India Languages, asked by lovematttu, 5 months ago



10+2 PAS ਪੰਜਾਬੀ, 22 ਸਤੰਬਰ 2020 (ਤਰਨ ਤਾਰਨ)

* Required

ਜ਼ਿਲ੍ਹਾ *

Choose

ਵਿਦਿਆਰਥੀ ਦੀ ਈ-ਪੰਜਾਬ ਆਈ ਡੀ *

Your answer

1. ਅਣਡਿੱਠੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ (1-5) ਦੇ ਉੱਤਰ ਲਿਖੋ-

ਸਭਿਆਚਾਰ ਵਿਆਪਕ ਵਰਤਾਰਾ ਹੈ। ਇਹ ਮਨੁੱਖੀ ਹੋਂਦ ਦੀ ਪ੍ਰਾਲੱਭਤ ਹੈ। ਜਿੱਥੇ ਕਿਤੇ ਮਨੁੱਖੀ ਹੋਂਦ ਹੈ, ਉਥੇ ਸਭਿਆਚਾਰ ਵੀ ਮੌਜੂਦ ਹੈ। ਸਭਿਆਚਾਰ ਦੀ ਵਿਆਪਕਤਾ ਦਾ ਹੋਰ ਪੱਖ ਵੀ ਹੈ। ਜਦੋਂ ਵਿਸ਼ਵ ਦੇ ਸਭਿਆਚਾਰ ਵਸਤੂ-ਮੂਲਕ ਦ੍ਰਿਸ਼ਟੀ ਤੋਂ ਪਰਖੇ ਜਾਂਦੇ ਹਨ ਤਾਂ ਉਹਨਾਂ ਵਿੱਚ ਕਈ ਪੱਖਾਂ ਤੋਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ। ਸਭਿਆਚਾਰ ਵਿੱਚ ਧਰਮ, ਦਰਸ਼ਨ, ਸ਼ਿਲਪ, ਕਲਾ ਤੇ ਹੋਰ ਸੁਹਜ ਸਮੱਗਰੀ ਉਪਲਬਧ ਹੁੰਦੀ ਹੈ। ਇਹ ਸਭਿਆਚਾਰ ਦੀ ਵਿਆਪਕਤਾ ਹੈ। ਸਭਿਆਚਾਰ ਦੀ ਵਿਸ਼ੇਸਤਾ ਦਾ ਰਾਜ ਇਸ ਗੱਲ ਵਿੱਚ ਹੈ ਕਿ ਦੁਨੀਆ ਉੱਪਰ ਅਜਿਹੀ ਕੋਈ ਕੌਮ, ਵਰਗ, ਸਮਾਜ ਅਤੇ ਭਾਈਚਾਰਾ ਨਹੀਂ ਜਿਸ ਦਾ ਆਪਣਾ ਸਭਿਆਚਾਰ ਨਹੀਂ ਹੈ। ਸਭਿਆਚਾਰ ਹਰ ਥਾਂ ਮੌਜੂਦ ਹੈ ਤੇ ਹਰ ਕੌਮ,ਵਰਗ ਤੇ ਸਮਾਜ ਦਾ ਆਪਣਾ ਨਿਵੇਕਲਾ ਸਭਿਆਚਾਰ ਹੁੰਦਾ ਹੈ, ਜਿਹੜਾ ਦੂਸਰੇ ਸਭਿਆਚਾਰ ਨਾਲੋਂ ਨਿਵੇਲਕਾ ਹੁੰਦਾ ਹੋਇਆ ਆਪਣੀ ਹੋਂਦ ਨੂੰ ਨਿਰਧਾਰਿਤ ਕਰਦਾ ਹੈ। ਹਰ ਸਭਿਆਚਾਰ ਆਪਣੇ ਲੋਕਾਂ ਦੇ ਵਿਸ਼ੇਸ਼ ਇਤਿਹਾਸਕ ਤਜ਼ਰਬੇ ਦੀ ਸਿਰਜਣਾ ਹੁੰਦਾ ਹੈ। ਇਸ ਲਈ ਕੋਈ ਸਭਿਆਚਾਰ ਓਨੀ ਦੇਰ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਉਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਾਸਕ ਤਜ਼ਰਬੇ ਤੋਂ ਜਾਣੂੰ ਨਾ ਹੋਇਆ ਜਾਵੇ।

