Geography, asked by ishveenkaurahuja, 5 months ago


*ਪ੍ਰਸ਼ਨ-1)* *ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਵਿੱਚ ਪਹਿਲੀ ਜੰਗ ਭੰਗਾਣੀ ਵਿਖੇ ਲੜੀ ਗਈ, ਜਿਸ ਦਾ ਕਾਰਨ ਜਾਤ- ਅਭਿਮਾਨੀ ਬ੍ਰਾਹਮਣ, ਔਰੰਗਜ਼ੇਬ ਵੱਲੋਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਦੇ ਖ਼ਿਲਾਫ਼ ਹੱਲਾਸ਼ੇਰੀ, ਗੁਰੂ ਸਾਹਿਬ ਦਾ ਜਾਤੀ-ਰਹਿਤ ਪ੍ਰਚਾਰ, ਲੰਗਰ, ਨਗਾਰਾ, ਕਿਲ੍ਹੇ ਅਤੇ ਸਿੱਖੀ ਝੰਡਾ ਬਣਿਆ । ਇਸ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਫੌਜਾਂ ਵੱਲੋਂ ਲੜਨ ਵਾਲੇ ਪ੍ਰਮੁੱਖ ਨਾਮ ਦੱਸੋ।*
(ੳ) ਪੀਰ ਬੁੱਧੂ ਸ਼ਾਹ ਆਪ- ਉਨ੍ਹਾਂ ਦੇ 4 ਪੁੱਤਰ- 2 ਭਰਾ- 700 ਮੁਰੀਦ, ਪ੍ਰੋਹਿਤ ਦਇਆ ਰਾਮ
(ਅ) ਗੁਰੂ ਸਾਹਿਬ ਦੀ ਭੂਆ ਬੀਬੀ ਵੀਰੋ ਜੀ ਦੇ 5 ਸਪੁੱਤਰ, ਮਾਮਾ ਕਿਰਪਾਲ ਚੰਦ, ਦੀਵਾਨ ਨੰਦ ਚੰਦ, ਮਹੰਤ ਕਿਰਪਾਲ ਦਾਸ, ਮਾਹੀ ਲਾਲ ਚੰਦ, ਲਾਲ ਚੰਦ ਹਲਵਾਈ, ਭਾਈ ਰਾਮਾ
(ੲ) ਉਪਰੋਕਤ ਦੋਵੇਂ ਹੀ
*ਪ੍ਰਸ਼ਨ-2)* *ਗੁਰੂ ਗੋਬਿੰਦ ਸਿੰਘ ਜੀ ਦੀ ਲੰਮੀ ਨਦਰ ਨੇ ਵੇਖ ਲਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਨੰਦਪੁਰ ਜੰਗ ਦਾ ਮੈਦਾਨ ਬਣਨਾ ਹੈ। ਉਸ ਖ਼ਤਰੇ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ?*
(ੳ) ਕਿਲਿਆਂ ਦੀ ਉਸਾਰੀ, ਹਥਿਆਰਾਂ ਦਾ ਕਾਰਖਾਨਾ, ਸ਼ਸਤਰ- ਯੁੱਧ ਵਿੱਦਿਆ ਦਾ ਪ੍ਰਬੰਧ, ਹੋਲੀ ਦੀ ਥਾਂ ਹੋਲਾ ਮਹੱਲਾ, ਰਣਜੀਤ ਨਗਾਰਾ ਤਿਆਰ ਕਰਵਾਉਣਾ।
(ਅ) ਅਨੰਦਪੁਰ ਨਗਰ ਨੂੰ ਖਾਲੀ ਕਰ ਦਿੱਤਾ।
(ੲ) ਗੁਰੂ ਘਰ ਦੀ ਚਲੀ ਆ ਰਹੀ ਮਰਿਆਦਾ ਅਨੁਸਾਰ ਸਾਂਝੀ ਸੰਗਤ- ਗੁਰੂ ਸਾਂਝੀ ਪੰਗਤ ਪ੍ਰਬੰਧ ਜਾਰੀ ਰੱਖਿਆ।
