CBSE BOARD XII, asked by ps5056130pargat, 3 months ago

ਪ੍ਰਸ਼ਨ 1. ਕਿਸ ਤਰ੍ਹਾਂ ਬੋਲਣ ਵਾਲ਼ੇ ਵਿਅਕਤੀ ਦੇ ਮਨ ਦਾ ਖੇੜਾ ਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ ? *
ਦੂਸ਼ਿਤ ਬੋਲਣ ਵਾਲੇ
ਫ਼ਿਕਾ ਬੋਲਣ ਵਾਲੇ
ਕੌੜਾ ਬੋਲਣ ਵਾਲੇ
ਮਿੱਠਾ ਬੋਲਣ ਵਾਲੇ
ਪ੍ਰਸ਼ਨ 2. ' ਨਾਨਕ ਫ਼ਿਕਾ ਬੋਲੀਐ ਤਨ-ਮਨੁ ਫ਼ਿਕਾ ਹੋਇ ' ਵਾਕ ਕਿਸ ਦੀ ਰਚਨਾ ਹੈ ? *
ਇਹਨਾਂ ਵਿੱਚੋਂ ਕੋਈ ਵੀ ਨਹੀਂ
ਸ਼੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਨਾਨਕ ਦੇਵ ਜੀ
ਬਾਬਾ ਫ਼ਰੀਦ
ਪ੍ਰਸ਼ਨ 3 . ' ਇਕ ਫ਼ਿਕਾ ਨਾ ਗਾਲਾਇ ਸਭਨਾ ਮੈਂ ਸਚਾ ਧਣੀ ' ਵਾਕ ਕਿਸ ਦੀ ਰਚਨਾ ਹੈ ? *
ਬਾਬਾ ਫ਼ਰੀਦ ਜੀ
ਇਹਨਾਂ ਵਿੱਚੋਂ ਕੋਈ ਵੀ ਨਹੀਂ
ਸ੍ਰੀ ਗੁਰੂ ਨਾਨਕ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ
ਪ੍ਰਸ਼ਨ 4. 'ਮਿਠਾਸ' ਸ਼ਬਦ ਦਾ ਵਿਰੋਧੀ ਸ਼ਬਦ ਦੱਸੋ : *
ਫ਼ਿਕਾ
ਕੌੜਾ
ਦੂਸ਼ਿਤ
ਸਾਰੇ
ਪ੍ਰਸ਼ਨ 5. ਹੇਠ ਲਿਖਿਆ ਵਿੱਚੋਂ ਗੁਣ-ਵਾਚਕ ਵਿਸ਼ੇਸ਼ਣ ਕਿਹੜਾ ਹੈ ? *
ਤਲਵਾਰ
ਆਦਮੀ
ਘਰੇਲੂ
ਮਿਠਾਸ
2. ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ।
ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਪੁਸਤਕਾਂ ਸਾਡੀਆਂ ਸਭ ਤੋਂ ਵਫ਼ਾਦਾਰ ਮਿੱਤਰ ਹੁੰਦੀਆਂ ਹਨ । ਇਹ ਕਦੇ ਧੋਖਾ ਨਹੀਂ ਦਿੰਦੀਆਂ ਸਗੋਂ ਕੁਝ - ਨਾ - ਕੁਝ ਸਿਖਾਉਂਦੀਆਂ ਹੀ ਹਨ । ਇਹ ਮੁਸੀਬਤ ਸਮੇਂ ਵੀ ਸਾਡਾ ਸਾਥ ਨਹੀਂ ਛੱਡਦੀਆਂ , ਸਾਨੂੰ ਧੀਰਜ ਤੇ ਹੌਂਸਲਾ ਦਿੰਦੀਆਂ ਹਨ । ਇਹ ਸਾਡਾ ਭਰਪੂਰ ਮਨੋਰੰਜਨ ਵੀ ਕਰਦੀਆਂ ਹਨ । ਇਹ ਸਹੀ ਰਸਤਾ ਦਿਖਾਉਂਦੀਆਂ ਹਨ ਤੇ ਜ਼ਿੰਦਗੀ ਦੀਆਂ ਮੁਸੀਬਤਾਂ ਵਿੱਚੋਂ ਨਿਕਲਣ ਲਈ ਮਦਦ ਕਰਦੀਆਂ ਹਨ । ਇਹ ਸਾਡੇ ਗਿਆਨ ਨੂੰ ਵਧਾਉਂਦੀਆਂ ਹਨ । ਇਹਨਾਂ ਨੂੰ ਪੜ੍ਹਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ । ਹਰ ਕੋਈ ਲੇਖਕ ਪੁਸਤਕ ਨੂੰ ਵਧੇਰੇ ਚੰਗੇਰਾ ਬਣਾਉਣ ਦੀ ਕੋਸ਼ਸ ਕਰਦਾ ਹੈ । ਇੱਕ ਚੰਗੀ ਪੁਸਤਕ ਲੇਖਕ ਦੇ ਜੀਵਨ ਭਰ ਦੇ ਬਹੁਮੁੱਲੇ ਅਨੁਭਵਾਂ ਦੀ ਉਪਜ ਹੁੰਦੀ ਹੈ । ਪੁਸਤਕਾਂ ਪੜ੍ਹਨ ਦੇ ਸ਼ੌਕੀਨ ਉਸ ਦੇ ਅਨੁਭਵਾਂ ਨੂੰ ਗ੍ਰਹਿਣ ਕਰਕੇ ਆਪਣਾ ਗਿਆਨ ਵਧਾਉਂਦੇ ਹਨ । ਕਈ ਵਾਰ ਨੌਜੁਆਨ ਚੰਗੀਆਂ ਪੁਸਤਕਾਂ ਦੀ ਜਗਾ ਮਾੜੀਆਂ ਪੁਸਤਕਾਂ ਵੱਲ ਪ੍ਰੇਰਿਤ ਹੋ ਜਾਂਦੇ ਹਨ । ਉਹ ਉਹਨਾਂ ਦੇ ਆਚਰਨ ਨੂੰ ਵਿਗਾੜ ਦਿੰਦੀਆਂ ਹਨ । ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਚੰਗੀ ਪੁਸਤਕ ਦੀ ਚੋਣ ਕਰੀਏ । ਕਈ ਪੁਸਤਕਾਂ ਵਿੱਚ ਮਹਾਨ ਵਿਅਕਤੀਆਂ ਦੇ ਜੀਵਨ ਤੇ ਉਹਨਾਂ ਦੇ ਸੰਘਰਸ਼ ਬਾਰੇ ਚਾਨਣਾ ਪਾਇਆ ਹੁੰਦਾ ਹੈ ਤੇ ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਤੇ ਅਗਵਾਈ ਵੀ ਲੈਣੀ ਚਾਹੀਦੀ ਹੈ । ਇਹੋ ਜਿਹੀਆਂ ਪੁਸਤਕਾਂ ਮਨੁੱਖ ਦੀ ਬੁੱਧੀ ਤੇ ਬਲ ਦੇ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ । ਸਾਡੇ ਦੇਸ਼ ਵਿੱਚ ਕਈ ਮਹਾਨ ਲੇਖਕ , ਨਾਵਲਕਾਰ ਤੇ ਕਵੀ ਹੋਏ ਹਨ ਜਿਵੇਂ ਭਾਈ ਵੀਰ ਸਿੰਘ , ਅੰਮ੍ਰਿਤਾ ਪ੍ਰੀਤਮ , ਬੁੱਲੇਸ਼ਾਹ , ਵਾਰਸ ਸ਼ਾਹ , ਧਨੀ ਰਾਮ ਚਾਤ੍ਰਿਕ , ਪ੍ਰਿੰ : ਤੇਜਾ ਸਿੰਘ , ਪ੍ਰਿੰ : ਸੰਤ ਸਿੰਘ ਸੇਖੋਂ , ਬਿਜੈ ਸਿੰਘ , ਨਾਨਕ ਸਿੰਘ , ਗੁਰਦਿਆਲ ਸਿੰਘ ਫੁੱਲ ਆਦਿ । ਜੇ ਅਸੀਂ ਇਹਨਾਂ ਦੀਆਂ ਰਚਨਾਵਾਂ ਪੜ੍ਹੀਏ ਤਾਂ ਯਕੀਨਨ ਸਾਡੇ ਨੈਤਿਕ ਚਰਿੱਤਰ ਦੀ ਉਸਾਰੀ ਕਰਨਗੀਆਂ । ਇਹਨਾਂ ਦੀਆਂ ਰਚਨਾਵਾਂ ਸਾਡੇ ਜੀਵਨ ਲਈ ਅੰਮ੍ਰਿਤ ਦੇ ਸੋਮੇ ਦੇ ਸਮਾਨ ਹਨ । ਧਾਰਮਕ ਪੁਸਤਕਾਂ ਗੀਤਾ , ਰਾਮ - ਚਰਿਤ ਮਾਨਸ , ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਮਨੁੱਖ ਦਾ ਆਤਮਿਕ ਵਿਕਾਸ ਕਰਦੀਆਂ ਹਨ । ਜਦੋਂ ਵੀ ਅਸੀਂ ਉਦਾਸ ਹੁੰਦੇ ਹਾਂ ਤਾਂ ਇਹ ਸਾਨੂੰ ਆਪਣੇ ਮਿੱਠੇ ਬੋਲਾਂ ਨਾਲ ਆਸ਼ਾਵਾਦੀ ਬਣਾਉਂਦੀਆਂ ਹਨ । ਇਸ ਪ੍ਰਕਾਰ ਪੁਸਤਕਾਂ ਸਾਨੂੰ ਮਾਨਸਿਕ ਅਰੋਗਤਾ ਪ੍ਰਦਾਨ ਕਰਦੀਆਂ ਹਨ । ਇਹ ਸਾਨੂੰ ਖ਼ੁਸ਼ੀਆਂ ਖੇੜੇ ਬਖਸ਼ਦੀਆਂ ਹਨ । ਇਹਨਾਂ ਰਾਹੀਂ ਮਿਲੀ ਸਹੀ ਸੇਧ ਕਈ ਵਾਰ ਸਾਡੇ ਜੀਵਨ ਦਾ ਰੁੱਖ ਬਦਲ ਕੇ ਰੱਖ ਦਿੰਦੀ ਹੈ । ਸੋ ਸਾਨੂੰ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਰੱਖਣਾ ਚਾਹੀਦਾ ਹੈ । ਇਹ ਸਾਨੂੰ ਖ਼ੁਸ਼ੀ ਸੁੱਖ ਦਿੰਦੀਆਂ ਹਨ ।

