India Languages, asked by mahipalsharma22777, 5 months ago

ਭਾਗ-ੳ
1. ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ :
ਇਹ ਏਨੇ ਗੀਤ ਗਾ ਸਕਦੇ ਹਨ, ਏਨੀਆਂ ਕਹਾਣੀਆਂ ਸੁਣਾ ਸਕਦੇ ਹਨ ਕਿ ਅਸੀਂ ਜਦੋਂ ਬੱਚੇ ਸਾਂ, ਕਿੰਨੀ-ਕਿੰਨੀ ਰਾਤ ਜਿਵੇਂ ਕਿਸੇ ਜਾਦੂ ਨਾ਼ਲ਼ ਮੂੰਹ, ਅੱਖਾਂ ਖੋਲ੍ਹੀ, ਹੁੰਗਾਰੇ ਦੇਂਦੇ ਤੇ ’ਅੱਗੋਂਂ ਕੀ ਹੋਇਆ? ਪੁੱਛਦੇ ਰਹਿੰਦੇ ਸਾਂ। ਕਹਾਣੀਆਂ ਹਰ ਕਿਸਮ ਦੀਆਂ-ਪਰੀਆਂ ਦੀਆਂ, ਬਹਾਦਰਾਂ ਦੀਆਂ ਸਭ ਤੋਂ ਸੋਹਣੀ ਉਸ ਮੋਹਿਨੀ ਸ਼ਹਿਜ਼ਾਦੀ ਦੀ ਕਹਾਣੀ, ਜੀਹਦੇ ਮੂੰਹੋਂ ਫੁੱਲ ਕਿਰਦੇ ਸਨ। ਜਦੋਂ ਉਹ ਹੱਸਦੀ ਸੀ ਤੇ ਮੂੰਹ ਤੋਂ ਡਿਗਿਆ ਹਰ ਫੁੱਲ ਬੂਟਾ ਬਣ ਜਾਂਦਾ ਸੀ ਤੇ ਥੋੜ੍ਹੇ ਚਿਰ ਵਿੱਚ ਹੀ ਉਹਦਾ ਸਾਰਾ ਰਾਜ ਸੋਹਣੇ ਬਾਗ਼ਾਂ ਨਾਲ਼ ਭਰ ਗਿਆ ਸੀ। ਇਹ ਕੁਦਰਤ ਦਾ ਬੜਾ ਸਤਿਕਾਰ ਕਰਦੇ ਹਨ। ਸਤਿਕਾਰ ਹੀ ਨਹੀਂ ਬੜਾ ਪਿਆਰ ਕਰਦੇ ਹਨ। ਜਦੋਂ ਬਿਜਾਈ ਦੀ ਰੁੱਤ ਆਉਂਦੀ ਹੈ ਤੇ ਕਿਸਾਨ ਆਪਣੇ ਹਲਾਂ ਨਾਲ਼ ਧਰਤੀ ਮਾਤਾ ਦੀਆਂ ਵੱਖੀਆਂ ਕੁਤਕੁਤਾਂਉਂਦੇ ਤੇ ਸੁਨਹਿਰੀ ਬੀਜ ਪੋਲੀਆਂ ਤਹਿਆਂ ਵਿੱਚ ਲੁਕਾਉਂਦੇ ਹਨ ਤੇ ਆਸ ਰੱਖਦੇ ਹਨ ਕਿ ਧਰਤੀ ਮਾਤਾ ਲਹਿਰਾਉਦੀਆਂ ਫ਼ਸਲਾਂ ਵਿੱਚ ਹੱਸੇਗੀ। ਉਦੋਂ ਮੇਰੇ ਦਾਦੀ ਜੀ ਆਪਣੇ ਕਮਰੇ ਦੇ ਇੱਕ ਆਲ਼ੇ ਵਿੱਚ ਚੋਣਵੇਂ ਦਾਣੇ ਕਣਕ ਦੇ ਬੀਜਦੇ ਹਨ, ਇਹਨੂੰ ਪਾਣੀ ਦੇਂਦੇ, ਨਾਲ਼ ਕੂਲ਼ੀਆਂ, ਹਰੀਆਂ ਚੁੰਝਾਂ ਨੂੰ ਉੱਚਾ ਹੁੰਦੇ ਵੇਖਦੇ ਹਨ। ਹਰੀ ਖੇਤੀ ਦੇ ਸਾਮ੍ਹਣੇ ਇਹ ਰੋਜ਼ਾਨਾ ਜੋਤ ਜਗਾਉਂਦੇ ਹਨ, ਮੱਥਾ ਟੇਕਦੇ ਤੇ ਪ੍ਰਾਰਥਨਾ ਕਰਦੇ ਹਨ। ਕੁਝ ਦਿਨਾਂ ਬਾਅਦ ਬੜੇ ਆਦਰ ਨਾਲ਼ ਇੱਕ-ਇੱਕ ਡਾਲ਼ ਨੂੰ ਪੁੱਟਦੇ ਤੇ ਉਹਨਾਂ ਨਾਲ਼ ਗੱਲਾਂ ਕਰਦੇ ਹਨ। ਫੇਰ ਸੁੱਖਾਂ ਮੰਗਦੇ ਇਹ ਖੇਤੀ ਨੂੰ ਪਾਣੀ ਵਿੱਚ ਪ੍ਰਵਾਹ ਕਰ ਦਿੰਦੇ ਹਨ।
