10 lines on Mahatma Gandhi in Punjabi
Answers
Answer:
ਜਾਣ-ਪਛਾਣ : ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਰਾਸ਼ਟਰ-ਪਿਤਾ ਹੋਣ ਦੇ ਨਾਤੇ ਆਪ ਨੇ ‘ਬਾਪ । ਗਾਧੀ’ ਕਹਿ ਕੇ ਯਾਦ ਕੀਤਾ ਜਾਂਦਾ ਹੈ। ਆਪ ਦੀਆਂ ਸ਼ੁੱਭ ਕਰਨੀਆਂ ਕਰਕੇ ਆਪ ਨੂੰ ਸੱਚ ਤੇ ਅਹਿੰਸਾ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ। ਆਪ ਦੀ ਅਹਿਸਕ ਨੀਤੀ ਨੇ ਕਮਾਲ ਕਰ ਵਿਖਾਇਆ ਤੇ ਹਥਿਆਰਬੰਦ ਅੰਗਰੇਜ਼ਾਂ ਨੂੰ ਭਾਰਤ ਅਜਾਦ ਕਰਨਾ ਪਿਆ।
ਜਨਮ : ਆਪ ਦਾ ਜਨਮ 2 ਅਕਤੂਬਰ, 1869 ਈ. ਨੂੰ ਗੁਜਰਾਤ (ਕਾਠੀਆਵਾੜ ) ਦੀ ਰਿਆਸਤ ਪੋਰਬੰਦਰ ਵਿਚ ਹੋਇਆ। ਆਪ ਦੇ। ਪਿਤਾ ਜੀ ਇੱਥੋਂ ਦੇ ਦੀਵਾਨ ਸਨ ਤੇ ਬਾਅਦ ਵਿਚ ਇਸੇ ਪਦਵੀ ਤੇ ਰਾਜਕੋਟ ਚਲੇ ਗਏ।
ਵਿੱਦਿਆ : ਆਪ ਨੇ ਦਸਵੀਂ ਅਹਿਮਦਾਬਾਦੇ, ਬੀ ਏ, ਸੋਮਦਾਸ ਕਾਲਜ ਭਾਵਨਗਰ ਤੇ ਬੈਰਿਸਟਰੀ ਵਲਾਇਤੋਂ ਪਾਸ ਕੀਤੀ।
ਵਲਾਇਤ ਜਾਣਾ : ਤੇਰਾਂ ਸਾਲ ਦੀ ਉਮਰ ਵਿਚ ਆਪ ਦਾ ਵਿਆਹ ਕਸਤੂਰਬਾ ਬਾਈ ਨਾਲ ਹੋਇਆ। ਉਸ ਨੇ ਆਪਣਾ ਗਹਿਣਾ-ਗੋਟਾ। ਵੇਚ ਕੇ ਆਪ ਨੇ ਵਲਾਇਤ ਪੜ੍ਹਨ ਦਾ ਖ਼ਰਚ ਦਿੱਤਾ। ਆਪ ਦੀ ਮਾਤਾ ਜੀ ਨੇ ਵਲਾਇਤ ਭੇਜਣ ਤੋਂ ਪਹਿਲਾਂ ਤਿੰਨ ਪਣ (ਮਾਸ ਨਾ ਖਾਣਾ, ਸ਼ਰਾਬ ਨਾ ਪੀਣਾ ਤੇ ਪਰਾਈ ਇਸਤਰੀ ਕੋਲ ਨਾ ਜਾਣਾ) ਆਪ ਤੋਂ ਲਏ ਜਿਨ੍ਹਾਂ ਨੂੰ ਆਪ ਨੇ ਪੂਰੀ ਨੇਕ-ਨੀਅਤੀ ਨਾਲ ਨਿਭਾਇਆ।