1. ਸਭਿਆਚਾਰ ਵਿੱਚ ਕੀ ਸ਼ਾਮਲ ਹੁੰਦਾ ਹੈ? *

ਸ਼ਿਲਪ

ਦਰਸ਼ਨ

ਕਲਾ

ਉਕਤ ਸਾਰੇ ਹੀ

2. ‘ਸਭਿਆਚਾਰ ਹਰ ਥਾਂ ਮੌਜੂਦ ਨਹੀਂ ਹੁੰਦਾ।’ *

ਉਕਤ ਕਥਨ ਸਹੀ ਹੈ

ਉਕਤ ਕਥਨ ਅੰਸ਼ਿਕ ਰੂਪ ਵਿੱਚ ਸਹੀ ਹੈ

ਉਕਤ ਕਥਨ ਗ਼ਲਤ ਹੈ

ਉਕਤ ਕਥਨ ਅੰਸ਼ਿਕ ਰੂਪ ਵਿੱਚ ਗ਼ਲਤ ਹੈ

3. ਸਭਿਆਚਾਰ ਨੂੰ ਸਮਝਣ ਲਈ ਕੀ ਸਮਝਣਾ ਜ਼ਰੂਰੀ ਹੈ? *

ਇਸਦੇ ਸਿਰਜਣਹਾਰੇ ਲੋਕਾਂ ਨੂੰ

ਲੋਕਾਂ ਨੂੰ

ਇਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਾਸਕ ਤਜ਼ਰਬੇ ਨੂੰ

ਇਹਨਾਂ ਵਿੱਚੋਂ ਕੋਈ ਵੀ ਨਹੀਂ

4. ਸਭਿਆਚਾਰ ਕਿੱਥੇ ਮੌਜੂਦ ਹੁੰਦਾ ਹੈ? *

ਜਿੱਥੇ ਕਲਾ ਹੋਵੇ

ਜਿੱਥੇ ਸ਼ਿਲਪ ਹੋਵੇ

ਜਿੱਥੇ ਦਰਸ਼ਨ ਹੋਵੇ

ਜਿੱਥੇ ਮਨੁੱਖੀ ਹੋਂਦ ਹੋਵੇ

5. ‘ਕੋਈ ਸਭਿਆਚਾਰ ਓਨੀ ਦੇਰ ਨਹੀਂ ਸਮਝਿਆ ਜਾ ਸਕਦਾ ਜਿੰਨੀ ਦੇਰ ਉਸ ਦੇ ਸਿਰਜਣਹਾਰੇ ਲੋਕਾਂ ਦੇ ਵਿਸ਼ੇਸ਼ ਇਤਿਹਸਕ ਤਜ਼ਰਬੇ ਤੋਂ ਜਾਣੂੰ ਨਾ ਹੋਇਆ ਜਾਵੇ।’ ਉਕਤ ਵਾਕ ਕਿਸ ਕਿਸਮ ਦਾ ਹੈ? *

ਸਧਾਰਨ ਵਾਕ

ਸੰਜੁਗਤ ਵਾਕ

ਮਿਸ਼ਰਤ ਵਾਕ

ਇਹਨਾਂ ਵਿੱਚੋਂ ਕੋਈ ਵੀ ਨਹੀਂ

2. ਅਣਡਿੱਠੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ (6-10) ਦੇ ਉੱਤਰ ਲਿਖੋ-

ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ) ਵਿਖੇ 7 ਮਾਰਚ 1917 ਈ: ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ‘ਆਲ ਇੰਡੀਆ ਰੇਡਿਓ’ ਤੋਂ ਸ਼ੁਰੂ ਕੀਤਾ ਸੀ। ਇਸ ਅਦਾਰੇ ਨਾਲ਼ ਇਹ 1942 ਈ: ਤੋਂ 1966 ਈ: ਤੱਕ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ ਕੰਮ ਕਰਦੇ ਰਹੇ ਅਤੇ ਸਟੇਸ਼ਨ ਡਾਇਰੈਕਟਰ ਬਣੇ। ਇਸ ਦੌਰਾਨ ਉਹਨਾਂ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਣਾਉਣ ਦਾ ਕਾਰਜ-ਭਾਰ ਨਿਭਾਇਆ। ਦੁੱਗਲ 1966 ਈ: ਤੋਂ 1973 ਈ: ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਹੇ। ੳਹਨਾਂ ਨੇ ਸੂਚਨਾ ਅਡਵਾਈਜ਼ਰ ਵਜੋਂ ‘ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ)’ ਵਿੱਚ ਵੀ ਕੰਮ ਕੀਤਾ। ਉਹ ਰਾਜ ਸਭਾ ਦੇ ਮੈਂਬਰ ਵੀ ਰਹੇ।
ਉਹ ਕਈ ਸੰਸਥਾਵਾਂ ਦੇ ਸੰਸਥਾਪਕ ਵੀ ਸਨ, ਜਿਹਨਾਂ ਵਿੱਚ ਰਾਜਾ ਰਾਮਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ, ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਲ ਹਨ। ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਵੀ ਰਹੇ। ਉਹ 1984 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੌਮੀਨੇਟਿਡ ਫ਼ੈਲੋ ਬਣੇ। ਅਗਸਤ 1977 ਈ: ਨੂੰ ਉਹਨਾਂ ਨੂੰ ਸਤਿਕਾਰ ਦਿੰਦਿਆਂ ਰਾਜ ਸਭਾ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ।

6. ਕਰਤਾਰ ਸਿੰਘ ਦੁੱਗਲ ਦਾ ਜਨਮ ਕਦੋਂ ਹੋਇਆ? *

1942 ਈ:

1917 ਈ:

1966 ਈ:

1973 ਈ:

7. ਕਰਤਾਰ ਸਿੰਘ ਦੁੱਗਲ 'ਸੂਚਨਾ ਅਡਵਾਈਜ਼ਰ' ਕਿਸ ਅਦਾਰੇ ਵਿੱਚ ਰਹੇ? *

ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ

ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ)

ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ

ਆਲ ਇੰਡੀਆ ਰੇਡਿਓ

8. ਕਰਤਾਰ ਸਿੰਘ ਦੁੱਗਲ ਸਾਹਿਤ ਦੀ ਕਿਸ ਵਿਧਾ ਦੇ ਲੇਖਕ ਵੱਜੋਂ ਪ੍ਰਸਿੱਧ ਹਨ? *

ਨਾਵਲ

ਕਹਾਣੀ

ਕਵਿਤਾ

ਨਾਟਕ

9. ਕਰਤਾਰ ਸਿੰਘ ਦੁੱਗਲ ਨੇ ਆਪਣਾ ਪ੍ਰੋਫ਼ੈਸ਼ਨਲ ਜੀਵਨ ਕਿੱਥੋਂ ਸ਼ੁਰੂ ਕੀਤਾ? *

ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ

ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ) ਤੋਂ

ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਤੋਂ

ਆਲ ਇੰਡੀਆ ਰੇਡਿਓ ਤੋਂ

10. ਕਰਤਾਰ ਸਿੰਘ ਦੁੱਗਲ ਦੁਅਰਾ ਲਿਖੀ ਕਿਹੜੀ ਕਹਾਣੀ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਲ ਹੈ ? *

ਸਾਂਝ

ਨੀਲੀ

ਆਪਣਾ ਦੇਸ

ਮਾੜਾ ਬੰਦਾ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ 11. ਵਿਆਕਰਨ ਵਿੱਚ ਭਾਸ਼ਾ ਦੀ ਸਭ ਤੋ ਛੋਟੀ ਇਕਾਈ ਕਿਸ ਨੂੰ ਮੰਨਿਆ ਜਾਂਦਾ ਹੈ? *

