ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨ 1 ਤੋਂ 5 ਦੇ ਸਹੀ ਉੱਤਰ ਦੀ ਚੋਣ ਕਰੋ -
ਇੱਕ ਵਚਨ, ਬਹੁਵਚਨ, ਨਾਂਵ ਤੇ ਪੜਨਾਂਵ ਜਿਹੜੇ ਵੱਡੀਆਂ ਕਲਾਸਾਂ ਵਿਚ ਰੱਟਦਿਆਂ ਬੱਚੇ ਫੇਲ੍ਹ ਹੋ ਜਾਂਦੇ ਹਨ, ਕਿਵੇਂ ਪਹਿਲੇ ਦੋ ਤਿੰਨ ਸਾਲ ਦੀ ਉਮਰ ਵਿੱਚ ਆਪਣੇ ਆਪ ਹੀ ਬਿਨ ਸਿਖਾਏ ਬੱਚਿਆਂ ਦੀ ਸਮਝ ਵਿੱਚ ਆ ਜਾਂਦੇ ਹਨ, ਇਸ ਬਾਰੇ ਗ਼ੌਰ ਕਰੀਏ ਤਾਂ ਕੁੱਝ ਹੋਰ ਨੁਕਤੇ ਵੀ ਵੱਡਿਆਂ ਦੀ ਸਮਝ ਵਿੱਚ ਆਉਣ ਲੱਗ ਪੈਣਗੇ। ਇੱਕ ਗੱਲ ਤਾਂ ਸਾਫ਼ ਜ਼ਾਹਿਰ ਹੈ ਕਿ ਬੱਚੇ ਦੀ ਮੁੱਢਲੀ ਸਿੱਖਿਆ ਬੱਚੇ ਨੂੰ ਬਿਨਾਂ ਪੜ੍ਹਾਏ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸਨੂੰ ਪਤਾ ਲੱਗ ਜਾਂਦਾ ਹੈ ਕਿ ਕੁੜੀ ਨਾਲ ‘ਜਾਂਦੀ’ ਅੱਖਰ ਹੀ ਲੱਗੇਗਾ ਅਤੇ ਮੁੰਡੇ ਨਾਲ ‘ਜਾਂਦਾ’। ਇਹ ਵੀ ਉਹ ਜਲਦ ਸਮਝ ਲੈਂਦਾ ਹੈ ਕਿ ਇੱਕ ਪੰਛੀ ‘ਉੱਡੇਗਾ’ ਅਤੇ ਬਹੁਤ ਪੰਛੀ ‘ਉੱਡਣਗੇ’।ਜਦੋਂ ਬੱਚੇ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਜਾਂਦਾ ਹੈ ਤਾਂ ਜੇ ਅਧਿਆਪਕ ਵੀ ਉਸੇ ਮਾਂ-ਬੋਲੀ ਵਿੱਚ ਪੜ੍ਹਾ ਰਿਹਾ ਹੋਵੇ ਤਾਂ ਉਹ ਬੋਲੀ ਪਰਪੱਕ ਹੋ ਜਾਂਦੀ ਹੈ ਤੇ ਬੱਚੇ ਨੂੰ ਉਸ ਬੋਲੀ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਬਹੁਤਾ ਸਮਾਂ ਨਹੀਂ ਲਗਦਾ। ਉਸ ਤੋਂ ਅਗਲੀ ਪੜ੍ਹਾਈ ਆਪਣੇ ਆਪ ਹੀ ਸੌਖੀ ਹੋ ਜਾਣੀ ਹੋਈ, ਕਿਉਂਕਿ ਹਰ ਨਵੇਂ ਸ਼ਬਦ ਅਤੇ ਨਵੀਂ ਬੋਲੀ ਨੂੰ ਸਮਝਣ ਲਈ ਉਸ ਕੋਲ ਇੱਕ ਅਧਾਰ ਹੁੰਦਾ ਹੈ ਤੇ ਉਸ ਸ਼ਬਦ ਦਾ ਆਪਣੀ ਮਾਂ-ਬੋਲੀ ਵਿਚ ਤਰਜਮਾ ਕਰਕੇ ਬੱਚਾ ਜਲਦ ਨਵੀਂ ਚੀਜ਼ ਸਿੱਖ ਲੈਂਦਾ ਹੈ। ਇਸ ਤਰ੍ਹਾਂ ਉਸਦੇ ਦਿਮਾਗ ਦੀ ਸਾਫ਼ ਸਲੇਟ ਉੱਤੇ ਉਕਰੇ ਮਾਂ-ਬੋਲੀ ਦੇ ਅੱਖਰ ਉਸਨੂੰ ਔਖੀ ਤੋਂ ਔਖੀ ਚੀਜ਼ ਵੀ ਸੌਖੇ ਤਰੀਕੇ ਸਮਝਣ ਵਿਚ ਮਦਦ ਕਰਦੇ ਹਨ।
ਪ੍ਰਸ਼ਨ 1. ਕਿਹੜੇ ਬੱਚੇ ਵਿਆਕਰਨ ਦੀ ਪੜ੍ਹਾਈ ਵਿੱਚ ਅਸਫਲ ਹੁੰਦੇ ਹਨ ? *
(ੳ) ਮੁੱਢਲੀ ਸਿੱਖਿਆ ਪ੍ਰਾਪਤ ਕਰਨ ਵਾਲ਼ੇ
(ਅ) ਰੱਟਦਿਆਂ ਸਿੱਖਣ ਵਾਲ਼ੇ
(ੲ) ਸਮਝ ਅਨੁਸਾਰ ਸਿੱਖਣ ਵਾਲ਼ੇ
(ਸ) ਉਪਰੋਕਤ ਸਾਰੇ ।
ਪ੍ਰਸ਼ਨ 2. ਬੱਚੇ ਲਿੰਗ ਅਤੇ ਵਚਨ ਦੇ ਭੇਦ ਵਾਲ਼ੇ ਸ਼ਬਦਾਂ ਬਾਰੇ ਕਦੋਂ ਸਿੱਖਦੇ ਹਨ ? *
(ੳ) ਵੱਡੀਆਂ ਕਲਾਸਾਂ ਵਿੱਚ
(ਅ) ਛੋਟੀਆਂ ਕਲਾਸਾਂ ਵਿੱਚ
(ੲ) ਮੁੱਢਲੀ ਸਿੱਖਿਆ ਵਿੱਚ
(ਸ) ਔਖੀਆਂ ਚੀਜ਼ਾਂ ਵਿੱਚ ।
ਪ੍ਰਸ਼ਨ 3. ਨਵੀਂ ਬੋਲੀ ਨੂੰ ਸਮਝਣ ਦਾ ਅਧਾਰ ਕੀ ਹੁੰਦਾ ਹੈ ? *
(ੳ) ਮਾਂ-ਬੋਲੀ ਵਿੱਚ ਮੁਹਾਰਤ
(ਅ) ਮੁੱਢਲੀ ਸਿੱਖਿਆ
(ੲ) ਅਧਿਆਪਕ
(ਸ) ਰੱਟਾ ਮਾਰਨ ਵਿੱਚ ਮੁਹਾਰਤ ।
ਪ੍ਰਸ਼ਨ 4. ‘ਨਿਪੁੰਨ’ ਦਾ ਸਮਾਨਾਰਥਕ ਸ਼ਬਦ ਕੀ ਹੈ ? *
(ੳ) ਮੁਹਾਰਤ
(ਅ) ਤਰਜਮਾ
(ੲ) ਮੁੱਢਲੀ ।
(ਸ) ਪਰਪੱਕ ।
ਪ੍ਰਸ਼ਨ 5. ‘ਤਰਜਮਾ’ ਦਾ ਸਹੀ ਅਰਥ ਕੀ ਹੈ ? *
(ੳ) ਇੱਕ ਭਾਸ਼ਾ ਵਿੱਚ ਲਿਖੇ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ
(ਅ) ਇੱਕ ਬੋਲੀ ਉੱਪਰ ਦੂਜੀ ਬੋਲੀ ਦਾ ਪ੍ਰਭਾਵ
(ੲ) ਇੱਕ ਔਖੀ ਗੱਲ ਨੂੰ ਸੌਖੀ ਕਰਕੇ ਸਮਝਣ ਦਾ ਤਰੀਕਾ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
2. ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨ 6 ਤੋਂ 10 ਦੇ ਸਹੀ ਉੱਤਰ ਦੀ ਚੋਣ ਕਰੋ -
ਸੱਭਿਆਚਾਰ ਲਈ ਭਾਸ਼ਾ ਵਾਹਨ ਹੁੰਦੀ ਹੈ ਅਤੇ ਕਲਾਵਾਂ ਇਸ ਦਾ ਚਿਹਰਾ। ਜੇ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ ਹੈ। ਅੰਗਰੇਜ਼ਾਂ ਦੀ ਆਧੁਨਿਕ ਸਿੱਖਿਆ ਨਾਲ ਅੰਗਰੇਜ਼ੀ ਭਾਸ਼ਾ ਆਈ। ਅੰਗਰੇਜ਼ ਤਾਂ ਇੱਥੋਂ ਚਲੇ ਗਏ ਪਰ ਸਾਡੇ ਨਾਲ਼ ਅੰਗਰੇਜ਼ੀ ਭਾਸ਼ਾ ਇੱਥੇ ਹੀ ਛੱਡ ਗਏ। ਸਾਡੇ ਨਾਲ਼ ਉਹ ਹੋਈ ਕਿ ‘ਡੈਣ ਮਰ ਗਈ ਪਰ ਦੰਦ ਆਲ਼ੇ ਵਿੱਚ ਧਰ ਗਈ’। ਅੰਗਰੇਜ਼ੀ ਭਾਸ਼ਾ ਸੱਭਿਆਚਾਰਕ ਕਲਾਵਾਂ ਦੀ ਅੰਤਰ-ਰਾਸ਼ਟਰੀ ਮੰਡੀ ਹੈ। ਉਹ ਆਪਣੀ ਇਸ਼ਤਿਹਾਰਬਾਜ਼ੀ ਅਤੇ ਤਕਨੀਕ ਰਾਹੀਂ ਸਾਰੀ ਦੁਨੀਆਂ ਦੇ ਸੱਭਿਆਚਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਦੋਂ ਬੱਚਾ ਮਾਂ-ਬੋਲੀ ਦੀ ਥਾਂਵੇਂ ਅੰਗਰੇਜ਼ੀ ਭਾਸ਼ਾ ਸਿੱਖੇਗਾ ਤਾਂ ਅੰਗਰੇਜ਼ੀ ਸੱਭਿਆਚਾਰ ਆਪਣੇ ਆਪ ਸਾਡੇ ’ਤੇ ਅਸਰ ਪਾਵੇਗਾ। ਬੱਚੇ ਨੂੰ ਅੰਗਰੇਜ਼ੀ ਕਾਰਟੂਨ, ਅੰਗਰੇਜ਼ੀ ਫ਼ਿਲਮਾਂ, ਅੰਗਰੇਜ਼ੀ ਗੀਤ, ਅੰਗਰੇਜ਼ੀ ਸਾਹਿਤ ਹੀ ਚੰਗਾ ਲੱਗੇਗਾ। ਉਹ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਬਾਤਾਂ, ਅਖਾਣਾਂ, ਮੁਹਾਵਰਿਆਂ ਨੂੰ ਸਮਝਣ ਤੋਂ ਅਸਮਰਥ ਰਹਿ ਜਾਵੇਗਾ। ਦੁੱਖ ਦੀ ਗੱਲ ਇਹ ਹੈ ਕਿ ਉਹ ਵਿਰਸੇ ਵਿੱਚ ਛੁਪੇ ਸਾਡੇ ਸੱਭਿਆਚਾਰ ਤੋਂ ਵੀ ਟੁੱਟ ਜਾਵੇਗਾ।