*ਪ੍ਰਸ਼ਨ-3)* *ਅਨੰਦਪੁਰ ਸਾਹਿਬ ਆ ਰਹੀ ਸੰਗਤ ਨੂੰ ਲੁੱਟਣ ਵਾਲੇ ਰੰਘੜਾਂ ਤੋਂ ਬਦਲਾ ਲੈਣ ਲਈ ਸਿੱਖਾਂ ਵੱਲੋਂ ਰੰਘੜਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ। ਉਪਰੋਕਤ ਹੱਲੇ ਵਿੱਚ ਸਿੱਖਾਂ ਵਲੋਂ ਰੰਘੜਾਂ ਦੀ ਲੜਕੀ ਚੁੱਕ ਕੇ ਲਿਆਉਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕੀ ਕਿਹਾ ?*
(ੳ) ਅਸੀਂ ਸਿੱਖਾਂ ਦਾ ਆਚਰਨ ਉੱਚਾ-ਸੁੱਚਾ ਬਣਾ ਕੇ ਸਿੱਖ ਕੌਮ ਨੂੰ ਉਚਾਈਆਂ ਵੱਲ ਲਿਜਾਣਾ ਹੈ , ਘਟੀਆ ਕਿਰਦਾਰ ਦੇ ਮਾਲਕ ਆਮ
ਸੰਸਾਰੀਆਂ ਵਿੱਚ ਰਲਣ ਨਹੀਂ ਦੇਣਾ। ਇਸ ਲਈ ਅਸੀਂ ਕਿਸੇ ਹਾਲਤ ਵਿੱਚ ਵੀ ਕੁਕਰਮ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।
(ਅ) ਰੰਘੜਾਂ ਦੀ ਲੜਕੀ ਨੂੰ ਸਨਮਾਨ ਸਹਿਤ ਉਸਦੇ ਘਰ ਵਾਪਸ ਪਹੁੰਚਾਉਣ ਦਾ ਹੁਕਮ ਕੀਤਾ।
(ੲ) ਉਪਰੋਕਤ ਦੋਵੇਂ ਹੀ
*ਪ੍ਰਸ਼ਨ-4)* *ਸਿੱਖੀ ਪ੍ਰਚਾਰ-ਸਿੱਖ ਸਮਾਜ ਨੂੰ ਗੁਰੂ ਘਰ ਨਾਲ ਜੋੜੀ ਰੱਖਣ ਅਤੇ ਸੰਗਤਾਂ ਤੋਂ ਕਾਰ ਭੇਟ ਇਕੱਠੀ ਕਰਕੇ ਗੁਰੂ ਘਰ ਪਹੁੰਚਾਉਣ ਲਈ ਗੁਰੂ ਰਾਮਦਾਸ ਸਾਹਿਬ ਵੱਲੋਂ ਆਰੰਭ ਕੀਤੀ ਗਈ ਮਸੰਦ ਪ੍ਰਥਾ ਸਮਾਂ ਪਾ ਕੇ ਵਿਗੜਣ ਕਾਰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਹੁਤ ਸਾਰੇ ਮਸੰਦਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਅਤੇ ਮਸੰਦ ਪ੍ਰਥਾ ਹਮੇਸ਼ਾਂ ਲਈ ਬੰਦ ਕਰ ਦਿੱਤੀ।*
ਪਰ ਕਿਹੜੇ- ਕਿਹੜੇ ਮਸੰਦ ਆਪਣੇ ਸਹੀ ਕਿਰਦਾਰ ਕਾਰਨ ਇਸ ਸਮੇਂ ਵੀ ਦਸਮ ਪਾਤਸ਼ਾਹ ਦੀ ਬਖਸ਼ਿਸ਼ ਦੇ ਪਾਤਰ ਬਣੇ ?
(ੳ) ਭਾਈ ਤਿਲੋਕਾ, ਭਾਈ ਰਾਮਾ, ਭਾਈ ਸੁਖੀਆ, ਭਾਈ ਰੂਪਾ
(ਅ) ਭਾਈ ਫੇਰੂ, ਭਾਈ ਤਖ਼ਤ ਮੱਲ, ਭਾਈ ਜੋਧ, ਭਾਈ ਰਾਊ
(ੲ) ਉਪਰੋਕਤ ਦੋਵੇਂ ਹੀ
