ਪ੍ਰਸ਼ਨਣ) ਨਾਂਵ ਨਾਲ ਸਬੰਧਤ ਪ੍ਰਸ਼ਨਾਂ ਦੇ ਉੱਤਰ ਦਿਓ -
1. ਨਾਂਵ ਕਿਸਨੂੰ ਆਖਦੇ ਹਨ?
2. ਇਕੱਠਵਾਚਕ ਨਾਂਵ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਦਿਤੇ।
3. ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
4. ਆਮ ਨਾਂਵ ਕਿਸਨੂੰ ਆਖਦੇ ਹਨ ?
5. ਬੁਢਾਪਾ ਅਤੇ ਗਰਮੀਂ' ਕਿਹੜੇ ਨਾਂ ਹਨ?
Answers
Answered by
4
1.ਜਿਹਨਾਂ ਸ਼ਬਦਾਂ ਤੋਂ ਕਿਸੇ ਵਿਅਕਤੀ, ਜੀਵ ਜੰਤੂ, ਸਥਾਨ , ਚੀਜ਼ , ਹਾਲਾਤ ਆਦਿ ਦੇ ਨਾਮ ਦਾ ਪਤਾ ਲੱਗੇ ,ੳੁਹ ਨਾਂਵ ਹੁੰਦੇ ਹਨ।
2. ਜਿਨ੍ਹਾਂ ਸ਼ਬਦਾਂ ਤੋਂ ਚੀਜ਼ਾਂ, ਵਿਅਕਤੀਆਂ, ਜੀਵ ਜੰਤੂਆਂ ਦੇ ਇਕੱਠ ਦਾ ਪਤਾ ਲੱਗਦਾ ਹੈ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ।
ਜਿਵੇਂ : ਮੱਝਾਂ ਦਾ ਵੱਗ ਆ ਰਿਹਾ ਹੈ।
ਭੇਡਾਂ-ਬੱਕਰੀਆਂ ਦਾ ਇੱਜੜ ਬਹੁਤ ਵੱਡਾ ਸੀ।
3. ਪੰਜ :
ਆਮ ਨਾਂਵ
ਖਾਸ ਨਾਂਵ
ਵਸਤੂਵਾਚਕ ਨਾਂਵ
ਇਕੱਠਵਾਚਕ ਨਾਂਵ
ਭਾਵ-ਵਾਚਕ ਨਾਂਵ
4. ਜਿਹਨਾਂ ਸ਼ਬਦਾਂ ਤੋਂ ਕਿਸੇ ਵਿਅਕਤੀ, ਸਥਾਨ , ਚੀਜ਼ ਆਦਿ ਦੀ ਜਾਤੀ ਦਾ ਪਤਾ ਲੱਗੇ , ਉਹ ਆਮ ਨਾਂਵ ਹੁੰਦੇ ਹਨ।
5. ਭਾਵ ਵਾਚਕ ਨਾਂਵ
HOPE IT HELPS...!
Similar questions