ਪ੍ਰਸ਼ਨ 6. ਸੱਭਿਆਚਾਰ ਦਾ ਚਿਹਰਾ ਕੀ ਹੁੰਦਾ ? *
(ੳ) ਭਾਸ਼ਾ
(ਅ) ਕਲਾਵਾਂ
(ੲ) ਮਾਂ-ਬੋਲੀ
(ਸ) ਅੰਗਰੇਜ਼ੀ ਭਾਸ਼ਾ
ਪ੍ਰਸ਼ਨ 7. ਅੰਗਰੇਜ਼ੀ ਸੱਭਿਆਚਾਰ ਦੇ ਅਸਰ ਵਾਲੇ ਬੱਚੇ ਕੀ ਕਰਦੇ ਹਨ ? *
(ੳ) ਅੰਗਰੇਜ਼ੀ ਫ਼ਿਲਮਾਂ ਵੇਖਦੇ ਹਨ
(ਅ) ਅੰਗਰੇਜ਼ੀ ਗੀਤ ਸੁਣਦੇ ਹਨ
(ੲ) ਅੰਗਰੇਜ਼ੀ ਸਾਹਿਤ ਪੜ੍ਹਦੇ ਹਨ
(ਸ) ਉਪਰੋਕਤ ਸਾਰੇ ।
ਪ੍ਰਸ਼ਨ 8. ਬੱਚੇ ਦਾਦੀਆਂ ਤੇ ਨਾਨੀਆਂ ਦੀਆਂ ਬਾਤਾਂ ਤੇ ਅਖਾਣ ਸਮਝਣ ਤੋਂ ਅਸਮਰਥ ਕਿਉਂ ਰਹਿ ਜਾਂਦੇ ਹਨ ? *
(ੳ) ਅੰਗਰੇਜ਼ੀ ਸੱਭਿਆਚਾਰ ਦੇ ਪ੍ਰਭਾਵ ਕਾਰਨ
(ਅ) ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣ ਕਾਰਨ
(ੲ) ਉਪਰੋਕਤ ਦੋਵੇਂ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਪ੍ਰਸ਼ਨ 9. ਸੱਭਿਆਚਾਰਕ ਕਲਾਵਾਂ ਦੀ ਅੰਤਰ-ਰਾਸ਼ਟਰੀ ਮੰਡੀ ਕੀ ਹੈ? *
(ੳ) ਫ਼ਿਲਮਾਂ
(ਅ) ਗੀਤ
(ੲ) ਸਾਹਿਤ
(ਸ) ਅੰਗਰੇਜ਼ੀ ਭਾਸ਼ਾ ।
ਪ੍ਰਸ਼ਨ 10. ‘ਡੈਣ ਮਰ ਗਈ ਪਰ ਦੰਦ ਆਲ਼ੇ ਵਿੱਚ ਧਰ ਗਈ’ ਇਹ ਕੀ ਹੈ ? *
(ੳ) ਬਾਤ
(ਅ) ਮੁਹਾਵਰਾ
(ੲ) ਅਖਾਣ
(ਸ) ਉਪਰੋਕਤ ਸਾਰੇ ।
ਭਾਗ – ਅ
ਨੋਟ - ਪ੍ਰਸ਼ਨ (11-20) ਨੂੰ ਧਿਆਨ ਨਾਲ਼ ਪੜ੍ਹ ਕੇ ਸਹੀ ਉੱਤਰ ਦੀ ਚੋਣ ਕਰੋ -
