ਹਨ 1. ਆਪਣੇ ਆਲੇ ਦੁਆਲੇ ਵਿੱਚੋਂ ਬੂਟੀ , ਰੁੱਖ ਅਤੇ ਝਾੜੀ ਦੀਆਂ ਦੋ ਦੋ ਉਦਹਾਰਣਾਂ ਦਿਉ।
Answers
Explanation:
ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਦੇ ਲੋਕਾਂ ਨੂੰ ਅਜੇ ਤੱਕ ਰੁੱਖਾਂ ਦੀ ਮਹੱਤਤਾ ਬਾਰੇ ਉੱਕਾ ਹੀ ਜਾਣਕਾਰੀ ਨਹੀਂ, ਜਿਸ ਕਰਕੇ ਅਜਿਹੇ ਲੋਕ ਰੁੱਖਾਂ ਦੀ ਕਟਾਈ ਕਰਕੇ ਜਿੱਥੇ ਵਾਤਾਵਰਣ ਵਿੱਚ ਵਿਗਾੜ ਪੈਦਾ ਕਰਦੇ ਹਨ, ਉੱਥੇ ਨਾਲ-ਨਾਲ ਰੁੱਖਾਂ ਦੀ ਕਿਸਮਾਂ ਵੀ ਲੋਪ ਕਰ ਰਹੇ ਹਨ। ਵੱਡੀ ਗਿਣਤੀ ਲੋਕਾਂ ਨੇ ਰੁੱਖਾਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਰੁੱਖਾਂ ਦੇ ਦੁਸ਼ਮਣ ਲੋਕ ਜੰਗਲ ਕੱਟ-ਕੱਟ ਕੇ ਮੈਦਾਨੀ ਇਲਾਕਾ ਬਣਾਉਣ ਵਿੱਚ ਲੱਗੇ ਹੋਏ ਹਨ, ਪਹਿਲੀ ਕਮਾਈ ਰੁੱਖਾਂ 'ਚੋਂ ਤੇ ਦੂਜੀ ਕਮਾਈ ਉਸੇ ਜਗ੍ਹਾ ਦੀ ਜ਼ਮੀਨ ਵਿੱਚੋਂ। ਹਿੰਦੋਸਤਾਨ ਵਿੱਚ ਇਹ ਵਰਤਾਰਾ ਵੱਡੀ ਪੱਧਰ 'ਤੇ ਚੱਲਿਆ ਆ ਰਿਹਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਰੁੱਖ ਤੇ ਮਨੁੱਖ ਦਾ ਬਹੁਤ ਪੁਰਾਣਾ ਸਬੰਧ ਹੈ। ਜੰਗਲ ਦੇ ਆਦਿਵਾਸੀ ਅੱਜ ਵੀ ਰੁੱਖਾਂ ਦੀ ਗੂੜ੍ਹੀ ਯਾਰੀ ਕਾਰਨ ਜੀਵਤ ਚਲੇ ਆ ਰਹੇ ਹਨ। ਰੁੱਖਾਂ ਦੇ ਗੂੜ੍ਹੇ ਸਬੰਧ ਕਾਰਨ ਹੀ ਆਦਿ ਮਨੁੱਖ ਦਾ ਜੀਵਨ ਸ਼ੁਰੂ ਹੋਇਆ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮਨੁੱਖ, ਪਸ਼ੂ, ਪੰਛੀ ਤੇ ਹਰ ਕਿਸਮ ਦੀ ਚਲਦੀ-ਫਿਰਦੀ ਜਾਨਦਾਰ ਵਸਤੂ ਰੁੱਖਾਂ 'ਤੇ ਹੀ ਨਿਰਭਰ ਹੈ। ਕਹਿਣ ਦਾ ਮਤਲਬ ਕਿ ਅਸੀਂ ਹਰ ਕਿਸਮ ਦੇ ਖ਼ੁਰਾਕੀ ਤੱਤ ਰੁੱਖਾਂ ਤੇ ਪੌਦਿਆਂ ਤੋਂ ਹੀ ਪ੍ਰਾਪਤ ਕਰਦੇ ਹਾਂ। ਕੁਦਰਤ ਨੇ ਰੁੱਖਾਂ ਵਿੱਚ ਅਜਿਹਾ ਗੁਣ ਭਰਿਆ ਹੋਇਆ ਹੈ ਜੋ ਕਈ ਕਿਸਮ ਦੀਆਂ ਭਿਆਨਕ ਬੀਮਾਰੀਆਂ ਰੁੱਖਾਂ ਦੀਆਂ ਜੜੀਆਂ-ਬੂਟੀਆਂ ਦੀ ਬਦੌਲਤ ਠੀਕ ਹੋ ਜਾਂਦੀਆਂ ਹਨ। ਅੱਜ ਦੇ ਪਦਾਰਥਵਾਦੀ ਮਨੁੱਖ ਨੇ ਰੁੱਖਾਂ ਬਾਰੇ ਬੇ-ਸਮਝ ਅਪਣਾ ਕੇ ਰੁੱਖਾਂ ਨਾਲੋਂ ਆਪਣਾ ਰਿਸ਼ਤਾ-ਨਾਤਾ ਤੋੜ ਲਿਆ ਹੈ। ਬਹੁਤ ਸਾਰੇ ਲੋਕਾਂ ਨੇ ਇਹ ਸਮਝ ਬਣਾ ਲਈ ਹੈ ਕਿ ਰੁੱਖ ਤਾਂ ਸਜਾਵਟ, ਬਾਲਣ ਅਤੇ ਕਮਾਈ ਕਰਨ ਲਈ ਹਨ।