*ਪ੍ਰਸਨ-5)* *ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਪੰਜ ਪਿਆਰਿਆਂ ਰਾਹੀਂ ਖੰਡੇ ਬਾਟੇ ਦੀ ਪਾਹੁਲ (ਅੰਮ੍ਰਿਤਪਾਨ) ਪ੍ਰਾਪਤ ਕਰਨ ਉਪਰੰਤ ਸਿੱਖ ਦੇ ਆਤਮਿਕ ਜੀਵਨ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਦਾ ਅਨੁਭਵ ਹੁੰਦਾ ਹੈ ?*
(ੳ) ਸਾਰੇ ਸਿੱਖ ਇੱਕੋ ਪੱਕੇ ਰਿਸ਼ਤੇ ਚ ਬੰਨ੍ਹੇ ਜਾਂਦੇ ਹਨ, ਜਿਨ੍ਹਾਂ ਦਾ ਧਾਰਮਿਕ ਮਾਤਾ ਪਿਤਾ, ਜਨਮ ਅਸਥਾਨ, ਵਾਸੀ, ਸਰੂਪ, ਪੁਸ਼ਾਕ, ਜੀਵਨ ਸੰਸਕਾਰ ਸਭ ਇੱਕੋ ਜਿਹੇ ਹੋ ਜਾਂਦੇ ਹਨ ।
(ਅ) ਪਹਿਲਾਂ ਸਿੱਖ ਇਕੱਲਾ ਹੁੰਦਾ ਹੈ ਪਰ ਅੰਮ੍ਰਿਤਪਾਨ ਕਰ ਕੇ ਉਹ ਪੰਥ ਵਿੱਚ ਸਮਾ ਜਾਂਦਾ ਹੈ ਜਿਸ ਵਿੱਚ ਅੰਮ੍ਰਿਤਪਾਨ ਕਰਕੇ ਖੁਦ ਗੁਰੂ ਗੋਬਿੰਦ ਸਿੰਘ ਜੀ ਸਮਾ ਗਏ ਸਨ।
(ੲ) ਉਪਰੋਕਤ ਦੋਵੇਂ ਹੀ
*ਪ੍ਰਸ਼ਨ-6)* *"ਭਾਵੇਂ ਖ਼ਾਲਸਾ ਪੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਪਰ ਨੀਂਹ ਗੁਰੂ ਨਾਨਕ ਸਾਹਿਬ ਨੇ ਹੀ ਰੱਖ ਦਿੱਤੀ ਸੀ। ਮਗਰਲੇ ਅੱਠ ਗੁਰੂ ਸਾਹਿਬਾਨ ਨੇ ਉਸ ਨੀਂਹ ਉੱਪਰ ਖ਼ਾਲਸਾ ਪੰਥ ਰੂਪੀ ਇਮਾਰਤ ਦੀ ਉਸਾਰੀ ਕੀਤੀ ਅਤੇ ਦਸਵੇਂ ਗੁਰੂ ਜੀ ਨੇ ਉਸ ਮਹੱਲ ਨੂੰ ਸੰਵਾਰ-ਸ਼ਿੰਗਾਰ ਕੇ ਅੰਤਿਮ ਰੂਪ ਬਖਸ਼ਿਆ।"*
ਉਪਰੋਕਤ ਵਿਚਾਰਾਂ ਨਾਲ ਆਪ ਜੀ ਕਿੱਥੋਂ ਤੱਕ ਸਹਿਮਤ ਹੋ ?
(ੳ) ਬਿਲਕੁਲ ਨਹੀਂ
(ਅ) ਥੋੜ੍ਹਾ-ਥੋੜ੍ਹਾ
(ੲ) ਪੂਰੀ ਤਰ੍ਹਾਂ
*ਪ੍ਰਸ਼ਨ-7)* *ਗੁਰਸਿੱਖ ਲਈ ਜਿਥੇ ਗੁਰਮਤਿ ਅਨੁਸਾਰ ਮਨ ਦੀ ਰਹਿਤ ਜ਼ਰੂਰੀ ਹੈ ਉਥੇ ਪੰਜ ਕਕਾਰਾਂ ਰੂਪੀ ਤਨ ਦੀ ਰਹਿਤ ਰੱਖਣੀ ਵੀ ਲਾਜ਼ਮੀ ਹੈ। ਪੰਜ ਕਕਾਰ ਅਤੇ ਤਨ ਦੀ ਰਹਿਤ ਗੁਰੂ ਦੀ ਸਿੱਖਿਆ ਉੱਪਰ ਸਿੱਖ ਵੱਲੋਂ ਦ੍ਰਿੜ੍ਹਤਾ ਨਾਲ ਚੱਲਣ ਦੀ ਪ੍ਰਤੀਕ ਹੈ।"*
ਸਿੱਖ ਦੇ ਜੀਵਨ ਵਿੱਚ ਪੰਜ ਕਕਾਰਾਂ ਦੀ ਮਹੱਤਤਾ ਸਬੰਧੀ ਇਕ ਵਿਦੇਸ਼ੀ ਬੀਬੀ *Miss Jeanne Culler* ਦੇ ਵਿਚਾਰ ਦੱਸੋ।