ਵਕਾਲਤ ਕਰਨੀ: ਬੈਰਿਸਟਰੀ ਕਰਨ ਤੋਂ ਬਾਅਦ ਆਪ ਨੇ ਪਹਿਲਾਂ ਰਾਜਕੋਟ ਤੇ ਫਿਰ ਮੁੰਬਈ ਵਿਚ ਵਕਾਲਤ ਕਰਨੀ ਸ਼ੁਰੂ ਕੀਤੀ। ਕਿਉਂਕਿ ਆਪ ਝੂਠ ਬੋਲਣਾ ਨਹੀਂ ਸਨ ਚਾਹੁੰਦੇ, ਇਸ ਲਈ ਆਪ ਨੂੰ ਇਸ ਕੰਮ ਵਿਚ ਕੋਈ ਵਿਸ਼ੇਸ਼ ਸਫਲਤਾ ਨਾ ਮਿਲੀ ਪਰ ਆਪ ਨੂੰ ਅਬਦੁੱਲਾ ਅੱਖ ਕੰਪਨੀ ਨੇ ਆਪਣਾ ਕਾਨੂੰਨੀ ਸਲਾਹਕਾਰ ਬਣਾ ਕੇ ਦੱਖਣੀ ਅਫਰੀਕਾ ਭੇਜ ਦਿੱਤਾ।
ਸੱਤਿਆਗ੍ਰਹਿ ਅੰਦੋਲਨ : ਇੱਥੋਂ ਦੀ ਸਰਕਾਰ ਭਾਰਤੀਆਂ ਨਾਲ ਬੜਾ ਵਿਤਕਰਾ ਕਰਦੀ ਸੀ। ਆਪ ਨੇ ਸੰਤਿਆਗਹਿ ਦੀ ਲਹਿਰ ਚੌਲਾਉਂਦਿਆਂ ਨੇਵਾਲ ਇੰਡੀਅਨ ਕਾਂਗਰਸ ਨੂੰ ਸਥਾਪਤ ਕਰ ਦਿੱਤਾ। ਇਥੇ ਆਪ ਨੂੰ ਕਿਸੇ ਨੇ ਆਪਣੇ ਦੇਸ਼ ਨੂੰ ਅਜ਼ਾਦ ਕਰਵਾਉਣ ਦਾ ਮਿਹਣਾ ਮਾਰਿਆ| ਆਪ ਦੱਖਣੀ ਅਫਰੀਕਾ ਵਿਚ ਵੀਹ ਸਾਲ ਰਹਿ ਕੇ ਆਪਣੀ ਮਾਤ-ਭੂਮੀ ਵਾਪਸ ਆ ਗਏ।
ਦੇਸ਼ ਦੀ ਅਜ਼ਾਦੀ ਲਈ ਪਣ : ਭਾਰਤ ਵਿਚ ਆਪ ਨੇ ਕਾਂਗਰਸ ਦਾ ਮੈਂਬਰ ਬਣ ਕੇ ਇਸ ਦੀ ਸੁਤੰਤਰਤਾ ਲਈ ਜੂਝਣਾ ਸ਼ੁਰੂ ਕਰ ਦਿ ਇਸ ਸਮੇਂ ਪਹਿਲੀ ਵੱਡੀ ਜੰਗ ਹੋ ਰਹੀ ਸੀ। ਭਾਰਤੀਆਂ ਦੇ ਸਹਿਯੋਗ ਦੀ ਪ੍ਰਾਪਤੀ ਲਈ ਅੰਗਰੇਜ਼ਾਂ ਨੇ ਲੜਾਈ ਜਿੱਤਣ ਤੋਂ ਬਾਅਦ ਭਾਰਤ ਅਜ਼ਾਦ ਕਰਨ ਦਾ ਵਾਅਦਾ ਕੀਤਾ। ਗਾਂਧੀ ਜੀ ਨੇ ਪੂਰਾ ਸਹਿਯੋਗ ਦਿੱਤਾ। ਪਰ ਜੰਗ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਆਪ ਨੂੰ ਕੋਸਰੇ ਨੂੰ ਬੋਅਵਾਰ ਮੋਡਲ ਤਾਂ ਦਿੱਤੇ, ਪਰ ਅਜ਼ਾਦੀ ਨਾ ਦਿੱਤੀ, ਸਗੋਂ ਰੋਲਟ ਐਕਟ ਦੁਆਰਾ ਆਪਣੀ ਸਥਿਤੀ ਪਕਰੀ ਕਰਨੀ ਸ਼ੁਰੂ ਕਰ ਦਿੱਤੀ। ਐਕਟ ਅਥਵਾ ਕਾਲੇ ਕਾਨੂੰਨ ਵਿਰੁੱਧ ਬਹੁਤ ਵਾਵੇਲਾ ਹੋਇਆ।
