CBSE BOARD X, asked by kaurravneet0310, 3 days ago

ਪਾਠ ਨਾਲ ਸੰਬੰਧਿਤ ਪ੍ਰਸ਼ਨ-ਉੱਤਰ
ਸ਼ਨ 1. ਕਹਾਣੀ ‘ਜਨਮ ਦਿਨ’ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।​

Attachments:

Answers

Answered by palak290616
5

Answer:

CBSE Class 9th Punjabi Education Punjab School Education Board(PSEB) 

ਸਾਰ – ਜਨਮ ਦਿਨ (ਕਹਾਣੀ)

 June 11, 2021  big Janam Din, Kahani ka Saar, NCERT Solutions, PSEB, Punjab School Education Board 9th class Punjabi solutions, Punjabi book vangi, Saar, Sawinder Singh Uppal, vangi Punjabi 9th

ਪ੍ਰਸ਼ਨ – ਜਨਮ ਦਿਨ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਕਹਾਣੀ ‘ਜਨਮ ਦਿਨ’ ਪ੍ਰਸਿੱਧ ਕਹਾਣੀਕਾਰ ਸਵਿੰਦਰ ਸਿੰਘ ਉੱਪਲ ਦੁਆਰਾ ਲਿਖੀ ਗਈ ਹੈ।

ਇਸ ਕਹਾਣੀ ਵਿੱਚ ਅਮੀਰ ਲੋਕਾਂ ਨੂੰ ਪੈਸੇ ਅਤੇ ਰੁਤਬੇ ਦੇ ਜ਼ੋਰ ਨਾਲ ਗਰੀਬਾਂ ਦੀਆਂ ਸੱਧਰਾਂ, ਆਸਾਂ, ਉਮੰਗਾਂ ਦਾ ਖੂਨ ਕਰਦੇ ਵਿਖਾਇਆ ਗਿਆ ਹੈ।

ਜੁਗਲ ਪ੍ਰਸਾਦ ਦੀ ਤਨਖ਼ਾਹ ਜਿਵੇਂ ਹੀ ਪੰਜ ਰੁਪਏ ਵੱਧਦੀ ਹੈ ਤਾਂ ਉਹ ਆਪਣੇ ਸਭ ਤੋਂ ਛੋਟੇ ਮੁੰਡੇ ਜੋਤੀ ਨੂੰ ਅੰਗਰੇਜ਼ੀ ਅਤੇ ਨਵੀਆਂ ਵਿੱਦਿਅਕ ਵਿਉਂਤਾਂ ਰਾਹੀਂ ਚੱਲ ਰਹੇ ਸਕੂਲ ਵਿੱਚ ਦਾਖ਼ਲ ਕਰਵਾ ਦਿੰਦਾ ਹੈ।

ਉਸ ਦੀ ਪਤਨੀ ਦੇਵਕੀ, ਘਰ ਦੀ ਆਰਥਿਕ ਸਥਿਤੀ ਨੂੰ ਵੇਖਦੇ ਹੋਏ ਆਪਣੇ ਪਤੀ ਨੂੰ ਸਮਝਾਉਂਦੀ ਹੈ ਕਿ ਉਹ ਜੋਤੀ ਨੂੰ ਕਿਸੇ ਛੋਟੇ – ਮੋਟੇ ਸਕੂਲ ਵਿੱਚ ਦਾਖ਼ਲ ਕਰਵਾ ਦੇਣ ਪਰ ਜੁਗਲ ਪ੍ਰਸ਼ਾਦ ਦੀ ਇਹ ਦਿਲੀ ਇੱਛਾ ਸੀ ਕਿ ਉਸ ਦਾ ਪੁੱਤਰ ਅੰਗਰੇਜ਼ੀ ਵਿੱਚ ਹੁਸ਼ਿਆਰ ਹੋਵੇ ਅਤੇ ਇੱਕ ਬਹੁਤ ਵੱਡਾ ਅਤੇ ਚੰਗਾ ਅਫ਼ਸਰ ਬਣੇ।

