1 point
7. ਭਾਰਤ ਇੱਕ ਧਰਮ ਨਿਰਪੱਖ ਰਾਜ ਹੈ।
India is a secular state. *
Answers
#ਸਤਿ ਸ਼੍ਰੀ ਅਕਾਲ ਲਿਖੋ
ANSWER BY PUNJABI GIRL ✌
ਜਨੇਵਾ (ਨਵਾਂ ਜ਼ਮਾਨਾ ਸਰਵਿਸ)
ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 27ਵੇਂ ਸੈਸ਼ਨ 'ਚ ਕਿਹਾ ਕਿ ਉਹ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਇਸ ਦਾ ਕੋਈ ਰਾਜ ਧਰਮ ਨਹੀਂ ਹੈ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਹਿਫ਼ਾਜ਼ਤ ਸਾਰੀ ਸਿਆਸੀ ਵਿਵਸਥਾ ਦਾ ਇੱਕ ਅਹਿਮ ਅੰਗ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਘੱਟ ਗਿਣਤੀਆਂ ਨਾਲ ਸਲੂਕ ਨੂੰ ਲੈ ਕੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ 'ਚ ਭਾਰਤ ਦੀ ਨੁਕਤਾਚੀਨੀ ਕੀਤੀ ਸੀ। ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਕਿ ਭਾਰਤੀ ਸੰਵਿਧਾਨ 'ਚ ਘੱਟ ਗਿਣਤੀਆਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਲਈ ਵੱਖ-ਵੱਖ ਵਿਵਸਥਾਵਾਂ ਹਨ। ਕੌਂਸਲ 'ਚ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਰੋਹਤਗੀ ਨੇ ਕਿਹਾ ਕਿ ਭਾਰਤ ਲੋਕਾਂ ਦੇ ਜਾਤੀ, ਨਸਲ, ਰੰਗ ਜਾਂ ਧਰਮ 'ਚ ਕੋਈ ਭੇਦਭਾਵ ਨਹੀਂ ਕਰਦਾ। ਰੋਹਤਗੀ ਨੇ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਜਿਸ ਦਾ ਕੋਈ ਰਾਜ ਧਰਮ ਨਹੀਂ ਹੈ। ਭਾਰਤੀ ਸੰਵਿਧਾਨ ਹਰੇਕ ਵਿਅਕਤੀ ਨੂੰ ਧਰਮ ਦੀ ਅਜ਼ਾਦੀ ਦੀ ਗਰੰਟੀ ਦਿੰਦਾ ਹੈ ਅਤੇ ਬੋਲਣ ਤੇ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿਕਾਰ ਭਾਰਤੀ ਸੰਵਿਧਾਨ ਦਾ ਮੁੱਖ ਹਿੱਸਾ ਹੈ। ਰੋਹਤਗੀ ਨੇ ਮੈਂਬਰਾਂ ਦੇਸ਼ਾਂ ਨੂੰ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਬਹੁ-ਪੜਾਵੀ ਲੋਕਤੰਤਰ ਨਾਤੇ ਅਸੀਂ ਅਜ਼ਾਦ ਪ੍ਰਗਟਾਵੇ ਨੂੰ ਅਹਿਮੀਅਤ ਦਿੰਦੇ ਹਾਂ ਅਤੇ ਸਾਡੇ ਲੋਕ ਆਪਣੀ ਸਿਆਸੀ ਅਜ਼ਾਦੀ ਪ੍ਰਤੀ ਸੁਚੇਤ ਹਨ ਅਤੇ ਹਰ ਮੌਕੇ 'ਤੇ ਆਪਣੀ ਪਸੰਦ ਅਨੁਸਾਰ ਫ਼ੈਸਲਾ ਕਰਦੇ ਹਨ।
ਅਸਲ ਪਾਕਿਸਤਾਨ ਨੇ ਇਸ ਵਿਸ਼ਵ ਸੰਸਥਾ 'ਚ ਕਸ਼ਮੀਰ ਮੁੱਦੇ ਨੂੰ ਉਠਾÀੁਂਦਿਆਂ ਭਾਰਤ ਦੇ ਸੁਰੱਖਿਆ ਦਸਤਿਆਂ ਵੱਲੋਂ ਪੈਲੇਟ ਗੰਨ ਦੇ ਇਸਤੇਮਾਲ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਨੇ ਕਿਹਾ ਕਿ ਭਾਰਤ ਕੌਂਸਲ ਦੀ ਤੱਥ ਖੋਜੀ ਟੀਮ ਨੂੰ ਕਸ਼ਮੀਰ ਦਾ ਦੌਰਾ ਕਰਨ ਦੇਣ ਅਤੇ ਹਾਲਾਤ ਦੀ ਸਮੀਖਿਆ ਦੀ ਇਜਾਜ਼ਤ ਦੇਣ ਲਈ ਵੀ ਕਿਹਾ ਹੈ। ਪਾਕਿਸਤਾਨ ਨੇ ਕੌਂਸਲ 'ਚ ਘੱਟ ਗਿਣਤੀ ਮੁਸਲਮਾਨ, ਸਿੱਖ, ਇਸਾਈ ਅਤੇ ਦਲਿਤ ਖ਼ਿਲਾਫ਼ ਭਾਰਤ 'ਚ ਭੀੜ ਦੀ ਹਿੰਸਾ ਦੇ ਮੁੱਦੇ ਨੂੰ ਵੀ ਉਠਾਇਆ ਹੈ।