*( ਜ਼ਰੂਰੀ ਨੋਟ-* ਦਸੰਬਰ 2020 ਭਾਗ 3/4 ਨਾਲ ਸਬੰਧਿਤ ਮਿਤੀ *20/12/20* ਦੇ ਇਤਿਹਾਸ ਵਾਲੇ ਪ੍ਰਸ਼ਨ *ਸਾਕਾ ਚਮਕੌਰ-ਸਾਕਾ ਸਰਹਿੰਦ* ਨੂੰ ਸਮਰਪਿਤ ਹੋਣਗੇ )

*( ਪ੍ਰਸ਼ਨ - ਗੁਰਬਾਣੀ )*
*ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਗੁਰੂ ਨਾਨਕ ਸਾਹਿਬ ਵਲੋਂ ਉਚਾਰਨ "ਜਪੁ" ਬਾਣੀ ਦੇ ਆਧਾਰ ਤੇ ਜਵਾਬ ਦਿਓ ਜੀ।
*ਪ੍ਰਸ਼ਨ-8)* *"ਕੇਤੇ ਲੈ ਲੈ ਮੁਕਰੁ ਪਾਹਿ।। ਕੇਤੇ ਮੂਰਖ ਖਾਹੀ ਖਾਹਿ।। ਕੇਤਿਆ ਦੂਖ ਭੂਖ ਸਦ ਮਾਰ ।। ਏਹਿ ਭਿ ਦਾਤਿ ਤੇਰੀ ਦਾਤਾਰ।।"*
"ਜਪੁ" ਬਾਣੀ ਵਿਚ ਉਪਰੋਕਤ ਗੁਰਬਾਣੀ ਫੁਰਮਾਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਸੰਖੇਪ ਤੌਰ ਤੇ ਆਪਣੇ ਸ਼ਬਦਾਂ ਵਿੱਚ ਦੱਸੋ ( ਅਰਥ ਲਿਖਣ ਦੀ ਲੋੜ ਨਹੀਂ )
*ਪ੍ਰਸ਼ਨ-9)* *"ਜਪੁ" ਬਾਣੀ ਵਿੱਚੋਂ ਉਹ 2-2 ਪਾਵਨ ਤੁਕਾਂ ਲਿਖੋ ਜੋ "ਜਪੁ" ਬਾਣੀ ਵਿੱਚ 4-4 ਵਾਰ ਆਉਂਦੀਆਂ ਹਨ ? ਸਬੰਧਿਤ ਪਉੜੀ ਨੰਬਰ ਵੀ ਨਾਲ ਲਿਖੋ।*

