ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕੋਈ 10 ਸਿੱਖਿਆਵਾਂ ਲਿਖੋ
Answers
Answer:
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਵਿਚ ਹੋਇਆ ਸੀ ਪਰ ਉਹ ਜਨਮ ਤੋਂ ਗੁਰੂ ਨਹੀਂ ਕਹਾਏ ਸਨ। ਉਨ੍ਹਾਂ ਦੇ ਗੁਰੂ ਵਜੋਂ ਪ੍ਰਗਟ ਹੋਣ ਦਾ ਸਮਾਂ 1499 ਈ. ਵਿਚ ‘ਵੇਈਂ ਨਦੀ ਪਰਵੇਸ਼’ ਤੋਂ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਸੇ ਨੂੰ ਆਪਣੀ ਪਹਿਲੀ ਵਾਰ ਵਿਚ ‘ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਹਿਪਠਾਇਆ’ ਕਿਹਾ ਹੋਇਆ ਹੈ। ਪ੍ਰਾਪਤ ਸਿੱਖ ਸਾਹਿਤ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਉਨ੍ਹਾਂ ਦੀ ਦਿੱਭਤਾ, ਉਨ੍ਹਾਂ ਦੇ ਨਿੱਤ ਦੇ ਵਰਤਾਰਿਆਂ ਵਿਚੋਂ ਪ੍ਰਗਟ ਹੋਣੀ ਉਨ੍ਹਾਂ ਦੇ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਇਸੇ ਨਾਲ ਉਹ ਤੀਹ ਸਾਲ ਆਪਣੀ ਮੌਜ ਵਿਚ ਨਿਭਦੇ ਰਹੇ ਸਨ। ਸਾਰਾ ਕੁਝ ਉਹ ਇਸ ਤਰ੍ਹਾਂ ਕਰਦੇ ਲੱਗਦੇ ਸਨ, ਜਿਵੇਂ ਉਨ੍ਹਾਂ ਦੀ ਸੁਰਤਿ ਕਿਧਰੇ ਹੋਰ ਹੋਵੇ। ਇਸ ਸਥਿਤੀ ਵਿਚ ਉਨ੍ਹਾਂ ਨੇ ਚੁਫੇਰੇ ਦੇ ਝਮੇਲਿਆਂ ਵਿਚ ਇਕੱਲੇ ਹੋ ਸਕਣ ਦੀ ਸ਼ਕਤੀ ਪੈਦਾ ਕਰ ਲਈ ਸੀ। ਇਸ ਦਾ ਸਮਰਥਨ ਉਨ੍ਹਾਂ ਸਾਰੀਆਂ ਸਾਖੀਆਂ ਤੋਂ ਵੀ ਹੋ ਜਾਂਦਾ ਹੈ, ਜਿਹੜੀਆਂ ਉਨ੍ਹਾਂ ਦੇ ਸਕੂਲ ਜਾਣ ਤੋਂ ਲੈ ਕੇ ਸੱਚੇ ਸੌਦੇ ਦੀ ਸਾਖੀ ਤੱਕ ਫੈਲੀਆਂ ਹੋਈਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਇਤਿਹਾਸ ਬੇਸ਼ੱਕ ਇਥੋਂ ਸ਼ੁਰੂ ਹੋ ਜਾਂਦਾ ਹੈ ਪਰ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਸਿਧਾਂਤਕਤਾ ਦਾ ਆਧਾਰ ਉਨ੍ਹਾਂ ਦੀ ਬਾਣੀ ਨਾਲ ਹੀ ਸ਼ੁਰੂ ਹੁੰਦਾ ਮੰਨਿਆ ਜਾਣਾ ਚਾਹੀਦਾ ਹੈ। ਜਿਨ੍ਹਾਂ ਸਾਖੀਆਂ ਦੇ ਸਿਧਾਂਤਕੀ ਸੰਕੇਤ ਜਾਂ ਆਧਾਰ ਉਨ੍ਹਾਂ ਦੀ ਬਾਣੀ ਵਿਚੋਂ ਮਿਲ ਜਾਂਦੇ ਹਨ, ਉਹ ਸਾਰੇ 1499 ਤੋਂ ਪਿੱਛੋਂ ਬਾਣੀ ਦੁਆਰਾ ਪ੍ਰਗਟ ਹੋਏ ਇਸ ਕਰ ਕੇ ਕਹਿਣੇ ਚਾਹੀਦੇ ਹਨ, ਕਿਉਂਕਿ ਗੁਰੂ ਜੀ ਨੇ ਆਪਣੀਆਂ ਸਿੱਖਿਆਵਾਂ ਦਾ ਆਰੰਭ “ਨ ਕੋ ਹਿੰਦੂ ਨ ਕੋ ਮੁਸਲਮਾਨ’’ ਦੇ ਪ੍ਰਥਮ ਐਲਾਨਨਾਮੇ ਤੋਂ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਬਾਣੀ ਦਾ ਕੋਈ ਹਵਾਲਾ ਨਹੀਂ ਮਿਲਦਾ। ਉਨ੍ਹਾਂ ਦੇ ਪਹਿਲੇ ਬਚਨ, ਧਰਮ ਨੂੰ ਜਨਮ ਤੋਂ ਨਾ ਮੰਨਣ ਦੀ ਸਿੱਖਿਆ ਨਾਲ ਜੁੜੇ ਹੋਏ ਸਨ ਅਤੇ ਹਨ ਕਿਉਂ ਕਿ ਧਰਮ ਧਾਰਨ ਕਰਣ ਨਾਲ ਜੁੜੀ ਹੋਈ ਆਸਥਾ ਹੈ। ਆਸਥਾ ਪੈਦਾ ਨਹੀਂ ਹੁੰਦੀ, ਪ੍ਰਾਪਤ ਕੀਤੀ ਜਾਂਦੀ ਹੈ। ਗੁਰੂ ਜੀ ਨੇ “ਸਿੱਖ ਸੱਜਣ’’ ਤੋਂ ਸਿੱਖ-ਧਰਮ ਦੀ ਸ਼ੁਰੂਆਤ ਕੀਤੀ ਸੀ।