ਪ੍ਰਸ਼ਨ 11. ‘ਏ ਸਰੀਰਾ ਮੇਰਿਆ’ ਸ਼ਬਦ ਕਿਸ ਕਾਵਿ-ਧਾਰਾ ਨਾਲ਼ ਸੰਬੰਧਤ ਹੈ ? *
(ੳ) ਗੁਰਮਤਿ-ਕਾਵਿ
(ਅ) ਸੂਫ਼ੀ-ਕਾਵਿ
(ੲ) ਕਿੱਸਾ-ਕਾਵਿ
(ਸ) ਬੀਰ-ਕਾਵਿ ।
ਪ੍ਰਸ਼ਨ 12. ‘ਪ੍ਰਾਰਥਨਾ’ ਨਿਬੰਧ ਦਾ ਲੇਖਕ ਕੌਣ ਹੈ ? *
(ੳ) ਪ੍ਰਿੰ: ਤੇਜਾ ਸਿੰਘ
(ਅ) ਗੁਰਬਖ਼ਸ਼ ਸਿੰਘ
(ੲ) ਡਾ: ਬਲਬੀਰ ਸਿੰਘ
(ਸ) ਸ: ਕਪੂਰ ਸਿੰਘ ।
ਪ੍ਰਸ਼ਨ 13. ‘ਕਾਕਾ’ ਕਿਸ ਕਹਾਣੀ ਦਾ ਪਾਤਰ ਹੈ ? *
(ੳ) ਮੜ੍ਹੀਆਂ ਤੋਂ ਦੂਰ
(ਅ) ਕੁਲਫ਼ੀ
(ੲ) ਅੰਗ-ਸੰਗ
(ਸ) ਬੰਮ ਬਹਾਦਰ
ਪ੍ਰਸ਼ਨ 14. ‘ਜੀ ਚੋਰ ਨਾਲੋਂ ਚੋਰ ਦੀ ਮਾਂ ਚਤੁਰ ਹੁੰਦੀ ਏ।’ ਇਹ ਸ਼ਬਦ ਕਿਸ ਇਕਾਂਗੀ ਦੇ ਹਨ ? *
(ੳ) ਬੰਬ ਕੇਸ
(ਅ) ਨਾਇਕ
(ੲ) ਸਮੁੰਦਰੋਂ ਪਾਰ
(ਸ) ਜ਼ਫ਼ਰਨਾਮਾ ।
ਪ੍ਰਸ਼ਨ 15. ਬੰਤੇ ਨੂੰ ਕਿਸ ਦਾ ਚੁੱਪ ਰਹਿਣਾ ਚੰਗਾ ਨਹੀਂ ਲਗਦਾ ? *
(ੳ) ਲਾਜੋ ਦਾ
(ਅ) ਦਿਆਲੇ ਦਾ
(ੲ) ਫੁੰਮਣ ਦਾ
(ਸ) ਤਾਰੋ ਦਾ ।
ਪ੍ਰਸ਼ਨ 16. ਸ਼ੇਖ਼ ਫ਼ਰੀਦ ਜੀ ਕਿਹੜੇ ਪੰਛੀਆਂ ਤੋਂ ਕੁਰਬਾਨ ਜਾਂਦੇ ਹਨ? *
(ੳ) ਜੋ ਜੰਗਲ ਵਿੱਚ ਵਸਦੇ ਹਨ
(ਅ) ਜੋ ਕੰਕਰ ਖਾ ਕੇ ਧਰਤੀ 'ਤੇ ਰਹਿੰਦੇ ਹਨ
(ੲ) ਜੋ ਰੱਬ ਦਾ ਆਸਰਾ ਨਹੀਂ ਛੱਡਦੇ
(ਸ) ਉਪਰੋਕਤ ਸਾਰੇ ਸਹੀ ਹਨ
ਪ੍ਰਸ਼ਨ 18. ‘ਸੰਗ’ ਸ਼ਬਦ ਦੇ ਅਰਥਾਂ ਨੂੰ ਦਰਸਾਉਂਦਾ ਕਿਹੜਾ ਵਾਕ ਜਾਂ ਵਿਕਲਪ ਸਹੀ ਹੈ ? *
(ੳ) ਸ਼ਰਮ - ਜਮਾਤ ਵਿੱਚ ਨਵਾਂ ਆਇਆ ਬੱਚਾ ਸੰਗ ਮਹਿਸੂਸ ਕਰ ਰਿਹਾ ਹੈ
(ਅ) ਸਾਥ - ਬੁਰੇ ਆਦਮੀਆਂ ਦਾ ਸੰਗ ਨਹੀਂ ਕਰਨਾ ਚਾਹੀਦਾ
