਦੋ ਸੁਤੰਤਰ ਵਾਕਾਂ ਨੂੰ ਸਾਧਾਰਨ ਤੌਰ 'ਤੇ ਜੋੜਨ, ਉਹ ਸਮੁਚੀ ਸਮਾਨ ਯੋਜਕ ਅਖਵਾਉਂਦੇ ਹਨ, ਜਿਵੇਂ:- ਤੋਂ, ਅਤੇ, ਅਰ, ਆਦਿ।

ਉਦਾਹਰਨ:- ਹਰਨਾਮ ਅਤੇ ਗੁਰਨਾਮ ਫੁਟਬਾਲ ਲੈ ਕੇ ਸਵੇਰੇ ਹੀ ਸਕੂਲ ਚਲੇ ਗਏ ।

ਵਿਕਲਪੀ ਸਮਾਨ ਯੋਜਕ :-

ਜੋ ਦੋ ਸੁਤੰਤਰ ਵਾਕਾਂ ਜਾਂ ਸ਼ਬਦਾਂ ਨੂੰ ਇਸ ਪ੍ਰਕਾਰ ਜੋੜਨ ਕਿ ਉਹਨਾਂ ਦਾ ਪ੍ਰਸਪਰ (ਆਪੋ ਵਿਚ) ਵਟਾਂਦਰਾ ਜਾਂ ਦੋਵਾਂ ਵਿਚੋਂ ਇਕ ਦਾ ਭਾਵ ਪ੍ਰਗਟ ਹੋਵੇ, ਤਾਂ ਉਹਨਾਂ ਨੂੰ ਵਿਕਲਪੀ ਸਮਾਨ ਯੋਜਕ ਆਖਦੇ ਹਨ, ਜਿਵੇਂ:-

(1) ਚਾਹੇ ਤੂੰ ਜੁਰਮਾਨਾ ਭਰ ਚਾਹੇ ਉਹ ਭਰੇ।

(2) ਤੂੰ ਜਾਹ ਨਹੀਂ ਤਾਂ ਉਹ ਜਾਵੇ ।

ਇਨ੍ਹਾਂ ਦੋਨਾਂ ਵਾਕਾਂ ਵਿਚ ' ਚਾਹੇ .. ਚਾਹੇ ' ਅਤੇ 'ਨਹੀਂ ', 'ਤਾਂ ' ਵਿਕਲਪੀ ਸਮਾਨ ਯੋਜਕ ਹਨ। ਇਸ ਤਰਾਂ ਦੇ ਹੋਰ ਯੋਜਕ:- ਨਾ ਕਿ, ਜਾਂ, ਅਥਵਾ, ਜਾਂ..ਜਾਂ, ਭਾਵੇਂ..ਭਾਵੇਂ, ਨਾ..ਨਾ, ਅਤੇ ਨਹੀਂ ਤਾਂ, ਆਦਿ ਹਨ।

ਨਿਖੇਧੀ ਸਮਾਨ ਯੋਜਕ :-

ਜਦ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਉਨ੍ਹਾਂ ਦਾ ਆਪਸੀ ਟਾਕਰਾ, ਨਿਖੇਧ ਜਾਂ ਵਿਰੋਧ ਪਰਗਟ ਹੋਵੇ, ਤਾਂ ਉਨ੍ਹਾਂ ਨੂੰ 'ਨਿਖੇਧੀ ਸਮਾਨ ਯੋਜਕ ' ਆਖਦੇ ਹਨ, ਜਿਵੇਂ:-

ਸਗੋਂ ਪਰ, ਪ੍ਰੰਤੂ ਫਿਰ ਵੀ, ਤਾਂ ਵੀ, ਐਪਰ, ਹਥੋਂ, ਆਦਿ।

ਉਦਾਹਰਨ:-

ਉਹ ਲਾਇਕ ਹੈ ਪਰ ਮੇਹਨਤੀ ਨਹੀਂ।

ਸੰਕੇਤੀ ਸਮਾਨ ਯੋਜਕ :- ਜਿਹੜੇ ਯੋਜਕ ਦੋ ਸੁਤੰਤਰ ਵਾਕਾਂ ਨੂੰ ਇਸ ਤਰਾਂ ਜੋੜਨ ਕਿ ਪਹਿਲਾ ਵਾਕ ਕਾਰਨ ਅਤੇ ਦੂਜਾ ਕਾਰਜ ਪਰਗਟ ਕਰੇ, ਜਿਵੇਂ:- ਇਸ ਵਾਸਤੇ , ਤਾਹੀਓਂ, ਇਸ ਲਈ, ਇਸ ਕਰ ਕੇ, ਸੋ, ਆਦਿ।

ਉਦਾਹਰਨ:-

ਉਹ ਮੁੰਡਾ ਝੂਠਾ ਹੈ ਇਸ ਲਈ ਭਰੋਸੇ ਯੋਗ ਨਹੀ।

ਅਧੀਨ ਯੋਜਕ

ਜਿਹੜੇ ਯੋਜਕ ਅਧੀਨ ਉਪਵਾਕਾਂ ਨੂੰ ਪ੍ਰਧਾਨ ਉਪਵਾਕਾਂ ਨਾਲ ਜੋੜ ਕੇ, ਮਿਸ਼ਰਤ ਵਾਕ ਬਨਾਉਣ, ਉਹ ਅਧੀਨ ਯੋਜਕ ਅਖਵਾਉਂਦੇ ਹਨ, ਜਿਵੇਂ:-