ੳ) ਵਾਕਾਂਸ਼

ਅ) ਵਾਕ

ੲ) ਧੁਨੀ

ਸ) ਸਵਰ

12. ਬਣਤਰ ਦੇ ਆਧਾਰ ਤੇ ਵਾਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? *

ੳ) ਪੰਜ

ਅ) ਚਾਰ

ੲ) ਤਿੰਨ

ਸ) ਦਸ

13. ‘ਭਾਰਤ ਕਦੋਂ ਅਜਾਦ ਹੋਇਆ?’ ਇਹ ਕਿਸ ਕਿਸਮ ਦਾ ਵਾਕ ਹੈ? *

ੳ) ਆਗਿਆਵਾਚਕ

ਅ) ਇੱਛਾਵਾਚਕ

ੲ) ਪ੍ਰਸ਼ਨਵਾਚਕ

ਸ) ਉਪਰੋਕਤ ਕੋਈ ਨਹੀਂ

ਪ੍ਰਸ਼ਨ 14. ਅਖਾਉਤਾਂ ਜਾਂ ਅਖਾਣਾਂ ਨੂੰ---------ਵੀ ਕਿਹਾ ਜਾਂਦਾ ਹੈ। *

ੳ) ਮੁਹਾਵਰੇ

ਅ) ਸਿੱਠਣੀਆਂ

ੲ) ਕਹਾਵਤਾਂ

ਸ) ਉਪਰੋਕਤ ਕੋਈ ਨਹੀਂ

ਪ੍ਰਸ਼ਨ 15. ---------ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਸ ਖ਼ਾਲੀ ਸਥਾਨ ਵਿੱਚ ਹੇਠਾਂ ਲਿਖਿਆਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ। *

ੳ) ਝੂਠੇ

ਅ)ਸੱਚੇ

ੲ)ਬੇਈਮਾਨੀ

ਸ) ਹਿੰਸਾ

16. ਜਦੋਂ ਚਾਰੇ ਪਾਸੇ ਖ਼ਤਰਾ ਹੋਵੇ ਤਾਂ ਅਸੀਂ ਕਿਹੜੀ ਅਖਾਉਤ ਵਰਤਦੇ ਹਾਂ? *

ੳ) ਉਲਟੀ ਵਾੜ ਖੇਤ ਨੂੰ ਖਾਏ

ਅ) ਅੱਗੇ ਸੱਪ ਤੇ ਪਿੱਛੇ ਸ਼ੀਂਹ

ੲ) ਆਪੇ ਫਾਥੜੀਏ ਤੈਨੂੰ ਕੌਣ ਛੁਡਾਏ

ਸ) ਉਪਰੋਕਤ ਕੋਈ ਨਹੀਂ

17. ਕਿਸੇ ਬੈਂਕ ਤੋਂ ਸਵੈ-ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਲਈ ਪੱਤਰ ਕਿਸਨੂੰ ਲਿਖਿਆ ਜਾਵੇਗਾ? *

ੳ) ਸਰਪੰਚ ਨੂੰ

ਅ) ਡਿਪਟੀ ਕਮਿਸ਼ਨਰ ਨੂੰ

ੲ) ਬੈਂਕ ਮੈਨੇਜਰ ਨੂੰ

ਸ) ਤਹਿਸੀਲਦਾਰ ਨੂੰ

18. ‘ਪੰਜਾਬ ਦੀ ਧਰਤੀ ’ਤੇ ਰਚਿਆ ਗਿਆ ਸਭ ਤੋਂ ਪੁਰਾਣਾ ਵੇਦ ਕਿਹੜਾ ਹੈ ? *

ੳ) ਰਿਗਵੇਦ

ਅ) ਸਾਮਵੇਦ

ੲ) ਯਜੁਰਵੇਦ

ਸ) ਅਥਰਵਵੇਦ

19. ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਦਾ ਕਿਹੜਾ ਪ੍ਰਸਿੱਧ ਮੇਲਾ ਲੱਗਦਾ ਹੈ? *

ੳ) ਵਿਸਾਖੀ

ਅ) ਮਾਘੀ

ੲ) ਹੋਲ਼ਾ-ਮਹੱਲਾ

ਸ) ਉਪਰੋਕਤ ਵਿੱਚੋਂ ਕੋਈ ਨਹੀਂ

20. ‘ਗੁੜ੍ਹਤੀ ਦੀ ਰਸਮ’ ਕਿਸ ਸਮੇਂ ਨਾਲ਼ ਸਬੰਧਿਤ ਹੈ? *

ੳ) ਵਿਆਹ

ਅ) ਮੰਗਣੀ

ੲ) ਰੋਕਾ

ਸ) ਜਨਮ

Submit

Never submit passwords through Google Forms.

This content is neither created nor endorsed by Google. Report Abuse - Terms of Service - Privacy Policy

 Forms

Answers

Answered by gs7729590
2

Answer:

1 Ka hain 4th

2nd Ka 1d

3rd Ka 3

4th Ka 4

5th Ka 3 I am sorry I know all Ans but I am not written

Explanation:

I also read in +2 class from Gurdaspur

Similar questions