World Languages, asked by sheemarkuldeep9, 8 months ago

ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ 1 ਤੋਂ 5 ਤੱਕ ਪ੍ਰਸ਼ਨਾਂ ਦੇ ਉੱਤਰ ਦੀ ਚੋਣ ਕਰੋ:
ਸਿਦਕ ਅਤੇ ਸਿਰੜ ਦੇ ਪੱਖੋਂ ਇੱਕ ਛੋਟਾ ਜਿਹਾ ਪਿੰਡ ‘ਸਾਰਾਗੜ੍ਹੀ' ਇਤਿਹਾਸ ਦੇ ਪੰਨਿਆਂ ਵਿੱਚ ਬੜੀ ਵੱਡੀ ਥਾਂ ਮੱਲੀ ਬੈਠਾ ਹੈ। ਇਹ ਪਿੰਡ ਅਜੋਕੇ ਪਾਕਿਸਤਾਨ ਵਿਚਲੇ ਕੁਹਾਟ ਜ਼ਿਲ੍ਹੇ ਦੀ ਸਰਹੱਦ ਉੱਤੇ ਸੀ। ਜਿੱਥੇ ਛੇ ਹਜ਼ਾਰ ਫੁੱਟ ਦੀ ਉਚਾਈ ਉੱਤੇ ਬਣੀ ਛੋਟੀ ਜਿਹੀ ਗੜ੍ਹੀ ਫ਼ੌਜੀ ਨੁਕਤੇ ਤੋਂ ਬੜੀ ਮਹੱਤਵਪੂਰਨ ਸੀ ਅਤੇ ਅੰਗਰੇਜ਼ਾਂ ਨੇ ਇੱਥੇ ਲੋਕ ਹਾਰਟ ਅਤੇ ਗੁਲਿਸਤਾਨ ਦੇ ਕਿਲ੍ਹਿਆਂ ਵਿਚਾਲੇ ਹੋਣ ਕਰਕੇ ਵਜ਼ੀਰ ਕਬੀਲੇ ਦੇ ਲੜਾਕੇ ਕਬਾਇਲੀਆਂ 'ਤੇ ਨਜ਼ਰ ਰੱਖਣ ਲਈ ਸਿੱਖ ਰੈਜ਼ੀਮੈਂਟ ਦੇ ਸਿਪਾਹੀ ਨਿਯੁਕਤ ਕੀਤੇ ਹੋਏ ਸਨ। ਉਨ੍ਹੀਵੀਂ ਸਦੀ ਦੇ ਮੁੱਕਣ ਤੋਂ ਢਾਈ ਕੁ ਸਾਲ ਪਹਿਲਾਂ ਰਾਤੋ-ਰਾਤ, ਦਸ ਹਜ਼ਾਰ ਕਬਾਇਲੀਆਂ ਨੇ ਇਹ ਗੜ੍ਹੀ ਘੇਰ ਲਈ ਅਤੇ ਗੜ੍ਹੀ ਵਿਚਲੇ ਸਿਪਾਹੀਆਂ ਦਾ ਮੁੱਖ ਰੱਖਿਆ ਦਸਤੇ ਨਾਲ਼ੋਂ ਸੰਪਰਕ ਟੁੱਟ ਗਿਆ। ਉਸ ਸਮੇਂ ਇਹ ਗੜ੍ਹੀ ਹਵਾਲਦਾਰ ਈਸ਼ਰ ਸਿੰਘ ਦੀ ਕਮਾਨ ਵਿੱਚ ਸੀ, ਜਿਸ ਨਾਲ਼ ਇੱਕ ਨਾਇਕ, ਇੱਕ ਲਾਂਸ ਨਾਇਕ ਅਤੇ ਅਠਾਰਾਂ ਹੋਰ ਸਿੱਖ ਸੈਨਿਕ ਸਨ, ਪਰ ਉਹ ਜਿਸ ਸੂਰਬੀਰਤਾ, ਸਿਦਕ ਅਤੇ ਸਿਰੜ ਨਾਲ਼ ਲੜੇ ਉਹ ਸਿੱਖ ਰੈਜ਼ੀਮੈਂਟਾਂ ਲਈ ਇੱਕ ਸਦੀਵੀ ਯਾਦ ਬਣ ਗਈ। ਉਨ੍ਹਾਂ ਇੱਕੀਆਂ ਨੇ ਛੇ ਸੌ ਤੋਂ ਵੱਧ ਵੈਰੀਆਂ ਨੂੰ ਮਾਰ ਕੇ ਚੌਂਕੀ ਨੂੰ ਬਚਾਈ ਰੱਖਿਆ। ਉਨ੍ਹਾਂ ਦੀ ਬਹਾਦਰੀ ਦੇ ਵਿਸ਼ਵ ਭਰ ਵਿੱਚ ਚਰਚੇ ਹੋਏ, ਬਰਤਾਨਵੀ ਪਾਰਲੀਮੈਂਟ ਵਿੱਚ ਪ੍ਰਸ਼ੰਸਾ ਕੀਤੀ ਗਈ। ਸੂਰਬੀਰਤਾ ਅਤੇ ਦ੍ਰਿੜ੍ਹਤਾ ਦੇ ਪੱਖੋਂ ਯੂਨੈਸਕੋ ਵੱਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਅੱਠ ਮਹਾਨ ਉਦਾਹਰਨਾਂ ਵਿਚ ਗਿਣਿਆ ਗਿਆ ਹੈ। ਸਿੱਖਾਂ ਦੀ ਸੂਰਬੀਰਤਾ ਦੀ ਇਹ ਕਹਾਣੀ ਫ਼ਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ।
