1.ਲਿੰਗ ਬਦਲੋ-
ਉ. ਸਾਧ
ਏ. ਮੱਛ
ਹ, ਤਰਖਾਣ
Answers
Answer:
ਸੰਪਾਦਕ ਸੰਪਾਦਕਾ ਉਪਦੇਸ਼ਕ ਉਪਦੇਸ਼ਕਾ
ਅਧਿਆਪਕ ਅਧਿਆਪਕਾ ਨਾਇਕ ਨਾਇਕਾ
ਅਖੀਰ ਉਤੇ ਬਿਹਾਰੀ ਲਾ ਕੇ
ਕੁੱਕੜ ਕੁੱਕੜੀ ਟੋਪ ਟੋਪੀ
ਗਿੱਦੜ ਗਿੱਦੜੀ ਪੱਥਰ ਪੱਥਰੀ
ਅਖੀਰ ਉਤੇ ਣੀ ਵਧਾ ਕੇ
ਊਠ ਊਠਣੀ ਸਾਧ ਸਾਧਣੀ
ਵਕੀਲ ਵਕੀਲਣੀ ਸੱਪ ਸੱਪਣੀ
ਅਖੀਰ ਉਤੇ ਨੀ ਵਧਾ ਕੇ
ਸੂਰ ਸੂਰਨੀ ਸ਼ੇਰ ਸ਼ੇਰਨੀ
ਜਾਦੂਗਰ ਜਾਦੂਗਰਨੀ ਮੋਰ ਮੋਰਨੀ
ਅਖੀਰ ਉਤੇ ਕੰਨਾ ਅਤੇ ਣੀ ਵਧਾ ਕੇ
ਸੇਠ ਸੇਠਾਣੀ ਜੇਠ ਜੇਠਾਣੀ
ਮਾਸਟਰ ਮਾਸਟਰਾਣੀ ਨੌਕਰ ਨੌਕਰਾਣੀ
ਅਖੀਰ ਉਤੇ ਕੀ ਅਤੇ ੜੀ ਵਧਾ ਕੇ
ਢੋਲ ਢੋਲਕੀ ਸੰਦੂਕ ਸੰਦੂਕੜੀ
ਬਾਲ ਬਾਲੜੀ ਸੂਤ ਸੂਤੜੀ
ਅਖੀਰ ਉਤੇ ਕੰਨੇ ਦੇ ਥਾਂ ਬਿਹਾਰੀ ਲਾ ਕੇ
ਆਰਾ ਆਰੀ ਕਾਕਾ ਕਾਕੀ
ਸੋਟਾ ਸੋਟੀ ਮਾਮਾ ਮਾਮੀ
ਅਖੀਰ ਉਤੇ ਕੰਨੇ ਦੀ ਥਾਂ ਨ ਲਾ ਕੇ
ਲੁਟੇਰਾ ਲੁਟੇਰਨ ਸਪੇਰਾ ਸਪੇਰਨ
ਵਣਜਾਰਾ ਵਣਜਾਰਨ ਭਠਿਆਰਾ ਭਠਿਆਰਨ
ਜੇ ਪੁਲਿੰਗ ਦੇ ਅਖੀਰ ਵਿੱਚ ਬਿਹਾਰੀ ਹੋਵੇ ਤਾਂ ਬਿਹਾਰੀ ਦੀ ਥਾਂ ਣ, ਇਣ, ਨ, ਨੀ ਜਾਂ ਣੀ ਲਗਾ ਕੇ
ਦਰਜ਼ੀ ਦਰਜ਼ਣ ਮਾਛੀ ਮਾਛਣ
ਬੰਗਾਲੀ ਬੰਗਾਲਣ ਗਿਆਨੀ ਗਿਆਨਣ
ਧੋਬੀ ਧੋਬਣ ਨਾਈ ਨਾਇਣ
ਸ਼ੇਰ ਸ਼ੇਰਨੀ ਊਠ ਊਠਣੀ
ਜੇ ਪੁਲਿੰਗ ਦੇ ਅਖੀਰ ਵਿੱਚ ਬਿਹਾਰੀ ਅਤੇ ਆ ਹੋਵੇ ਤਾਂ ਇਨ੍ਹਾਂ ਦੀ ਥਾਂ ਨ, ਜਾਂ ਣ ਲਗਾ ਕੇ
ਦੁਆਬੀਆ ਦੁਆਬਣ ਲਾਹੌਰੀਆ ਲਾਹੌਰਨ
ਪੂਰਬੀਆ ਪੂਰਬਣ ਪਸ਼ੌਰੀਆ ਪਸ਼ੌਰਨ
ਕੁਝ ਪੁਲਿੰਗ ਨਾਂਵ ਐਸੇ ਹਨ ਜਿਨ੍ਹਾਂ ਤੋਂ ਇਸਤਰੀ-ਲਿੰਗ ਨਾਂਵ ਬਨਾਣ ਲਈ ਕੋਈ ਨਿਯਮ ਲਾਗੂ ਨਹੀਂ ਹੁੰਦਾ; ਜਿਵੇਂ:-
ਸਾਂਢੂ ਸਾਲੀ ਨਵਾਬ ਬੇਗਮ
ਮੁੰਡਾ ਕੁੜੀ ਭਰਾ ਭੈਣ
ਸਹੁਰਾ ਸੱਸ ਜਵਾਈ ਧੀ
ਰਾਜਾ ਰਾਣੀ ਵਰ ਕੰਨਿਆ
ਕੁਝ ਦੋਨੋਂ, ਇਸਤ੍ਰੀ ਲਿੰਗ ਅਤੇ ਪੁਲਿੰਗ ਨਾਵਾਂ ਦੀਆਂ ਉਦਾਹਰਨਾਂ
ਹੇਠ ਲਿਖਿਆਂ ਦੀ ਲਿੰਗ ਪਛਾਣ ਆਮ ਮਨੁਖੀ ਅੱਖ ਨਾਲ ਨਹੀਂ ਹੋ ਸਕਦੀ, ਇਸ ਲਈ ਇਹ ਨਾਉਂ ਪ੍ਰਚਲਿਤ ਧਾਰਨਾ ਅਨੁਸਾਰ ਦੋਨਾਂ, ਇਸਤ੍ਰੀ ਲਿੰਗ ਅਤੇ ਪੁਲਿੰਗ ਲਈ ਵਰਤੇ ਜਾਂਦੇ ਹਨ।
ਪੁਲਿੰਗ ਇਸਤਰੀ-ਲਿੰਗ ਪੁਲਿੰਗ ਇਸਤਰੀ-ਲਿੰਗ
-------------------- -------------------- -------------------- --------------------
ਨਰਸ ਨਰਸ ਸਿਨੇਮਾ ਸਿਨੇਮਾ
ਸਿਨੇਮਾ-ਹਾਲ ਸਿਨੇਮਾ-ਹਾਲ ਖਟਮਲ ਖਟਮਲ
ਜੂੰ ਜੂੰ ਜੋਕ ਜੋਕ
ਕੋਇਲ ਕੋਇਲ ਇੱਲ ਇੱਲ
ਬਗਲਾ ਬਗਲਾ ਬਾਜ ਬਾਜ
ਬਟੇਰਾ ਬਟੇਰਾ ਗੈਂਡਾ ਗੈਂਡਾ
ਘੁੱਗੀ ਘੁੱਗੀ ਗੋਹ ਗੋਹ