Math, asked by BrainlyStar909, 4 months ago

1.ਜਾਣ-ਪਛਾਣ:-
2.ਸੁਹਾਵਣੀ ਰੁੱਤ :-
3.ਇਤਿਹਾਸਕ ਪਿਛੋਕੜ :-
4.ਰੰਗਾਂ ਦੀ ਖੇਡ:-
5.ਖੁਸ਼ੀਆਂ ਭਰਿਆ ਤਿਉਹਾਰ:-

\huge\boxed{\fcolorbox{blue}{orange}{ਹੋਲੀ ਲੇਖ}}

Answers

Answered by SachinGupta01
7

ਜਾਣ-ਪਛਾਣ :- ਹੋਲੀ ਦਾ ਤਿਉਹਾਰ ਭਾਰਤ ਦੇ ਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਤਿਉਹਾਰ ਵਿੱਚ ਮਨੁੱਖ ਸਾਰੇ ਵੈਰ-ਵਿਰੋਧ ਭੁਲਾ ਕੇ ਲੋਕਾਂ ਨੂੰ ਆਪਣੀ ਖ਼ੁਸ਼ੀ ਵਿੱਚ ਭਾਈਵਾਲ ਬਣਾਉਣ ਲਈ ਤਤਪਰ ਹੋ ਉੱਠਦਾ ਹੈ। ਰੰਗਾਂ ਦਾ ਇਹ ਤਿਉਹਾਰ ਬੱਚਿਆਂ ਨੂੰ ਖ਼ਾਸ ਤੌਰ 'ਤੇ ਪਸੰਦ ਹੈ।

ਸੁਹਾਵਣੀ ਰੁੱਤ :- ਹੋਲੀ ਵਾਲੇ ਦਿਨ ਅਸੀਂ ਆਪਣੇ ਮਿੱਤਰਾਂ ਤੇ ਸੰਬੰਧੀਆਂ ਨਾਲ ਮਿਲ ਕੇ ਰੰਗਾਂ ਨਾਲ ਖੂਬ ਖੇਡਦੇ ਹਾਂ। ਇਹ ਤਿਉਹਾਰ ਉਸ ਮੌਸਮ ਵਿੱਚ ਆਉਂਦਾ ਹੈ, ਜਦੋਂ ਸਰਦੀ ਅਲੋਪ ਤੇ ਗਰਮੀ ਦੀ ਸ਼ੁਰੂਆਤ ਹੋ ਰਹੀ ਹੁੰਦੀ ਹੈ। ਬਸੰਤ ਰੁੱਤ ਹੋਣ ਕਰਕੇ ਹਰ ਪਾਸੇ ਦਰੱਖ਼ਤਾਂ, ਬੂਟਿਆਂ ਤੇ ਛੋਟੇ ਪੌਦਿਆਂ ਉੱਤੇ ਹਰਿਆਵਲ ਛਾ ਰਹੀ ਹੁੰਦੀ ਹੈ। ਥਾਂ-ਥਾਂ ਰੰਗ-ਬਰੰਗੇ ਫੁੱਲ ਖਿੜ ਰਹੇ ਹੁੰਦੇ ਹਨ।

ਇਤਿਹਾਸਕ ਪਿਛੋਕੜ :- ਹੋਲੀ ਦਾ ਸੰਬੰਧ ਕ੍ਰਿਸ਼ਨ ਜੀ ਦੁਆਰਾ ਪੂਤਨਾ ਦਾਈ ਨੂੰ ਮਾਰਨ ਮਗਰੋਂ ਗੋਪੀਆਂ ਨਾਲ ਰੰਗ ਖੇਡ ਕੇ ਖੁਸ਼ੀ ਮਨਾਉਣ ਨਾਲ ਜੋੜਿਆ ਜਾਂਦਾ ਹੈ। ਹੋਲਿਕਾ ਜੋ ਹਰਨਾਕਸ਼ ਦੀ ਭੈਣ ਸੀ, ਨੂੰ ਅੱਗ ਵਿੱਚ ਨਾ ਸੜਨ ਦਾ ਵਰਦਾਨ ਮਿਲਿਆ ਹੋਇਆ ਸੀ। ਉਹ ਪ੍ਰਹਿਲਾਦ ਨੂੰ ਚੁੱਕ ਕੇ ਅੱਗ ਵਿੱਚ ਬੈਠ ਗਈ। ਇਸ ਅੱਗ ਵਿੱਚ ਪ੍ਰਹਿਲਾਦ ਤਾਂ ਬਚ ਗਿਆ, ਪਰੰਤੂ ਹੋਲਿਕਾ ਸੜ ਕੇ ਸਵਾਹ ਹੋ ਗਈ। ਉਸ ਯਾਦ ਵਿੱਚ ਵੀ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ। ਸਿੱਖ ਧਰਮ ਦੇ ਲੋਕ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਉਂਦੇ ਹਨ। ਅਨੰਦਪੁਰ ਦਾ ਹੋਲਾ-ਮਹੱਲਾ ਵੇਖਣ ਯੋਗ ਹੁੰਦਾ ਹੈ। ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ।