(ੲ) ਗਲਾ -ਜਿਆਦਾ ਸਮਾਂ ਬੋਲਣ ਕਾਰਨ ਮੇਰਾ ਸੰਗ ਦਰਦ ਕਰ ਰਿਹਾ ਹੈ
(ਸ) ਵਾਕ (ੳ) ਤੇ (ਅ) ਸਹੀ ਅਤੇ (ੲ) ਗਲਤ ਹੈ ।
ਇਹ ਲੋੜੀਂਦਾ ਸਵਾਲ ਹੈ
ਪ੍ਰਸ਼ਨ 19. ਵਿਦੇਸ਼ ਵਿੱਚ ਰਹਿੰਦੇ ਰਿਸ਼ਤੇਦਾਰ ਨੂੰ ਪਿੰਡ ਵਿੱਚ ਆਈਆਂ ਕਿਹੜੀਆਂ ਤਬਦੀਲੀਆਂ ਬਾਰੇ ਦੱਸੋਗੇ ?*
(ੳ) ਪਿੰਡ ਵਿੱਚ ਸਿਹਤ ਅਤੇ ਸਿੱਖਿਆ ਸਹੂਲਤਾਂ ਬਾਰੇ
(ਅ) ਪਿੰਡ ਵਿੱਚ ਗਲੀਆਂ, ਨਾਲੀਆਂ ਅਤੇ ਕੁਦਰਤੀ ਸਾਧਨਾ ਦੀ ਸੁੱਧਤਾ ਤੇ ਸਾਂਭ-ਸੰਭਾਲ ਬਾਰੇ
(ੲ) ਖੇਤੀ ਵਿੱਚ ਵਰਤੀ ਜਾਂਦੀ ਨਵੀਂ ਮਸ਼ੀਨਰੀ ਅਤੇ ਨਵੀਆਂ ਤਰਨੀਕਾਂ ਬਾਰੇ
(ਸ) ਉਪਰੋਕਤ ਸਾਰੇ ।
ਇਹ ਲੋੜੀਂਦਾ ਸਵਾਲ ਹੈ
ਪ੍ਰਸ਼ਨ 20. ਹਰਦੇਵ ਬਾਜਵਾ ਦੇ ਚਰਿੱਤਰ ਦੀ ਵਿਸ਼ੇਸ਼ਤਾ ਕਿਹੜੀ ਹੈ ? *
(ੳ) ਘਟੀਆ ਚਾਲ਼ - ਚੱਲਣ ਵਾਲ਼ਾ
(ਅ) ਝੂਠ ਦਾ ਸਹਾਰਾ ਲੈਣ ਵਾਲ਼ਾ
(ੲ) ਆਪਣੀ ਮਨਮਰਜ਼ੀ ਕਰਨ ਵਾਲ਼ਾ
(ਸ) ਉਪਰੋਕਤ ਸਾਰੇ ।
Answers
Answered by
1
Answer:
and the correct answer is option d
Answered by
0
Explanation:
ਪ੍ਰਸ਼ਨ 5. ‘ਤਰਜਮਾ’ ਦਾ ਸਹੀ ਅਰਥ ਕੀ ਹੈ ? *
(ੳ) ਇੱਕ ਭਾਸ਼ਾ ਵਿੱਚ ਲਿਖੇ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ
(ਅ) ਇੱਕ ਬੋਲੀ ਉੱਪਰ ਦੂਜੀ ਬੋਲੀ ਦਾ ਪ੍ਰਭਾਵ
(ੲ) ਇੱਕ ਔਖੀ ਗੱਲ ਨੂੰ ਸੌਖੀ ਕਰਕੇ ਸਮਝਣ ਦਾ ਤਰੀਕਾ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
Similar questions