ਸਭ ਜਾਣਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ।

ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਕਿਰਤ ਕਰਕੇ ਖਾਉ।

ਮੁਗਲ ਫੌਜਾਂ ਦੇ ਮੁਕਾਬਲੇ , ਗੁਰੂ ਜੀ ਨਾਲ ਬਹੁਤ ਥੋੜੇ ਸਿੰਘ ਸਿਪਾਹੀ ਸਨ, ਫਿਰ ਵੀ ਉਹ ਬਹਾਦਰੀ ਨਾਲ ਲੜੇ।

ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਹਨਾਂ ਦਾ ਜੀਵਨ ਸਫਲ ਅਤੇ ਸੁਖਾਲਾ ਹੋਵੇ।

ਉੱਪਰ ਦਿੱਤੇ ਵਾਕਾਂ ਵਿੱਚ ਦੋ - ਦੋ ਹਿੱਸੇ ਹਨ। ਇਹਨਾਂ ਵਿਚੋਂ ਕੋਈ ਹਿੱਸਾ ਵੀ ਪੂਰਨ ਭਾਂਤ ਸੁਤੰਤਰ ਨਹੀ ਹੈ। ਦੋਵੇਂ ਇਕ ਦੂਜੇ ਉਤੇ ਨਿਰਭਰ ਕਰਦੇ ਹਨ, ਪਰ ਫਿਰ ਵੀ ਵਾਕਾਂ ਦਾ ਪਹਿਲਾ ਹਿੱਸਾ ਕੁਝ ਹੱਦ ਤੱਕ ਸੁਤੰਤਰ ਵਾਕ ਹੈ। ਵਾਕ ਦਾ ਦੂਜਾ ਹਿੱਸਾ ਪਹਿਲੇ ਹਿੱਸੇ ਦੇ ਅਧੀਨ ਹੈ। ਇਹਨਾਂ ਵਾਕਾਂ ਦੇ ਦੋ-ਦੋ ਹਿੱਸਿਆਂ ਨੂੰ ਜਿਹੜੇ ਸ਼ਬਦਾਂ ' ਕਿ, ਫਿਰ ਵੀ, ਤਾਂ ਕਿ ' ਨਾਲ ਜੋੜਿਆ ਗਿਆ ਹੈ, ਉਹ ਸ਼ਬਦ ' ਕਿ, ਫਿਰ ਵੀ, ਤਾਂ ਕਿ ' ਯੋਜਕ ਹਨ। ਇਹ ਯੋਜਕ ਵਾਕ ਦੇ ਵਧੇਰੇ ਨਿਰਭਰ ਹਿੱਸੇ ਤੋਂ ਪਹਿਲਾਂ ਆਉਂਦੇ ਹਨ ਅਤੇ ਵਾਕ ਦੇ ਘੱਟ ਨਿਰਭਰ ਹਿੱਸੇ ਨਾਲ ਜੋੜਦੇ ਹਨ। ਵਾਕ ਦੇ ਅਧੀਨ ਹਿੱਸੇ ਤੋਂ ਪਹਿਲਾਂ ਆਉਣ ਕਰਕੇ ਇਹਨਾਂ ਨੂੰ ਅਧੀਨ-ਯੋਜਕ ਕਿਹਾ ਜਾਂਦਾ ਹੈ।

ਅਧੀਨ ਯੋਜਕ ਸਤ (7) ਪ੍ਰਕਾਰ ਦੇ ਹੁੰਦੇ ਹਨ :-

ਸਮਾਨ ਵਾਚਕ ਅਧੀਨ ਯੋਜਕ ( Apposition)

ਕਾਰਨ ਵਾਚਕ ਯੋਜਕ ( Cause of Reason)

ਫਲ ਵਾਚਕ ਯੋਜਕ ( Effect)

ਮੰਤਵ ਵਾਚਕ ਯੋਜਕ ( Purpose )

ਸ਼ਰਤ ਵਾਚਕ ਯੋਜਕ ( Condition )

ਵਿਰੋਧ ਵਾਚਕ ਯੋਜਕ ( Contrast )

ਤੁਲਨਾ ਵਾਚਕ ਯੋਜਕ (Comparison)

ਸਮਾਨ ਵਾਚਕ ਅਧੀਨ ਯੋਜਕ :- ਜਦੋਂ ਕੋਈ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ ਤਾਂ ਉਹ ਸਮਾਨ ਅਧੀਨ ਯੋਜਕ ਅਖਵਾਉਂਦਾ ਹੈ, ਜਿਵੇਂ:- ਕਿ, ਜੁ, ਪਈ, ਜੀਕਰ, ਆਦਿ, ਸਮਾਨ ਅਧਿਕਰਨ ਯੋਜਕ ਜਾਂ ਸਮਾਨ ਅਧੀਨ ਯੋਜਕ ਹਨ। ਇਹ ਸੱਚ

Similar questions