ਰੰਗਾਂ ਦੀ ਖੇਡ :- ਹੋਲੀ ਵਾਲੇ ਦਿਨ ਮੈਂ ਸਵੇਰੇ ਅਜੇ ਉੱਠਿਆ ਹੀ ਸੀ ਕਿ ਸਿਰ ਤੋਂ ਪੈਰਾਂ ਤੱਕ ਰੰਗ ਨਾਲ ਭਰੇ ਹੋਏ ਮੇਰੇ ਮਿੱਤਰ ਰੰਗਾਂ ਦੇ ਲਿਫਾਫੇ ਚੁੱਕੀ ਘਰ ਆ ਪੁੱਜੇ। ਉਨ੍ਹਾਂ ਵਿੱਚੋਂ ਕੋਈ ਮੇਰੇ ਮੂੰਹ ਤੇ ਰੰਗ ਮਲ ਰਿਹਾ ਸੀ, ਕੋਈ ਮੇਰੇ ਸਿਰ ਉੱਤੇ ਸੁੱਟ ਰਿਹਾ ਸੀ ਤੇ ਕੋਈ ਮੇਰੇ ਕੱਪੜਿਆਂ ਉੱਤੇ। ਇਸ ਦੌਰਾਣ ਮੇਰੇ ਭਰਾ ਨੇ ਵੀ ਉਨ੍ਹਾਂ ਨੂੰ ਖੂਬ ਰੰਗਿਆ। ਚਾਹ-ਪਾਣੀ ਪੀਣ ਤੋਂ ਬਾਅਦ ਮੇਰੇ ਮਿੱਤਰ ਮੈਨੂੰ ਨਾਲ ਲੈ ਗਏ। ਰਸਤੇ ਵਿੱਚ ਅਸੀਂ ਕੁਝ ਬੱਚਿਆਂ ਨੂੰ ਪਿਚਕਾਰੀਆਂ ਨਾਲ ਰੰਗਦਾਰ ਪਾਣੀ ਭਰ ਕੇ ਇੱਕ-ਦੂਜੇ 'ਤੇ ਸੁੱਟਦਿਆਂ ਵੇਖਿਆ। ਅਸੀਂ ਉਨ੍ਹਾਂ ਨਾਲ ਵੀ ਹੋਲੀ ਦਾ ਅਨੰਦ ਮਾਣਿਆ। ਇੱਕ-ਦੂਜੇ 'ਤੇ ਰੰਗ ਪਾਉਣ ਦਾ ਕੰਮ ਸ਼ਾਮ ਤੱਕ ਚੱਲਦਾ ਰਿਹਾ। ਅਸੀਂ ਸ਼ਾਮ ਤੱਕ ਰੰਗ- ਬਦਰੰਗੇ ਹੋਏ ਘੁੰਮਦੇ ਰਹੇ।

ਖੁਸ਼ੀਆਂ ਭਰਿਆ ਤਿਉਹਾਰ :- ਹੋਲੀ ਇੱਕ ਖ਼ੁਸ਼ੀਆਂ ਭਰਿਆ ਤਿਉਹਾਰ ਹੈ। ਕੁਝ ਲੋਕ ਇਸ ਦਿਨ ਹੁੱਲੜਬਾਜ਼ੀ ਕਰਨ ਲੱਗ ਪਏ ਹਨ। ਨੌਜਵਾਨ ਮੁੰਡੇ-ਕੁੜੀਆਂ ਮੋਟਰਸਾਈਕਲਾਂ ਤੇ ਕਾਰਾਂ 'ਤੇ ਸਵਾਰ ਹੋ ਕੇ ਚੀਕਾਂ ਮਾਰਦੇ ਹੋਏ ਸਾਰੇ ਸ਼ਹਿਰ ਦਾ ਚੱਕਰ ਕੱਢਦੇ ਹਨ। ਇਸ ਤਰ੍ਹਾਂ ਉਹ ਤਿਉਹਾਰ ਦੀ ਪਵਿੱਤਰਤਾ ਅਤੇ ਮਾਹੌਲ ਨੂੰ ਖ਼ਰਾਬ ਕਰਦੇ ਹਨ। ਅਸਲ ਵਿੱਚ ਇਹ ਤਿਉਹਾਰ ਵੈਰ-ਵਿਰੋਧ ਮਿਟਾ ਕੇ ਆਪਸੀ ਸਾਂਝ ਵਧਾਉਣ ਦਾ ਤਿਉਹਾਰ ਹੈ। ਸਾਨੂੰ ਹੋਲੀ ਖੁਸ਼ੀ-ਖੁਸ਼ੀ ਮਨਾਉਣੀ ਚਾਹੀਦੀ ਹੈ ਅਤੇ ਲੜਾਈ, ਗੁੱਸੇ ਭੁੱਲ ਕੇ ਨਵੇਂ ਰਿਸ਼ਤੇ ਕਾਇਮ ਕਰਨੇ ਚਾਹੀਦੇ ਹਨ।


BrainlyStar909: Thank u :)
Similar questions