ਪ੍ਰਸ਼ਨ 6. ਹੇਠ ਲਿਖਿਆ ਵਿੱਚੋਂ ਕਿਹੜਾ ਗੁਣ ਪੁਸਤਕਾਂ ਵਿੱਚ ਨਹੀਂ ਹੈ ? *
ਜੀਵਨ ਦਾ ਸਹੀ ਰਸਤਾ ਦਿਖਾਉਣਾ
ਆਚਰਣ ਨੂੰ ਵਿਗਾੜਨਾ
ਵਫ਼ਾਦਾਰ ਮਿੱਤਰ
ਭਰਪੂਰ ਮਨੋਰੰਜਨ
ਪ੍ਰਸ਼ਨ 7. ਮੁਸੀਬਤ ਸਮੇਂ ਪੁਸਤਕਾਂ ਕਿਵੇ ਅਗਵਾਈ ਦਿੰਦੀਆਂ ਹਨ ? *
ਧੀਰਜ ਤੇ ਹੌਂਸਲਾ ਦੇਣਾ
ਸਹੀ ਰਸਤਾ ਦਿਖਉਣਾ
ਉਪਰੋਕਤ ਦੋਨੋਂ
ਕੋਈ ਵੀ ਨਹੀਂ
ਪ੍ਰਸ਼ਨ 8. ਲੇਖਕਾਂ ਦੀਆਂ ਰਚਨਾਵਾਂ ਸਾਡੇ ਜੀਵਨ ਲਈ ਕੀ ਹਨ ? *
ਅੰਮ੍ਰਿਤ ਦੇ ਸੋਮੇ ਦੇ ਸਮਾਨ
ਮੁਸੀਬਤ
ਆਚਰਣ ਦਾ ਵਿਗਾੜ
ਕੋਈ ਵੀ ਨਹੀ
ਪ੍ਰਸ਼ਨ 9. 'ਉਦਾਸ' ਸ਼ਬਦ ਦਾ ਵਿਰੋਧੀ ਸ਼ਬਦ ਦੱਸੋ : *
ਪ੍ਰੇਰਨਾ
ਸੁੱਖ
ਖ਼ੁਸ਼ੀ
ਮੁਸੀਬਤ
ਪ੍ਰਸ਼ਨ 10. ਹੇਠ ਲਿਖਿਆ ਵਿੱਚੋਂ ਖਾਸ ਨਾਂਵ ਚੁਣੋ : *
ਭਾਈ ਵੀਰ ਸਿੰਘ
ਚਰਿੱਤਰ
ਪੁਸਤਕ
ਜ਼ਿੰਦਗੀ
ਭਾਗ-ਅ
ਪ੍ਰਸ਼ਨ 11. ਵਿਸਾਖੀ ਦੇ ਮੇਲੇ ਸਮੇਂ ਕਿਹੜਾ ਫੁੱਲ ਹੱਸਿਆ ਹੈ ? *
ਕਮਲ
ਚਮੇਲੀ
ਸੂਰਜਮੁਖੀ
ਗੁਲਾਬ
ਪ੍ਰਸ਼ਨ 12. ਬੀਰਬਲ ਨੇ ਅਕਬਰ ਨੂੰ ਕਿੰਨੇ ਸੁਆਲ ਕੀਤੇ ਸਨ ? *
ਪੰਜ
ਚਾਰ
ਦੋ
ਤਿੰਨ
ਪ੍ਰਸ਼ਨ 13. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨਾ ਕਿੱਥੇ ਸੰਭਾਲਿਆ ਸੀ ? *
ਸਰਹਿੰਦ
ਲਾਹੌਰ
ਕਰਤਾਰਪੁਰ
ਸੁਲਤਾਨਪੁਰ
ਪ੍ਰਸ਼ਨ 14. ਸਮਯ ਦਾ ਅਰਘ / ਵੱਡਿਆਂ ਦਾ ਆਦਰ ਲੇਖ ਕਿਸਦੇ ਲਿਖੇ ਹੋਏ ਹਨ ? *
