1.ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ
ਕਰੋ।
ਇਹ ਮਹਾਂਵਾਕ ਗੁਰੂ ਨਾਨਕ ਦੇਵ ਜੀ ਦਾ ਹੈ ਤੇ ਇਹ ਇੱਕ ਅਟੱਲ ਸੱਚਾਈ ਹੈ ।
ਗੁਰੂ ਜੀ ਅਨੁਸਾਰ ਜਦੋਂ ਅਸੀਂ ਕੌੜੇ ਬੋਲ ਬੋਲਦੇ ਹਾਂ ਅਸੀਂ ਦੂਸਰੇ ਦਾ ਬੁਰਾ ਨਹੀਂ
ਕਰਦੇ , ਸਗੋਂ ਆਪਣਾ ਬੁਰਾ ਕਰ ਰਹੇ ਹੁੰਦੇ ਹਾਂ | ਅਸੀਂ ਕਿਸੇ ਨੂੰ ਕੌੜਾ ਬੋਲਦੇ ਹਾਂ
ਉਹ ਅੱਗੋਂ ਸਾਨੂੰ ਬੋਲਦਾ ਹੈ ਤਾਂ ਅਸੀਂ ਅੰਦਰ ਹੀ ਅੰਦਰ ਸੜਦੇ ਰਹਿੰਦੇ ਹਾਂ ਤੇ ਅੰਤ
ਇਹ ਸਾਰੀਆਂ ਚੀਜ਼ਾਂ ਸਾਡੇ ਲਈ ਤਨਾਓ ਪੈਦਾ ਕਰਦੀਆਂ ਹਨ ਜੋ ਕਈ ਪ੍ਰਕਾਰ ਦੇ
ਰੋਗਾਂ ਨੂੰ ਜਨਮ ਦਿੰਦਾ ਹੈ । ਫਿਕਾ ਬੋਲਣ ਵਾਲੇ ਵਿਅਕਤੀ ਦੇ ਮਨ ਦਾ ਖੇੜਾ ਤੇ
ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ । ਫਿਕਾ ਬੋਲਣ ਵਾਲੇ ਵਿਅਕਤੀ ਦੀ ਸਮਾਜ
ਵਿੱਚ ਕਿਧਰੇ ਇੱਜ਼ਤ ਨਹੀਂ ਹੁੰਦੀ ਹਰ ਕੋਈ ਉਸ ਤੋਂ ਦੂਰ ਰਹਿਣਾ ਹੀ ਪਸੰਦ
ਕਰਦਾ ਹੈ । ਗੁਰੂ ਅਰਜਨ ਦੇਵ ਜੀ ਨੇ ਮਿਠਾਸ ਨੂੰ ਰੱਬ ਦਾ ਗੁਣ ਕਿਹਾ ਹੈ ਤੇ
ਮਿਠਤੁ ਨੂੰ ਗੁਣ ਤੇ ਚੰਗਿਆਈਆਂ ਦਾ ਤੱਤ ਕਿਹਾ ਹੈ । ਮਿਠਾਸ ਸਭ ਦੇ ਹਿਰਦੇ ਨੂੰ
ਠੰਢਕ ਦਿੰਦੀ ਹੈ ਪਰ ਕੌੜੇ ਬੋਲ ਸਭ ਨੂੰ ਸਾੜਦੇ ਹਨ । ਅਸੀਂ ਸਾਰੇ ਪ੍ਰਮਾਤਮਾ ਦੀ
ਸੰਤਾਨ ਹਾਂ ਤੇ ਸਾਡੇ ਸਾਰਿਆਂ ਵਿੱਚ ਪ੍ਰਮਾਤਮਾ ਨਿਵਾਸ ਕਰਦਾ ਹੈ । ਜੇ ਅਸੀਂ ਕੌੜੇ
ਬੋਲ ਬੋਲਦੇ ਹਾਂ ਤਾਂ ਅਸੀਂ ਪ੍ਰਮਾਤਮਾ ਨੂੰ ਨਿਰਾਸ਼ ਕਰਦੇ ਹਾਂ । ਬਾਬਾ ਫ਼ਰੀਦ ਜੀ ਨੇ