*( ਪ੍ਰਸ਼ਨ- ਗੁਰਮਤਿ ਮਰਿਆਦਾ )*
ਹੇਠ ਲਿਖੀਆਂ ਮੱਦਾਂ ਨੂੰ ਵਿਚਾਰ ਕੇ ਦੱਸੋ ਕਿ ਗੁਰਮਤਿ ਅਨੁਸਾਰ ਕਿਹੜੀ ਮੱਦ ਠੀਕ ਹੈ ਕਿਹੜੀ ਗ਼ਲਤ ।
*ਪ੍ਰਸ਼ਨ-10)* *ਕਈ ਅਮੀਰ ਸਿੱਖ ਪਰਿਵਾਰਾਂ ਵੱਲੋਂ ਆਪਣੀ ਬੱਚੀ ਦੇ ਨਾਮ ਨਾਲ "ਕੌਰ" ਦੀ ਥਾਂ ਤੇ "ਸਿੰਘ" ਸ਼ਬਦ ਲਾਉਣਾ।*
*ਪ੍ਰਸ਼ਨ-11)* *ਦੇਹਧਾਰੀ ਬਾਬਿਆਂ ਕੋਲੋਂ ਧਾਗਾ, ਤਵੀਤ, ਟੂਣਾ ਟਾਮਣ, ਜਲ ,ਫ਼ਾਂਡਾ, ਪੇੜਾ ਆਦਿ ਕਰਵਾਉਣਾ ਸਿੱਖਾਂ ਲਈ ਪੂਰੀ ਤਰ੍ਹਾਂ ਮਨਮੱਤ ਹੈ।*

*(ਪ੍ਰਸ਼ਨ - ਚਲੰਤ ਸਿੱਖ ਮਾਮਲੇ )*
*ਪ੍ਰਸ਼ਨ -12)* *ਸਿੱਖ ਸ਼ਹਾਦਤਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਦੇਣ ਵਾਲਾ ਪਰਿਵਾਰ ਕਿਹੜਾ ਹੈ ? ਇਸ ਪਰਿਵਾਰ ਵਿੱਚੋਂ ਸ਼ਹਾਦਤਾਂ ਦੇਣ ਵਾਲਿਆਂ ਦੇ ਨਾਮ ਅਤੇ ਰਿਸ਼ਤਾ ( ਜਿੰਨੇ ਦੱਸ ਸਕਦੇ ਹੋ ) ਉਹ ਵੀ ਦੱਸੋ।*

Answers

Answered by shailydwivedi209
0

Answer:

?

(५) समुद्रसान्निध्य व समुद्रसपाटीपासूनची उंची यांचा

हवामानावर कोणता परिणाम होतो?

* उपक्रम

कसे आहे ते शिक्षकांच्यासमुद्र किनारा जवाहिर हवामान टमाटर के कारण काय ?

(५) समुद्रसान्निध्य व समुद्रसपाटीपासूनची उंची यांचा

हवामानावर कोणता परिणाम होतो?

* उपक्रम

कसे आहे ते शिक्षकांच्यासमुद्र किनारा जवाहिर हवामान टमाटर के कारण काय माती

उंच

(४) मी वातावरणात बाष्परूपात असत.

(ब) उत्तरे लिहा.

(१) महाबळेश्वरचे हवामान थंड का आहे ?

परिण

(२) समुद्रकिनाऱ्याजवळील हवामान दमट असते कारण काय ?

थानि (३) हवा व हवामान यांमध्ये कोणता फरक आहे ?

माना

(४) हवेची अंगे कोणती?

(५) समुद्रसान्निध्य व समुद्रसपाटीपासूनची उंची यांचा

हवामानावर कोणता परिणाम होतो?

* उपक्रम

कसे आहे ते शिक्षकांच्यासमुद्र किनारा जवाहिर हवामान टमाटर के कारण काय माती

उंच

(४) मी वातावरणात बाष्परूपात असत.

(ब) उत्तरे लिहा.

(१) महाबळेश्वरचे हवामान थंड का आहे ?

परिण

(२) समुद्रकिनाऱ्याजवळील हवामान दमट असते कारण काय ?

थानि (३) हवा व हवामान यांमध्ये कोणता फरक आहे ?

माना

(४) हवेची अंगे कोणती?

(५) समुद्रसान्निध्य व समुद्रसपाटीपासूनची उंची यांचा

हवामानावर कोणता परिणाम होतो?

* उपक्रम

कसे आहे ते शिक्षकांच्यासमुद्र किनारा जवाहिर हवामान टमाटर के कारण काय ?

(५) समुद्रसान्निध्य व समुद्रसपाटीपासूनची उंची यांचा

हवामानावर कोणता परिणाम होतो?

* उपक्रम

कसे आहे ते शिक्षकांच्यासमुद्र किनारा जवाहिर हवामान टमाटर के कारण काय

Similar questions