ਪ੍ਰਸ਼ਨ 1. ਮੋਹਿਨੀ ਸ਼ਹਿਜ਼ਾਦੀ ਦੇ ਮੂੰਹੋਂ ਕੀ ਕਿਰਦਾ ਸੀ? *
ਫੁੱਲ
ਬਾਗ਼
ਬੀਜ
ਫ਼ਸਲਾਂ
ਪ੍ਰਸ਼ਨ 2. ਦਾਦੀ ਜੀ ਕਿਸ ਦਾ ਬੜਾ ਸਤਿਕਾਰ ਕਰਦੇ ਹਨ? *
ਮੋਹਿਨੀ ਸ਼ਹਿਜ਼ਾਦੀ ਦਾ
ਕੁਦਰਤ ਦਾ
ਫ਼ਸਲਾਂ ਦਾ
ਧਰਤੀ ਮਾਤਾ ਦਾ
ਪ੍ਰਸ਼ਨ 3. ਦਾਦੀ ਜੀ ਕਣਕ ਦੇ ਚੋਣਵੇਂ ਦਾਣੇ ਕਿੱਥੇ ਬੀਜ਼ਦੇ ਹਨ? *
ਬਾਗ਼ ’ਚ
ਧਰਤੀ ’ਤੇ
ਪਾਣੀ ’ਚ
ਆਲ਼ੇ ’ਚ
ਪ੍ਰਸ਼ਨ 4. ਕੌਣ ਲਹਿਰਾਉਂਦੀਆਂ ਫ਼ਸਲਾਂ ਵਿਚ ਹੱਸੇਗਾ? *
ਮੋਹਿਨੀ ਸ਼ਹਿਜ਼ਾਦੀ
ਧਰਤੀ ਮਾਤਾ
ਦਾਦੀ ਜੀ
ਪਰੀ
ਪ੍ਰਸ਼ਨ 5. ਦਾਦੀ ਜੀ ਕਿਸ ਨੂੰ ਪਾਣੀ ਵਿਚ ਪ੍ਰਵਾਹ ਕਰਦੇ ਹਨ? *
ਫ਼ਸਲਾਂ ਨੂੰ
ਬੀਜਾਂ ਨੂੰ
ਖੇਤਰੀ
ਫੁੱਲਾਂ ਨੂੰ
2. ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ :
ਕੌਣ ਸੀ ਬੰਦਾ ਬਹਾਦਰ? ਉਸ ਦਾ ਅਸਲ ਨਾਂ ਕੀ ਸੀ? ਬੰਦਾ ਬਹਾਦਰ ਅਠ੍ਹਾਰਵੀਂ ਸਦੀ ਦੇ ਸਭ ਤੋਂ ਮਹਾਨ ਵਿਅਕਤੀਆਂ ਵਿੱਚੋਂ ਇੱਕ ਸੀ। ਉਹ ਇੱਕ ਅਦੁੱਤੀ ਪ੍ਰਤਿਭਾ ਵਾਲ਼ਾ ਸੂਰਬੀਰ ਸੀ। ਉਸ ਦੇ ਜਨਮ ਤੋਂ ਲੈ ਕੇ ਉਸ ਦੀ ਸ਼ਹੀਦੀ ਤੱਕ ਉਸ ਦੇ ਜੀਵਨ ਵਿੱਚ ਕਈ ਤਬਦੀਲੀਆਂ ਆਈਆਂ। ਇਹਨਾਂ ਤਬਦੀਲੀਆਂ ਦੇ ਨਾਲ਼-ਨਾਲ਼ ਉਸ ਦੇ ਨਾਂ ਵੀ ਬਦਲਦੇ ਰਹੇ। ਉਸ ਦਾ ਜਨਮ 27 ਅਕਤੂਬਰ, 1670 ਈਸਵੀ ਵਿੱਚ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ। ਇਹ ਥਾਂ ਜੰਮੂ ਤੇ ਪੁਣਛ ਦੇ ਵਿਚਕਾਰ ਜਿਹੇ ਹੈ। ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਦਾ ਪਿਤਾ ਰਾਮਦੇਵ ਇੱਕ ਗ਼ਰੀਬ ਕਿਰਸਾਣ ਸੀ। ਲਛਮਣ ਦੇਵ ਨੂੰ ਪੜ੍ਹਾਉਣ ਦਾ ਕੋਈ ਸਾਧਨ ਨਹੀਂ ਸੀ। ਇਸ ਲਈ ਉਹ ਆਪਣੇ ਪਿਤਾ ਨਾਲ਼ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ। ਜਦ ਵੀ ਵਿਹਲ ਮਿਲ਼ਦੀ, ਉਹ ਤੀਰ-ਕਮਾਨ ਚੁੱਕਦਾ ਅਤੇ ਸ਼ਿਕਾਰ ਖੇਡਣ ਚਲਾ ਜਾਂਦਾ। ਉਹ ਇੱਕ ਚੰਗਾ ਨਿਸ਼ਾਨੇਬਾਜ਼ ਸੀ। ਉਸ ਨੂੰ ਤਲਵਾਰ, ਤੀਰ-ਕਮਾਨ ਆਦਿ ਸ਼ਸਤਰ ਚਲਾਉਣ ਦਾ ਚੰਗਾ ਅਭਿਆਸ ਸੀ। ਉਹ ਬਚਪਨ ਤੋਂ ਹੀ ਦਲੇਰ ਸੀ। ਲਛਮਣ ਦੇਵ ਮਧਰੇ ਕੱਦ ਦਾ ਫ਼ੁਰਤੀਲਾ ਨੌਜਵਾਨ ਸੀ। ਉਸ ਦਾ ਰੰਗ ਕਣਕਵੰਨਾ, ਨੈਣ-ਨਕਸ਼ ਸੋਹਣੇ ਅਤੇ ਅੱਖਾਂ ਚਮਕੀਲੀਆਂ ਸਨ। ਪੰਦਰਾਂ ਕੁ ਸਾਲਾਂ ਦੀ ਉਮਰ ਵਿੱਚ ਉਸ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਹਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਉਹ ਇੱਕ ਨਦੀ ਦੇ ਕਿਨਾਰੇ ਸ਼ਿਕਾਰ ਖੇਡ ਰਿਹਾ ਸੀ ਕਿ ਸਾਹਮਣਿਓਂ ਇੱਕ ਹਿਰਨੀ ਲੰਘੀ। ਲਛਮਣ ਦੇਵ ਨੇ ਝੱਟ ਇੱਕ ਸ਼ੂਕਦਾ ਤੀਰ ਛੱਡਿਆ। ਹਿਰਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਉਸ ਦੀਆਂ ਅੱਖਾਂ ਸਾਹਮਣੇ ਤੜਫ-ਤੜਫ ਕੇ ਮਰ ਗਈ। ਨਾਲ਼ ਹੀ ਉਸ ਦੇ ਛਲਣੀ ਹੋਏ ਪੇਟ ਵਿੱਚੋਂ ਦੋ ਬੱਚੇ ਨਿਕਲ਼ੇ। ਉਹ ਵੀ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਏ। ਇਸ ਘਟਨਾ ਦਾ ਲਛਮਣ ਦੇਵ ਦੇ ਮਨ ਉੱਤੇ ਡੂੰਘਾ ਅਸਰ ਪਿਆ। ਉਸ ਨੇ ਤੀਰ-ਕਮਾਨ ਨਦੀ ਵਿੱਚ ਵਗਾਹ ਮਾਰੇ ਤੇ ਫ਼ੈਸਲਾ ਕੀਤਾ ਕਿ ਉਹ ਅੱਗੇ ਤੋਂ ਕਿਸੇ ਜੀਵ ਨੂੰ ਨਹੀਂ ਮਾਰੇਗਾ। ਇਸ ਘਟਨਾ ਤੋਂ ਪਿੱਛੋਂ ਲਛਮਣ ਦੇਵ ਉਦਾਸ ਰਹਿਣ ਲੱਗ ਪਿਆ। ਉਸ ਦਾ ਕੋਈ ਕੰਮ-ਧੰਦਾ ਕਰਨ ਨੂੰ ਜੀਅ ਨਾ ਕਰਦਾ। ਫਿਰ ਉਹ ਇੱਕ ਬਰਾਗੀ ਸਾਧੂ ਬਣ ਗਿਆ ਤੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ। ਤਦ ਉਹ ਘੁੰਮਦਾ-ਘੁਮਾਉਂਦਾ ਦੱਖਣੀ ਭਾਰਤ ਦੀ ਪ੍ਰਸਿੱਧ ਨਦੀ ਗੋਦਾਵਰੀ ਦੇ ਕਿਨਾਰੇ ਪੁੱਜ ਗਿਆ। ਇਹ ਥਾਂ ਉਸ ਨੂੰ ਚੰਗੀ ਲੱਗੀ ਅਤੇ ਉਹ ਕੁਟੀਆ ਬਣਾ ਕੇ ਉੱਥੇ ਹੀ ਰਹਿਣ ਲੱਗ ਪਿਆ। ਹੌਲ਼ੀ-ਹੌਲ਼ੀ ਉਸ ਦੀ ਪ੍ਰਸਿੱਧੀ ਹੋ ਗਈ।
ਪ੍ਰਸ਼ਨ 6. ਬੰਦਾ ਬਹਾਦਰ ਦਾ ਬਚਪਨ ਵਿਚ ਕੀ ਨਾਂ ਸੀ? *
ਮਾਧੋ ਦਾਸ
ਬੰਦਾ ਬਹਾਦਰ
ਰਾਮਦੇਵ
ਲਛਮਣ ਦੇਵ
ਪ੍ਰਸ਼ਨ 7. ਬੰਦਾ ਬਹਾਦਰ ਨੂੰ ਕਿਸ ਦਾ ਅਭਿਆਸ ਸੀ? *
ਨਾਂ ਬਦਲਣ ਦਾ
ਪੜ੍ਹਾਉਣ ਦਾ
ਸ਼ਸਤਰ ਚਲਾਉਣ ਦਾ
ਖੇਤੀ ਦਾ
ਪ੍ਰਸ਼ਨ 8. ਉਸ ਨੇ ਨਦੀ ਵਿਚ ਕੀ ਵਗਾਹ ਮਾਰਿਆ? *
ਤੀਰ-ਕਮਾਨ
ਤਲਵਾਰ
ਹਿਰਨੀ
ਹਿਰਨੀ ਦੇ ਬੱਚੇ
ਪ੍ਰਸ਼ਨ 9. ਹਿਰਨੀ ਵਾਲ਼ੀ ਘਟਨਾ ਪਿੱਛੋਂ ਬੰਦਾ ਬਹਾਦਰ ਵਿਚ ਕੀ ਤਬਦੀਲੀ ਆਈ? *
ਉਹ ਖੇਤੀ ਕਰਨ ਲੱਗ ਪਿਆ
ਉਹ ਬਰਾਗੀ ਬਣ ਗਿਆ
ਉਹ ਸੂਰਬੀਰ ਬਣ ਗਿਆ
ਆਪਣਾ ਕੰਮ-ਧੰਦਾ ਕਰਨ ਲੱਗ ਪਿਆ

This is a required question
ਪ੍ਰਸ਼ਨ 10. ਹਿਰਨੀ ਵਾਲ਼ੀ ਘਟਨਾ ਪਿੱਛੋਂ ਬੰਦਾ ਬਹਾਦਰ ਨੇ ਆਪਣਾ ਕੀ ਨਾਂ ਰੱਖਿਆ? *
ਲਛਮਣ ਦੇਵ
ਮਾਧੋ ਦਾਸ
ਬੰਦਾ ਬਰਾਗੀ
ਰਾਮਦੇਵ
ਭਾਗ-ਅ
ਵਿਆਕਰਨ
ਪ੍ਰਸ਼ਨ 11. ‘ਹੰਕਾਰੀ ਬਾਰਾਂਸਿੰਗਾ’ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? *
ਹੰਕਾਰ ਨਾ ਕਰਨ ਦੀ
ਹੰਕਾਰ ਕਰਨ ਦੀ
ਤੇਜ਼ ਭੱਜਣ ਦੀ
ਖ਼ੁਸ਼ਾਮਦ ਕਰਨ ਦੀ