ਸਮਝਾਇਆ ਹੈ , “ ਇਕ ਫ਼ਿਕਾ ਨਾ ਗਲਾਇ , ਸਭਨਾ ਮੈਂ ਸਚਾ ਧਨੀਂ ਆਦਮੀ ਨੂੰ
ਗੁੱਸੇ ਉੱਪਰ ਕਾਬੂ ਪਾ ਕੇ ਮਾੜੇ ਬੰਦੇ ਨਾਲ ਵੀ ਮਿੱਠੇ ਬੋਲ ਬੋਲਣੇ ਚਾਹੀਦੇ ਹਨ ।
ਸਿਆਣਿਆਂ ਨੇ ਠੀਕ ਹੀ ਕਿਹਾ ਹੈ , ' ਤਲਵਾਰ ਦਾ ਫੱਟ ਮਿਲ ਜਾਂਦਾ ਹੈ ਪਰ
ਜ਼ਬਾਨ ਦਾ ਫੱਟ ਕਦੇ ਨਹੀਂ ਮਿਲਦਾ । ਕੌੜੇ ਬੋਲ ਅਜਿਹੀ ਬੁਰਾਈ ਹੁੰਦੇ ਹਨ ਕਿ
ਇਹ ਝਗੜਾ ਪੈਦਾ ਕਰਦੇ ਹਨ । ਕਈ ਵਾਰ ਇਹ ਅਪਰਾਧ ਨੂੰ ਜਨਮ ਦਿੰਦੇ ਹਨ
। ਇਹ ਘਰੇਲੂ ਤੇ ਸਮਾਜਕ ਵਾਤਾਵਰਨ ਨੂੰ ਵੀ ਦੂਸ਼ਿਤ ਕਰਦੇ ਹਨ । ਮਿੱਠੇ ਬੋਲਾਂ
ਨਾਲ ਸਾਡਾ ਖ਼ਰਚ ਕੁਝ ਨਹੀਂ ਹੁੰਦਾ ਪਰ ਅਸੀਂ ਸਭ ਦਾ ਮਨ ਜਿੱਤ ਲੈਂਦੇ ਹਾਂ ।
ਵਿਕੇ ਬੋਲਾਂ ਨਾਲ ਅਕਸਰ ਬਣਿਆ ਬਣਾਇਆ ਕੰਮ ਵਿਗੜ ਜਾਂਦਾ ਹੈ । ਸੋ ਅੰਤ
ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਮਿੱਠੇ ਬੋਲਾਂ ਨਾਲ ਅਸੀਂ ਦੂਸਰਿਆਂ ਦੇ
ਹਿਰਦੇ ਨੂੰ ਵੀ ਠਾਰਦੇ ਹਾਂ ਤੇ ਸਾਡਾ ਤਨ - ਮਨ ਵੀ ਠੰਢਾ ਰਹਿੰਦਾ ਹੈ । ਹਰ ਇੱਕ
ਥਾਂ ਤੇ ਵਡਿਆਈ ਮਿਲਦੀ ਹੈ।
ਪ੍ਰਸ਼ਨ 1, ਕਿਸ ਤਰ੍ਹਾਂ ਬੋਲਣ ਵਾਲੇ ਵਿਅਕਤੀ ਦੇ ਮਨ ਦਾ ਖੇੜਾ
ਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ ? *
Answers
Answered by
0
Answer:
ਕੌੜੇ ਬੋਲ ਬੋਲਣ ਵਾਲੇ ਵਿਅਕਤੀ ਦੇ ਮਨ ਦਾ ਖੇੜਾ
ਤੇ ਸਰੀਰ ਦੀ ਅਰੋਗਤਾ ਮਾਰੀ ਜਾਂਦੀ ਹੈ
Similar questions