ਹੇਠ ਦਿੱਤੇ ਪੈਰੇ ਨੂੰ ਪੜ੍ਹੋ ਤੇ ਦਿੱਤੇ ਬਹੁ-ਵਿਕਲਪੀ ਪ੍ਰਸ਼ਨਾਂ (1 ਤੋਂ 5) ਦੇ ਉੱਤਰਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ-
ਸਾਡੇ ਪਿੰਡ ਥਰਪਾਲ ਤੋਂ ਤਸੀਲ ਰਈਆ ਦੇ ਡਾਕਖ਼ਾਨੇ ਆਉਂਦਿਆਂ ਰਸਤੇ ਵਿੱਚ ਇੱਕ ਹੋਰ ਪਿੰਡ ਵੀ ਹੈ, ਮੱਤੇ ਕੀ । ਇਸ ਪਿੰਡ ਵਿੱਚ ਇੱਕ ਮੁੰਡਾ ਸੀ ਮੁਹੰਮਦ ਅਸ਼ਰਫ਼। ਅਸਾਂ ਕੱਠਿਆਂ ਹੀ ਪਸਰੂਰ ਤੋਂ ਦਸਵੀਂ ਪਾਸ ਕੀਤੀ। ਇਸ ਦੇ ਮਾਪੇ ਸੌਖੇ ਸਨ, ਪੈਸੇ ਵਾਲ਼ੇ ਵੀ ਤੇ ਜ਼ਮੀਨ ਵਾਲ਼ੇ ਵੀ। ਮੁਹੰਮਦ ਅਸ਼ਰਫ਼ ਲਾਹੌਰ ਵਿੱਚ ਕਿਸੇ ਕਾਲਜ ਵਿੱਚ ਜਾ ਦਾਖ਼ਲ ਹੋਇਆ ਸੀ। ਦੋ ਸਾਲ ਮੈਂ ਤਾਂ ਏਧਰ-ਓਧਰ ਟੱਕਰਾਂ ਮਾਰਦਾ ਫਿਰਿਆ ਤੇ ਮੁਹੰਮਦ ਅਸ਼ਰਫ਼ ਐੱਫ.ਏ. ਦੇ ਇਮਤਿਹਾਨ ਦੇ ਕੇ ਆ ਗਿਆ। ਸੰਨ 1911 ਦਾ ਮਹੀਨਾ ਮਈ ਸੀ। ਅਸੀਂ ਹਰ ਰੋਜ਼ ਮਿਲਿਆ ਕਰੀਏ। ਜਦੋਂ ਮੈਂ ਡਾਕਖ਼ਾਨੇ ਤੋਂ ਵਿਹਲਾ ਹੋ ਜਾਂਦਾ ਸਾਂ, ਮੁਹੰਮਦ ਅਸ਼ਰਫ਼ ਉੱਥੇ ਆ ਪਹੁੰਚਦਾ ਸੀ ਤੇ ਅਸੀਂ ਦੋਵੇਂ ਸੈਰ ਨੂੰ ਇਕੱਠੇ ਜਾਇਆ ਕਰਦੇ ਸਾਂ। ਉਸ ਨੇ ਮੈਨੂੰ ਕਾਲਜ ਦੀ ਜ਼ਿੰਦਗੀ ਦੇ ਹਾਲਾਤ ਸੁਣਾਉਣੇ ਸ਼ੁਰੂ ਕਰ ਦਿੱਤੇ। ਮੇਰੇ ਅੰਦਰ ਖਿੱਚ ਪੈਣ ਲਗ ਪਈ ਕਿ ਕਿਵੇਂ ਨਾ ਕਿਵੇਂ ਮੈਂ ਵੀ ਕਾਲਜ ਵਿੱਚ ਦਾਖ਼ਲ ਹੋ ਸਕਾਂ ਪਰ ਪੱਲੇ ਨਾ ਧੇਲਾ ਤੇ ਕਰਦੀ ਮੇਲਾ-ਮੇਲਾ!
(1) ਲੇਖਕ ਨੇ ਦਸਵੀਂ ਦੀ ਪ੍ਰੀਖਿਆ ਕਿਥੋਂ ਪਾਸ ਕੀਤੀ? *
ਮੱਤੇ ਕੀ ਤੋਂ
ਪਸਰੂਰ ਤੋਂ
ਲਾਹੌਰ ਤੋਂ
ਸਿਆਲਕੋਟ ਤੋਂ
(2) ਮੁਹੰਮਦ ਅਸ਼ਰਫ਼ ਨੇ 1911 ਵਿੱਚ ਕਿਹੜਾ ਇਮਤਿਹਾਨ ਦਿੱਤਾ? *
ਬੀ.ਏ
ਮੈਟ੍ਰਿਕ
ਐੱਫ.ਏ.
ਗਿਆਨੀ
(3) ‘ਪੱਲੇ ਨਾ ਧੇਲਾ ਤੇ ਕਰਦੀ ਮੇਲਾ-ਮੇਲਾ’ ਕੀ ਹੈ? *
ਮੁਹਾਵਰਾ
ਅਖਾਣ
ਲੋਕ-ਬੋਲੀ
ਸਿੱਠਣੀ
(4) ਕਿਸਦੀਆਂ ਗੱਲਾਂ ਸੁਣ-ਸੁਣ ਕੇ ਲੇਖਕ ਦੇ ਮਨ ਵਿੱਚ ਕਾਲਜ ਦੀ ਪੜ੍ਹਾਈ ਕਰਨ ਦੀ ਚੇਟਕ ਲੱਗੀ? *
ਮੁਹੰਮਦ ਅਸਲਮ
ਮੁਹੰਮਦ ਇਸਹਾਕ
ਮੁਹੰਮਦ ਅਸ਼ਰਫ਼
ਮੁਹੰਮਦ ਇਕਬਾਲ
(5) ਪਿੰਡ ਥਰਪਾਲ ਤੋਂ ਤਸੀਲ ਰਈਆ ਦੇ ਡਾਕਖ਼ਾਨੇ ਆਉਂਦਿਆਂ ਰਸਤੇ ਵਿੱਚ ਕਿਹੜਾ ਪਿੰਡ ਹੈ? *
ਪਸਰੂਰ
ਸਿਆਲਕੋਟ
ਕਸੂਰ
ਮੱਤੇ ਕੀ
Answers
Answered by
1
Answer:
ਪਿੰਡ ਥਰਪਾਲ ਤੋਂ ਤਸੀਲ ਰਈਆ ਦੇ ਡਾਕਖ਼ਾਨੇ ਆਉਂਦਿਆਂ ਰਸਤੇ ਵਿੱਚ ਕਿਹੜਾ ਪਿੰਡ ਹੈ
Similar questions