ਨਾ-ਮਿਲਵਰਤਨ ਲਹਿਰਾਂ : ਪੰਜਾਬ ਵਿਚ ਜਲਿਆਂਵਾਲੇ ਬਾਗ਼, ਅੰਮ੍ਰਿਤਸਰ ਵਿਚ ਵਿਸਾਖੀ ‘ਤੇ ਹੋਏ ਇਕੱਠ ਨੂੰ ਤਿਤਰ-ਬਿਤਰ ਕਰਨ ਲਈ ਜਨਰਲ ਡਾਇਰ ਨੇ ਗੋਲੀਆਂ ਚਲਵਾ ਕੇ ਹਜ਼ਾਰਾਂ ਨਿਹੱਥਿਆਂ ਨੂੰ ਮਾਰ-ਮੁਕਾਇਆ। ਫਲਸਰੂਪ ਭਾਰਤੀ ਅਹਿਸਾ ਨੂੰ ਤਿਆਗ ਕੇ ਹਿਸਾ ਤੇ ਉਤਰ ਆਏ । ਵਧ ਰਹੀ ਹਿੰਸਾ ਨੂੰ ਠੱਲ ਪਾਉਣ ਲਈ ਗਾਂਧੀ ਜੀ ਨੇ ਕਾਂਗਰਸ ਦੀ ਅਗਵਾਈ ਆਪਣੇ ਹੱਥਾਂ ਵਿਚ ਲੈ ਲਈ ਅਤੇ 192 ਈ: ਵਿਚ ਨਾ-ਮਿਲਵਰਤਨ ਲਹਿਰ ਚਲਾ ਦਿੱਤੀ।
ਸਾਈਮਨ ਕਮਿਸ਼ਨ ਦਾ ਵਿਰੋਧ : ਉਪਰੰਤ 1929 ਈ: ਵਿਚ ਆਪ ਨੇ ਪੂਰਨ ਸੁਤੰਤਰਤਾ ਦੀ ਮੰਗ ਪੇਸ਼ ਕਰ ਦਿੱਤੀ-ਸਾਈਮਨ ਕਮਿਸ਼ਨ। ਦਾ ਡਟ ਕੇ ਵਿਰੋਧ ਗੀਤਾ, ‘ਲਣ ਸਤਿਆਗਹਿ ਵੀ ਚਾਲ ਕਰ ਦਿੱਤਾ। ਆਪ ਇਨਾਂ ਸਤਿਆਗ੍ਰਹਿਆਂ ਵਿਚ ਜਲ਼-ਯਾਤਰਾ ਕਰਦੇ ਰਹੇ । ਆਪ ਨੂੰ ਕਾਂਗਰਸ ਨੇ ਗੋਲਮੇਜ਼ ਕਾਨਫ਼ਰੰਸ ਵਿਚ ਹਿੱਸਾ ਲੈਣ ਲਈ ਵਲਾਇਤ ਭੇਜਿਆ, ਪਰ ਕੋਈ ਪ੍ਰਾਪਤੀ ਨਾ ਹੋਈ।
ਜਾਤ-ਪਾਤ ਦਾ ਖੰਡਨ ਕਰਨਾ 1932 ਈ: ਵਿਚ ਅੰਗਰੇਜ਼ਾਂ ਨੇ ਭਾਰਤ ਦੇ ਅੰਦੋਲਨਾਂ ਨੂੰ ਖ਼ਤਮ ਕਰਨ ਲਈ ਇਕ ਤਾਂ ਜੇਲਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ, ਦੂਜੇ ਧਰਮ ਦੇ ਨਾਂ ‘ਤੇ ਫੁੱਟ ਨੂੰ ਪਰੀ ਹਵਾ ਦਿਤੀ। ਗਾਂਧੀ ਜੀ ਨੇ ਅਛੂਤਾਂ ਨੂੰ ਹਰੀਜਨ’ ਆਖ ਕੇ ਗਲੇ ਲਾਇਆ, ਮੁਸਲਮਾਨਾਂ ਨੂੰ ਹਿੰਦੂਆਂ ਦਾ ਭਰਾ ਕਹਿ ਕੇ ਪਿਆਰਿਆ, ਨਾਲੇ ਦੂਜੀ ਵੱਡੀ ਜੰਗ ਦੇ ਬੰਦ ਹੋਣ ਤੇ ‘ਭਾਰਤ ਛੱਡ ਦਿਓ’ ਦੇ ਨਾਅਰੇ ਦੀਆਂ ਗੂੰਜਾਂ ਪਾ ਦਿੱਤੀਆਂ। ਆਪ ਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ। ਉੱਥੇ ਹੀ ਆਪ ਨੇ ਮਰਨ ਵਰਤ ਰੱਖ ਲਿਆ ਆਪ ਦੀ ਪਤਨੀ ਜੇਲ ਵਿਚ ਹੀ ਚਲਾਣਾ ਕਰ ਗਈ। ਉਪਰੰਤ ਆਪ ਨੂੰ ਛੱਡ ਦਿੱਤਾ ਗਿਆ।
