10.ਬਾਂਝਪਨ ਦਾ ਰੋਗ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ
2 points
ਏ
ਬੀ
ਡੀ
ਈ
Answers
Answer:
ਸ਼ਹਿਰੀ ਬੱਚੇ ਹਨ ਵਿਟਾਮਿਨ ਡੀ ਦੀ ਕਮੀ ਦਾ ਜ਼ਿਆਦਾ ਸ਼ਿਕਾਰ
ਬੱਚਿਆਂ ਦੀ ਸਿਹਤ ਨੂੰ ਲੈ ਕੇ ਹਾਲ ਹੀ 'ਚ ਕੀਤੇ ਗਏ ਸ਼ੋਧ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਹਿਰੀ ਬੱਚਿਆਂ 'ਚ ਵਿਟਾਮਿਨ ਡੀ ਦਾ ਪੱਧਰ ਪਿੰਡ ਦੇ ਬੱਚਿਆਂ ਦੇ ਮੁਕਾਬਲੇ ਕਾਫੀ ਘੱਟ ਹੈ ਜਿਸ ਕਾਰਨ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਇਸ ਨਾਲ ਬੱਚਿਆਂ 'ਚ ਜੋੜਾਂ ਦਾ ਦਰਦ, ਥਕਾਵਟ, ਹਲਕੀ ਸੱਟ ਲੱਗਣ 'ਤੇ ਵੀ ਹੱਡੀ ਟੁੱਟ ਜਾਣਾ ਆਦਿ ਵਰਗੇ ਰੋਗਾਂ ਦੇ ਮਾਮਲੇ ਵਧ ਗਏ ਹਨ ਜੋ ਚਿੰਤਾ ਦਾ ਕਾਰਨ ਹੈ। ਇਸ ਦੇ ਸ਼ੋਧ 'ਚ ਇਕ ਹੋਰ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ ਕਿ ਪਿੰਡ ਦੇ ਬੱਚਿਆਂ ਦੇ ਮੁਕਾਬਲੇ ਸ਼ਹਿਰੀ ਬੱਚੇ ਇਸ ਕਮੀ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ।
ਕਿਉਂ ਘੱਟ ਰਿਹਾ ਹੈ ਬੱਚਿਆਂ 'ਚ ਵਿਟਾਮਿਨ ਡੀ ਦਾ ਪੱਧਰ?
ਪਿੰਡ ਦੇ ਬੱਚੇ ਸ਼ਹਿਰੀ ਬੱਚਿਆਂ ਦੇ ਮੁਕਾਬਲੇ ਸਰੀਰਕ ਤੌਰ 'ਤੇ ਜ਼ਿਆਦਾ ਮਜ਼ਬੂਤ ਹੁੰਦੇ ਹਨ ਜਦਕਿ ਸ਼ਹਿਰੀ ਬੱਚੇ 'ਚ ਵਿਟਾਮਿਨ ਡੀ ਦਾ ਪੱਧਰ ਘੱਟ ਹੋਣ ਦਾ ਮੁਖ ਕਾਰਨ ਬੱਚੇ ਦਾ ਧੁੱਪ 'ਚ ਘੱਟ ਨਿਕਲਣਾ ਹੈ।
ਆਊਟਡੋਰ ਗੇਮਸ ਨਾ ਖੇਡਣਾ
ਉਹ ਘਰ ਤੋਂ ਬਾਹਰ ਮਤਲਬ ਧੁੱਪ 'ਚ ਖੇਡਣਾ ਪਸੰਦ ਨਹੀਂ ਕਰਦੇ ਜਦਕਿ ਵਿਟਾਮਿਨ ਡੀ ਦਾ ਸਭ ਤੋਂ ਵੱਡਾ ਕਾਰਨ ਧੁੱਪ ਦੀਆਂ ਕਿਰਨਾਂ ਹਨ ਜਦਕਿ ਲਗਾਤਾਰ ਉਹ ਸੂਰਜ ਦੀਆਂ ਕਿਰਨਾਂ ਤੋਂ ਦੂਰ ਰਹਿੰਦੇ ਹਨ ਤਾਂ ਸਰੀਰ 'ਚ ਵਿਟਾਮਿਨ ਡੀ ਦਾ ਪੱਧਰ ਘੱਟਣ ਲੱਗਦਾ ਹੈ, ਜਿਸ ਨਾਲ ਹੱਡੀਆਂ ਕੈਲਸ਼ੀਅਮ ਅਬਜਾਰਬ ਨਹੀਂ ਕਰ ਪਾਉਂਦੀਆਂ।
ਜੰਕ ਫੂਡ ਦਾ ਸੇਵਨ