ਸਕੂਲ ਦੇ ਇਮਤਿਹਾਨਾਂ ਵਿੱਚ ਜੋਤੀ ਸਾਰੇ ਜਮਾਤੀਆਂ ਨਾਲੋਂ ਅੱਗੇ ਆਉਂਦਾ ਹੈ। ਜੁਗਲ ਪ੍ਰਸ਼ਾਦ ਦਫ਼ਤਰ ਵਿੱਚ ਆਪਣੇ ਸਾਥੀਆਂ ਨਾਲ ਜੋਤੀ ਦੀ ਲਿਆਕਤ ਬਾਰੇ ਗੱਲ ਕਰਦਾ ਹੈ ਅਤੇ ਬੜੇ ਮਾਣ ਨਾਲ ਕਹਿੰਦਾ ਹੈ ਕਿ ਜੋਤੀ ਉਸਦੇ ਸਾਰੇ ਖਾਨਦਾਨ ਦਾ ਨਾਂ ਰੋਸ਼ਨ ਕਰੇਗਾ।

ਛੇ ਮਹੀਨੇ ਬਾਅਦ ਜੋਤੀ ਨੇ ਪ੍ਰਿੰਸੀਪਲ ਦੀ ਇੱਕ ਚਿੱਠੀ ਜੁਗਲ ਪ੍ਰਸਾਦ ਨੂੰ ਲਿਆ ਕੇ ਦਿੱਤੀ। ਉਸ ਨੇ ਦੇਵਕੀ ਨੂੰ ਦੱਸਿਆ ਕਿ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਜਵਾਲਾ ਪ੍ਰਸ਼ਾਦ ਦਾ ਜਨਮ ਦਿਨ ਇੱਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ।

ਸ਼ਹਿਰ ਦੇ ਚੋਣਵੇਂ ਸਕੂਲਾਂ ਦੇ ਲਾਇਕ ਵਿਦਿਆਰਥੀ ਇਸ ਮੌਕੇ ਤੇ ਮੰਤਰੀ ਜੀ ਨੂੰ ਹਾਰ ਪਾ ਕੇ ਸਨਮਾਨਿਤ ਕਰਣਗੇ ਤੇ ਕੇ.ਜੀ. ਜਮਾਤ ਵਿੱਚੋਂ ਜੋਤੀ ਨੂੰ ਚੁਣਿਆ ਗਿਆ ਸੀ।

ਜੋਤੀ ਨੇ ਇਸ ਸਮਾਗਮ ਵਿੱਚ ਖ਼ਾਸ ਤਰ੍ਹਾਂ ਦੇ ਕੱਪੜੇ ਪਾਉਣੇ ਸਨ ਜਿਸ ਵਿੱਚ ਚਿੱਟੀ ਕਮੀਜ਼, ਚਿੱਟੀ ਨਿੱਕਰ, ਜੁਰਾਬਾਂ ਅਤੇ ਇੱਕ ਸੁਨਹਿਰੀ ਹਾਰ ਸ਼ਾਮਿਲ ਸੀ। ਇਹ ਸੁਣ ਕੇ ਦੇਵਕੀ ਸੋਚਾਂ ਵਿੱਚ ਪੈ ਜਾਂਦੀ ਹੈ ਕਿ ਇਨ੍ਹਾਂ ਲਈ ਪੈਸੇ ਕਿੱਥੋਂ ਆਉਣਗੇ ?