ਪ੍ਰਸ਼ਨ 12. ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ, ਉਸ ਨੂੰ ਕੀ ਕਹਿੰਦੇ ਹਨ? *
ਸਲਾਨਾ
ਰੋਜ਼ਾਨਾ
ਮਾਸਿਕ
ਸਪਤਾਹਿਕ
ਪ੍ਰਸ਼ਨ 13. ਤੁਸੀਂ ਆਪਣੇ ਛੋਟੇ ਭੈਣ-ਭਰਾ ਦੀ ਖੇਡਾਂ ਵਿਚ ਰੁਚੀ ਕਿਵੇਂ ਪੈਦਾ ਕਰੋਗੇ? *
ਖੇਡਾਂ ਦੀ ਸਰੀਰਕ ਮਹੱਤਤਾ ਦੱਸ ਕੇ
ਖੇਡਾਂ ਦੀ ਭਾਵਨਾਤਮਕ ਮਹੱਤਤਾ ਦੱਸ ਕੇ
ਖੇਡਾਂ ਦੀ ਮਾਨਸਿਕ ਮਹੱਤਤਾ ਦੱਸ ਕੇ
ਉਪਰੋਕਤ ਸਾਰੇ
ਪ੍ਰਸ਼ਨ 14. ‘ਇੱਟ ਨਾਲ਼ ਇੱਟ ਖੜਕਾਉਣਾ’ ਦਾ ਕੀ ਅਰਥ ਹੈ? *
ਇੱਟਾਂ ਨਾਲ਼ ਲੜਨਾ
ਢਹਿ-ਢੇਰੀ ਕਰਨਾ
ਖ਼ਤਮ ਕਰਨਾ
ਕਰਾਰੀ ਹਾਰ ਦੇਣਾ
ਪ੍ਰਸ਼ਨ 15. ਭਾਵਵਾਚਕ ਨਾਂਵ ਚੁਣੋ : *
ਬਾਂਹ
ਦਿਨ
ਪਿਆਰ
ਦੁੱਧ
ਪ੍ਰਸ਼ਨ 16. ਹੇਠ ਲਿਖਿਆਂ ਵਿੱਚੋਂ ਕਿਰਿਆ ਚੁਣੋ : *
ਖੇਡਣਾ
ਕਿਤਾਬ
ਉਹ
ਮਿਠਾਸ
ਪ੍ਰਸ਼ਨ 17. ‘ਸ਼ਿਸ਼ਕੇਰੀ’ ਦਾ ਸਮਾਨਾਰਥਕ ਸ਼ਬਦ ਚੁਣੋ : *
ਜ਼ਖ਼ਮ
ਤਾਕਤਵਰ
ਹੱਲਾਸ਼ੇਰੀ ਦੇਣਾ
ਹੁਕਮ ਦਿੱਤਾ
ਪ੍ਰਸ਼ਨ 18. ਸਾਰਥਕ ਸ਼ਬਦ-ਜੋੜ ਚੁਣੋ : *
ਵੌਹਟੀਆਂ
ਵਹੁਟੀਆਂ
ਵੁਹਟੀਆਂ
ਵਹੌਟੀਆਂ

This is a required question
ਪ੍ਰਸ਼ਨ 19. ‘ਝਲਾਨੀ’ ਕਿਸ ਨੂੰ ਕਹਿੰਦੇ ਹਨ? *
ਵਾੜੇ ਨੂੰ
ਤੂੜੀ ਵਾਲ਼ੇ ਕੋਠੇ ਨੂੰ
ਨੀਵੀਂ ਛੱਤ ਵਾਲ਼ੀ ਰਸੋਈ ਨੂੰ
ਚੁਬਾਰੇ ਦੀ ਛੱਤ ਨੂੰ
ਪ੍ਰਸ਼ਨ 20. ਆਪਣੀ ਥੋੜ੍ਹੀ ਜਿਹੀ ਖੇਤੀ ਬਲ਼ਦਾਂ ਨਾਲ਼ ਚੱਲੀ ਜਾਂਦੀ ਹੈ। ਵਾਕ ਵਿਚ ‘ਥੋੜ੍ਹੀ’ ਸ਼ਬਦ ਕਿਹੜਾ ਵਿਸ਼ੇਸ਼ਣ ਹੈ? *
ਗੁਣਵਾਚਕ ਵਿਸ਼ੇਸ਼ਣ
ਸੰਖਿਆਵਾਚਕ ਵਿਸ਼ੇਸ਼ਣ
ਨਿਸ਼ਚੇਵਾਚਕ ਵਿਸ਼ੇਸ਼ਣ
ਪਰਿਮਾਣਵਾਚਕ ਵਿਸ਼ੇਸ਼ਣ

Answers

Answered by pojaram1985
0

shastra chalao the changa abhyas

Similar questions