ਡਾਈਟ ਇਸ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ। ਸ਼ਹਿਰੀ ਬੱਚੇ ਵੈਸਟਰਨ ਲਾਈਫ ਸਟਾਈਲ ਨੂੰ ਫੋਲੋ ਕਰਦੇ ਹਨ ਜਿਸ ਦਾ ਅਸਰ ਉਨ੍ਹਾਂ ਦੇ ਖਾਣ-ਪੀਣ 'ਤੇ ਵੀ ਪੈ ਰਿਹਾ ਹੈ। ਉਹ ਜੰਕ ਫੂਡ,ਪਿੱਜ਼ਾ, ਬਰਗਰ, ਪੈਕਡ ਫੂਡ ਖਾਂਦੇ ਹਨ ਜੋ ਪੋਸ਼ਕ ਤੱਤਾਂ ਦੀ ਕਮੀ ਨੂੰ ਹੌਲੀ-ਹੌਲੀ ਘੱਟ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਸਰੀਰ 'ਚ ਵਿਟਾਮਿਨ ਡੀ ਵਰਗੇ ਕਈ ਜ਼ਰੂਰੀ ਪੋਸ਼ਕ ਤੱਤਾਂ ਦਾ ਕਮੀ ਰਹਿ ਜਾਂਦੀ ਹੈ।
ਜ਼ਰੂਰਤ ਤੋਂ ਜ਼ਿਆਦਾ ਬਿਜੀ ਰਹਿਣਾ
ਆਪਣੇ ਬੱਚਿਆਂ ਨੂੰ ਕੰਪੀਟੀਸ਼ਨ 'ਚ ਅੱਗੇ ਵਧਣ ਦੀ ਹੋੜ 'ਚ ਪੇਰੇਂਟਸ ਉਨ੍ਹਾਂ ਦੀ ਸਿਹਤ ਦੀ ਅਣਦੇਖੀ ਕਰ ਰਹੀ ਹੋ। ਬੱਚੇ ਸਵੇਰ ਤੋਂ ਲੈ ਕੇ 7-8 ਘੰਟੇ ਸਕੂਲ 'ਚ ਬਿਤਾਉਣ ਦੇ ਬਾਅਦ ਟਿਊਸ਼ਨ ਕਲਾਸੇਸ, ਡਾਂਸ ਜਾਂ ਹਾਬੀ ਕਲਾਸੇਸ ਜੁਆਇਨ ਕਰਦੇ ਹਨ। ਸਾਰਾ ਦਿਨ ਉਹ ਧੁੱਪ ਦੀਆਂ ਕਿਰਨਾਂ ਤੋਂ ਦੂਰ ਰਹਿੰਦੇ ਹਨ ਜੋ ਉਨ੍ਹਾਂ 'ਚ ਵਿਟਾਮਿਨ ਡੀ ਦੀ ਕਮੀ ਪੈਦਾ ਕਰ ਰਿਹਾ ਹੈ।
ਵਿਟਾਮਿਨ ਡੀ ਦੀ ਕਮੀ ਨਾਲ ਹੋਣ ਵਾਲੇ ਰੋਗ
ਹੱਡੀਆਂ ਦੀ ਮਜ਼ਬੂਤੀ ਘੱਟ ਹੋਣਾ
ਮਾਸਪੇਸ਼ੀਆਂ 'ਚ ਐਂਠਨ
ਅਰਥਰਾਈਟਸ
ਵਾਰ-ਵਾਰ ਇਨਫੈਕਸ਼ਨ ਹੋਣਾ
ਸਾਹ ਲੈਣ 'ਚ ਪ੍ਰੇਸ਼ਾਨੀ
ਥਕਾਵਟ
ਚਮੜੀ ਦਾ ਰੰਗ ਪੀਲਾ ਪੈਣਾ
ਅਨੀਮੀਆ
ਇਸ ਤਰ੍ਹਾਂ ਕਰੋ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ
ਇਸ ਦੀ ਕਮੀ ਨੂੰ ਪੂਰਾ ਕਰਨ ਲਈ ਬੱਚਿਆਂ ਦਾ ਡਾਈਟ ਅਤੇ ਲਾਈਫ ਸਟਾਈਲ 'ਤੇ ਜ਼ਰੂਰ ਧਿਆਨ ਦਿਓ।
ਸੂਰਜ ਦੀਆਂ ਕਿਰਨਾਂ ਬਹੁਤ ਜ਼ਰੂਰੀ
ਬੱਚਿਆਂ ਨੂੰ ਸਵੇਰ ਦੇ ਸਮੇਂ ਧੁੱਪ 'ਚ ਜ਼ਰੂਰ ਘਰ ਤੋਂ ਬਾਹਰ ਕੱਢੋ। ਸੂਰਜ ਦੀ ਰੌਸ਼ਨੀ 'ਚ ਸਿਰਫ 10 ਮਿੰਟ ਖੜੇ ਰਹਿਣ 'ਤੇ ਹੀ ਭਰਪੂਰ ਮਾਤਰਾ 'ਚ ਵਿਟਾਮਿਨ ਡੀ ਮਿਲ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਇਸ ਕਮੀ ਨੂੰ ਪੂਰਾ ਕਰਨ ਦਾ ਮੁੱਖ ਸਰੋਤ ਹੈ ਜੋ ਖਾਣੇ ਵਾਲੇ ਪਦਾਰਥਾਂ 'ਚ ਆਸਾਨੀ ਨਾਲ ਨਹੀਂ ਮਿਲ ਪਾਉਂਦਾ।
ਵਿਟਾਮਿਨ ਡੀ ਯੁਕਤ ਆਹਾਰ
ਕੁਝ ਖਾਦ ਪਦਾਰਥਾਂ ਦੇ ਜ਼ਰੀਏ ਇਸ ਦੀ ਕਮੀ ਨੂੰ ਕੁਝ ਹੱਦ ਤਕ ਪੂਰਾ ਕੀਤਾ ਜਾ ਸਕਦਾ ਹੈ। ਜੰਕ ਫੂਡ ਨੂੰ ਅਹਿਮੀਅਤ ਨਾ ਦੇ ਕੇ ਬੱਚੇ ਦੀ ਡਾਈਟ 'ਚ ਅੰਡਾ, ਮਸ਼ਰੂਮ,ਚੀਜ਼, ਮੱਛੀ, ਕਾਡ ਲਿਵਰ ਅਤੇ ਫੋਰਟੀਫਾਈਡ ਦੁੱਧ ਸ਼ਾਮਲ ਕਰੋ।