ਨਾਨਕ ਸਿੰਘ
ਸ਼ਰਧਾ ਰਾਮ ਫਿਲੋਰੀ
ਪ੍ਰਿੰ: ਤੇਜਾ ਸਿੰਘ
ਬਿਹਾਰੀ ਲਾਲਪੁਰੀ
ਪ੍ਰਸ਼ਨ 15. 'ਕੱਲੋ' ਕਹਾਣੀ ਦੀ ਘਟਨਾ ਕਦੋਂ ਵਾਪਰੀ ਸੀ ? *
1940 ਈ ਨੂੰ
1936 ਈ ਨੂੰ
1945 ਈ ਨੂੰ
1950 ਈ ਨੂੰ
ਪ੍ਰਸ਼ਨ 16. ਜੁਗਲ ਪ੍ਰਸ਼ਾਦ ਤੇ ਦੇਵਕੀ ਦੇ ਕਿੰਨੇ ਬੱਚੇ ਸਨ ? *
ਤਿੰਨ
ਇੱਕ
ਦੋ
ਪੰਜ
ਪ੍ਰਸ਼ਨ 17. ਸਹੀ ਸ਼ਬਦ ਜੋੜ ਚੁਣੋ : *
ਸਿਂਘ
ਸਿੰਘ
ਸਿਨਘ
ਸਿਘ
ਪ੍ਰਸ਼ਨ 18. ਅਕਬਰ ਕਿੱਥੇ ਬੈਠਾ ਸੀ ? *
ਦਰਬਾਰ ਵਿੱਚ
ਬਾਗ ਵਿੱਚ
ਕੁਰਸੀ 'ਤੇ
ਇਹਨਾਂ ਵਿੱਚੋਂ ਕੋਈ ਵੀ ਨਹੀ।
ਪ੍ਰਸ਼ਨ 19. ' ਖੂਹ ਉੱਤੇ ' ਕਵਿਤਾ ਕਿੰਨੇ ਭਾਗਾਂ ਵਿਚ ਵੰਡੀ ਹੋਈ ਹੈ ? *
ਅੱਠ
ਦੋ
ਤਿੰਨ
ਚਾਰ
ਪ੍ਰਸ਼ਨ 20. 'ਸਰ ਕਰਨਾ' ਮੁਹਾਵਰੇ ਦਾ ਸ਼ਬਦੀ ਅਰਥ ਦੱਸੋ : *
ਜਿੱਤ ਲੈਣਾ
ਪ੍ਰਸ਼ੰਸਾ ਕਰਨੀ
ਗਵਾਹੀ ਦੇਣੀ
ਸਾਰੇ​

Answers

Answered by nahararsh376
3

Answer:

1ਕਿਸ ਤਰ੍ਹਾਂ ਬੋਲਣ ਵਾਲ਼ੇ ਵਿਅਕਤੀ ਦੇ ਮਨ ਦਾ ਖੇੜਾ ਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ ? *

ਦੂਸ਼ਿਤ ਬੋਲਣ ਵਾਲੇ

ਫ਼ਿਕਾ ਬੋਲਣ ਵਾਲੇ

ਕੌੜਾ ਬੋਲਣ ਵਾਲੇ

ਮਿੱਠਾ ਬੋਲਣ ਵਾਲੇ

Answered by kushpreetkaur455
2

Answer:

ਫਿਕਾ ਬੋਲਣ ਵਾਲੇ is ryt answer

Similar questions