ਭਾਰਤ ਦੀ ਵੰਡ : ਅੰਗਰੇਜ਼ਾਂ ਦੀ ਸ਼ਹਿ ਤੇ ਮੁਸਲਮਾਨਾਂ ਨੇ ਪਾਕਿਸਤਾਨ ਮੰਗਣਾ ਸ਼ੁਰੂ ਕਰ ਦਿੱਤਾ। ਆਪ ਦੀ ਸਖ਼ਤ ਵਿਰੋਧਤਾ ਦੇ ਬਾਵਜੂਦ ਅੰਗਰੇਜ਼ਾਂ ਵਲੋਂ ਭਾਰਤ ਨੂੰ ਦੋ ਭਾਗਾਂ-ਹਿੰਦੁਸਤਾਨ ਤੇ ਪਾਕਿਸਤਾਨ ਵਿਚ ਵੰਡ ਕੇ 15 ਅਗਸਤ, 1947 ਈ: ਨੂੰ ਸੁਤੰਤਰ ਕਰ ਦਿੱਤਾ ਗਿਆ । ਇਸ ਵੰਡ ਕਾਰਨ ਬੰਗਾਲ ਤੇ ਪੰਜਾਬ ਵਿਚ ਸੰਪਰਦਾਇਕ ਫ਼ਸਾਦ ਹੋਏ । ਆਪ ਨੇ ਮਰਨ ਵਰਤ ਰੱਖ ਕੇ ਆਪਸੀ ਕਟਾ-ਵੱਢੀ ਨੂੰ ਬਹੁਤ ਹੱਦ ਤੱਕ ਖ਼ਤਮ ਕਰ ਦਿੱਤਾ।
ਸ਼ਹੀਦੀ : ਆਪ ਦੀ ਨੀਤੀ ਤੋਂ ਗੁੱਸੇ ਹੋ ਕੇ 30 ਜਨਵਰੀ, 1948 ਈ: ਨੂੰ ਨੱਥੂ ਰਾਮ ਗੌਡਸੇ ਨੇ ਬਿਰਲਾ ਮੰਦਰ ਦਿੱਲੀ ਵਿਚ ਆਪ ਨੂੰ ਪਿਸਤੌਲ ਦੀਆਂ ਚਾਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਹੁਣ ਦਿੱਲੀ ਵਿਚ ਬਣੀ ਹੋਈ ਆਪ ਦੀ ਸਮਾਧ ‘ਤੇ ਦੇਸ-ਪ੍ਰਦੇਸ ਦੇ ਮਹਾਨ ਵਿਅਕਤੀ ਸ਼ਰਧਾ ਦੇ ਫੁੱਲ ਚੜ੍ਹਾਉਂਦੇ ਰਹਿੰਦੇ ਹਨ।
ਉਪਦੇਸ਼ : ਆਪ ਦੇ ਉਪਦੇਸ਼-ਸੰਦੇਸ਼ ਦੀਆਂ ਕੁਝ ਪ੍ਰਮੁੱਖ ਗੱਲਾਂ ਇਹ ਹਨ :
ਸਾਦੀ ਰਹਿਣੀ ਤੇ ਉੱਚੀ ਸੋਚਣੀ ਵਾਲੇ ਬਣੋ। ਆਪ ਲੰਗੋਟੀ ਵਿਚ ਰਹਿੰਦੇ ਅਤੇ ਵੈਸ਼ਨੂੰ ਭੋਜਨ ਖਾਂਦੇ ਅਤੇ ਬੱਕਰੀ ਦਾ ਦੁੱਧ ਪੀਦੇ।
ਕੋਈ ਅਛੂਤ ਨਹੀਂ, ਸਭ ਹਰੀ ਦੇ ਜਨ (ਹਰੀਜਨ) ਹਨ।
ਹਿੰਦੂ-ਮੁਸਲਮਾਨ ਭਾਈ ਭਾਈ ਹਨ-ਇਕ ਪਿਤਾ ਦੇ ਪੁੱਤਰ ਤੇ ਇਕ ਧਰਤੀ ਦੇ ਵਾਸੀ।
ਅਹਿੰਸਾ ਪਰਮ ਧਰਮ ਹੈ। ਆਪ ਨੇ ਅਹਿੰਸਕ ਹਥਿਆਰਾਂ ਨਾਲ ਹੀ ਹਥਿਆਰਬੰਦ ਅੰਗਰੇਜ਼ਾਂ ਨੂੰ ਇੱਥੋਂ ਜਾਣ ਲਈ ਮਜਬੂਰ ਕਰ ਦਿੱਤਾ।