1. 'ਸਾਰਾਗੜ੍ਹੀ' ਇਤਿਹਾਸ ਦੇ ਪੰਨਿਆਂ ਵਿੱਚ ਬੜੀ ਵੱਡੀ ਥਾਂ ਕਿਉਂ ਮੱਲੀ ਬੈਠਾ ਹੈ? *
(ੳ) ਇੱਕ ਛੋਟਾ ਜਿਹਾ ਪਿੰਡ ਹੋਣ ਕਰਕੇ
(ਅ) ਫ਼ੌਜੀ ਨੁਕਤੇ ਤੋਂ ਬੜੀ ਮਹੱਤਵਪੂਰਨ ਥਾਂ ਹੋਣ ਕਰਕੇ
(ੲ) ਛੇ ਹਜ਼ਾਰ ਫੁੱਟ ਦੀ ਉਚਾਈ ਉੱਤੇ ਹੋਣ ਕਰਕੇ
(ਸ) ਸਿਦਕ ਅਤੇ ਸਿਰੜ ਦੇ ਪੱਖੋਂ
2. ਸਿੱਖ ਰੈਜ਼ੀਮੈਂਟ ਦੀ ਅਗਵਾਈ ਕੌਣ ਕਰ ਰਿਹਾ ਸੀ? *
(ੳ) ਅੰਗਰੇਜ਼ ਅਫ਼ਸਰ
(ਅ) ਈਸ਼ਰ ਸਿੰਘ
(ੲ) ਇੱਕ ਨਾਇਕ
(ਸ) ਇੱਕ ਲਾਂਸ ਨਾਇਕ ।
3. ਕਬਾਇਲੀਆਂ ਨੇ ਸਾਰਾਗੜ੍ਹੀ ਨੂੰ ਕਦੋਂ ਘੇਰਾ ਪਾਇਆ ? *
(ੳ) 1897 ਈ: ਲਗਪਗ
(ਅ) 1797 ਈ: ਲਗਪਗ
(ੲ) 1697 ਈ: ਲਗਪਗ
(ਸ) 1526 ਈ: ਲਗਪਗ
4. ਸਾਰਾਗੜ੍ਹੀ ਦੀ ਲੜਾਈ ਵਿੱਚ ਕਿੰਨ੍ਹੇ ਸਿੱਖਾਂ ਨੇ ਮੋਰਚਾ ਸੰਭਾਲਿਆ ਹੋਇਆ ਸੀ ? *
(ੳ) 21
(ਅ) 18
(ੲ) 19
(ਸ) 20
5. ਸਾਰਾਗੜ੍ਹੀ ਦੇ ਯੋਧਿਆਂ ਦੀ ਬਹਾਦਰੀ ਦੀ ਚਰਚਾ ਵਿਸ਼ਵ ਪੱਧਰ 'ਤੇ ਕਿਵੇਂ ਹੋਈ ? *
(ੳ) ਬਰਤਾਨਵੀ ਪਾਰਲੀਮੈਂਟ ਵਿੱਚ ਪ੍ਰਸ਼ੰਸਾ ਕੀਤੀ ਗਈ
(ਅ) ਯੂਨੈਸਕੋ ਵੱਲੋਂ ਇਸ ਲੜਾਈ ਨੂੰ ਸੰਸਾਰ ਦੀਆਂ ਅੱਠ ਮਹਾਨ ਉਦਾਹਰਨਾਂ ਵਿੱਚ ਗਿਣਿਆ
(ੲ) ਸਿੱਖਾਂ ਦੀ ਸੂਰਬੀਰਤਾ ਦੀ ਇਹ ਕਹਾਣੀ ਫ਼ਰਾਂਸ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ
(ਸ) ਉਪਰੋਕਤ ਸਾਰੇ ।​

Answers

Answered by Sanpreetkaur13
0

Answer:

1. (ਸ)

2.(ੳ)

3.(ੳ)

4.(ੳ)

5.(ਸ)

hope my answer will be helpful to you

Similar questions