ਦੇਵਕੀ ਆਪਣੀ ਧੀ – ਗੁੱਡੀ ਦੀ ਬੁਗਨੀ ਵਿੱਚੋਂ ਸਾਢੇ ਸੱਤ ਅਤੇ ਜੋਤੀ ਦੀ ਬੁਗਨੀ ਵਿੱਚੋਂ ਬਾਰਾਂ ਆਨੇ ਕੱਢ ਲਿਆਂਦੀ ਹੈ।

ਜੁਗਲ ਪ੍ਰਸ਼ਾਦ ਆਪਣੇ ਦੋਸਤ ਤੋਂ ਤਿੰਨ ਰੁਪਏ ਲੈ ਆਂਦਾ ਹੈ ਅਤੇ ਬਜ਼ਾਰੋਂ ਸਮਾਨ ਵੀ ਲੈ ਆਉਂਦਾ ਹੈ ਤੇ ਜੋਤੀ ਲਈ ਨਵੇਂ ਕੱਪੜੇ ਵੀ ਤਿਆਰ ਕਰਾਉਂਦਾ ਹੈ। ਉਸ ਨੇ ਅਖ਼ਬਾਰ ਦੇ ਫੋਟੋ – ਗ੍ਰਾਫ਼ਰ ਨਾਲ਼ ਜੋਤੀ ਦੀ ਹਾਰ ਪਾਉਣ ਦੀ ਫੋਟੋ ਲੈਣ ਲਈ ਵੀ ਗੱਲ ਪੱਕੀ ਕਰ ਲਈ ਸੀ।

ਜੁਗਲ ਪ੍ਰਸ਼ਾਦ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸਨੂੰ ਵੀ ਸੱਦਾ ਪੱਤਰ ਮਿਲ ਜਾਵੇ ਪਰ ਉਹ ਅਸਫ਼ਲ ਰਿਹਾ। ਐਤਵਾਰ ਨੂੰ ਘਰਦਿਆਂ ਨੇ ਜੋਤੀ ਨੂੰ ਪ੍ਰਿੰਸੀਪਲ ਵੱਲ ਭੇਜ ਦਿੱਤਾ ਅਤੇ ਸ਼ਾਮ ਨੂੰ ਉਸ ਦੇ ਮੁੜ ਆਉਣ ਦੀ ਉਡੀਕ ਕਰਨ ਲੱਗੇ ਕਿ ਉਹ ਆਪਣੀ ਜ਼ੁਬਾਨੀ ਸਮਾਗਮ ਦਾ ਸਾਰਾ ਹਾਲ ਸੁਣਾਵੇ।

ਪ੍ਰਿੰਸੀਪਲ ਜੱਦ ਜੋਤੀ ਦੇ ਨਾਲ ਜੁਗਲ ਪ੍ਰਸ਼ਾਦ ਦੇ ਘਰ ਪਹੁੰਚੀ ਤਾਂ ਉਹ ਬਹੁਤ ਫ਼ਖਰ ਮਹਿਸੂਸ ਕਰਦਾ ਹੈ। ਪਰ ਪ੍ਰਿੰਸੀਪਲ ਅਫਸੋਸ ਜਤਾਉਂਦਿਆਂ ਕਹਿੰਦੀ ਹੈ ਕਿ ਜੋਤੀ ਨੂੰ ਹਾਰ ਪਹਿਨਾਉਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਸਕੂਲ ਦੇ ਚੇਅਰਮੈਨ ਨੂੰ ਕਹਿ ਕੇ ਬਦਲਵਾ ਲਿਆ ਸੀ। ਇੰਨੀ ਗੱਲ ਕਹਿ ਕੇ ਪ੍ਰਿੰਸੀਪਲ ਚਲੀ ਗਈ।

ਜੁਗਲ ਪ੍ਰਸ਼ਾਦ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ। ਉਹ ਕਹਿੰਦਾ ਹੈ, “ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਏ। ਮੇਰੀ ਸੁੱਤੀ ਜੁਰਅੱਤ ਅਤੇ ਦਲੇਰੀ ਦਾ ਜਨਮ ਦਿਨ ਏ। ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸੱਧਰਾਂ ਅਤੇ ਉਮੀਦਾਂ ਨੂੰ ਲਤਾੜਨ ਦੀ ਜੁਰਅੱਤ ਕਰੇਗਾ।

Similar questions